Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਬਾਤ ਕੀ ਹੁੰਦੀ ਹੈ? 'ਬਾਤਾਂ ਮੁੱਢ ਕਦੀਮ ਦੀਆਂ' ਦੇ ਵਿਸ਼ੇ ਪੱਖ ਬਾਰੇ, ਸਮਾਜਿਕ ਅਤੇ ਸਭਿਆਚਾਰਕ ਸਾਰਥਕਤਾ ਬਾਰੇ ਵਿਵਰਣ ਦਿਉ ?

 ਬਾਤ ਕੀ ਹੁੰਦੀ ਹੈ:- ਇੱਥੋਂ ਪੜ੍ਹੋ । 

ਬਾਤਾਂ ਦੇ ਮੂਲ ਵਿਸ਼ੇ:-ਇਹ ਕਲਪਨਾ ਤੇ ਸੁਪਨੇ ਦੀ ਵਿਥਿਆ ਨੂੰ ਸਥੂਲ ਰੂਪ ਦਿੰਦੀਆਂ ਹਨ। ਮੁੱਢਲੀ ਸਹਾਇਤਾ ਵਾਂਗ ਹੀ ਇਹ ਉਦੇਸ਼ ਨੂੰ ਮੁੱਖ ਰੱਖ ਕੇ ਘੜੀਆਂ ਗਈਆਂ ਹਨ। ਇਹ ਵਿਸ਼ੇ ਹਨ-

1. ਸਮਾਜਿਕ ਸਿੱਖਿਆ ਦੇਣੀ:-

       ਚੇਤਨ ਸਮਾਜਿਕ ਵਿਅਕਤੀ ਬਾਤਾਂ ਰੱਚਕੇ ਸੁਖਾਵਾਂ ਸਮਾਜ ਲੋਚਦੇ ਹਨ। ਕੁਰੀਤੀਆਂ ਦੂਰ ਕਰਨੀਆਂ। ਲੋਕ-ਪਰਵਾਨਿਤ ਸਾਧਨ ਰਾਹੀ ਗੱਲ ਕੀਤੀ, 'ਹੱਕ ਨਿਆਂ ਦੀ ਰੋਟੀ', 'ਸੋਨੇ ਦਾ ਬੂਟਾ', ਰਾਹੀਂ ਰਾਜਿਆਂ ਨੂੰ ਅਜਿਹੇ ਸਮਾਜ ਲਈ ਕਿਹਾ ਕਿ ਹੈ ਮਨੁੱਖ ਆਪਣਾ ਹੀ ਖਾਵੇ।'ਵਹੁਟੀ ਕਿਸ ਦੀ' ਵੱਖ-ਵੱਖ ਸਮਾਜਿਕ ਵਿਅਕਤੀਆਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤਤਾ ਹੈ।'ਪਿਤਰਾਂ ਨੂੰ ਦਾਨ' ਬ੍ਰਾਹਮਣਾ ਦੁਆਰਾ ਸਮਾਜਕ ਲੁੱਟ ਪੇਸ਼ ਕਰਦੀ ਹੈ।'ਮਾਇਆ'ਵੀ ਸਮਾਜਿਕ ਸਿੱਖਿਆ ਹੈ।

2. ਸਦਾਚਾਰਕ ਸਿੱਖਿਆ:-

      ਚੰਗਾ ਸਮਾਜ ਆਦਰਸ਼ਕ ਸਦਾਚਾਰ ਉੱਤੇ ਆਧਾਰਿਤ ਹੁੰਦਾ ਹੈ। ਸੋ ਇਹ ਪ੍ਰਤੱਖ ਜਾਂ ਅਪ੍ਰਤੱਖ ਸਦਾਚਾਰਕ ਸਿੱਖਿਆ ਦਿੰਦੀਆਂ ਹਨ।'ਇਕ ਦੂਜੇ ਦੀ ਨੌਕਰੀ' ਨੋਕਰਾਂ ਤੇ ਗਰੀਬਾਂ ਨਾਲ ਬਰਾਬਰੀ ਵਾਲਾ ਸਲੂਕ ਕਰੋ।'ਰਲ਼ ਬੈਠਣ ਦੀ ਬਰਕਤ' ਏਕੇ ਦੀ ਬਰਕਤ ਹੈ।'ਦਾਨਾ ਸ਼ਾਹੂਕਾਰ' ਬਿਨਾਂ ਅਸਲੀਅਤ ਜਾਣਿਆ ਕਿਸੇ ਦੀ ਉਸਤਤ ਨਿੰਦਿਆ ਨਾ ਕਰੋ।'ਇਕ ਕਬਰ ਹਜ਼ਾਰ ਅਠੂਏ'ਹੰਕਾਰ ਤਿਆਗਣ ਦਾ ਉਪਦੇਸ਼ ਦਿੰਦੀ ਹੈ।'ਕੋੜੇ ਸੁਪਨੇ'ਆਸ਼ਾਵਾਦੀ ਬਣਾਉਂਦੀ ਹੈ।'ਨੇਜ਼ੇ ਨੂੰ ਫਲ'ਦੱਸਦੀ ਹੈ ਕਿ ਸ਼ੁੱਭ ਕਰਮ ਤਪੱਸਿਆ ਤੋਂ ਉੱਤਮ ਹੈ।'ਸਬਰ ਦੀ ਹੋਂਦ'ਸਬਰ ਸਫਲਤਾ ਦਾ ਰਾਜ ਹੈ।'ਸੁਹਣੀ ਚਿੜੀ', 'ਪਰਾਏ ਧਨ ਦਾ ਹਸ਼ਰ' ਸਦਾਚਾਰਕ ਸਿੱਖਿਆ ਦੀਆਂ ਉੱਤਮ ਦਾਤਾਂ ਹਨ।

3. ਧਾਰਮਿਕ ਸਿੱਖਿਆ:-ਮਨੁੱਖ ਦੇ ਆਪੇ, ਆਲੇ ਦੁਆਲੇ ਤੇ ਪ੍ਰਕਿਰਤੀ ਬਾਰੇ ਪ੍ਰਸ਼ਨਾਂ ਚੋਂ ਧਾਰਮਿਕਤਾ ਜਨਮ ਲੈਂਦੀ ਹੈ। supreme ਕੌਣ ਹੈ? ਦੇ ਉੱਤਰ ਵਿੱਚ ਜਿਨਾ- ਜਿਨਾ, ਜਿਸ ਜਿਸ ਨੇ ਜਾਣਿਆ ਆਮ ਲੋਕਾਂ ਤੀਕ ਪਹੁੰਚਣ ਦਾ ਯਤਨ ਕੀਤਾ, ਬਾਤਾਂ ਮੁੱਢਲੇ ਯਤਨਾਂ ਚੌ ਹਨ।'ਜਦੋਂ ਕੋਈ ਰਜਦਾ ਨਹੀਂ'  ਧੰਨ ਪ੍ਰਾਪਤੀ ਬੇਚੈਨ ਕਰਦੀ ਹੈ, ਪ੍ਰਭੂ ਨੂੰ ਭਾਲਣਾ ਉਚਿਤ ਹੈ। 'ਸੰਧਿਆ' 'ਮਨ ਜੀਤੇ ਜਗੁ ਜੀਤ'ਨੂੰ ਦਰਸਾਉਂਦੀ ਹੈ।'ਘਾਹ ਤੇ ਮੋਥਾ' ਰੱਬ, ਹੰਕਾਰੀ ਨੂੰ ਸਜ਼ਾ ਦਿੰਦਾ ਹੈ।

4. ਪ੍ਰਚਲਿਤ ਵਿਸ਼ਵਾਸ:- 'ਹੋਣੀ ਦਾ ਚਮਤਕਾਰ' ਭਾਗਾਂ ਤੇ ਦ੍ਰਿੜ੍ਹ ਵਿਸ਼ਵਾਸ ਨੂੰ ਦੱਸਦੀ ਹੈ।'ਸੰਯੋਗ'ਵਿਆਹ ਦੀ ਅਟੱਲਤਾ ਨੂੰ ਦਰਸਾਉਂਦੀ ਹੈ।

5. ਅੰਧਵਿਸ਼ਵਾਸਾਂ ਦਾ ਪ੍ਰਗਟਾਵਾ:-ਸਾਧੂ, ਸੰਤਾ, ਫਕੀਰਾਂ ਵਿਚ ਲੋਕਾਂ ਦਾ ਨਿਸ਼ਚਾ ਜਿਵੇਂ 'ਤਿ੍ਡਾ'ਭਾਵ ਆਮ ਹੀ ਨਹੀਂ ਰਾਜੇ ਵੀ ਇਸ ਦਾ ਸ਼ਿਕਾਰ ਹਨ।

6. ਇਸਤਰੀ ਚਰਿਤ੍ਰ:-ਸਮਾਜ ਦੇ ਅੱਧੇ ਭਾਗ ਔਰਤ ਨੂੰ ਵੀ ਚਿਤਰਿਆ ਹੈ।'ਨਿੱਕਾ ਜਿਹਾ ਚਲਿਤ੍ਰ' ਤੇ 'ਲੋਈ ਚਲਿਤ੍ਰ' ਇਸ ਦੀ ਗਵਾਹੀ ਹਨ।'ਅੰਨ੍ਹੇ ਦਾ ਸੰਵਾਗ' ਹਰ ਵਾਰ ਔਰਤ ਦੀ ਚਤੁਰਾਈ ਸਫ਼ਲ ਨਹੀਂ ਹੁੰਦੀ ਦਰਸਾਉਂਦਾ ਹੈ।'ਅਗਨੀ ਪ੍ਰੀਖਿਆ' ਔਰਤ ਦੀ ਚੁਸਤੀ ਅਤੇ ਹਾਜ਼ਰ ਜਵਾਬੀ ਬਾਰੇ ਦੱਸਦੀ ਹੈ।

7. ਸਮਾਜਿਕ ਵਰਤਾਰੇ ਦੀ ਪੇਸ਼ਕਾਰੀ:-ਸਮੇਂ-ਸਮੇਂ ਬਦਲਦੇ ਸਮਾਜਿਕ ਵਰਤਾਰੇ ਦੀ ਪੇਸ਼ਕਾਰੀ ਹੁੰਦੀ ਹੈ। ਇਹ ਸਮਾਜ ਦਾ ਸ਼ੀਸ਼ਾ ਹਨ। ਮਨੁੱਖ ਨੂੰ ਚੇਤਨ ਤੇ ਹੁਸ਼ਿਆਰ ਰਹਿਣਾ ਸਿਖਾਉਂਦੀਆਂ ਹਨ।'ਮੁੱਲਾਂ ਤੇ ਸ਼ਿਕਾਰੀ' ਸੁਚੇਤ ਕਰਦੀ ਹੈ।'ਕੁੱਕੜ ਦੇ ਡੱਡੂ' ਡਾਹਦੇ ਦਾ ਸੱਤੀ - ਵੀਹੀਂ ਸੋ ਸਿੱਧ ਕਰਦੀ ਹੈ।

8. ਮਨੁੱਖ ਅੰਦਰ ਸੰਭਾਵਨਾਵਾਂ ਉਜਾਗਰ ਕਰਨੀਆਂ:-

   'ਸੰਦਲਾਂ' ਵਰਗੀ ਪਰੀ ਦੀ ਪ੍ਰਾਪਤੀ ਵੀ ਸੱਚੇ ਪਿਆਰ ਅਤੇ ਦ੍ਰਿੜ ਨਿਸ਼ਚੇ ਨਾਲ ਹੋ ਸਕਦੀ ਹੈ। ਸੋ ਮਨ ਪਰਚਾਵਾ ਹੀ ਨਹੀਂ, ਨਿਸ਼ਚਿਤ ਉਦੇਸ਼ ਤੇ ਅਧਾਰਿਤ ਹਨ। ਇਹ ਬਾਤਾਂ ਹਲਕੇ-ਫੁਲਕੇ ਰੂਪਾਂ ਚ ਜਨ-ਸਧਾਰਨ ਲਈ ਉੱਤਮ ਵਿਚਾਰ ਦਿੰਦੀਆਂ ਹਨ। ਇਹ ਮਨ ਪਰਚਾਵੇ ਨਾਲ ਸੰਦੇਸ਼, ਸਚਾਈ, ਸਮਾਜਿਕ ਸਿੱਖਿਆ, ਸਦਾਚਾਰਕ ਉਪਦੇਸ਼ ਦਿੰਦੀਆਂ ਹਨ। ਅੱਜ ਵੀ ਇਨ੍ਹਾਂ ਦੀ ਸਾਰਥਕਤਾ ਹੈ, ਆਉਣ ਵਾਲੇ ਸਮੇਂ ਵੀ ਇਹਨਾਂ ਦੀ ਅਥਾਹ ਲੋੜ ਰਹੇਗੀ।

ਬਾਤਾਂ ਦੀ ਵਰਗ ਵੰਡ:-

       1. ਸੁਭਾਅ ਪੱਖੋਂ-ਮਿੱਥ ਕਥਾ, ਦੰਦ ਕਥਾ, ਕਹਾਣੀ।

2. ਆਮ:-ਪਰੀ ਕਹਾਣੀਆਂ, ਨੀਤੀ ਕਥਾਵਾਂ, ਪਸ਼ੂ ਕਹਾਣੀਆਂ, ਬੁਝਾਵਲ ਕਥਾਵਾਂ, ਹਿਕਾਇਤਾਂ, ਸਾਖੀਆਂ ਜਾਂ ਵਿਸ਼ੇਸ਼ ਕਥਨ।

(ਨੋਟ: ਇੱਥੋਂ ਵਿਸਥਾਰ ਸਹਿਤ ਪੜ੍ਹੋ।)

Post a Comment

0 Comments