ਉ.- ੧) ਕਾਜ ਰਚਾਉਣ ਭਾਵ ਵਿਆਹ ਕਰਨ ਲਈ ਕਹਿੰਦੀ ਹੈ।
੨) ਕਿਉਂਕਿ ਉਹ ਜਵਾਨ ਹੋ ਗਈ ਹੈ ਤੇ ਉਸਦੇ ਹਾਣਦੀਆਂ ਵਿਆਹੀਆਂ ਗਈਆਂ ਹਨ।
ਪ੍ਰ.2- 'ਚੜ੍ਹ ਚੁਬਾਰੇ ਸੱਤਿਆ' ਸੁਹਾਗਵਿੱਚ ਧੀ ਕੀਹਨੂੰ - ਕੀਹਨੂੰ ਸੰਬੋਧਨ ਕਰਦੀ ਹੈ ?
ਉ. - ੧) ਬਾਬਲ , ੨) ਮਾਂ , ੩) ਚਾਚੇ , ੪) ਚਾਚੀ ਨੂੰ।
ਪ੍ਰ.3- 'ਚੜ੍ਹ ਚੁਬਾਰੇ ਸੱਤਿਆ' ਸੁਹਾਗ ਵਿਚ 'ਭਾਬੋ ਦੇ ਮਨ ਵਿੱਚ ਚਾ' ਕਿਉਂ ਹੈ ?
ਉ. - ੧) ਨਣਦ ਦੇ ਵਿਆਹ ਦਾ , ੨) ਸਹੁਰੇ ਘਰ ਆਪਣੀ ਕਹਿ ਪਗਾਉਣ ਦਾ।
ਪ੍ਰ.4 - 'ਬੇਟੀ , ਚੰਨਣ ਦੇ ਓਹਲੇ', ਲੋਕ-ਗੀਤ ਵਿੱਚ ਧੀ ਆਪਣੇ ਲਈ ਕਿਹੋ ਜਿਹਾ ਵਰ ਚਾਹੁੰਦੀ ਹੈ ?
ਉ.- ੧) ਜਿਵੇਂ ਤਾਰਿਆਂ ਵਿਚ ਚੰਨ ਹੁੰਦਾ, ਤੇ ੨) ਚੰਨਾਂ ਵਿਚੋਂ ਕਾਹਨ ਘਨ੍ਹੱਈਏ ਵਰਗਾ।
ਪ੍ਰ.5 - 'ਬੇਟੀ, ਚੰਨਣ ਦੇ ਓਹਲੇ', ਲੋਕ-ਗੀਤ ਵਿੱਚ ਕਿਸ ਵਿਸ਼ੇ 'ਤੇ ਅਤੇ ਕਿਹੜੀਆਂ ਦੋ ਧਿਰਾਂ ਵਿਚਕਾਰ ਵਾਰਤਾਲਾਪ ਹੁੰਦੀ ਹੈ ?
ਉ.- ੧) ਵਰ ਲੱਭਣ ਦੇ ਵਿਸ਼ੇ 'ਤੇ , ੨) ਧੀ ਅਤੇ ਬਾਬਲ ਵਿਚਕਾਰ , ੩) ਧੀ ਅਤੇ ਮਾਮਾ ਜੀ ਵਿਚਕਾਰ।
ਪ੍ਰ.6- 'ਬੇਟੀ, ਚੰਨਣ ਦੇ ਓਹਲੇ', ਸੁਹਾਗ ਵਿਚ ਧੀ ਚੰਦਨ ਦਾ ਓਹਲਾ ਕਿਉਂ ਤਕਾਉਂਦੀ ਹੈ ?
ਉ.- ੧) ਬਾਬਲ ਤੋਂ ਸੰਗਦੀ ਕਰਕੇ, ੨) ਵਰ ਬਾਬਤ ਵਿਚਾਰ ਕਾਰਨ।
ਪ੍ਰ.7- 'ਦੇਈਂ ਦੇਈਂ ਵੇ ਬਾਬਲਾ' ਨਾਂ ਦੇ ਸੁਹਾਗ ਵਿੱਚ ਇਕ ਕੁੜੀ ਕਿਹੋ ਜਿਹਾ ਸੱਸ-ਸਹੁਰਾ ਚਾਹੁੰਦੀ ਹੈ ?
ਉ.- ੧) ਸੱਸ ਭਲੀ ਹੋਵੇ, ਬਹੁਤੇ ਪੁੱਤਾਂ ਵਾਲੀ ਹੋਵੇ,
੨) ਸਹੁਰਾ ਘਰ ਵਿਚ ਸਰਦਾਰ ਹੋਵੇ ਭਾਵ ਸੁਪ੍ਰੀਮ ਹੋਵੇ।
ਪ੍ਰ.8- 'ਦੇਈਂ ਦੇਈਂ ਵੇ ਬਾਬਲਾ' ਸੁਹਾਗ ਵਿੱਚ ਕੁੜੀ ਦੀ ਇੱਕ ਖ਼ੁਸ਼ਹਾਲ ਘਰ ਬਾਰੇ ਕੀ ਕਲਪਨਾ ਹੈ ?
ਉ. - ੧) ਸੱਸ ਦਾ ਪ੍ਰਧਾਨ ਤੇ ਸਹੁਰੇ ਦੀ ਸਰਦਾਰੀ ਹੋਣਾ।
੨) ਘਰ ਦੇ ਬਹੁਤੇ ਜੀਅ ਹੋਣੇ।
੩) ਚੰਗਾ ਲਵੇਰਾ ਭਾਵ ਪਸ਼ੂ ਪਾਲੇ ਹੋਣਾ।
੪) ਆਰਥਿਕ ਪੱਖੋਂ ਚੰਗਾ ਖਾਣ-ਪਾਣ ਹੋਣਾ।
੫) ਹਾਰ ਸ਼ਿਗਾਰ ਪੱਖੋਂਂ ਚੰਗਾ ਪਹਿਨਣ-ਪਰਚਣ ਹੋਣਾ।
ਪ੍ਰ.9 - 'ਦੇਈਂ ਦੇਈਂ ਵੇ ਬਾਬਲਾ' ਲੋਕ-ਗੀਤ ਵਿੱਚ ਧੀ "ਤੇਰਾ ਹੋਵੇਗਾ ਵੱਡੜਾ ਜੱਸ, ਬਾਬਲ, ਤੇਰਾ ਪੁੰਨ ਹੋਵੇ" ਤੁੱੱਕ ਮੁੜ - ਮੁੜ ਕਿਉਂ ਸੰਬੋਧਨ ਕਰਦੀ ਹੈ ?
ਉ.- ਧੀ ਨੂੰ ਚੰਗੇ ਘਰ ਤੋਰਨ/ਵਿਆਹੁਣ/ਪਰਨਾਉਣ ਕਾਰਨ ਦੁਨੀਆਂ / ਲੋਕਾਂ ਵਲੋਂ ਵਾਹ ਵਾਹ ਹੋਣੀਂ ਜਾਂ ਵਡਿਆਈ ਮਿਲਣੀ।
ਪ੍ਰ.10 - 'ਅੱਸੂ ਦਾ ਕਾਜ ਰਚਾ' ਸੁਹਾਗ ਵਿੱਚ ਅੱਸੂ ਮਹੀਨੇ 'ਤੇ ਜ਼ੋਰ ਕਿਉਂ ਦਿੱਤਾ ਗਿਆ ਹੈ ?
ਉ.- ੧) ਅੱਸੂ ਮਹੀਨੇ ਘਰ ਵਿਚ ਅੰਨ ਨਾਲ ਕੋਠੜੀ ਭਰੀ ਹੁੰਦੀ।
੨) ਬਾਬਲ ਆਪਣੀ ਧੀ ਲਈ ਚੋਖਾ ਕਾਰ-ਵਿਹਾਰ ਕਰ ਸਕਦਾ ਹੈ।
ਪ੍ਰ.11 - 'ਅੱਸੂ ਦਾ ਕਾਜ ਰਚਾ' ਸੁਹਾਗ ਵਿੱਚ ਅੰਨ-ਦਹੀਂ ਦਾ ਜ਼ਿਕਰ ਕਿਸ ਪ੍ਰਸੰਗ ਵਿੱਚ ਹੈ ?
ਉ.- ੧) ਘਰ ਵਿਚ ਚੰਗਾ ਅੰਨ ਭੰਡਾਰ ਹੋਣਾ।
੨) ਜੰਝੀਆਂਂ ਦੇ ਸਵਾਗਤ ਵਿਚ ਚੰਗੇ ਪ੍ਰੀਤੀ ਭੋਜਨ ਰੱਖਣ ਦੇ ਪ੍ਰਸੰਗ ਵਿੱਚ।
ਪ੍ਰ.12 - 'ਹਰੀਏ ਨੀ ਰਸ ਭਰੀਏ ਖਜੂਰੇ' ਲੋਕ-ਗੀਤ ਵਿੱਚ 'ਹਰੀ ਰਸ ਭਰੀ ਖਜੂਰ' ਕਿਸ ਨੂੰ ਕਿਹਾ ਗਿਆ ਹੈ ?
ਉ. - ਸੱਜ ਵਿਆਹੀ ਕੁੜੀ ਨੂੰ।
ਪ੍ਰ.13 - 'ਹਰੀਏ ਨੀ ਰਸ ਭਰੀਏ ਖਜੂਰੇ' ਸੁਹਾਗ ਵਿੱਚ ਕੁੜੀ ਦੇ ਕਿਹੜੇ ਕਿਹੜੇ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ ਤੇ ਉਹਨਾਂ ਵਿੱਚ ਵਖਰੇਵੇਂ ਕਿਵੇਂ ਕੀਤੇ ਗਏ ਹਨ ?
ਉ.- ਰਿਸ਼ਤਿਆਂ ਦਾ ਜ਼ਿਕਰ - ੧) ਬਾਬਲ, ੨) ਮਾਤਾ, ੩) ਚਾਚਾ, ੪) ਚਾਚੀ, ੫) ਮਾਮਾ, ੬) ਮਾਮੀ
● ਵਖਰੇਵੇਂ : ੧) ਬਾਬਲ, ਚਾਚਾ ਤੇ ਮਾਮਾ - ਰੱਜੇ ਪੁੱਜੇ ਘਰ ਦੇ ਮੋਹਰੀ ਹਨ ਭਾਵ ਦੇਸਾਂ ਦੇ ਰਾਜੇ ਸਮਾਨ ਹਨ।
੨) ਮਾਤਾ, ਚਾਚੀ ਤੇ ਮਾਮੀ - ਉਸੇ ਘਰ ਦੀਆਂ ਮਾਲਕਣਾਂ/ ਰਾਣੀਆਂ ਹਨ।
ਪ੍ਰ.14 - 'ਹਰੀਏ ਨੀ ਰਸ ਭਰੀਏ ਖਜੂਰੇ' ਵਿਚ ਕੁੜੀ ਦੇ ਵਿਰਲਾਪ ਅਤੇ ਢੇਰ ਸਾਰੇ ਦਾਜ ਦਾ ਟਾਕਰਾ ਕਿਉਂ ਪ੍ਰਗਟ ਹੋਇਆ ਹੈ ?
ਉ.- ਕਿਉਂਕਿ ਕੁੜੀ ਨੂੰ ਪੇਕਿਆਂ ਤੋਂ ਵਿਦਾ ਹੋਣ ਤੇ ਦੂਰ ਪਰਦੇਸ ਸਹੁਰੇ ਜਾਣ ਦਾ ਗ਼ਮ ਹੈ। ● ਦਾਜ ਊਸ ਦੀ ਵਿਦਾਇਗੀ ਦਾ ਸਮਾਨ ਹੋਣ ਕਰਕੇ।
ਪ੍ਰ.15 - 'ਨਿਵੇਂ ਪਹਾੜਾਂ ਤੇ ਪਰਬਤ' ਸੁਹਾਗ ਵਿੱਚ ਕੁੜੀ ਦੇ ਵਿਆਹ ਸਮੇਂ ਉਸ ਦੇ ਪੇਕੇ ਪਰਿਵਾਰ ਦੇ ਲੋਕ ਕਿਉਂ ਨਿਉਂਦੇ ਵਿਖਾਏ ਗਏ ਹਨ ?
ਉ.- ਕਿਉਂਕਿ ਉਨ੍ਹਾਂ ਨੇ ਆਪਣੀ ਲਾਡਲੀ ਧੀ ਤੋਰਨੀ ਹੈ ਤੇ ਇਹ ਜੱਗ ਵਿੱਚ ਹੁੰਦੀ ਆਈ ਐ ।
ਭਾਵ ਕਿ ਕੁੜੀ ਦੇ ਵਿਆਹ ਸਮੇਂ ਉਸ ਦੇ ਪੇਕੇ ਪਰਿਵਾਰ ਦੇ ਲੋਕ , ਉਸ ਦੇ ਸਹੁਰਾ ਪਰਿਵਾਰ ਦਾ ਮਾਣ ਵਧਾਉਂਦੇ ਤੇ ਧੀ ਨੂੰ ਸਹੁਰੇ ਸੁੱਖੀ ਸਾਂਦੀ ਰੱਖਣ/ਵਸਾਉਣ ਦੀ ਅਪੀਲ ਵਜੋਂ ਨਿਉਂਦੇ/ਝੁਕਦੇ ਹਨ।
ਪ੍ਰ.16 - 'ਨਿਵੇਂ ਪਹਾੜਾਂ ਤੇ ਪਰਬਤ' ਸੁਹਾਗ ਵਿੱਚ ਕੁੜੀ ਦੇ ਵਿਆਹ ਸਮੇਂ ਡੋਲ ਰਹੇ ਪੇਕੇ ਪਰਿਵਾਰ ਵਾਲ਼ਿਆਂ ਨੂੰ ਕਿਹੜੇ - ਕਿਹੜੇ ਸ਼ਬਦਾਂ ਨਾਲ਼ ਦਿਲਾਸਾ ਦਿੱਤਾ ਗਿਆ ਹੈ ?
ਉ.- ਦਿਲਾਸਾ ਦਿੰਦਿਆਂ ਕਿਹਾ ਗਿਆ ਕਿ ਇਹ ਤਾਂ ਜੱਗ ਹੁੰਦੜੀ ਆਈ ਹੈ ਭਾਵ ਜੱਗ ਦਾ ਦਸਤੂਰ / ਰਿਵਾਜ਼ ਹੈ ਕਿ ਹਰ ਬਾਬਲ ਆਪਣੀ ਧੀ ਨੂੰ ਇਕ ਨਾ ਇਕ ਦਿਨ ਜ਼ਰੂਰ ਤੋਰਦਾ ਹੈ। ਸੋ ਧੀ, ਜੋ ਮੋਰ ਵਾਂਗ ਪੈਲਾਂ ਪਾਉਂਦੀ ਸਹੁਰੇ ਘਰ ਲਈ ਵਿਦਾ ਲੈ ਰਹੀ ਹੈ, ਉਸ ਲਈ ਬਾਬਲਾ ਹੰਝੂ ਨਾ ਵਹਾ।
ਪ੍ਰ.17 - 'ਨਿਵੇਂ ਪਹਾੜਾਂ ਤੇ ਪਰਬਤ' ਸੁਹਾਗ ਵਿੱਚ ਭਾਵਾਂ ਦੇ ਪ੍ਰਗਟਾਅ ਲਈ ਪ੍ਰਕਿਰਤਿਕ ਸੰਕੇਤ ਕਿਵੇਂ ਵਰਤੇ ਗਏ ਹਨ ?
ਉ. - ਪ੍ਰਕਿਰਤਕ ਸੰਕੇਤ ਜਿਵੇਂ ਪਹਾੜਾਂ ਤੇ ਪਰਬਤਾਂ ਦਾ ਨਿਵਾਣਾਂ ਨੂੰ ਲਾਡੋ / ਵਿਆਹ ਵਾਲੀ ਕੁੜੀ ਦੇ ਬਾਬਲ ਨਾਲ ਤੁਲਨਾ ਕੇ ; ਇਸੇ ਤਰ੍ਹਾਂ ਮੋਰਾਂ ਦੀਆਂ ਪੈਲਾਂ ਨੂੰ ਸੱਜ ਵਿਆਹੀ ਦੀ ਤੋਰ ਨਾਲ ਮੇਲਿਆ ਗਿਆ ਹੈ।
ਪ੍ਰ.18 - 'ਸਾਡਾ ਚਿੜੀਆਂ ਦਾ ਚੰਬਾ' ਸੁਹਾਗ ਵਿੱਚ ਵਿਆਹੀ ਗਈ ਧੀ ਦੇ ਪੇਕੇ ਘਰ ਦੇ ਮੋਹ ਵਿਚੋਂ ਨਿਕਲ਼ਨ ਦੀ ਪੀੜਾ ਕਿਵੇਂ ਪ੍ਰਗਟਾਈ ਗਈ ਹੈ ?
ਉ. - ਕੁੜੀ / ਧੀ ਵਲੋਂ ਵਿਦਾਇਗੀ ਮੌਕੇ ਬਾਬਲ ਘਰੋਂ/ਮਹਿਲੋਂ ਡੋਲ਼ਾ ਨਾ ਲੰਘਣ, ਬਾਗ਼ ਵਿਚੋਂ ਡੋਲ਼ਾ ਨਾ ਲੰਘਣ, ਬਾਬਲ ਘਰ ਗੁੱਡੀਆਂ ਖੇਡਣ, ਚਰਖਾ ਕੱਤਣ ਤੇ ਕਸੀਦਾ ਕੱਢਣ ਦੇ ਕੰਮਾਂ ਨੂੰ ਆਧਾਰ ਬਣਕੇ।
ਪ੍ਰ.19 - 'ਸਾਡਾ ਚਿੜੀਆਂ ਦਾ ਚੰਬਾ' ਸੁਹਾਗ ਵਿੱਚ ਬਾਬਲ ਆਪਣੀ ਵਿਆਹੀ ਗਈ ਧੀ ਦੇ ਪੇਕੇ ਘਰ ਰਹਿਣ ਲਈ ਕੀਤੇ ਕਿਸੇ ਤਰਲੇ ਨੂੰ ਕਿਉਂ ਨਹੀਂ ਮੰਨ ਰਿਹਾ ?
ਉ.- ਕਿਉਂਕਿ ਧੀ ਨੂੰ ਵਿਦਾ ਕਰਨਾ ਜੱਗ ਦਾ ਦਸਤੂਰ ਹੈ ਸੋ ਬਾਬਲ ਨੂੰ ਇਹ ਫ਼ਰਜ਼ ਅਦਾ ਕਰਨਾ ਹੀ ਪੈਣਾ ਹੈ।
ਪ੍ਰ.20 - 'ਸਾਡਾ ਚਿੜੀਆਂ ਦਾ ਚੰਬਾ' ਸੁਹਾਗ ਵਿੱਚ ਧੀ ਆਪਣੇ ਬਾਬਲ ਦੇ ਘਰ ਨੂੰ ਵਡਿਆਉਂਦੀ ਹੈ, ਦੱਸੋ ਕਿਵੇਂ ?
ਉ.- ਬਾਬਲ ਨੂੰ ਮਹਿਲਾ ਦਾ ਰਾਜਾ ਕਹਿ ਕੇ, ਮਹਿਲ ਵਿਚ ਬਾਗ ਲਵਾਇਆ ਦੱਸ ਕੇ ਤੇ ਧੀਆਂ ਦੇ ਚਾਵਾਂ ਜਿਵੇਂ ਗੁੱਡੀਆਂ ਖੇਡਣ ਦੇਣਾ, ਚਰਖਾ ਕੱਟਣਾ ਤੇ ਕਸੀਦਾ ਕੱਢਣਾ ; ਦੀ ਪੂਰਤੀ ਨੂੰ ਦਰਸਾ ਕੇ।
ਪ੍ਰ.21 - 'ਸਾਡਾ ਚਿੜੀਆਂ ਦਾ ਚੰਬਾ' ਲੋਕ-ਗੀਤ ਵਿੱਚ ਬਾਬਲ ਕਹਿੰਦਾ ਹੈ "ਧੀਏ ਘਰ ਜਾ ਆਪਣੇ" ਅਤੇ ਧੀ ਕਹਿੰਦੀ ਹੈ, "ਬਾਬਲ ਕਿਹੜੇ ਦੇਸ ਜਾਣਾ"। ਇਸ ਸੁਹਾਗ ਵਿੱਚ ਦੱਸੇ ਗਏ ਇਨ੍ਹਾਂ ਦੇ ਸੰਸਾਰਾਂ ਕਿਹੜੇ ਕਿਹੜੇ ਹਨ ?
ਉ.- ੧) ਪੇਕਾ ਦੇਸ ਤੇ ੨) ਸਹੁਰਾ ਸੰਸਾਰ ।
ਪ੍ਰ.22 - 'ਸਾਡਾ ਚਿੜੀਆਂ ਦਾ ਚੰਬਾ' ਸੁਹਾਗ ਵਿੱਚ ਬਾਬਲ ਅਤੇ ਧੀ ਵੱਲੋਂ ਕੀਤੀ ਵਾਰਤਾਲਾਪ ਨੂੰ ਵਾਰਤਕ ਵਿੱਚ ਲਿਖੋ।
ਉ.- ੧) ਧੀ ਆਪਣੇ ਬਾਬਲ ਨੂੰ ਸੰਬੋਧਿਤ ਹੋ ਕੇ ਕਹਿੰਦੀ ਹੈ ਕਿ ਅਸਾਂ ਕੁੜੀਆਂ ਨੇ ਤਾਂ ਚਿੜੀਆਂ ਦੇ ਚੰਬੇ ਭਾਵ ਟੋਲੇ ਵਾਂਗ ਪੇਕੇ ਸੰਸਾਰ ਤੋਂ ਸਹੁਰੇ ਸੰਸਾਰ ਵੱਲ ਵਿਦਾ ਹੋ ਜਾਣਾ ਹੈ।
੨) ਦੂਜਾ ਨੁਕਤਾ ਕਿ ਧੀ ਆਪਣੇ ਸਹੁਰੇ ਘਰ /ਦੇਸ ਬਾਰੇ ਆਪਣੇ ਬਾਬਲ ਤੋਂ ਪੁੱਛ ਰਹੀ ਹੈ ਕਿ ਉਸ ਨੂੰ ਕਿੱਥੇ ਪਰਨਾਇਆ ਜਾਵੇਗਾ।
੩) ਤੀਜਾ ਨੁਕਤਾ ਕਿ ਬਾਬਲ ਆਪਣੀ ਧੀ ਨੂੰ ਵਿਆਹ ਕੇ ਤੁਰਨ ਲਈ ਦਸਤੂਰ ਨਾਲ ਬੱਝਿਆ ਹੋਇਆ ਹੈ। ਜਦਕਿ ਧੀ ਬਾਬਲ ਅੱਗੇ ਇਕ ਦਿਨ ਪੇਕੇ ਰਹਿਣ ਦੀ ਅਰਜ਼ ਕਰਦੀ ਹੈ। ਜਿਸ ਲਈ ਅਨੇਕਾਂ ਬਹਾਨੇ ਬਣਾਉਂਦੀ ਹੈ ਜਿਵੇਂ : -
"ਤੇਰੇ ਮਹਿਲਾਂ ਦੇ ਵਿਚ ਵਿਚ ਵੇ, ਬਾਬਲ ਡੋਲ਼ਾ ਨਹੀਂ ਲੰਘਦਾ।"
ਜਾਂ ਫਿਰ ਬਾਗ਼ਾ ਵਿਚੋਂ ਡੋਲਾ ਨਾ ਲੰਘਣ ਬਾਰੇ ਕਹਿੰਦੀ ਹੈ। ਇਸੇ ਤਰ੍ਹਾਂ ਹੀ ਬਾਬਲ ਘਰ ਗੁੱਡੀਆਂ ਖੇਡਣ , ਚਰਖਾ ਕੱਤਣ ਅਤੇ ਕਸੀਦਾ ਕੱਢਣ ਦੇ ਬਹਾਨੇ ਬਣਾ ਕੇ; ਇਕ ਰੋਜ਼/ਦਿਨ ਬਾਬਲ ਘਰ ਰੁਕਣ ਦੀ ਮਿੰਨਤ ਕਰਦੀ ਨਜ਼ਰ ਆਉਂਦੀ ਹੈ।
੪) ਚੌਥਾ ਨੁਕਤਾ ਹੈ ਕਿ ਬਾਬਲ ਸਾਰੇ ਕਾਜ ਜੋ ਧੀ ਬਹਾਨੇ ਵਜੋਂ ਵਰਤਦੀ ਹੈ ਉਸ ਲਈ ਮਹਿਲਾਂ ਦੀ ਇੱੱਟ ਪੁਟਾ ਕੇ, ਬਾਗ਼ਾਂ 'ਚੋਂ ਟਾਹਲੀ ਪੁਟਾ ਕੇ ਸਹੁਰੇ ਤੋਰਨ ਦੀ ਗੱਲ ਕਰਦਾ ਹੈ। ਕੁੜੀ ਦੇ ਅਗਲੇ ਬਹਾਨਿਆਂ ਦੇ ਜਵਾਬ ਵਿਚ ਬਾਬਲ ਕਹਿੰਦਾ ਹੈ ਕਿ ਧੀਏ ਮਹਿਲਾਂ ਦੇ ਵਿਚ ਮੇਰੀਆਂ ਪੋਤਰੀਆਂ ਗੁੱਡੀਆਂ ਪਟੋਲੇ ਖੇਡਣਗੀਆਂ, ਪੋਤਰੀਆਂ ਹੀ ਚਰਖਾ ਕੱਤਣਗੀਆਂ ਤੇ ਪੋਤਰੀਆਂ ਹੀ ਕਸੀਦਾ ਕੱਢਣਗੀਆਂ।
੫) ਇਉਂ ਬਾਬਲ ਆਪਣੀ ਧੀ ਨੂੰ ਸਹੁਰੇ ਘਰ ਤੋਰਨ ਲਈ; ਧੀ ਦੇ ਸਾਰੇ ਬਹਾਨੇ ਰੱਦ ਕਰਦਾ ਹੋਇਆ; ਆਪਣਾ ਕੰਨਿਆ ਦਾਨ ਦਾ ਫ਼ਰਜ਼ ਨਿਭਾਉਂਦਾ ਨਜ਼ਰ ਆਉਂਦਾ ਹੈ।
ਪ੍ਰ.23 - 'ਸਾਡਾ ਚਿੜੀਆਂ ਦਾ ਚੰਬਾ' ਸੁਹਾਗ ਵਿੱਚ ਧੀ ਆਪਣੇ ਪੇਕੇ ਘਰੋਂ ਨਾ ਜਾਣ ਲਈ ਕਿਹੜੀਆਂ- ਕਿਹੜੀਆਂ ਦਲੀਲਾਂ ਦਿੰਦੀ ਹੈ ?
ਉ.- ੧) ਮਹਿਲਾਂ ਵਿਚੋਂ ਡੋਲਾ ਨਾ ਲੰਘਣ ਦੀ
੨) ਬਾਗ਼ਾਂ ਵਿਚੋਂ ਡੋਲਾ ਨਾ ਲੰਘਣ ਦੀ
੩) ਬਾਬਲ ਘਰ ਗੁੱਡੀਆਂ ਖੇਡਣ ਦੀ
੪) ਬਾਬਲ ਘਰ ਚਰਖਾ ਕੱਤਣ ਦੀ
੫) ਬਾਬਲ ਘਰ ਕਸੀਦਾ ਕੱਢਣ ਦੀ ।
ਪ੍ਰ.24 - 'ਨਿੱਕੀ ਜਿਹੀ ਸੂਈ ਵੱਟਵਾਂ ਧਾਗਾ' ਸੁਹਾਗ ਵਿਚ ਕਸੀਦਾ ਕੌਣ ਕੱਢ ਰਹੀ ਹੈ ?
ਉ.- ਵਿਆਹੀ ਜਾਣ ਵਾਲੀ ਕੁੜੀ
ਪ੍ਰ.25 - 'ਨਿੱਕੀ ਜਿਹੀ ਸੂਈ ਵੱਟਵਾਂ ਧਾਗਾ' ਸੁਹਾਗ ਵਿਚ ਧੀ ਦੇ ਰੋਣ ਦਾ ਕੀ ਕਾਰਨ ਹੈ ?
ਉ.- ੧) ਧੀ ਦੀ ਪੇਕੇ ਘਰ ਤੋਂ ਵਿਦਾਇਗੀ ਹੋਣ ਕਾਰਨ
੨) ਪਰਦੇਸਣ ਹੋਣ ਭਾਵ ਸਹੁਰੇ ਘਰ ਜਾਣ ਕਾਰਨ
ਭਾਵ →ਪੇਕਿਆਂ ਦੇ ਛੁੱਟਣ ਦੇ /ਪਿੱਛੇ ਰਹਿ ਜਾਣਦੇ / ਡਰ ਕਾਰਨ।
ਪ੍ਰ.26 - 'ਨਿੱਕੀ ਜਿਹੀ ਸੂਈ ਵੱਟਵਾਂ ਧਾਗਾ' ਸੁਹਾਗ ਵਿੱਚ ਕਿਹੜੇ - ਕਿਹੜੇ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ ?
ਉ.- ੧) ਬਾਬਲ ਤੇ ਧੀ ਦੇ
੨) ਚਾਚੇ ਤੇ ਭਤੀਜੀ ਦੇ
੩) ਵੀਰ ਤੇ ਭੈਣ ਦੇ
੪) ਮਾਮੇ ਤੇ ਭਾਣਜੀ ਦੇ
ਪ੍ਰ.27 - 'ਨਿੱਕੀ ਜਿਹੀ ਸੂਈ ਵੱਟਵਾਂ ਧਾਗਾ' ਲੋਕ-ਗੀਤ ਸੁਹਾਗ ਵਿਚ ਕੌਣ ਪਰਦੇਸਣ ਹੋ ਰਹੀ ਹੈ ?
ਉ.- ਵਿਆਹੀ ਜਾਣ ਵਾਲੀ ਕੁੜੀ
---------------------------------------

0 Comments