Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਮਾੜਾ ਬੰਦਾ (ਕਹਾਣੀ) ਦੇ ਛੋਟੇ ਪ੍ਰਸ਼ਨ - ਉੱਤਰ

ਪ੍ਰ. 1 - ਮਾੜਾ ਬੰਦਾ ਕਹਾਣੀ ਕਿਸ ਦੀ ਲਿਖੀ ਹੋਈ ਹੈ ?
ਉ. - ਪ੍ਰੇਮ ਪ੍ਰਕਾਸ਼ ਦੀ।

ਪ੍ਰ. 2 - ਪ੍ਰੇਮ ਪ੍ਰਕਾਸ਼ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਉ. - 07.04.1932 (ਸਰਕਾਰੀ ਕਾਗ਼ਜ਼ਾਂ ਵਿਚ) / 26.06.1932 (ਅਸਲ) , ਖੰਨੇ ( ਲੁਧਿਆਣੇ) 

ਪ੍ਰ. 3 - ਪ੍ਰੇਮ ਪ੍ਰਕਾਸ਼ ਵਲੋਂ ਲਿਖੇ ਕਹਾਣੀ ਸੰਗ੍ਰਹਿ ਕਿਹੜੇ ਕਿਹੜੇ ਹਨ ?
ਉ. - ੧) ਕੁਝ ਅਣਕਿਹਾ ਵੀ
       ੨) ਰੰਗਮੰਚ ਤੇ ਭਿਕਸ਼ੂ
       ੩) ਨਮਾਜ਼ੀ 

ਪ੍ਰ. 4 - ਪ੍ਰੇਮ ਪ੍ਰਕਾਸ਼ ਨੂੰ ਕਿਸ ਕਿਤਾਬ 'ਤੇ ਸਾਹਿਤ ਅਕਾਦਮੀ ਸਨਮਾਨ ਮਿਲਿਆ ?
ਉ. - ਕੁਝ ਅਣਕਿਹਾ ਵੀ ।


● 'ਮਾੜਾ ਬੰਦਾ' ਕਹਾਣੀ ਆਧਾਰਿਤ ਪ੍ਰਸ਼ਨ - ਉੱਤਰ

ਪ੍ਰ. 5 - 'ਮਾੜਾ ਬੰਦਾ' ਕਹਾਣੀ ਵਿਚ ਮਾੜਾ ਬੰਦਾ ਕੌਣ ਹੈ ?
ਉ. - ਤਿੰਨਾਂ ਵਿਚੋਂ ਕੋਈ ਵੀ ਨਹੀਂ।

ਪ੍ਰ.6 - ਲੇਖਕ ਦੀ ਪਤਨੀ ਬੇਚੈਨ ਸੀ, ਕਿਉਂਕਿ :
ਉ. - ਰਿਕਸ਼ੇ ਵਾਲ਼ੇ ਨੇ ਪੈਸੇ ਵਗਾਹ ਮਾਰੇ ਸਨ।

ਪ੍ਰ.7 - ਲੇਖਕ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ ?
ਉ. - ਜੰਗਲ਼ਾਤ ਦੇ ਅਫ਼ਸਰ, ਆਪਣੀ ਭੂਆ ਦੇ ਪੁੱਤਰ - ਭਰਾ ਨੂੰ।

ਪ੍ਰ.8 - ਲੇਖਕ ਦੀ ਪਤਨੀ ਦਾ ਰਿਕਸ਼ੇ ਵਾਲ਼ੇ ਨਾਲ਼ ਝਗੜਾ ਕਿਉਂ ਹੋਇਆ ?
ਉ. - ਕਿਉਂਕਿ ਰਿਕਸ਼ੇ ਵਾਲ਼ਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ।

ਪ੍ਰ. 9 - ਰਿਕਸ਼ੇ ਵਾਲ਼ੇ ਨੇ ਪੈਸੇ ਕਿਉਂ ਵਗਾਹ ਮਾਰੇ ?
ਉ. - ਤੈਅ ਕੀਤੇ ਪੈਸਿਆਂ ਤੋਂ ਵੱਧ ਮੰਗਣ 'ਤੇ ਪਰ ਲੇਖਕ ਦੀ ਪਤਨੀ ਵਲੋਂ ਤੈਅ ਕੀਤੇ ਪੈਸੇ ਦੇਣ ਕਰਕੇ।

Post a Comment

1 Comments