Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਕਿੱਸਾ ਕਾਵਿ ਦਾ ਇਤਿਹਾਸ ਅਤੇ ਵਿਸ਼ੇਸ਼ਤਾਵਾਂ

ਕਿੱਸਾ ਕਾਵਿ ਦਾ ਇਤਿਹਾਸ ਅਤੇ ਵਿਸ਼ੇਸ਼ਤਾਵਾਂ
ਕਿੱਸਾ ਸ਼ਬਦ ਅਰਬੀ ਭਾਸ਼ਾ ਦਾ ਹੈ। ਇਸ ਦਾ ਅਰਥ ਹੈ ਕਹਾਣੀ। ਫਾਰਸੀ ਵਿੱਚ ਕਿੱਸੇ ਨੂੰ ਮਸਨਵੀ ਅਤੇ ਹਿੰਦੀ ਵਿੱਚ ਪ੍ਰੇਮਾਖਿਆਨ ਕਿਹਾ ਜਾਂਦਾ ਹੈ। ਕਿੱਸੇ ਵਿੱਚ ਇਸ਼ਕ- ਮਿਜ਼ਾਜੀ ਨੂੰ ਆਧਾਰ ਬਣਾਇਆ ਜਾਂਦਾ। ਨਾਇਕ ਅਤੇ ਨਾਇਕਾ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਕਿੱਸਾ ਪਹਿਲਾ ਸਾਹਿਤ ਰੂਪ ਹੈ ਜਿਸ ਵਿੱਚ ਕਹਾਣੀ ਦਾ ਕੇਂਦਰ ਮਨੁੱਖ ਬਣਦਾ ਹੈ। ਕਿੱਸੇ ਵਿੱਚ ਗੈਰ ਕੁਦਰਤੀ ਜਾਂ ਦੈਵੀ ਘਟਨਾਵਾਂ ਵੀ ਹੁੰਦੀਆਂ ਹਨ। ਕਿੱਸਾ ਇੱਕ ਲੰਮੀ ਬਿਰਤਾਂਤ ਕਵਿਤਾ ਹੁੰਦੀ ਹੈ। ਨਾਟਕੀ ਅੰਸ਼ ਇਸ ਨੂੰ ਮਨੋਰੰਜਕ ਬਣਾਉਂਦੇ ਹਨ। ਇਸ ਦੀ ਬੋਲੀ ਲੋਕ ਬੋਲੀ ਹੁੰਦੀ ਹੈ।
ਕਿੱਸਾ ਕਾਵਿ ਦੀਆਂ ਵਿਸ਼ੇਸ਼ਤਾਵਾਂ
1. ਕਿੱਸਾ ਕਾਵਿ ਲੰਮੀ ਬਿਰਤਾਂਤਕ ਕਵਿਤਾ ਹੁੰਦੀ ਹੈ। 
2. ਨਾਇਕ ਨਾਇਕਾ ਦੀ ਪ੍ਰੇਮ ਕਹਾਣੀ ਇਸ ਦਾ ਆਧਾਰ ਹੁੰਦੀ ਹੈ। 
3. ਨਾਇਕ ਨਾਇਕਾ ਅਸਾਧਾਰਨ ਗੁਣਾਂ ਦੇ ਮਾਲਕ ਹੁੰਦੇ ਹਨ। 
4. ਕਿੱਸੇ ਵਿੱਚ ਦੈਵੀ ਘਟਨਾਵਾਂ ਦਾ ਬਿਆਨ ਹੁੰਦਾ ਹੈ।
5. ਕਿੱਸਾ ਲੋ ਕਾਵਿ ਦੇ ਨੇੜੇ ਹੁੰਦਾ ਹੈ।
6. ਕਿੱਸੇ ਦੀ ਭਾਸ਼ਾ ਲੋਕ ਭਾਸ਼ਾ ਹੁੰਦੀ ਹੈ। 
7. ਕਿੱਸਾ ਇੱਕ ਸ਼ਿੰਗਾਰ ਰਸੀ ਰਚਨਾ ਹੁੰਦੀ ਹੈ 
8. ਕਿੱਸਾ ਇੱਕ ਪ੍ਰਕਾਰ ਦਾ ਦੁਖਾਂਤਕ ਰੁਮਾਂਸ ਵੀ ਹੁੰਦਾ ਹੈ।
ਪੰਜਾਬੀ ਕਿੱਸਾ ਕਾਵ ਦਾ ਇਤਿਹਾਸਿਕ ਵਿਕਾਸ
      ਪੰਜਾਬੀ ਕਿੱਸਾ ਕਾਵ ਦੀ ਹੋਂਦ ਦੇ ਮੁੱਢਲੇ ਸਬੂਤ ਮੁਗਲ ਕਾਲ ਤੋਂ ਮਿਲਦੇ ਹਨ। ਭਾਵੇਂ ਪੁੱਸ਼ਯ ਨਾਮ ਦੇ ਕਵੀ ਦੇ ਸੱਸੀ ਪੁੰਨੂ ਦੇ ਕਿੱਸੇ ਨਾਲ ਪੰਜਾਬੀ ਕਿੱਸਾ ਕਾਵਿ ਦੀ ਨੀਹ ਰੱਖੀ ਹੋਵੇ ਫਿਰ ਵੀ ਇਹ ਕਿੱਸਾ ਪੂਰਨ ਰੂਪ ਵਿੱਚ ਪ੍ਰਾਪਤ ਨਹੀਂ ਹੋਇਆ ਸੋ ਪੰਜਾਬੀ ਕਿੱਸਾ ਕਾਵ ਦਾ ਮੋਢੀ ਕਵੀ ਦਮੋਦਰ ਨੂੰ ਹੀ ਮੰਨਿਆ ਜਾਵੇਗਾ।
1. ਦਮੋਦਰ ਦਾ ਹੀ ਰਾਂਝੇ ਦਾ ਕਿੱਸਾ-ਦਮੋਦਰ ਨੇ ਆਪਣੇ ਕਿੱਸੇ ਵਿੱਚ ਦਵਈਆ ਛੰਦ ਦੀ ਵਰਤੋਂ ਕੀਤੀ। ਉਸ ਦੀ ਬੋਲੀ ਉੱਪਰ ਝਾਂਗੀ ਦਾ ਪ੍ਰਭਾਵ ਹੈ। ਉਸਦੇ ਕਿੱਸੇ ਦਾ ਅੰਤ ਸੁਖਾਂਤਕ ਹੈ। ਦਮੋਦਰ ਨੇ ਅੱਖੀਂ ਡਿੱਠਾ ਕਿੱਸਾ ਕੀਤਾ ਜੋ ਸਿਰ ਸਲੇਟੀ ਦੇ ਆਈ ਲਿਖ ਕੇ ਆਪਣੇ ਕਿੱਸੇ ਨੂੰ ਸੱਚ ਦੇ ਨੇੜੇ ਰੱਖਣ ਦੀ ਕੋਸ਼ਿਸ਼ ਕੀਤੀ ਹੈ।
2. ਪੀਲੂ ਦਾ ਮਿਰਜ਼ਾ ਸਾਹਿਬਾਂ ਦਾ ਕਿੱਸਾ-ਪੀਲੂ ਨੇ ਇਕਸਾ ਸੱਦ ਰੂਪ ਵਿੱਚ ਲਿਖਿਆ। ਉਸ ਦੀ ਬੋਲੀ ਠੇਠ ਪੰਜਾਬੀ ਹੈ। ਕਿੱਸੇ ਵਿੱਚ ਸ਼ਿੰਗਾਰ ਰਸ, ਬੀਰ ਰਸ ਅਤੇ ਅੰਤ ਵਿੱਚ ਕਰੁਣਾ ਰਸ ਨਜ਼ਰ ਆਉਂਦਾ ਹੈ। ਨਾਇਕ ਨਾਇਕਾ ਦੀ ਮੌਤ ਕਿੱਸੇ ਵਿੱਚ ਦੁਖਾਂਤਕ ਅੰਤ ਪੈਦਾ ਕਰਦੇ ਹਨ। 
3. ਹਾਫਿਜ਼ ਬਰਖੁਰਦਾਰ ਦਾ ਯੂਸਫ ਜੁਲੈਖਾਂ ਦਾ ਕਿੱਸਾ- ਹਾਫਿਜ਼ ਬਰਖੁਰਦਾਰ ਨੇ ਵਿਦੇਸ਼ੀ ਕਹਾਣੀ ਯੂਸਫ ਜੁਲੈਖਾ ਨੂੰ ਪੰਜਾਬੀ ਵਿੱਚ ਲਿਖਿਆ। ਇਸ ਕਿੱਸੇ ਵਿੱਚ ਅਤਿ ਕਥਨੀ ਅਲੰਕਾਰ ਅਤੇ ਅਰਬੀ ਫਾਰਸੀ ਸ਼ਬਦਾਵਲੀ ਦੀ ਭਰਮਾਰ ਹੈ। ਉਸ ਨੇ ਵੀ ਦਵਈਆ ਛੰਦ ਦੀ ਵਰਤੋਂ ਕੀਤੀ।
4. ਮੁਕਬਲ ਦੀ ਹੀਰ- ਮੁਕਬਲ ਨੇਤਰਹੀਣ ਸੀ। ਉਸ ਨੇ ਅਹਿਮਦ ਗੁੱਜਰ ਦੀ ਰਚਨਾ ਹੀਰ ਨੂੰ ਆਪਣੇ ਕਿੱਸੇ ਦਾ ਆਧਾਰ ਬਣਾਇਆ ਅਤੇ ਮੁਕਬਲ ਦੀ ਹੀਰ ਵਾਰਸ ਦੀ ਹੀਰ ਦਾ ਆਧਾਰ ਬਣੀ। ਉਸਦੇ ਕਿੱਸੇ ਦੇ 430 ਬੰਦ ਹਨ। ਉਸਨੇ ਬੈਂਤ ਛੰਦ ਦੀ ਰਚਨਾ ਕੀਤੀ। 
 5. ਵਾਰਿਸ ਸ਼ਾਹ ਦੀ ਹੀਰ-ਜੰਡਿਆਲਾ ਸ਼ੇਰ ਖਾਂ ਜ਼ਿਲ੍ਾ ਸ਼ੇਖੂਪੁਰਾ ਨਾਲ ਸੰਬੰਧਿਤ ਵਾਰਿਸ਼ ਸ਼ਾਹ ਦੀ ਰਚਨਾ ਹੀਰ ਨੂੰ ਪੰਜਾਬੀ ਸਾਹਿਤ ਦਾ ਵਿਸ਼ਵਕੋਸ਼ ਕਿਹਾ ਜਾਂਦਾ ਹੈ। ਵਾਰਸ ਦੀ ਹੀਰ ਦੇ 61 ਬੰਦ ਹਨ। ਉਸਨੇ ਬੈਂਤ ਛੰਦ ਦੀ ਵਰਤੋਂ ਕੀਤੀ। ਇਕ ਹਿੱਸਾ ਦੁਖਾਂਤਕ ਹੈ। ਇਸ ਵਿੱਚ ਪੰਜਾਬੀ ਸੱਭਿਆਚਾਰ ਦਾ ਭਰਪੂਰ ਚਿਤਰਨ ਹੋਇਆ ਹੈ। ਵਾਇਰਸ ਦੀ ਸ਼ੈਲੀ ਨਾਟਕੀ ਹੈ। 
  *ਹੀਰ ਆਖਦੀ ਜੋਗੀਆ ਝੂਠ ਆਖੇਂ 
ਕੌਣ ਰੁਠੜੇ ਯਾਰ ਮਿਲਾਵਦਾ ਈ।
ਏਹਾ ਕੋਈ ਨਾ ਮਿਲਿਆ ਮੈ ਭਾਲ ਥੱਕੀ, 
ਜਿਹੜਾ ਗਿਆ ਨੂੰ ਮੋੜ ਲਿਆਵਦਾ ਈ।*
6. ਹਾਸ਼ਮ ਦਾ ਸੱਸੀ ਪੁੰਨੂ-ਪਿੰਡ ਜਗਦੇਓ ਕਲਾਂ ਜ਼ਿਲਾ ਅੰਮ੍ਰਿਤਸਰ ਦਾ ਵਾਸੀ ਹਾਸ਼ਮ ਪ੍ਰਸਿੱਧ ਕਿੱਸਾ ਅਤੇ ਸੂਫੀ ਕਵੀ ਸੀ। ਉਸ ਦਾ ਪ੍ਰਸਿੱਧ ਕਿੱਸਾ ਸਸੀ ਪੁੰਨੂ ਸਾਬਿਤ ਹੋਇਆ ਜਿਸ ਵਿੱਚ ਉਸਨੇ ਦਵਈਆ ਛੰਦ ਵਰਤਿਆ। ਹਾਸ਼ਮ ਦੀ ਸੱਸੀ ਦੁਖਾਂਤਕ ਹੈ। ਉਸਨੇ ਠੇਠ ਮਾਝੀ ਦੀ ਵਰਤੋਂ ਕੀਤੀ ਹੈ। 
7. ਕਾਦਰ ਯਾਰ ਦਾ ਪੂਰਨ ਭਗਤ- ਕਾਦਰਯਾਰ ਦੀ ਇਸ ਰਚਨਾ ਨਾਲ ਸਦਾਚਾਰਕ ਅਤੇ ਨੈਤਿਕ ਕਿੱਸਾਕਾਰੀ ਦੀ ਸ਼ੁਰੂਆਤ ਹੋਈ। ਉਸਨੇ ਕਿੱਸਾ ਸੀ ਹਰਫੀ ਵਿੱਚ ਲਿਖਿਆ। ਉਸਨੇ ਬੈਂਤ ਛੰਦ ਦੀ ਵਰਤੋਂ ਕੀਤੀ। 
8. ਫਜ਼ਲ ਸ਼ਾਹ - ਸੋਹਣੀ ਮਹੀਵਾਲ ਦਾ ਕਿੱਸਾ ਫਜ਼ਲ ਸ਼ਾਹ ਨੂੰ ਪੰਜਾਬੀ ਦਾ ਪ੍ਰਸਿੱਧ ਅੰਤਿਮ ਕਿੱਸਾਕਾਰ ਵੀ ਕਿਹਾ ਜਾਂਦਾ ਹੈ। ਆਪਣੇ ਇਸ ਕਿੱਸੇ ਵਿੱਚ ਉਸਨੇ ਬੈਂਤ ਛੰਦ ਅਤੇ ਅਰਬੀ ਫਾਰਸੀ ਸ਼ਬਦਾਵਲੀ ਨੂੰ ਵਰਤਿਆ। ਕਿਸੇ ਦਾ ਅੰਤ ਦੁਖਾਂਤਕ ਹੈ। 
9. ਕੁਝ ਹੋਰ ਕਿੱਸਾ ਕਵੀ ਅਤੇ ਕਿੱਸੇ- ਉਪਰੋਕਤ ਤੋਂ ਇਲਾਵਾ ਅਹਿਮਦ ਗੁੱਜਰ, ਮੀਆਂ ਚਿਰਾਗ ਅਵਾਣ, ਸਭ ਤੋਂ ਵੱਧ ਕਿੱਸੇ ਲਿਖਣ ਵਾਲਾ ਅਹਿਮਦ ਯਾਰ, ਇਮਾਮ ਬਖਸ਼ ਅਤੇ ਮੀਆਂ ਮੁਹੰਮਦ ਬਖਸ਼ ਅਤੇ ਭਗਵਾਨ ਸਿੰਘ(ਜਿਉਣਾ ਮੌੜ ਦਾ ਕਿੱਸਾ) ਕਿਸ਼ਨ ਸਿੰਘ ਆਰਿਫ (ਦੁੱਲਾ ਭੱਟੀ ਦਾ ਕਿੱਸਾ)ਆਦਿ ਕੁਝ ਹੋਰ ਪ੍ਰਸਿੱਧ ਕਿੱਸਾਕਾਰ ਅਤੇ ਕਿੱਸੇ ਹੋਏ ਹਨ। ਇਮਾਮ ਬਖਸ਼(ਸ਼ਾਹ ਬਹਿਰਾਮ ਦਾ ਕਿੱਸਾ) ਅਤੇ ਮੀਆਂ ਮੁਹੰਮਦ ਬਖਸ਼ ਦੇ ਕਿੱਸਿਆਂ ਵਿੱਚ ਚਮਤਕਾਰੀ ਘਟਨਾਵਾਂ ਦਾ ਵਰਣਨ ਸਭ ਤੋਂ ਵੱਧ ਹੈ। 
                 ਸਮੁੱਚੇ ਰੂਪ ਵਿੱਚ ਆਖ ਸਕਦੇ ਹਾਂ ਕਿ ਕਿੱਸਾ ਕਾਵਿ ਪੰਜਾਬੀ ਸਾਹਿਤ ਦਾ ਇੱਕ ਪ੍ਰਮੁੱਖ ਕਾਵਿ ਹੈ। ਵੱਖ-ਵੱਖ ਸਮਿਆਂ ਵਿੱਚ ਵੱਖ ਵੱਖ ਕਿੱਸਾਕਾਰਾਂ ਨੇ ਭਾਰਤੀ ਅਤੇ ਕੁਝ ਵਿਦੇਸ਼ੀ ਕਥਾਵਾਂ ਨੂੰ ਕਿਸਿਆਂ ਦਾ ਰੂਪ ਦਿੱਤਾ। 20ਵੀਂ ਸਦੀ ਵਿੱਚ ਆ ਕੇ ਕਿੱਸਾ ਕਾ ਪਰੰਪਰਾ ਇੱਕ ਪ੍ਰਕਾਰ ਦੇ ਚਿੱਠਾ ਸਾਹਿਤ ਤੇ ਕਵੀਸ਼ਰੀ ਦੇ ਰੂਪ ਵਿੱਚ ਪ੍ਰਵਾਹਿਤ ਹੋ ਜਾਂਦੀ ਹੈ।

ਬੀਰ ਕਾਵ ਦਾ ਇਤਿਹਾਸਿਕ ਵਿਕਾਸ ਅਤੇ ਵਿਸ਼ੇਸ਼ਤਾਵਾਂ
ਪੰਜਾਬ ਇੱਕ ਸਰਹੱਦੀ ਸੂਬਾ ਹੈ। ਅਖੌਤ ਹੈ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਇਹ ਭਾਰਤ ਦਾ ਪ੍ਰਵੇਸ਼ ਦੁਆਰ ਅਤੇ ਖੜਕ ਭੁਜਾ ਰਹੀ ਹੈ। ਬੀਰ ਕਾਵ ਵਿੱਚ ਬੀਰ ਰਸ ਪ੍ਰਧਾਨ ਹੁੰਦਾ ਹੈ। ਇਸ ਵਿੱਚ ਜੰਗਾਂ ਯੁੱਧਾਂ ਦਾ ਵਰਣਨ ਅਤੇ ਯੋਧਿਆਂ ਦਾ ਜਸ ਗਾਇਨ ਹੁੰਦਾ ਹੈ। ਬੀਰਕਾ ਵਿੱਚ ਵਾਰਾਂ ਅਤੇ ਜੰਗਨਾਮੇ ਆਉਂਦੇ ਹਨ। ਵਾਰ ਦਾ ਸ਼ਬਦੀ ਅਰਥ ਹੈ ਵਾਰ ਕਰਨਾ ਟੱਕਰ ਲੈਣੀ ਪ੍ਰਸ਼ੰਸਾ ਕਰਨੀ। ਇਸ ਵਿੱਚ ਆਮ ਤੌਰ ਉੱਪਰ ਨਾਇਕ ਧਿਰ ਖਲ ਨਾਇਕ ਉੱਪਰ ਭਾਰੂ ਪੈਂਦੀ ਹੈ। ਟੱਕਰ ਇਸ ਦਾ ਵਿਸ਼ੇਸ਼ ਤੱਤ ਹੈ। ਜੰਗਨਾਮਾ ਵੀ ਵਾਰ ਵਰਗਾ ਹੀ ਹੁੰਦਾ ਹੈ ਪਰ ਜਰੂਰੀ ਨਹੀਂ ਕਿ ਇਸ ਵਿੱਚ ਨਾਇਕ ਨੂੰ ਜਿੱਤਦਾ ਹੀ ਦਿਖਾਇਆ ਜਾਵੇ। ਵੀਰ ਕਾਵਿ ਵਿੱਚ ਨਿਸ਼ਾਨੀ ਸਿਰਖੰਡੀ ਬੈਂਤ ਅਤੇ ਕੁੰਡਲੀ ਆ ਛੰਦ ਵਰਤੇ ਜਾਂਦੇ ਹਨ। ਪੰਜਾਬ ਵਿੱਚ ਹੁਣ ਤੱਕ ਭੱਟ ਤੇ ਢਾਡੀ ਵਾਰਾਂ ਗਾਉਂਦੇ ਰਹੇ ਹਨ। ਪੰਜਾਬੀ ਵਾਰ ਕਾਵ ਦੇ ਇਤਿਹਾਸ ਨੂੰ ਅਸੀਂ ਇਸ ਪ੍ਰਕਾਰ ਦੇਖ ਸਕਦੇ ਹਾਂ। 
1.ਆਦਿ ਕਾਲ ਦੀਆਂ ਵਾਰਾਂ- ਆਦ ਕਾਲ ਵਿੱਚ ਰਜਵਾੜੇ ਜਰ,ਜ਼ੋਰੂ ਅਤੇ ਜ਼ਮੀਨ ਲਈ ਆਪਸੀ ਯੁੱਧ ਕਰਦੇ ਸਨ। ਇਸ ਕਾਲ ਦੀਆਂ ਪ੍ਰਮੁੱਖ ਛੇ ਵਾਰਾਂ ਅਤੇ ਇਸ ਉਪਰੰਤ ਤਿੰਨ ਹੋਰ ਵਾਰਾਂ ਭਾਵ ਕੁੱਲ ਨੌ ਵਾਰਾਂ ਅਧੂਰੇ ਰੂਪ ਵਿੱਚ ਮਿਲਦੀਆਂ ਹਨ।
2. ਅਧਿਆਤਮਕ ਵਾਰ-ਉਪਰੋਕਤ ਨੌ ਵਾਰਾਂ ਦੀ ਧੁਨੀ ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 22 ਅਧਿਆਤਮਿਕ ਵਾਰਾਂ ਨੂੰ ਗਾਉਣ ਦਾ ਆਦੇਸ਼ ਹੈ। ਅਧਿਆਤਮਕ ਵਾਰ ਦਾ ਨਾਇਕ ਪਰਮਾਤਮਾ ਹੁੰਦਾ ਹੈ ਅਤੇ ਜੀਵ ਆਤਮਾ ਵਿਸ਼ੇ ਵਿਕਾਰਾਂ ਨਾਲ ਟੱਕਰ ਲੈ ਕੇ ਪਰਮ ਆਤਮਾ ਤੱਕ ਪਹੁੰਚਣ ਲਈ ਸੰਘਰਸ਼ ਕਰਦੀ ਹੈ। ਇਹਨਾਂ ਵਾਰਾਂ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਸਭ ਤੋਂ ਵੱਧ ਅੱਠ ਅਧਿਆਤਮਿਕ ਵਾਰਾਂ ਹਨ। 
3. ਧਾਰਮਿਕ ਅਤੇ ਦਾਰਸ਼ਨਿਕ ਵਾਰਾਂ-ਇਸ ਵਿੱਚ ਭਾਈ ਗੁਰਦਾਸ ਦੀਆਂ 39 ਵਾਰਾਂ ਆਉਂਦੀਆਂ ਹਨ। ਧਾਰਮਿਕ ਅਤੇ ਦਾਰਸ਼ਨਿਕ ਵਾਰਾਂ ਦਾ ਨਾਇਕ ਗੁਰੂ, ਪੀਰ ਪੈਗੰਬਰ ਹੁੰਦਾ ਹੈ। ਜਿਵੇਂ -
*ਸਤਿਗੁਰ ਨਾਨਕ ਪ੍ਰਗਟਿਆ 
ਮਿੱਟੀ ਧੁੰਦ ਜਗ ਚਾਨਣ ਹੋਆ, 
ਜਿਉ ਕਰ ਸੂਰਜ ਨਿਕਲਿਆ, 
ਤਾਰੇ ਛਪੇ ਅੰਧੇਰ ਪਲੋਆ।*
3.ਸ੍ਰੀ ਗੁਰੂ ਗੋਬਿੰਦ ਸਿੰਘ ਦੀ ਝੰਡੀ ਦੀ ਵਾਰ-ਪੰਜਾਬੀ ਵਾਰ ਸਾਹਿਤ ਦੀ ਸਰਵੋਤਮ ਪ੍ਰਾਪਤੀ ਉਪਰੋਕਤ ਵਾਰ ਹੈ। ਇਸ ਦੀ ਕਥਾ ਗੁਰੂ ਸਾਹਿਬ ਨੇ ਮਾਰਕੰਡੇ ਪੁਰਾਣ ਵਿੱਚੋਂ ਲਈ ਹੈ। ਇਹ ਤਰੇਤਾ ਯੁੱਗ ਨਾਲ ਸੰਬੰਧਿਤ ਹੈ। ਇਸ ਵਿੱਚ ਔਰਤ ਦੇਵੀ ਦੁਰਗਾ ਨੂੰ ਨਾਇਕਾ ਅਤੇ ਰਾਕਸ਼ਸਾਂ ਨੂੰ ਖਲਨਾਇਕ ਬਣਾਇਆ ਗਿਆ ਹੈ। ਗੁਰੂ ਸਾਹਿਬ ਨੇ ਹਿੰਦੁਸਤਾਨ ਦੇ ਦੱਬੇ ਕੁਚਲੇ ਲੋਕਾਂ ਨੂੰ ਲਾਮ ਬੰਦ ਕਰਨ ਲਈ ਉਪਰੋਕਤ ਵਾਰ ਦੀ ਸਿਰਜਣਾ ਕੀਤੀ ਹੈ। ਚੰਡੀ ਦੀ ਵਾਰ ਦੇ ਕੁੱਲ 55 ਬੰਦ ਹਨ, (54 ਪੌੜੀਆਂ ਅਤੇ ਇੱਕ ਦੋਹਿਰਾ)। ਸਾਹਿਤਿਕ ਅਤੇ ਭਾਸ਼ਾ ਪੱਖੋਂ ਵੀ ਵਾਰ ਉੱਤਮ ਹੈ। 
  ਜੰਗ ਮੁਸਾਫਾ ਬਜਿਆ ਰਣ ਘੁਰੇ ਨਗਾਰੇ ਚਾਵਲੇ।
ਝੂਲਣ ਨੇਜੇ ਬੈਰਕਾਂ ਨੀਸਾਣ ਲਸਨਿ ਲਸਾਵਲੇ।
ਢੋਲ ਨਗਾਰੇ ਪਾਉਣ ਦੇ ਉਗਨ ਜਾਣ ਜਟਾਵਲੇ।
ਗੁਰੂ ਸਾਹਿਬ ਨੇ ਨਿਸ਼ਾਨੀ ਤੇ ਸਿਰਖੰਡੀ ਛੰਦ ਨੂੰ ਸਫਲਤਾ ਨਾਲ ਵਰਤਿਆ ਹੈ।
4.ਨਜਾਬਤ ਦੀ ਨਾਦਰ ਸ਼ਾਹ ਦੀ ਵਾਰ-ਨਜਾਬਤ ਪਿੰਡ ਮਦੀਲਾ ਹਰਲਾ ਜ਼ਿਲਾ ਸ਼ਾਹਪੁਰ ਦਾ ਵਸਨੀਕ ਸੀ। ਇਸ ਵਾਰ ਵਿੱਚ ਹਿੰਦੁਸਤਾਨ ਦੇ ਰੰਗ ਰੰਗੀਲੇ ਬਾਦਸ਼ਾਹ ਮੁਹੰਮਦ ਸ਼ਾਹ ਅਤੇ ਧਾੜਵੀ ਨਾਦਰ ਸ਼ਾਹ ਦਰਮਿਆਨ ਕਰਨਾਲ ਦੇ ਇਤਿਹਾਸਕ ਮੈਦਾਨ ਵਿੱਚ 1739 ਈਸਵੀ ਵਿੱਚ ਹੋਈ ਭਿਆਨਕ ਲੜਾਈ ਦਾ ਸਜੀਵ ਵਰਣਨ ਹੈ। ਕੱਲ ਤੇ ਨਾਰਦ ਮਿਥਕ ਪਾਤਰਾਂ ਨੂੰ ਕਵੀ ਨੇ ਖੂਬ ਵਰਤਿਆ ਹੈ। ਵਾਰ ਦੀਆਂ 86 ਪੌੜੀਆਂ ਹਨ। 
 *ਇੱਕ ਚੜੇ ਪਠਾਣ ਵਲਾਇਤੀ ਲਹੂ ਤਿਰਹਾਏ। 
ਉਨਾਂ ਮਾਵਾਂ ਤੋਂ ਬੱਚੇ ਪਕੜ ਕੇ ਚੁੱਕ ਜਿਬਹਾ ਕਰਾਏ।*
5.ਕਾਜ਼ੀ ਪੀਰ ਮੁਹੰਮਦ ਦੀ ਚੱਠਿਆਂ ਦੀ ਵਾਰ- ਇਸ ਵਾਰ ਵਿੱਚ 1770 ਤੋਂ 1790 ਈਸਵੀ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਸ਼ੁਕਰਚੱਕੀਆ ਅਤੇ ਗੁਲਾਮ ਮੁਹੰਮਦ ਚੱਠਾ ਵਿੱਚ ਹੋਈਆਂ ਦੋ ਲੜਾਈਆਂ ਨੂੰ ਆਧਾਰ ਬਣਾਇਆ ਗਿਆ ਹੈ। ਵਾਰ ਦੀਆਂ 95 ਪੌੜੀਆਂ ਹਨ। ਇਸ ਵਾਰ ਦੀ ਖਾਸੀਅਤ ਇਸ ਦੀ ਰਵਾਨਗੀ ਹੈ। 
ਇਤਿਹਾਸਿਕ ਪੱਖੋਂ ਇਹ ਵਾਰ ਬਹੁਤੀ ਉੱਤਮ ਨਹੀਂ। 
6.ਕੁਝ ਹੋਰ ਵਾਰਾਂ- ਉਪਰੋਕਤ ਤੋਂ ਇਲਾਵਾ-ਖਾਲਸੇ ਦੀ ਵਾਰ, ਕਾਨ੍ਹ ਭਗਵਾਨ ਦੀ ਵਾਰ, ਲਵ ਕੁਸ਼ ਦੀ ਵਾਰ, ਹਕੀਕਤ ਰਾਏ ਦੀ ਵਾਰ ਆਦਿ ਕੁਝ ਹੋਰ ਪ੍ਰਮੁੱਖ ਵਾਰਾਂ ਹਨ। 
7.ਜੰਗਨਾਮਾ ਸਿੰਘਾਂ ਤੇ ਫਿਰੰਗੀਆਂ-ਭਾਵੇਂ ਮਟਕ ਦਿਆਲ ਸਿੰਘ ਨੇ ਵੀ ਜੰਗਨਾਮਾ ਲਿਖਿਆ ਪਰ ਸਭ ਤੋਂ ਪ੍ਰਸਿੱਧ ਜੰਗਨਾਮਾ ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਹੈ। ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਰਾਜ ਵਿੱਚ ਛਾਈ ਬੁਰਛਾਗਰਦੀ ਦਾ ਜ਼ਿਕਰ ਹੈ। ਕਵੀ ਨੇ ਐਂਗਲੋ ਸਿੱਖ ਯੁੱਧਾਂ ਦਾ ਸਜੀਵ ਦ੍ਰਿਸ਼ ਸਿਰਜਿਆ ਹੈ। ਉਸ ਨੇ ਬੈਂਤ ਛੰਦ ਦੀ ਵਰਤੋਂ ਕੀਤੀ ਹੈ। ਉਹ ਪਹਿਲਾਂ ਕਵੀ ਹੈ ਜਿਸ ਨੇ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪਲਟਣ ਲਾਟ ਕੌਂਸਲ ਤੇ ਕੰਪਨੀ ਆਦਿ ਪੰਜਾਬੀ ਭਾਸ਼ਾ ਵਿੱਚ ਲਿਆਂਦੇ। ਉਸਨੂੰ ਮਹਾਰਾਜਾ ਰਣਜੀਤ ਸਿੰਘ ਦੀ ਗੈਰ ਹਾਜ਼ਰੀ ਕਾਰਨ ਸਿੱਖ ਫੌਜ ਦੀ ਹਾਰ ਦਾ ਦੁੱਖ ਹੈ-
 *ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ 
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ*
     ਸਮੁੱਚੇ ਰੂਪ ਵਿੱਚ ਅਸੀਂ ਆਖ ਸਕਦੇ ਹਾਂ ਕਿ ਪੰਜਾਬ ਦੇ ਅਣਖੀਲੇ ਸੁਭਾਅ ਅਤੇ ਜੁਝਾਰੂ ਬਿਰਤੀ ਕਾਰਨ ਇੱਥੇ ਬਾਹਰ ਸਾਹਿਤ ਬਹੁਤ ਪ੍ਰਸਿੱਧ ਹੋਇਆ। ਅਜੋਕੇ ਸਮੇਂ ਬਹੁਤ ਸਾਰੇ ਢਾਡੀ ਵਾਰਾਂ ਲਿਖ ਅਤੇ ਗਾ ਰਹੇ ਹਨ। ਜਿੰਨਾ ਚਿਰ ਮਨੁੱਖ ਵਿੱਚ ਅਣਖ ਜਿਉਂਦੀ ਰਹੇਗੀ ਉਨਾ ਚਿਰ ਵਾਰ ਸਾਹਿਤ ਨੂੰ ਪ੍ਰਮੁੱਖਤਾ ਮਿਲਦੀ ਰਹੇਗੀਨਿਬੰਧ

ਨਿਬੰਧ 
ਸਵੈ ਪ੍ਰਗਟਾਵੇ ਦਾ ਵਧੀਆ ਮਾਧਿਅਮ ਹੈ। ਨਿਬੰਧ ਦੇ ਕੋਸ਼ਗਤ ਅਰਥ ਹਨ ਬੰਨ੍ਹਣਾ ਕੁੰਦਣਾ ਅਤੇ ਇਕੱਠਾ ਕਰਨਾ। ਅੰਗਰੇਜ਼ੀ ਵਿੱਚ ਇਸ ਵਾਸਤੇ Essay ਸ਼ਬਦ ਵਰਤਿਆ ਜਾਂਦਾ ਹੈ। ਨਿਬੰਧ ਇੱਕ ਸੰਖੇਪ ਜਿਹੀ ਵਾਰਤਕ ਰਚਨਾ ਹੈ। ਇਹ ਆਰਟੀਕਲ ਭਾਵ ਲੇਖ ਨਾਲੋਂ ਵੱਖਰਾ ਹੁੰਦਾ। 
ਨਿਬੰਧ ਦੀਆਂ ਵਿਸ਼ੇਸ਼ਤਾਵਾਂ-
1. ਨਿਬੰਧ ਬਾਹਰ ਮੁਖੀ ਹੁੰਦਾ ਹੈ। 
2. ਨਿਬੰਧ ਵਿੱਚ ਵਿਚਾਰ ਦਾ ਵਿਕਾਸ ਹੁੰਦਾ ਹੈ। 
3. ਨਿਬੰਧ ਤਰਕ ਅਧਾਰਤ ਹੁੰਦਾ ਹੈ। 
4. ਨਿਬੰਧ ਰਸਮੀ ਹੁੰਦਾ ਹੈ। 
5. ਨਿਬੰਧ ਵਿੱਚੋਂ ਬੌਧਿਕ ਸੰਤੁਸ਼ਟੀ ਮਿਲਦੀ ਹੈ। 
6. ਨਿਬੰਧ ਦੀ ਸ਼ੈਲੀ ਸੰਖਿਪਤ ਅਤੇ ਨਿਯਮਤ ਹੁੰਦੀ ਹੈ। 
ਨਿਬੰਧ ਦੇ ਤੱਤ-
ਨਿਬੰਧ ਭਾਵੇਂ ਕਿਸੇ ਵੀ ਵਿਸ਼ੇ ਨਾਲ ਸਬੰਧ ਰੱਖਦਾ ਹੋਵੇ ਇਸ ਦੇ ਕੁਝ ਜਰੂਰੀ ਤੱਤ ਹੇਠ ਲਿਖੇ ਹਨ-
1. ਅਨੁਭਵ-ਨਿਬੰਧ ਵਿੱਚ ਪੇਸ਼ ਕੀਤੇ ਜਾਂਦੇ ਵਿਚਾਰਾਂ ਅਤੇ ਭਾਵਾਂ ਦਾ ਸਬੰਧ ਮਨੁੱਖ ਦੇ ਅਨੁਭਵ ਨਾਲ ਹੁੰਦਾ ਹੈ। 
2. ਆਕਾਰ-ਨਿਬੰਧ ਦਾ ਆਕਾਰ ਛੋਟਾ ਹੁੰਦਾ ਹੈ।
3. ਨਿਬੰਧ ਦਾ ਕਾਰਜ-ਨਿਬੰਧ ਕਿਸੇ ਗੱਲ ਨੂੰ ਸਾਬਤ ਕਰਨ ਦੀ ਥਾਂ ਉਸਦਾ ਚਿਤਰਨ ਕਰਦਾ ਹੈ,ਕਿਉਂਕਿ ਇਹ ਖੋਜ ਰਚਨਾ ਨਹੀਂ,ਸਾਹਿਤ ਰੂਪ ਹੈ।
4. ਕੇਂਦਰੀ ਵਿਚਾਰ-ਹਰੇਕ ਨੇ ਬੰਦ ਦਾ ਕੋਈ ਨਾ ਕੋਈ ਕੇਂਦਰੀ ਵਿਚਾਰ ਜ਼ਰੂਰ ਹੁੰਦਾ।
5. ਪੇਸ਼ਕਾਰੀ ਦੀ ਆਜ਼ਾਦੀ-ਨਿਬੰਧਕਾਰ ਵੱਲੋਂ ਆਜ਼ਾਦੀ ਨਾਲ ਆਪਣੇ ਵਿਚਾਰ ਨਿਬੰਧ ਵਿੱਚ ਪੇਸ਼ ਕੀਤੇ ਜਾਂਦੇ ਹਨ, ਪਾਠਕਾਂ ਉੱਪਰ ਠੋਸੇ ਨਹੀਂ ਜਾਂਦੇ। 
6. ਨਿਬੰਧ ਦਾ ਪ੍ਰਭਾਵ-ਨਿਬੰਧ ਦਿਲ ਨੂੰ ਅਪੀਲ ਕਰਨ ਅਤੇ ਬੁੱਧੀ ਨੂੰ ਪ੍ਰਭਾਵਿਤ ਕਰਨ ਲਈ ਸਮਰੱਥਾ ਰੱਖਦਾ ਹੈ। 
7. ਪ੍ਰਗਟਾਅ ਵਿਧੀ-ਨਿਬੰਧ ਸੁਤੰਤਰ ਵਿਚਾਰਾਂ ਨੂੰ ਸੁਤੰਤਰ ਰੂਪ ਵਿੱਚ ਪੇਸ਼ ਕਰਦਾ ਹੈ। 
8. ਭਾਸ਼ਾ ਅਤੇ ਸ਼ੈਲੀ-ਨਿਬੰਧ ਦੀ ਭਾਸ਼ਾ ਅਤੇ ਸ਼ੈਲੀ ਨਿਬੰਧ ਦੇ ਅਨੁਸਾਰ ਹੋਣੀ ਜਰੂਰੀ ਹੈ। ਇਸ ਵਿੱਚ ਸਰਲ, ਸਧਾਰਨ ਤੇ ਤਕਨੀਕੀ ਸ਼ਬਦਾਵਲੀ 20 ਵਰਤੀ ਜਾਂਦੀ ਹੈ। ਵਧੀਆ ਸ਼ਬਦਾਵਲੀ ਤੇ ਨਵੇਕੜੀ ਸ਼ੈਲੀ ਨਿਬੰਧ ਦੀ ਸਫਲਤਾ ਦਾ ਆਧਾਰ ਬਣਦੀ ਹੈ। 
ਨਿਬੰਧ ਦੇ ਪ੍ਰਕਾਰ-
ਡਾਕਟਰ ਸਤਿੰਦਰ ਸਿੰਘ ਅਨੁਸਾਰ ਨਿਬੰਧਾਂ ਦਾ ਵਰਗੀਕਰਨ ਕਰਨ ਲਈ ਦੋ ਠੋਸ ਆਧਾਰ ਹਨ ਵਿਸ਼ਾ ਅਤੇ ਲੇਖਕ ਦਾ ਵਿਅਕਤਿਤਵ।
ਵਿਸ਼ਾ ਪ੍ਰਧਾਨ ਨਿਬੰਧ ਅਤੇ ਆਤਮ ਪ੍ਰਧਾਨ ਨਿਬੰਧ। 
ਨਿਬੰਧ ਪੱਛਮ ਦੀ ਦੇਣ-
ਕਿਸੇ ਵੀ ਖਿੱਤੇ ਦੇ ਲੇਖਕ ਦੁਨਿਆਵੀ ਪ੍ਰਭਾਵਾਂ ਤੋਂ ਅਛੂਤੇ ਨਹੀਂ ਰਹਿ ਸਕਦੇ। ਫਿਰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਨਿਬੰਧਕਾਰ ਨਕਲਹਾਰੇ ਨਹੀਂ ਸਗੋਂ ਸਿਰਜਣਹਾਰੇ ਹਨ। ਭਾਵ ਭਾਵੇਂ ਪੱਛਮੀ ਲੇਖਕਾਂ ਨੇ ਸਾਡੇ ਨਿਬੰਧਕਾਰਾਂ ਨੂੰ ਪ੍ਰਭਾਵਿਤ ਜਰੂਰ ਕੀਤਾ ਪਰ ਇਹਨਾਂ ਦੀ ਮੌਲਿਕਤਾ ਸਦਾ ਕਾਇਮ ਰਹੀ ਹੈ।
ਪੰਜਾਬੀ ਵਿੱਚ ਨਿਬੰਧ ਕਲਾ-
ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਨਿਬੰਧਕਾਰੀ ਦਾ ਆਰੰਭ 20ਵੀਂ ਸਦੀ ਵਿੱਚ ਹੋਇਆ। ਸ਼ਰਧਾ ਰਾਮ ਫਿਲੌਰੀ ਨੇ ਦੋ ਨਿਬੰਧ ਗ੍ਰਹਿ ਸਿੱਖ ਰਾਜ ਦੀ ਵਿਥਿਆ ਤੇ ਪੰਜਾਬੀ ਬਾਤਚੀਤ ਪੰਜਾਬੀ ਸਾਹਿਤ ਦੀ ਝੋਲੀ ਪਾਏ। ਇਸ ਤੋਂ ਇਲਾਵਾ ਭਾਈ ਵੀਰ ਸਿੰਘ, ਮੋਹਨ ਸਿੰਘ ਵੈਦ, ਚਰਨ ਸਿੰਘ ਸ਼ਹੀਦ, ਹੀਰਾ ਸਿੰਘ ਦਰਦ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਨਿਬੰਧ ਰਚਨਾ ਕੀਤੀ। ਗੁਰਬਖਸ਼ ਸਿੰਘ ਪ੍ਰੀਤ ਲੜੀ ,ਪ੍ਰਿੰਸੀਪਲ ਤੇਜਾ ਸਿੰਘ, ਲਾਲ ਸਿੰਘ ਕਮਲਾ ਅਕਾਲੀ, ਹਰਿੰਦਰ ਸਿੰਘ ਰੂਪ, ਕਪੂਰ ਸਿੰਘ, ਪ੍ਰਿੰਸੀਪਲ ਸਾਹਿਬ ਸਿੰਘ, ਪ੍ਰਿੰਸੀਪਲ ਸੰਨ ਸਿੰਘ ਸੇਖੋ, ਡਾਕਟਰ ਪ੍ਰੇਮ ਪ੍ਰਕਾਸ਼ ਤੇ ਡਾਕਟਰ ਰਤਨ ਸਿੰਘ ਜੱਗੀ ਨੇ ਪੰਜਾਬੀ ਨਿਬੰਧ ਦੇ ਵਿਕਾਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਪ੍ਰੋਫੈਸਰ ਕੁਲਬੀਰ ਸਿੰਘ ਕਾਂਗ ਨੇ ਲਲਿਤ ਨਿਬੰਧ ਲਿਖਣ ਦੀ ਕਿਰਤ ਤੋਰੀ। ਸਮੁੱਚੇ ਰੂਪ ਵਿੱਚ ਆਖਿਆ ਜਾ ਸਕਦਾ ਹੈ ਕਿ ਪੰਜਾਬੀ ਨਿਬੰਧਕਾਰੀ ਨੇ 19ਵੀਂ ਸਦੀ ਤੋਂ ਹੁਣ ਤੱਕ ਲਗਾਤਾਰ ਵਿਕਾਸ ਕੀਤਾ ਹੈ। ਇਸ ਦਾ ਭਵਿੱਖ ਉਜਲਾ ਹੈ।

ਸਫਰਨਾਮਾ
ਸਫਰਨਾਮਾ ਮਨੁੱਖ ਦੀ ਘੁਮੱਕੜ ਮਨੋਬਿਰਤੀ ਦੀ ਪੈਦਾਵਾਰ ਹੈ। ਸਫਰਨਾਮਾ ਸ਼ਬਦ ਸਫਰ ਅਤੇ ਨਾਮਾ ਦੇ ਜੋੜ ਤੋਂ ਬਣਿਆ ਹੈ। ਇਸ ਦਾ ਸ਼ਬਦ ਇੱਕ ਅਰਥ ਹੈ ਸਫਰ ਦਾ ਬਿਰਤਾਂਤ। ਅੰਗਰੇਜ਼ੀ ਵਿੱਚ ਇਸ ਨੂੰ ਟਰੈਵਲੋਗ ਅਤੇ ਹਿੰਦੀ ਵਿੱਚ ਯਾਤਰਾ ਸਾਹਿਤਯ ਕਿਹਾ ਜਾਂਦਾ ਹੈ। 
ਸਫਰਨਾਮਾ ਲੇਖਕ ਦੇ ਗੁਣ-ਸਫਰਨਾਮੇ ਦਾ ਲੇਖਕ ਸੁਚੇਤ ਸਾਹਿਤਿਕ ਸੈਲਾਨੀ ਹੁੰਦਾ ਹੈ। ਉਹ ਭੂਗੋਲ ਇਤਿਹਾਸ ਸੱਭਿਆਚਾਰ ਸਾਹਿਤ ਵਿਗਿਆਨ ਅਤੇ ਸਮਾਜਿਕ ਕਲਾਵਾਂ ਵਿੱਚ ਨਿਪੁੰਨ ਹੁੰਦਾ ਹੈ।
ਸਫਰਨਾਮੇ ਦੇ ਰਚਨਾਤਮਿਕ ਤੱਤ-ਸਫਰ ਲਾਵਾਂ ਇੱਕ ਸਾਹਿਤਿਕ ਰੂਪ ਹੈ। ਇਸ ਦੀ ਰਚਨਾ ਵਿੱਚ ਨਿਮਨ ਲਿਖਤ ਤੱਤ ਜਰੂਰੀ ਹਨ। 
1. ਭੂਗੋਲਿਕ ਵਿਵਰਨ-ਸੁਚੇਤ ਸਫਰਨਾਮਾਕਾਰ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਸਬੰਧਤ ਥਾਂ ਦੇ ਭੂਗੋਲਕ ਵੇਰਵੇ ਲੋੜ ਅਨੁਸਾਰ ਪੇਸ਼ ਕਰਦਾ ਹੈ। 
2. ਸੰਸਥਾਵਾਂ-ਸਫਰਨਾਮੇ ਵਿੱਚ ਵਿਦਿਅਕ ਪਰਿਵਾਰਿਕ ਧਾਰਮਿਕ ਅਤੇ ਸਿਹਤ ਸਬੰਧੀ ਸੰਸਥਾਵਾਂ ਆਦਿ ਬਾਰੇ ਦੱਸਿਆ ਜਾਂਦਾ। 
3. ਉਪਜ ਤੇ ਉਤਪਾਦਨ-ਸਫਰਨਾਮਾ ਆਕਾਰ ਸਬੰਧਿਤ ਥਾਂ ਦੇ ਉਪਜ ਅਤੇ ਉਤਪਾਦਨ ਦੇ ਸਾਧਨ ਅਤੇ ਉਹਨਾਂ ਸਾਧਨਾਂ ਉੱਪਰ ਕਿਸ ਦੀ ਮਾਲਕੀ ਹੈ ਆਦਿ ਸਬੰਧੀ ਜਾਣਕਾਰੀ ਪੇਸ਼ ਕਰਦਾ ਹੈ। 
4. ਵਿਵਸਥਾ ਅਤੇ ਰਾਜ ਪ੍ਰਬੰਧ-ਕਿਸੇ ਥਾਂ ਦੀ ਵਿਵਸਥਾ ਕਿਹੋ ਜਿਹੀ ਹੈ, ਸਰਕਾਰ ਕਿਸ ਤਰ੍ਹਾਂ ਦੀ ਹੈ, ਪ੍ਰਬੰਧ ਅਤੇ ਸਮੁੱਚਾ ਸਿਸਟਮ ਕਿਵੇਂ ਚੱਲਦਾ ਹੈ ਸਫਰਨਾਮੇ ਵਿੱਚ ਇਹ ਜਾਣਕਾਰੀਆਂ ਮਿਲਦੀਆਂ ਹਨ। 
5. ਤਰਜੇ ਜ਼ਿੰਦਗੀ ਜਾਂ ਜੀਵਨ ਜਾਂਚ-ਸਫਰਨਾਮਾ ਕਾਰ ਸਬੰਧਤ ਥਾਂ ਦੇ ਲੋਕਾਂ ਦੀ ਜੀਵਨ ਜਾਂਚ ਨੂੰ ਵਿਸ਼ਲੇਸ਼ਣ ਅਤੇ ਆਲੋਚਨਾਤਮਕ ਦ੍ਰਿਸ਼ਟੀ ਤੋਂ ਵਾਜਦਾ ਅਤੇ ਸਫਰਨਾਮੇ ਵਿੱਚ ਪੇਸ਼ ਕਰਦਾ। 
6. ਦ੍ਰਿਸ਼ਾਵਲੀ ਤੇ ਅਜੂਬੇ-ਸਬੰਧਤ ਥਾਂ ਦੇ ਵੱਖ ਵੱਖ ਦ੍ਰਿਸ਼ਾਂ ਅਤੇ ਅਜੂਬਿਆਂ ਸਬੰਧੀ ਵੀ ਜਾਣਕਾਰੀ ਸਫਰਨਾਮੇ ਰਾਹੀਂ ਮਿਲਦੀ। 
7. ਵਿਰਸਾ ਤੇ ਵਿਰਾਸਤ-ਕਿਸੇ ਥਾਂ ਦਾ ਵਿਰਸਾ ਅਤੇ ਉਸ ਸਬੰਧੀ ਜਾਣਕਾਰੀ ਸਫਰਨਾਮਾ ਕਾਰ ਰਾਹੀਂ ਪਾਠਕਾਂ ਤੱਕ ਪੁੱਜਦੀ ਹੈ। 
8. ਸਫਰਨਾਮੇ ਦੇ ਉਦੇਸ਼-ਸਫਰਨਾਮਾ ਬਹੁ ਉਦੇਸ਼ੀ ਸਾਹਿਤ ਰਚਨਾ ਹੈ। ਮਨੋਰੰਜਨ ਤੋਂ ਲੈ ਕੇ ਗਿਆਨ ਦੀ ਪ੍ਰਾਪਤੀ ਤੱਕ ਸਫਰਨਾਮੇ ਦੇ ਉਦੇਸ਼ਾਂ ਦੀ ਇੱਕ ਲੜੀ ਹੈ।
9. ਮੈਂ ਕੇਂਦਰਿਤ ਰਚਨ-ਸਵੈ ਜੀਵਨੀ ਵਾਂਗ ਸਫਰਨਾਮਾ ਵੀ ਮੈਂ ਕੇਂਦਰਿਤ ਰਚਨਾ ਹੈ। ਲੇਖਕ ਇਸ ਬਿਰਤਾਂਤ ਨੂੰ ਮੈਂ ਸ਼ੈਲੀ ਵਿੱਚ ਨਿਭਾਉਂਦਾ ਹੈ।
10. ਭਾਸ਼ਾ ਅਤੇ ਕਲਾ ਸੈਲੀਆਂ-ਵਾਰਤਕ ਰਚਨਾ ਹੋਣ ਕਾਰਨ ਸਫਰਨਾਮਾ ਕਾਰ ਸਫਰਨਾਮੇ ਵਿੱਚ ਡਾਇਰੀ ਸ਼ੈਲੀ ਪਾਤਰ ਸ਼ੈਲੀ ਗੱਲ ਪੈਸ਼ੈਲੀ ਜਾਂ ਕਥਾਤਮਕ ਸ਼ੈਲੀ ਦੀ ਵਰਤੋਂ ਕਰਦਾ ਹੈ
11.ਸਫਰਨਾਮੇ ਦੇ ਵਿਕਾਸ ਪੜਾ- ਪੱਛਮੀ ਦੇਸ਼ਾਂ ਵਿੱਚ ਸਫਰਨਾਮੇ ਦੇ ਬੀਜ ਅੰਸ਼ ਬਹੁਤ ਪੁਰਾਣੇ ਸਮਿਆਂ ਤੋਂ ਮਿਲਦੇ ਹਨ। ਫਾਹੀਨ ਹਿਊਨ ਸਾਂਗ ਅਲਬਰੈਨੀ ਮਾਰਕੋ ਪੋਲੋ ਪਿੰਟੋ ਗੇਟੇ ਅਤੇ ਬਾਇਰਨ ਆਦਿ ਨੇ ਆਪਣੀ ਯਾਤਰਾਵਾਂ ਦੌਰਾਨ ਹਾਸਿਲ ਕੀਤੇ ਅਨੁਭਵਾਂ ਨੂੰ ਸਾਹਿਤਿਕ ਰੂਪ ਵਿੱਚ ਪੇਸ਼ ਕੀਤਾ। ਭਾਰਤੀ ਪ੍ਰਸੰਗ ਵਿੱਚ ਯਾਤਰਾ ਸਹਿਤ ਦੀਆਂ ਬਹੁਤੀਆਂ ਮਿਸਾਲਾਂ ਉਪਲਬਧ ਨਹੀਂ ਹਨ। ਪੰਜਾਬੀ ਸਾਹਿਤ ਕੋਸ਼ ਦੇ ਅਨੁਸਾਰ ਸਫਰਨਾਮੇ ਦਾ ਆਰੰਭ ਤੇ ਵਿਕਾਸ ਸੈਲਾਨੀਆਂ ਦੀਆਂ ਜ਼ੁਬਾਨੀ ਦੱਸੀਆਂ ਹੋਈਆਂ ਕਹਾਣੀਆਂ ਤੋਂ ਹੋਇਆ। ਕੁਝ ਲੋਕ ਸਫਰਨਾਮੇ ਦਾ ਇਤਿਹਾਸ ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਨਾਲ ਵੀ ਜੋੜਦੇ ਹਨ ਜੋ ਸਹੀ ਨਹੀਂ। ਅਸਲ ਵਿੱਚ ਲਾਲ ਸਿੰਘ ਕਮਲਾ ਅਕਾਲੀ ਦੀ ਰਚਨਾ ਮੇਰਾ ਵਲਾਇਤੀ ਸਫਰਨਾਮਾ ਨਾਲ ਪੰਜਾਬੀ ਸਫਰਨਾਮੇ ਦਾ ਮੁੱਢ ਬੱਝਿਆ। ਇਸ ਉਪਰੰਤ ਡਾਕਟਰ ਹਰਦਿੱਤ ਸਿੰਘ ਨਰਿੰਦਰ ਪਾਲ ਸਿੰਘ ਬਲਰਾਜ ਸਾਨੀ ਬਲਵੰਤ ਗਾਰਗੀ ਰਵਿੰਦਰ ਰਵੀ ਡਾਕਟਰ ਨਰਿੰਦਰ ਸਿੰਘ ਕਪੂਰ ਸਰ ਮੁੱਖ ਸਿੰਘ ਅਮੋਲ ਅਤਰਜੀਤ ਕੌਰ ਸੂਰੀ ਅਤੇ ਬਰਜਿੰਦਰ ਸਿੰਘ ਹਮਦਰਦ ਦੀਆਂ ਰਚਨਾਵਾਂ ਨਾਲ ਪੰਜਾਬੀ ਸਫਰਨਾਮੇ ਦਾ ਹੋਰ ਵਿਕਾਸ ਹੋਇਆ।

ਜੀਵਨੀ
ਜੀਵਨੀ ਵਾਰਤਕ ਦਾ ਪੁਰਾਣਾ ਰੂਪ ਹੈ।ਮਾਰਕ ਟਵੇਂਨ ਅਨੁਸਾਰ ਜੀਵਨੀ ਮਨੁੱਖ ਦਾ ਅਜਿਹਾ ਲਿਬਾਸ ਹੈ ਜਿਸ ਵਿੱਚ ਝਰੋਖੇ ਹੁੰਦੇ ਹਨ। ਜਿਸ ਨੂੰ ਮਨੁੱਖ ਆਪ ਖੁਦ ਨਹੀਂ ਲਿਖ ਸਕਦਾ। ਇਸ ਲਈ ਜੀਵਨੀ ਇੱਕ ਪਰਜੀਵੀ ਕਲਾ ਹੈ। ਜਿੱਥੇ ਸਵੈ ਜੀਵਨੀ ਦਾ ਲੇਖਕ ਆਪਣੇ ਜੀਵਨ ਦਾ ਬਿਓਰਾ ਖੁਦ ਪੇਸ਼ ਕਰਦਾ ਹੈ ਉੱਥੇ ਜੀਵਨੀ ਵਿੱਚ ਕਿਸੇ ਨਾਇਕ ਦੇ ਉਗੜਵੇ ਪੱਖ ਕਿਸੇ ਲੇਖਕ ਵੱਲੋਂ ਪੇਸ਼ ਕੀਤੇ ਜਾਂਦੇ ਹਨ।
ਜੀਵਨੀ ਦੇ ਤੱਤ-ਜੀਵਨੀ ਰਚਨਾ ਲਈ ਨਿਮਨ ਲਿਖਤ ਤੱਤ ਜਰੂਰੀ ਹੁੰਦੇ। 
1. ਜੀਵਨੀ ਦਾ ਨਾਇਕ-ਜੀਵਨੀ ਦਾ ਨਾਇਕ ਕਿਸੇ ਖੇਤਰ ਦਾ ਨਿਪੁੰਨ ਵਿਅਕਤੀ ਹੁੰਦਾ ਹੈ। ਪੱਛਮੀ ਸਾਹਿਤ ਵਿੱਚ ਜਿੱਥੇ ਆਮ ਸਧਾਰਨ ਬੰਦੇ ਦੀ ਵੀ ਜੀਵਨੀ ਉਪਲਬਧ ਹੈ ਉਥੇ ਪੰਜਾਬੀ ਸਾਹਿਤ ਵਿੱਚ ਮਹਾਨ ਵਿਅਕਤੀਆਂ ਦੀਆਂ ਹੀ ਜੀਵਨੀਆਂ ਮਿਲਦੀਆਂ ਹਨ। 
2. ਜੀਵਨੀ ਨਾਇਕ ਸਬੰਧੀ ਸ੍ਰੋਤਾਂ ਦੀ ਭਾਲ-ਆਪਣੇ ਨਾਇਕ ਦੀ ਸ਼ਖਸੀਅਤ ਨੂੰ ਪੇਸ਼ ਕਰਨ ਲਈ ਜੀਵਨੀ ਕਾਰ ਵੱਖ-ਵੱਖ ਸਰੋਤਾਂ ਅਤੇ ਸੋਮਿਆਂ ਦੀ ਭਾਲ ਕਰਦਾ ਹੈ। ਇਹਨਾਂ ਵਿੱਚ ਚਿੱਠੀਆਂ ਸਰਕਾਰੀ ਗਜਟ ਖਾਨਦਾਨੀ ਪੱਤਰ ਦੋਸਤ ਮਿੱਤਰ ਅਤੇ ਪਰਿਵਾਰਿਕ ਮੈਂਬਰ ਸ਼ਾਮਿਲ ਹੁੰਦੇ। 
3. ਨਾਇਕ ਦੀ ਸ਼ਖਸੀਅਤ-ਜੀਵਨੀ ਕਾਰ ਆਪਣੇ ਨਾਇਕ ਦੇ ਉਸਾਰੂ ਪੱਖਾਂ ਦੀ ਪੇਸ਼ਕਾਰੀ ਕਰਦੇ ਆਂ ਇੱਕ ਤਰਫਾ ਨਹੀਂ ਰਹਿੰਦਾ ਅਤੇ ਲੋੜ ਅਨੁਸਾਰ ਉਹ ਉਸਦੀਆਂ ਕੁਝ ਕਮੀਆਂ ਨੂੰ ਵੀ ਉਜਾਗਰ ਕਰ ਸਕਦਾ ਹੈ। 
4. ਸੱਚ ਦੀ ਭਾਲ-ਚੰਗੀ ਜੀਵਨੀ ਵਿੱਚ ਲੇਖਕ ਹਮੇਸ਼ਾ ਸੱਚ ਦੇ ਨੇੜੇ ਰਹਿੰਦਾ ਹੈ।
5. ਜੀਵਨੀ ਲੇਖਕ ਦਾ ਯੋਗਦਾਨ ਤੇ ਉਸਾਰੂ ਕਲਪਨਾ-ਜੀਵਨੀ ਦਾ ਲੇਖਕ ਜੀਵਨੀ ਵਿੱਚ ਹਾਜ਼ਰ ਰਹਿੰਦਾ ਹੈ ਪਰ ਨਜ਼ਰ ਨਹੀਂ ਆਉਂਦਾ।ਜਿੱਥੇ ਕਿਤੇ ਕੁਝ ਪੱਖਾਂ ਵਿੱਚ ਖੱਪੇ ਨਜ਼ਰ ਆਉਂਦੇ ਹਨ ਉਹਨਾਂ ਨੂੰ ਉਹ ਉਸਾਰੂ ਕਲਪਨਾ ਅਤੇ ਤੱਥਾਂ ਦੇ ਆਧਾਰ ਉੱਪਰ ਭਰਨ ਦੀ ਕੋਸ਼ਿਸ਼ ਕਰਦਾ ਹੈ। 
6. ਬੋਲੀ ਅਤੇ ਸ਼ੈਲੀ-ਬੋਲੀ ਵਿਸ਼ੇ ਅਨੁਸਾਰ, ਸਥਿਤੀ ਅਨੁਸਾਰ ਅਤੇ ਲੇਖਕ ਤੇ ਪਾਠਕਾਂ ਅਨੁਸਾਰ ਚੁਣੀ ਜਾਂਦੀ ਹੈ। ਅਤੇ ਜੀਵਨੀ ਕਾਰ ਵਿਆਖਿਆਤਮਕ ਸ਼ੈਲੀ ਤੇ ਵਰਨਾਤਮਕ ਸ਼ੈਲੀ ਆਦਿ ਵਰਤੋਂ ਕਰਦਾ।
     ਜੀਵਨੀ ਰਚਨਾ ਦੀ ਬਣਤਰ-ਇਹ ਕੁਝ ਖਾਸ ਨਿਯਮਾਂ ਵਿੱਚ ਬੱਝੀ ਰਹਿੰਦੀ ਹੈ। ਨਾ ਇਸ ਵਿੱਚ ਬੇਲੋੜਾ ਵਿਸਥਾਰ ਹੁੰਦਾ ਹੈ ਅਤੇ ਨਾ ਹੀ ਇਹ ਹੱਦੋਂ ਵੱਧ ਸੰਕੋਚ ਵੀ ਹੁੰਦੀ ਹੈ। 
ਪੰਜਾਬੀ ਵਿੱਚ ਜੀਵਨੀ ਸਾਹਿਤ- ਭਾਵੇਂ ਪੰਜਾਬੀ ਜੀਵਨੀ ਦਾ ਆਰੰਭ ਜਨਮ ਸਾਖੀਆਂ ਨਾਲ ਜੋੜਿਆ ਜਾਂਦਾ ਹੈ ਪਰ ਅਸਲ ਰੂਪ ਵਿੱਚ ਇਹ ਪੱਛਮੀ ਸਾਹਿਤ ਨਾਲ ਸੰਵਾਦ ਵਿੱਚੋਂ ਉਪਜੀ ਹੈ। ਦੁਰਲਭ ਸਿੰਘ ਦੀ ਜੀਵਨੀ ਨਿਰਭੈ ਯੋਧਾ, ਡਾਕਟਰ ਗੰਡਾ ਸਿੰਘ ਦੀ ਰਚਨਾ ਬੰਦਾ ਬਹਾਦਰ, ਪ੍ਰੋਫੈਸਰ ਕਰਤਾਰ ਸਿੰਘ ਰਚਿਤ ਜੀਵਨੀ ਗੁਰੂ ਗੋਬਿੰਦ ਸਿੰਘ, ਜਸਵੰਤ ਸਿੰਘ ਜਸ ਰਚਿਤ ਬਾਬਾ ਰਾਮ ਸਿੰਘ, ਕੁਲਦੀਪ ਸਿੰਘ ਹੌਰਾ ਰਚਿਤ ਜੁਝਾਰੂ ਸੂਰਮੇ, ਧਰਮਪਾਲ ਸਿੰਗਲ ਰਚਿਤ ਜੀਵਨੀ ਗੁਰੂ ਰਵਿਦਾਸ ਜੀ ਪੰਜਾਬੀ ਸਾਹਿਤ ਦੀਆਂ ਪ੍ਰਸਿੱਧ ਜੀਵਨੀਆਂ।

ਸਵੈ ਜੀਵਨੀ
ਸਵੈ ਜੀਵਨੀ ਵਾਰਤਕ ਸਾਹਿਤ ਦਾ ਇੱਕ ਵਿਸ਼ੇਸ਼ ਰੂਪ ਹੈ। ਇਸ ਵਿੱਚ ਨਾਇਕ ਅਤੇ ਲੇਖਕ ਇੱਕੋ ਵਿਅਕਤੀ ਹੁੰਦਾ ਹੈ। ਸਵੈ ਜੀਵਨੀ ਵਿੱਚ ਆਪ ਹੰਡਾਏ ਅਤੇ ਭੋਗੇ ਪਲਾਂ ਦੀ ਪੁਨਰ ਉਸਾਰੀ ਹੁੰਦੀ ਹੈ। ਭਾਵ ਸਵੈਜੀਵਨੀ ਨਿੱਜੀ ਜੀਵਨ ਦਾ ਬਿਓਰਾ ਹੈ। ਇਹ ਕਰਤਾ ਵੱਲੋਂ ਖੁਦ ਲਿਖੀ ਜਾਂਦੀ ਹੈ। ਇਹ ਅੰਤਰ ਝਾਤ ਪਾਉਣ ਦਾ ਬਿਰਤਾਂਤ ਹੈ।
ਸਵੈ ਜੀਵਨੀ ਦੇ ਤੱਤ-
ਡਾਕਟਰ ਧਰਮ ਚੰਦ ਵਾਤਿਸ਼ ਅਨੁਸਾਰ ਸਵੈਜੀਵਨੀ ਵਿੱਚ-
ਸ਼ਖਸੀਅਤ ਤੱਤ 
ਇਤਿਹਾਸਿਕ ਤੱਤ 
ਸਾਹਿਤਿਕ ਤੱਤ ਆਏ ਜਾਂਦੇ ਹਨ। ਵੱਖ ਵੱਖ ਵਿਦਵਾਨਾਂ ਅਨੁਸਾਰ ਸਵੈਜੀਨੀ ਦੇ ਤੱਤ ਇਸ ਪ੍ਰਕਾਰ ਹਨ।
ਘਟਨਾਵਾਂ ਦੀ ਚੋਣ-ਸਵੈ ਜੀਵਨੀ ਕਾਰ ਜੀਵਨ ਦੀਆਂ ਘਟਨਾਵਾਂ ਨੂੰ ਯਾਦਾਂ ਦੇ ਸਹਾਰੇ ਪੁਨਰ ਸੁਰਜੀਤ ਕਰਦਾ ਹੈ। ਉਹ ਸਮੁੱਚੇ ਜੀਵਨ ਵਿੱਚੋਂ ਪ੍ਰਭਾਵਸ਼ਾਲੀ ਘਟਨਾਵਾਂ ਚੁਣਦਾ ਹੈ।
ਨੰਗਾ ਸੱਚ-ਸਵੈ ਜੀਵਨੀ ਵਿੱਚ ਲੇਖਕ ਵੱਲੋਂ ਨੰਗਾ ਸੱਚ ਪੇਸ਼ ਕੀਤਾ ਜਾਂਦਾ ਹੈ ਭਾਵੇਂ ਅਜਿਹੀ ਹਿੰਮਤ ਕਿਸੇ ਕਿਸੇ ਵਿੱਚ ਹੁੰਦੀ ਹੈ। 
ਆਪਾ-ਆਪਣੇ ਆਪ ਨੂੰ ਪਛਾਣਨਾ ਸਵੈ ਜੀਵਨੀ ਦਾ ਮੂਲ ਧੁਰਾ ਹੈ। ਸਵੈਜੀਵਨੀਕਰ ਖੁਦ ਹੀ ਆਪ ਪਾਤਰ ਹੁੰਦਾ ਹੈ ਅਤੇ ਆਪਣੇ ਆਪ ਦਾ ਉਹ ਪਾਤਰ ਚਿਤਰਨ ਕਰਦਾ ਹੈ। 
ਵਿਸ਼ਾ ਵਸਤੂ-ਸਵੈਜੀਵਨੀ ਕਾਰ ਦਾ ਆਪਾ ਸਵੈ ਜੀਵਨੀ ਵਿੱਚ ਇੱਕ ਵਿਸ਼ੇ ਵਜੋਂ ਵੀ ਸ਼ਾਮਿਲ ਹੁੰਦਾ ਹੈ। ਭਾਵ ਲੇਖਕ ਦਾ ਜੀਵਨ ਹੀ ਸਵੈ ਜੀਵਨੀ ਦਾ ਮੁੱਖ ਵਿਸ਼ਾ ਹੈ। ਇਸ ਦੇ ਨਾਲ ਉਸ ਸਮੇਂ ਦੇ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਸੱਭਿਆਚਾਰਕ ਪ੍ਰਸੰਗ ਵੀ ਜੁੜਦੇ ਅਤੇ ਪੇਸ਼ ਹੁੰਦੇ ਹਨ। 
ਤਜਰਬੇ (ਅਨੁਭਵ)-ਸਵੈਜੀਵਨੀ ਤਜਰਬਿਆਂ ਦਾ ਸੰਗ੍ਰਹਿ ਹੈ। ਲਿਖੇ ਜਾਣ ਤੋਂ ਪਹਿਲਾਂ ਇਹ ਜੀਵੀ ਜਾਂਦੀ ਹੈ ਅਤੇ ਖੇਡੀ ਜਾਂਦੀ। 
ਅਧਿਕਾਰੀ ਵਿਅਕਤੀ-ਸਵੈ ਜੀਵਨੀ ਦਾ ਪਾਤਰ ਕੋਈ ਅਧਿਕਾਰੀ ਵਿਅਕਤੀ ਹੀ ਹੋ ਸਕਦਾ ਹੈ ਜੋ ਕਿ ਪ੍ਰਤਿਭਾਸ਼ਾਲੀ ਹੋਵੇ। ਕੋਈ ਦੇਸ਼ ਭਗਤ, ਸੈਨਿਕ, ਨੇਤਾ ,ਅਭਿਨੇਤਾ, ਕਲਾਕਾਰ ਜਾਂ ਖਿਡਾਰੀ ਇਸ ਦੇ ਨਾਇਕ ਹੋ ਸਕਦੇ। 
ਬੋਲੀ ਅਤੇ ਸ਼ੈਲੀ-ਸਵੈ ਜੀਵਨੀ ਕਾਰ ਸਥਿਤੀ ਅਤੇ ਲੋੜਾਂ ਅਨੁਸਾਰ ਅਖੌਤਾਂ ਤੇ ਮੁਹਾਵਰਿਆਂ ਵਾਲੀ ਭਾਸ਼ਾ ਵਰਤਦਾ ਹੈ। ਉਹ ਇਸ ਵਿੱਚ ਵੱਖ-ਵੱਖ ਸ਼ੈਲੀਆਂ ਦਾ ਇਸਤੇਮਾਲ ਵੀ ਕਰਦਾ। 
ਉਦੇਸ਼-ਸਵੈ ਜੀਵਨੀ ਕਰਦਾ ਉਦੇਸ਼ ਜੀਵਨ ਦੌਰਾਨ ਹੋਈਆਂ ਭੁੱਲਾਂ ਨੂੰ ਸਵੀਕਾਰਨਾ ਅਤੇ ਪ੍ਰਾਪਤੀਆਂ ਦਾ ਮੁੱਲ ਪਵਾਉਣਾ ਵੀ ਹੁੰਦਾ ਹੈ। ਇਸ ਤੋਂ ਇਲਾਵਾ ਉਸ ਦਾ ਇੱਕ ਹੋਰ ਉਦੇਸ਼ ਗਿਆਨ ਦੇਣਾ ਵੀ ਹੁੰਦਾ ਹੈ। 
ਕਮਜ਼ੋਰੀਆਂ-ਸਵੈਜੀਵਨੀ ਕਾਰ ਵਾਂਗ ਸਵੈਜੀਵਨੀ ਵੀ ਕਈ ਵਾਰ ਚਲੰਤ ਸਾਬਿਤ ਹੁੰਦੀ ਹੈ। ਬਹੁਤੀ ਵਾਰੀ ਲੇਖਕ ਜੋ ਜੀਵ ਆ ਉਸ ਨਾਲੋਂ ਜੋ ਉਹ ਜਿਉਣਾ ਚਾਹੁੰਦਾ ਸੀ ਉਸ ਨੂੰ ਜਿਆਦਾ ਪੇਸ਼ ਕਰਦਾ। 
ਪੰਜਾਬੀ ਵਿੱਚ ਸਵੈ ਸਵੈ ਜੀਵਨੀਆ-ਪੰਜਾਬੀ ਸਾਹਿਤ ਵਿੱਚ ਕੁਝ ਲੇਖਕਾਂ ਨੇ ਮਹੱਤਵਪੂਰਨ ਸਵੈਜੀਵੀਆਂ ਲਿਖੀਆਂ ਹਨ। 
ਪ੍ਰਿੰਸੀਪਲ ਤੇਜਾ ਸਿੰਘ ਦੀ ਆਰਸੀ, 
ਨਾਨਕ ਸਿੰਘ ਦੀ ਮੇਰੀ ਦੁਨੀਆ, 
ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਮੇਰੀ ਜੀਵਨ ਕਹਾਣੀ, 
ਬਲਰਾਜ ਸਾਨੀ ਦੇਖ ਮੇਰੀ ਫਿਲਮੀ ਯਾਤਰਾ, ਅੰਮ੍ਰਿਤਾ ਪ੍ਰੀਤਮ ਦੀ ਰਸੀਲੀ ਟਿਕਟ, ਬਲਵੰਤ ਗਾਰਗੀ ਦੀ ਨੰਗੀ ਧੁੱਪ, ਡਾਕਟਰ ਦਲੀਪ ਕੌਰ ਟਿਵਾਣਾ ਦੀ ਨੰਗੇ ਪੈਰਾਂ ਦਾ ਸਫ਼ਰ, ਅਜੀਤ ਕੌਰ ਦੀ ਖਾਨਾ ਵਿਦੋਸ਼ ਅਤੇ ਕੂੜਾ ਕਬਾੜਾ, ਗੁਰਦਿਆਲ ਸਿੰਘ ਦੀ ਗੁਰਦਿਆਲ ਸਿੰਘ ਦੀ ਨਿਆਨਮਤੀਆਂ ਆਦਿ ਪੰਜਾਬੀ ਦੀਆਂ ਪ੍ਰਸਿੱਧ ਸਵੈਜੀਵੀਆਂ।

ਅਨੁਪ੍ਰਾਸ ਅਲੰਕਾਰ
ਅਨੁਪ੍ਰਾਸ ਇੱਕ ਸ਼ਬਦ ਅਲੰਕਾਰ ਹੈ। ਅਨੁਪਰਾਸ ਦਾ ਅਰਥ ਹੁੰਦਾ ਹੈ ਵਾਰ ਵਾਰ ਦੁਹਰਾਓ। ਜਦੋਂ ਕਿਸੇ ਰਚਨਾ ਵਿੱਚ ਧੁਨੀਆਂ, ਵਰਨਾ, ਸ਼ਬਦਾਂ ਜਾਂ ਸ਼ਬਦਾਂਸ਼ਾਂ ਦਾ ਦੋਹਰਾਓ ਆਵੇ ਤਦ ਅਨੁਪ੍ਰਾਸ ਅਲੰਕਾਰ ਹੁੰਦਾ ਹੈ।
ਤੁਹਾਨੂੰ ਅਨੁਪ੍ਰਾਸ ਅਲੰਕਾਰ ਦੀਆਂ ਕਿਸਮਾਂ- 
ਛੇਕ ਅਨੁਪ੍ਰਾਸ 
ਵ੍ਰਿਤੀ ਅਨੁਪ੍ਰਾਸ 
ਸ਼ਰੁਤੀ ਅਨੁਪ੍ਰਾਸ
ਲਾਟ ਅਨੁਪ੍ਰਾਸ 
ਅੰਤ ਅਨੁਪ੍ਰਾਸ
ਅਨੁਪ੍ਰਾਸ ਅਲੰਕਾਰ ਦੀ ਉਦਾਹਰਨ-
ਫਿਰ ਰੂਪ, ਸਰੂਪ, ਅਨੂਪ ਦਿਸੇ, 
ਫਿਰ ਜਿੰਦ ਦੀਵਾਨੀ ਝੱਲੀ ਝੱਲੀ। 
ਫਿਰ ਹੋਸ਼,ਬੇਹੋਸ਼, ਮਦਹੋਸ਼ ਹੋਈ,
ਫਿਰ ਪੱਤ ਰੁਲੇਂਦੀ ਗਲੀ ਗਲੀ।

ਉਪਮਾ ਅਲੰਕਾਰ-
ਉਪਮਾ ਇੱਕ ਅਰਥ ਅਲੰਕਾਰ ਹੈ। 
ਜਦੋਂ ਕਿਸੇ ਵਸਤੂ ਦੀ ਨਾਲ ਮਿਲਦੀ ਜੁਲਦੀ ਵਸਤੂ ਨਾਲ ਉਪਮਾ ਜਾਂ ਤੁਲਨਾ ਕੀਤੀ ਜਾਵੇ ਉਦੋਂ ਉਪਮਾ ਅਲੰਕਾਰ ਹੁੰਦਾ ਹੈ। 
ਇਸ ਵਿੱਚ ਚਾਰ ਸ਼ਬਦ ਮਹੱਤਵਪੂਰਨ ਹਨ-
ਉਪਮੇਯ (ਉਹ ਜਿਸ ਦੀ ਕਿ ਉਪਮਾ ਕੀਤੀ ਜਾਵੇ) 
ਉਪਮਾਨ-ਉਹ ਜਿਸ ਨਾਲ ਉਪਮਾ ਦਿਖਾਈ ਜਾਵੇ। 
ਸਾਂਝਾ ਗੁਣ-ਉਪਮੇਯ ਅਤੇ ਉਪਮਾਨ ਵਿਚਲਾ ਸਾਂਝਾ ਗੁਣ। 
ਵਾਚਕ ਸ਼ਬਦ-ਉਪਮਾ ਜਾਂ ਤੁਲਨਾ ਪ੍ਰਗਟ ਕਰਨ ਵਾਲਾ ਸ਼ਬਦ। 
ਉਪਮਾ ਅਲੰਕਾਰ ਦੀ ਉਦਾਹਰਣ-
ਚਾਂਦੀ ਵਰਗਾ ਰੰਗ ਹੈ ਗੋਰਾ ,
ਸੋਨੇ ਵਰਗੇ ਵਾਲ ਸੁਨਹਿਰੀ।


ਰੂਪਕ ਅਲੰਕਾਰ-
ਰੂਪਕ ਇੱਕ ਅਰਥ ਅਲੰਕਾਰ ਹੈ। ਇਸ ਵਿੱਚ ਕਿਸੇ ਵਸਤੂ ਦੀ ਦੂਜੀ ਵਸਤੂ ਨਾਲ ਇੱਕ ਰੂਪਤਾ ਦੱਸੀ ਜਾਂਦੀ ਹੈ। ਭਾਵ ਉਪਮੇਅ ਅਤੇ ਉਪਮਾਨ ਦੀ ਇਕ ਰੂਪਤਾ ਤੇ ਅਭੇਦਤਾ ਦਰਸਾਈ ਜਾਂਦੀ ਹੈ। 
ਤੂੰ ਆਪਾਂ ਅਲੰਕਾਰ ਦੀ ਉਦਾਹਰਣ-
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ।
ਦਿਵਸ ਰਾਤਿ ਦੁਇ ਦਾਈ ਦਾਇਆ, ਖੇਲੈ ਸਗਲ ਜਗਤ।

ਦ੍ਰਿਸ਼ਟਾਂਤ ਅਲੰਕਾਰ-
ਦ੍ਰਿਸ਼ਟਾਂਤ ਇੱਕ ਅਰਥ ਅਲੰਕਾਰ ਹੈ। ਇਸ ਦਾ ਸਧਾਰਨ ਅਰਥ ਹੈ ਉਦਾਹਰਨ। ਭਾਵ ਕਵੀ ਆਪਣੀ ਗੱਲ ਸਮਝਾਉਣ ਲਈ ਆਮ ਜੀਵਨ ਜਾਂ ਕੁਦਰਤੀ ਵਰਤਾਰੇ ਵਿੱਚੋਂ ਕੋਈ ਉਦਾਹਰਨ ਚੁਣਦਾ ਹੈ। ਅਜਿਹਾ ਕਰਨ ਨਾਲ ਵਿਸ਼ਾ ਸਪਸ਼ਟ ਤੇ ਪ੍ਰਭਾਵਸ਼ਾਲੀ ਹੋ ਜਾਂਦਾ ਹੈ। 
ਦ੍ਰਿਸ਼ਟਾਂਤ ਅਲੰਕਾਰ ਦੀ ਉਦਾਹਰਨ-
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ। 
ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।

ਅਤਿਕਥਨੀ ਅਲੰਕਾਰ-
ਅਤਿਕਥਨੀ ਇੱਕ ਅਰਥ ਅਲੰਕਾਰ ਹੈ। ਇਹ ਅਤਿ ਅਤੇ ਕਥਨੀ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ਅਤਿਕਥਨੀ ਨੂੰ ਅਤਿਉਕਤੀ ਵੀ ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ ਵਧਾ ਚੜ੍ਹਾਕੇ ਗੱਲ ਕਰਨੀ।
ਅਤਿਕਥਨੀ ਅਲੰਕਾਰ ਦੀ ਉਦਾਹਰਨ-
ਲਿਸਕਣ ਤੇਗਾਂ ਬਰਛੀਆਂ 
ਸੂਰਜ ਨਦਰਿ ਨਾ ਪਾਇ।

Post a Comment

0 Comments