Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

12ਵੀਂ • ਆਪ ਬੀਤੀਆਂ ਦੇ ਸਾਰੇ ਪ੍ਰਸ਼ਨ ਉੱਤਰ

ਐਬਟਾਬਾਦ 
                ਪ੍ਰੋਫੈਸਰ ਪੂਰਨ ਸਿੰਘ

            ਵੱਡੇ ਪ੍ਰਸ਼ਨ ਉੱਤਰ

ਪ੍ਰਸ਼ਨ 1. ਕੁਝ ਵੀ ਅਸੀਂ ਕਰੀਏ ਆਪਣੇ ਹਰ ਕੰਮ ਦਾ ਦਾਗ ਜਾਂ ਚੰਗਿਆੜਾ ਸਾਰੀ ਉਮਰ ਸਾਡੇ ਨਾਲ ਰਹਿੰਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਇਹ ਟਿੱਪਣੀ ਕਿਹੜੇ ਪ੍ਰਸੰਗ ਵਿੱਚ ਕੀਤੀ ਹੈ?
ਉੱਤਰ-ਪ੍ਰੋਫੈਸਰ ਪੂਰਨ ਸਿੰਘ ਮਹਾਨ ਕਵੀ ਅਤੇ ਵਾਰਤਕ ਕਾਰ ਹਨ। ਆਪਣੇ ਪ੍ਰਸਿੱਧ ਲੇਖ ਐਬਟਾਬਾਦ ਵਿੱਚ ਉਹਨਾਂ ਨੇ ਉਪਰੋਕਤ ਟਿੱਪਣੀ ਕੀਤੀ ਹੈ। ਇੱਕ ਵਾਰ ਉਹ ਗਿੱਲੀ ਮਿੱਟੀ ਵਿੱਚ ਗੱਡੇ ਲੋਹੇ ਦੇ ਨਲ ਨਾਲ ਉਹ ਖੇਡ ਰਹੇ ਸਨ। ਉਸ ਨਲ ਵਿੱਚੋਂ ਪਾਣੀ ਹੇਠਾਂ ਵਗਦਾ ਸੀ। ਉਹ ਨਲ ਉੱਖੜ ਕੇ ਬਾਲ ਪੂਰਨ ਸਿੰਘ ਦੇ ਪੈਰ ਉੱਪਰ ਆ ਡਿੱਗਾ। ਇਸ ਨਾਲ ਬੜਾ ਲਹੂ ਵਗਿਆ ਅਤੇ ਸੱਟ ਦਾ ਨਿਸ਼ਾਨ ਉਸਦੇ ਵੱਡੇ ਹੋਣ ਤੱਕ ਵੀ ਕਾਇਮ ਰਿਹਾ। ਲੇਖਕ ਟਿੱਪਣੀ ਕਰਦਾ ਹੈ ਕਿ ਕੁਝ ਵੀ ਅਸੀਂ ਕਰੀਏ ਆਪਣੇ ਹਰ ਕੰਮ ਦਾ ਦਾਗ ਜਾਂ ਚੰਗਿਆੜਾ ਸਾਰੀ ਉਮਰ ਸਾਡੇ ਨਾਲ ਰਹਿੰਦਾ ਹੈ। 

ਪ੍ਰਸ਼ਨ 2. ਪੂਰਨ ਸਿੰਘ ਨੇ ਆਪਣੀ ਮਾਂ ਦੀ ਵਡਿਆਈ ਕਿਹੜੀਆਂ ਘਟਨਾਵਾਂ ਦਰਸਾ ਕੇ ਕੀਤੀ ਹੈ?
ਉੱਤਰ-ਲੇਖਕ ਪੂਰਨ ਸਿੰਘ ਅਨੁਸਾਰ ਉਸ ਦੀ ਮਾਂ ਉਸਦਾ ਬਹੁਤ ਮੋਹ ਕਰਦੀ ਸੀ। ਆਪਣੇ ਪੁੱਤ ਨੂੰ ਸ਼ਿੰਗਾਰਨ ਲਈ ਉਸਦੀ ਮਾਂ ਨੇ ਉਸਦੇ ਵਾਲਾਂ ਵਿੱਚ ਸੋਨੇ ਦੀ ਮੋਹਰ ਗੁੰਦੀ ਸੀ। ਇੱਕ ਦਿਨ ਇੱਕ ਫਕੀਰ ਬਾਲ ਪੂਰਨ ਸਿੰਘ ਨੂੰ ਉੰਗਲ ਲਾ ਕੇ ਉਸ ਦੀ ਸੋਨੇ ਦੀ ਮੋਹਰ ਵਾਲੀ ਵਾਲਾਂ ਦੀ ਲਿਟ ਕੱਟ ਕੇ ਲੈ ਗਿਆ। ਜਦੋਂ ਮਾਂ ਨੂੰ ਪਤਾ ਲੱਗਾ ਤਾਂ ਉਸਨੇ ਆਪਣੇ ਪੁੱਤਰ ਦੀਆਂ ਤਲੀਆਂ ਚੁੰਮ ਕੇ ਉਸਨੂੰ ਕੁੱਛੜ ਵਿੱਚ ਚੁੱਕ ਲਿਆ। ਮਾਂ ਨੇ ਰੱਬ ਦਾ ਸ਼ੁਕਰ ਕੀਤਾ ਕਿ ਕਿਤੇ ਸੋਨੇ ਦੀ ਚੰਦਰੀ ਮੋਹਰ ਦੇ ਨਾਲ ਉਸਦਾ ਪੁੱਤਰ ਹੀ ਨਹੀਂ ਸੀ ਚੁੱਕਿਆ ਗਿਆ। ਮਾਂ ਪੂਰਨ ਸਿੰਘ ਦੇ ਖਬਤੀ ਹੋਣ ਦੀ ਸਿਫਤ ਨੂੰ ਵੀ ਵੱਡਮੁੱਲੀ ਸਮਝਦੀ ਸੀ। ਪੂਰਨ ਸਿੰਘ ਦੀ ਮਾਂ ਉਸ ਦੀ ਜ਼ਿਦ ਮੰਨ ਲਿਆ ਕਰਦੀ ਸੀ।

ਪ੍ਰਸ਼ਨ 3. ਐਬਟਾਬਾਦ ਦਾ ਜ਼ਿਕਰ ਕਰਦੇ ਹੋਏ ਲੇਖਕ ਨੇ ਨਾ ਰੱਖਣ ਦੀ ਮਹੱਤਤਾ ਬਾਰੇ ਜੋ ਟਿੱਪਣੀਆਂ ਕੀਤੀਆਂ ਹਨ ਆਪਣੇ ਸ਼ਬਦਾਂ ਵਿੱਚ ਲਿਖੋ। 
ਉੱਤਰ -ਲੇਖਕ ਪੂਰਨ ਸਿੰਘ ਅਨੁਸਾਰ ਭਾਰਤ ਦੀਆਂ ਪੁਰਾਣੀਆਂ ਯਾਦਾਂ ਆਪਣੇ ਨਵੇਂ ਸ਼ਹਿਰਾਂ ਤੇ ਗਲੀਆਂ ਦੇ ਨਾਵਾਂ ਨਾਲ ਸੁਰਜੀਤ ਹੋਣੀਆ ਚਾਹੀਦੀਆਂ ਹਨ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਲੋਕਾਂ ਦੀ ਯਾਦ ਨੂੰ ਸਦਾ ਸਫਰ ਰੱਖਣ ਦੇ ਮੌਕੇ ਜਾਂਦੇ ਰਹਿਣਗੇ। ਲੇਖਕ ਅਨੁਸਾਰ ਸਾਡੀ ਸ਼ਾਨ ਤੇ ਸਾਡਾ ਵਿਰਸਾ ਗੌਰੀ ਸ਼ੰਕਰ ਹੈ,ਇਸ ਨੂੰ ਮਾਊਂਟ ਐਵਰੈਸਟ ਦਾ ਨਾ ਦੇਣ ਠੀਕ ਨਹੀਂ। ਇਹ ਸਾਡੀਆਂ ਛਾਤੀਆਂ ਵਿੱਚੋਂ ਸਾਡੇ ਦੇਵਤਿਆਂ ਨੂੰ ਪੁੱਟ ਕੇ ਉਹਨਾਂ ਦੀ ਥਾਂ ਐਵਰੈਸਟਾਂ ਨੂੰ ਗੱਡ ਦੇਣਾ ਹੈ।

ਪ੍ਰਸ਼ਨ -4 ਐਬਟਾਬਾਦ ਵਿਚਲੇ ਕਿਹੜੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਪੂਰਨ ਸਿੰਘ ਨੂੰ ਬਚਪਨ ਤੋਂ ਹੀ ਪ੍ਰਕਿਰਤੀ ਨਾਲ ਪਿਆਰ ਸੀ। 
ਉੱਤਰ -ਲੇਖਕ ਪੂਰਨ ਸਿੰਘ ਨੂੰ ਬਚਪਨ ਵਿੱਚ ਹੀ ਐਬਟਾਬਾਦ ਦੀ ਕੁਦਰਤੀ ਸੁੰਦਰਤਾ, ਉਸ ਦੀਆਂ ਨਦੀਆਂ ,ਸਫੈਦ ਝੀਲਾਂ ਤੇ ਪਹਾੜੀਆਂ ਬਹੁਤ ਸੋਹਣੀਆਂ ਲੱਗਦੀਆਂ ਸਨ। ਉਹ ਉੱਥੇ ਦੀਆਂ ਨਦੀਆਂ ਵਿੱਚ ਨਹਾਉਣ ਦਾ ਸਵਾਦ ਲੈਂਦਾ ਸੀ। ਉਸ ਨੂੰ ਛੋਟੇ ਪੱਥਰ ਕੰਧੇ ਸਕੂਲ ਦੇ ਬੂਹੇ ਬਾਰੀਆਂ ਉੱਤੇ ਚੜੀਆਂ ਗੁਲਾਬੀ ਵੇਲਾਂ, ਨੇੜੇ ਦੀਆਂ ਪੈਲੀਆਂ ਵਿੱਚੋਂ ਪੁਦੀਨੇ ਤੇ ਬਰਬੀਨੇ ਦੀਆਂ ਖੁਸ਼ਬੂਆਂ ਅਤੇ ਉਥੋਂ ਦਾ ਘਾਹ ਸਦਾ ਯਾਦ ਰਹਿੰਦਾ ਹੈ। ਉਸ ਨੂੰ ਰੁੱਤਾਂ ਦੇ ਫਲ, ਬੇਦ ਮਜਨੂੰਆਂ ਦੇ ਝੁੰਡ ਆਦਿ ਵੀ ਬਹੁਤ ਪਸੰਦ ਸਨ।

ਪ੍ਰਸ਼ਨ 5. ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਇੱਕ ਚੰਗੇ ਅਧਿਆਪਕ ਅਤੇ ਮਾਪੇ ਵਿੱਚ ਕਿਹੜੇ ਗੁਣ ਵਿਸ਼ੇਸ਼ ਤੌਰ 'ਤੇ ਹੋਣੇ ਚਾਹੀਦੇ ਹਨ?
ਉੱਤਰ -। ਲੇਖਕ ਅਨੁਸਾਰ ਮੰਦ ਸਰੀਰੇ ਤੇ ਕੋਝੇ ਕਜਾਏ ਆਦਮੀ ਨੂੰ ਛੋਟੇ ਬੱਚਿਆਂ ਦੀ ਸਿਖਲਾਈ ਉੱਤੇ ਕਦੀ ਵੀ ਨਹੀਂ ਲਾਉਣਾ ਚਾਹੀਦਾ। ਅਧਿਆਪਕਾਂ ਦੀ ਚੋਣ ਸਬੰਧੀ ਸੁਹਜ ਦੀ ਸੋਝੀ ਜ਼ਰੂਰ ਹੋਣੀ ਚਾਹੀਦੀ ਹੈ। ਚੰਗੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਅਣਗਹਿਲੀ ਨਹੀਂ ਵਰਤਣੀ ਚਾਹੀਦੀ ਤੇ ਆਪਣੀਆਂ ਵਾਸਨਾਵਾਂ ਪਿੱਛੇ ਵੀ ਨਹੀਂ ਭਟਕਣਾ ਚਾਹੀਦਾ।

ਪ੍ਰਸ਼ਨ 6. ਪ੍ਰੋਫੈਸਰ ਪੂਰਨ ਸਿੰਘ ਦੀ ਮਾਂ ਨੇ ਅਟਕ ਦਰਿਆ ਨੂੰ ਜਿਊੜਾ ਕਿਉਂ ਕਿਹਾ ਹੈ?
ਉੱਤਰ -ਪੂਰਨ ਸਿੰਘ ਦੀ ਮਾਂ ਅਟਕ ਦਰਿਆ ਨੂੰ ਜਿਊੜਾ (ਰੂਹ) ਕਹਿੰਦੀ ਸੀ। ਇੱਕ ਵਾਰ ਪੂਰਨ ਸਿੰਘ ਦੀ ਮਾਂ ,ਜਦੋਂ ਉਹ ਇੱਕ ਕੁੜੀ ਮਾਂ ਹੁੰਦੀ ਸੀ, ਬਾਲ ਪੂਰਨ ਸਿੰਘ ਨੂੰ ਅਟਕ ਦਰਿਆ ਵਿੱਚ ਇਸ਼ਨਾਨ ਕਰਾਉਣ ਲੱਗੀ। ਅਚਾਨਕ ਬਾਲ ਉਸਦੇ ਹੱਥੋਂ ਤਿਲ੍ਹਕ ਗਿਆ। ਦੇਵੀ ਮਾਂ ਦੀ ਕਿਰਪਾ ਨਾਲ ਅਟਕ ਦੀਆਂ ਲਹਿਰਾਂ ਨੇ ਮੁੜ ਬੱਚੇ ਨੂੰ ਮਾਂ ਦੀਆਂ ਕੰਬਦੀਆਂ ਬਾਹਾਂ ਵਿੱਚ ਧਰ ਦਿੱਤਾ। ਇਸ ਤਰ੍ਹਾਂ ਉਸਦੀ ਮਾਂ ਅਟਕ ਨੂੰ ਜਿਊੜਾ ਭਾਵ ਰੂਹ ਮੰਨਦੀ ਸੀ।

ਐਬਟਾਬਾਦ-ਲਘੂ ਪ੍ਰਸ਼ਨ ਉੱਤਰ। 

1. ਆਪ ਬੀਤੀਆਂ ਪੁਸਤਕ ਵਿੱਚ ਪ੍ਰੋਫੈਸਰ ਪੂਰਨ ਸਿੰਘ ਰਚਿਤ ਐਬਟਾਬਾਦ ਸਵੈਜੀਵਨੀ ਅੰਸ਼ ਦਰਜ ਹੈ।
2. ਬਾਲ ਪੂਰਨ ਸਿੰਘ ਚਿੱਟਾ ਕਹਿੰ ਦਾ ਕੌਲ ਭੰਨਣ ਲਈ ਜ਼ਿੱਦ ਕਰ ਰਿਹਾ ਸੀ।
3. ਪੂਰਨ ਸਿੰਘ ਨੂੰ ਮਾਸਟਰ ਬੇਲੀ ਰਾਮ ਦੀ ਯਾਦ ਆਉਂਦੀ ਹੈ। 
4. ਪੂਰਨ ਸਿੰਘ ਦਾ ਜਨਮ ਐਬਟਾਬਾਦ ਦੇ ਨੇੜੇ ਸਲਹਡ ਪਿੰਡ ਦੇ ਇੱਕ ਮਹਲ ਵਿੱਚ ਹੋਇਆ (ਗ਼ਲਤ)
5. ਲਾਲ ਜਤ ਵਾਲੀ ਬੱਕਰੀ ਨੂੰ ਪੂਰਨ ਸਿੰਘ ਕਦੇ ਭੁੱਲ ਨਾ ਸਕਿਆ। (ਸਹੀ)
6. ਪੂਰਨ ਸਿੰਘ ਦੀ ਮਾਂ ਅਟਕ ਨੂੰ ਜਿਊੜਾ ਸਮਝਦੀ ਸੀ। (ਸਹੀ)
7. ਪੂਰਨ ਸਿੰਘ ਨੂੰ ਉਸਦੇ ਦੋਸਤ ਨੀਮ ਪਾਗਲ ਸਮਝਦੇ ਸਨ।
8. ਪੂਰਨ ਸਿੰਘਲੀ ਐਬਟਾਬਾਦ ਇੱਕ ਨਵਾਂ ਪੰਗੂੜਾ ਸੀ। 
9. ਜਦੋਂ ਕਿਸੇ ਫਕੀਰ ਨੇ ਪੂਰਨ ਸਿੰਘ ਦੇ ਵਾਲਾਂ ਵਿੱਚ ਗੁੰਦੀ ਸੋਨੇ ਦੀ ਮੋਹਰ ਕੱਟ ਲਈ ਤਾਂ ਉਸਦੀ ਮਾਂ ਨੇ ਉਸਦੀਆਂ ਖਾਲੀ ਤਲੀਆਂ ਚੁੰਮ ਲਈਆਂ। 
10. ਜਿੰਨਾ ਚਿਰ ਮਹਾਰਾਜ ਰਣਜੀਤ ਸਿੰਘ ਦਾ ਘੋੜਾ ਅਟਕ ਦਰਿਆ ਵਿੱਚ ਖੜਾ ਰਿਹਾ ....ਸਾਰੀ ਫੌਜ ਸਹੀ ਸਲਾਮਤ ਪਾਰ ਹੋ ਗਈ।

ਮੁਢਲੀ ਅਵਸਥਾ ਅਤੇ ਮਿਡਲ ਦੀ ਪੜ੍ਹਾਈ ਲਘੂ ਪ੍ਰਸ਼ਨ ਉੱਤਰ। 

1. ਆਪ ਬੀਤੀਆਂ ਵਿੱਚ ਦਰਜ ਮੁਢਲੀ ਅਵਸਥਾ ਮਿਡਲ ਦੀ ਪੜ੍ਹਾਈ ਸਵੈਜੀਵਨੀ ਅੰਸ਼ ਪ੍ਰਿੰਸੀਪਲ ਤੇਜਾ ਸਿੰਘ ਦੀ ਆਰਸੀ ਪੁਸਤਕ ਵਿੱਚੋਂ ਲਿਆ ਗਿਆ ਹੈ।
2. ਪ੍ਰਿੰਸੀਪਲ ਤੇਜਾ ਸਿੰਘ ਨੂੰ ਤਸਵੀਰਾਂ ਖਿੱਚਣ ਦਾ ਸ਼ੌਕ ਨੰਬਰਦਾਰ ਨੂਰ ਖਾਂ ਨੇ ਪਾਇਆ ਸੀ। 
3. ਪ੍ਰਿੰਸੀਪਲ ਤੇਜਾ ਸਿੰਘ ਨੂੰ ਪੁਰਾਤਨ ਸਾਹਿਤ ਦੀ ਚਾਟ ਗਵਾਂਢੀ ਈਸ਼ਰ ਦਾਸ ਨੇ ਲਾਈ ਸੀ। 
4. ਜੈ ਕਿਸ਼ਨ ਦਾ ਪਿਤਾ ਫਾਰਸੀ ਅਤੇ ਸੰਸਕ੍ਰਿਤ ਦਾ ਆਲਮ ਸੀ। ਸਹੀ
5. ਪ੍ਰਿੰਸੀਪਲ ਤੇਜਾ ਸਿੰਘ ਨੇ ਇੱਕ ਵਾਰ ਨਾਟਕ ਵਿੱਚ ਰਾਜਾ ਹਰੀਸ਼ ਚੰਦਰ ਦੀ ਭੂਮਿਕਾ ਨਿਭਾਈ ਸੀ। ਗਲਤ ।
6. ਲੇਖਕ ਦੀ ਮਾਮੀ ਦੀਵਾਨ ਦੇਈ ਸਿੱਖਾਂ ਦੀ ਧੀ ਸੀ ਪਰ ਉਸ ਦੇ ਨਾਨਕੇ ਮੋਨੇ ਸਨ। ਸਹੀ
7. ਆਪਣਾ ਅੰਤ ਨੇੜੇ ਆਉਂਦਾ ਜਾਣ ਕੇ ਜੈ ਕਿਸ਼ਨ ਦਾ ਪਿਤਾ ਕਾਂਸ਼ੀ ਜੀ ਚਲਾ ਗਿਆ। 
8. ਬਖਸ਼ੀ ਕਿਰਪਾ ਰਾਮ ਜਦੋਂ ਲੇਖਕ ਦੇ ਘਰ ਆਉਂਦਾ ਤਾਂ ਉਹ ਸ੍ਰੀ ਕ੍ਰਿਸ਼ਨ ਦੀ ਮੂਰਤੀ ਵੀ ਆਪਣੇ ਨਾਲ ਲੈ ਕੇ ਆਉਂਦਾ। 
9. ਪ੍ਰਿੰਸੀਪਲ ਤੇਜਾ ਸਿੰਘ ਦੀ ਅੰਗਰੇਜ਼ੀ ਸਾਹਿਤ ਵਿੱਚ ਡੂੰਘੀ ਦਿਲਚਸਪੀ ਪੁਆਈ..ਲਾਲਾ ਕੁੰਦਲ ਲਾਲ ਨੇ
10. ਪ੍ਰਿਸਕਲ ਤੇਜਾ ਸਿੰਘ ਦੀ ਮਾਮੀ ਦੀਵਾਨ ਦੀ ਉਸ ਨੂੰ ਗਰਮ ਗਰਮ ਫੁਲ ਕੇ ਉੱਤੇ ਘਿਓ ਪਾ ਕੇ ਦਿੰਦੀ ਸੀ।

ਮੁਢਲੀ ਅਵਸਥਾ ਮਿਡਲ ਦੀ ਪੜ੍ਹਾਈ ਪ੍ਰਿੰਸੀਪਲ ਤੇਜਾ ਸਿੰਘ। ਵੱਡੇ ਪ੍ਰਸ਼ਨ ਉੱਤਰ -

1. ਪ੍ਰਸ਼ਨ ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਬਚਪਨ ਦੀ ਜ਼ਿੰਦਗੀ ਬਾਰੇ ਲਿਖਿਆ ਹੈ ਮੈਂ ਇਸ ਜ਼ਿੰਦਗੀ ਨਾਲ ਰਾਜ਼ੀ ਨਹੀਂ ਸੀ ਦੱਸੋ ਇਹ ਜ਼ਿੰਦਗੀ ਕਿਵੇਂ ਦੀ ਸੀ। 
ਉੱਤਰ - ਪ੍ਰਿੰਸੀਪਲ ਤੇਜਾ ਸਿੰਘ ਦੀ ਬਚਪਨ ਦੀ ਜ਼ਿੰਦਗੀ ਬੜੀ ਸੰਘਰਸ਼ਮਈ ਸੀ। ਉਸਦੇ ਮਾਪਿਆਂ ਨੇ ਪੰਜਵੀਂ ਪਾਸ ਕਰਨ ਉਪਰੰਤ ਉਸਨੂੰ ਪੜਨੋਂ ਹਟਾ ਲਿਆ ਸੀ। ਇਸ ਉਪਰੰਤ ਗੁਜਰੀ ਦੋ ਸਾਲ ਦੀ ਜ਼ਿੰਦਗੀ ਨਾਲ ਉਹ ਰਾਜ਼ੀ ਨਹੀਂ ਸੀ। ਇਸ ਸਮੇਂ ਵਿੱਚ ਉਸਨੇ ਡੰਗਰ ਚਾਰੇ, ਹੱਟੀ ਕੀਤੀ ,ਆਟੇ ਪਿਹਾਏ ਤੇ ਬਾਲਣ ਲਿਆਉਣ ਆਦਿ ਜਿਹੇ ਕੰਮ ਕਾਜ ਕੀਤੇ। ਡੰਗਰ ਚਾਰਦਿਆਂ ਉਹ ਬਾਗੀਆਂ ਨੂੰ ਕਿਸੇ ਆਦ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ। ਉਹ ਮਸ਼ਹੂਰ ਆਲਮ ਜੰਤਰੀ ਵਿੱਚੋਂ ਮੀਹ ਝੱਖੜ ਦੇ ਆਉਣ ਦੀਆਂ ਤਰੀਕਾਂ ਕੱਢ ਕੇ ਦੱਸਦਾ ਸੀ। ਉਹ ਇਸ ਵਿੱਚੋਂ ਲੋਕਾਂ ਦੀਆਂ ਕਿਸਮਤਾਂ ਵੀ ਪੜ੍ਹ ਕੇ ਸੁਣਾਉਂਦਾ ਸੀ। 
2. ਪ੍ਰਸ਼ਨ- ਪ੍ਰਿੰਸੀਪਲ ਤੇਜਾ ਸਿੰਘ ਅਤੇ ਜਗਨਨਾਥ ਆਟਾ ਭਿਆ ਕੇ ਵਾਪਸ ਆਉਂਦਿਆਂ ਰਾਤ ਨੂੰ ਜਦੋਂ ਸਿਵਿਆਂ ਕੋਲੋਂ ਲੰਘ ਰਹੇ ਸਨ ਤਾਂ ਕਿਹੜੀ ਘਟਨਾ ਵਾਪਰੀ ਇਸ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। 
ਉੱਤਰ - ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਹਨ ਕਿ ਬਚਪਨ ਵਿੱਚ ਇੱਕ ਵਾਰ ਉਸਨੂੰ ਤਾਏ ਜਗਨਨਾਥ ਨਾਲ ਸੋਹਾਂ ਵਿੱਚ ਲੱਗੇ ਜੰਦਰਾਂ ਤੇ ਆਟਾ ਹਉਣ ਲਈ ਕਣਕ ਦੀ ਬੋਰੀ ਦੇ ਕੇ ਭੇਜਿਆ ਗਿਆ। ਅੱਧੀ ਰਾਤ ਮਗਰੋਂ ਜਦੋਂ ਉਹ ਆਪੋ ਆਪਣੀ ਬੋਰੀ ਚੁੱਕ ਕੇ ਪਿੰਡ ਵੱਲ ਤੁਰੇ ਤਾਂ ਰਸਤੇ ਵਿੱਚ ਸਿਵੇ ਆਉਂਦੇ ਸਨ। ਇੱਥੇ ਅਰਬੀ ਪੜ੍ਹਾਉਣ ਵਾਲੇ ਚੰਦਰਭਾਨ ਨੂੰ ਸਾੜਿਆ ਗਿਆ ਸੀ। ਕਹਿੰਦੇ ਸਨ ਕਿ ਹਿੰਦੂ ਹੋ ਕੇ ਅਰਬੀ ਪੜ੍ਹਾਉਣ ਵਾਲਾ ਆਦਮੀ ਜਰੂਰ ਜਿੰਨ ਬਣ ਜਾਂਦਾ ਹੈ ਹੈ ਸੋ ਤਾਇ ਜਗਨਨਾਥ ਨੇ ਲੇਖਕ ਨੂੰ ਬਚ ਕੇ ਲੰਘਣ ਦੀ ਨਸੀਹਤ ਕੀਤੀ। ਗਲਤੀ ਨਾਲੋਂ ਉਸੇ ਥਾਂ ਉੱਪਰ ਪਹੁੰਚ ਗਏ ਅਤੇ ਤਾਇਆ ਜਗਨਨਾਥ ਚੀਕ ਮਾਰ ਕੇ ਪਿੰਡ ਵੱਲ ਭੱਜ ਗਿਆ ਤੇ ਤੇਜਾ ਸਿੰਘ ਦੇ ਸਿਰ ਤੋਂ ਆਟੇ ਦੀ ਬੋਰੀ ਡਿੱਗ ਪਈ। ਲੇਖਕ ਨੂੰ ਬੋਰੀ ਚਕਾਉਣ ਵਾਲਾ ਕੋਈ ਨਹੀਂ ਸੀ ਅਤੇ ਬੋਰੀ ਛੱਡ ਕੇ ਉਹ ਪਿੰਡ ਆ ਨਹੀਂ ਸੀ ਸਕਦਾ। ਸੋ ਉਹ ਕੋਲ ਵਾਲੇ ਖੂਹ ਕੋਲ ਚਲਿਆ ਗਿਆ ਤੇ ਡਰ ਤੋਂ ਬਚਣ ਲਈ ਉਸਨੇ ਇੱਕ ਤੂਤ ਨੂੰ ਜੱਫੀ ਪਾ ਲਈ। ਜਦ ਮੂੰਹ ਚ ਅੱਖਰਾ ਹੋਇਆ ਤਾਂ ਉਹ ਕਿਸੇ ਰਾਹੀ ਕੋਲੋਂ ਬੋਰੀ ਚੁਕਵਾ ਕੇ ਘਰ ਪੁੱਜਾ। 

3. ਪ੍ਰਸ਼ਨ- ਜਿਹੜੀ ਜਾਣ ਪਹਿਛਾਣ ਬਚਪਨ ਵਿੱਚ ਪੱਲੇ ਪੈਂਦੀ ਹੈ ਉਹ ਤੋੜ ਨਿਭਦੀ ਹੈ ਪ੍ਰਿੰਸੀਪਲ ਤੇਜਾ ਸਿੰਘ ਨੇ ਇਹ ਟਿੱਪਣੀ ਕਿਹੜੇ ਪ੍ਰਸੰਗ ਵਿੱਚ ਕੀਤੀ ਹੈ? 
ਉੱਤਰ - ਜਿਹੜੀ ਜਾਣ ਪਛਾਣ ਬਚਪਨ ਵਿੱਚ ਪੱਲੇ ਪੈਂਦੀ ਹੈ ਉਹ ਤੋੜ ਨਿਭਦੀ ਹੈ। ਪ੍ਰਿੰਸੀਪਲ ਤੇਜਾ ਸਿੰਘ ਨੇ ਇਹ ਟਿੱਪਣੀ ਕਰਦਿਆਂ ਦੱਸਿਆ ਹੈ ਕਿ ਨੰਬਰਦਾਰ ਨੂਰ ਖਾਨ ਨੇ ਉਸ ਨੂੰ ਤਸਵੀਰ ਖਿੱਚਣ ਦਾ ਸ਼ੌਕ ਪਾਇਆ। ਈਸਰ ਦਾਸ ਗਵਾਂਢੀ ਦੁਕਾਨਦਾਰ ਨੇ ਪੁਰਾਤਨ ਸਾਹਿਤ ਦੀ ਚਾਟ ਲਵਾਈ। ਹਿੰਦੂ ਮੱਤ ਸਬੰਧੀ ਉਸਦੀ ਬਹੁਤੀ ਜਾਣਕਾਰੀ ਲੂਣ ਸਾਬਣ ਵੇਚਣ ਵਾਲੇ ਪੰਡਿਤ ਈਸਰ ਦਾਸ ਦੀ ਮਿਹਰਬਾਨੀ ਕਰਕੇ ਪ੍ਰਾਪਤ ਹੋਈ। ਬੋਲੀਆਂ ਸਮੇਂ ਪਿੰਡ ਵੱਲੋਂ ਕੱਢੀਆਂ ਜਾਂਦੀਆਂ ਝਾਕੀਆਂ ਤੋਂ ਉਸਨੂੰ ਹਿੰਦ ਦੇ ਇਤਿਹਾਸ ਅਤੇ ਨਾਟਕ ਵੱਲ ਰੁਚੀ ਹੋਈ। ਇਸ ਤੋਂ ਇਲਾਵਾ ਰਾਸਧਾਰੀਆਂ ਦੀਆਂ ਮੰਡਲੀਆਂ, ਜੈ ਕਿਸ਼ਨ ਦੇ ਪਿਤਾ ਅਤੇ ਉਸ ਦੇ ਪੋਤਰੇ ਬਖਸ਼ੀ ਕਿਰਪਾ ਰਾਮ ਦਾ ਵੀ ਜ਼ਿਕਰ ਲੇਖਕ ਨੇ ਇਸ ਪ੍ਰਸੰਗ ਵਿੱਚ ਕੀਤਾ ਹੈ।

4. ਪ੍ਰਸ਼ਨ -ਤੇਜਾ ਸਿੰਘ ਨੂੰ ਪੜ੍ਹਾਈ ਕਰਨ ਵਿੱਚ ਕਿਸ ਤਰ੍ਹਾਂ ਦੀਆਂ ਔਕੜਾਂ ਆਈਆਂ ਤੇ ਉਹਨਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ 
ਉੱਤਰ - ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਵੀਂ ਕਰਨ ਉਪਰੰਤ ਡੰਗਰ ਚਾਰੇ ਹੱਟੀ ਕੀਤੀ ਆਟਾ ਫਿਰ ਹਾਇਆ ਬਾਲਣ ਲਿਆਂਦਾ ਅਤੇ ਹਰ ਤਰ੍ਹਾਂ ਦਾ ਕੰਮ ਜੋ ਪੇਂਡੂ ਜੀਵਨ ਨਾਲ ਸਬੰਧਤ ਹੁੰਦਾ ਹੈ ਕੀਤਾ। ਪਰ ਪੜ੍ਹਾਈ ਦੀ ਇੱਛਾ ਮਨ ਵਿੱਚ ਲੈ ਕੇ ਉਹ ਘਰੋਂ ਭੱਜ ਗਿਆ। ਉੱਥੇ ਉਸਨੇ ਹਿੰਦੂ ਬਜ਼ੁਰਗ ਦੇ ਘਰੇ ਕੰਮ ਕੀਤਾ। ਸਾਰਾ ਦਿਨ ਘਰੇਲੂ ਕੰਮ ਕਰਨ ਤੋਂ ਬਾਅਦ ਉਹ ਹਿੰਦੂ ਬਜ਼ੁਰਗ ਦੀ ਮੁੱਠੀ ਚਾਪੀ ਵੀ ਕਰਦਾ ਅਤੇ ਉਸ ਨੂੰ ਕਥਾਵਾਂ ਵੀ ਸੁਣਾਉਂਦਾ। ਉਸ ਦੇ ਸੌਣ ਉਪਰੰਤ 11 ਵਜੇ ਉਹ ਪੜ੍ਹਨ ਬੈਠਦਾ। ਉਦੋਂ ਤੋਂ ਹੀ ਉਸ ਦੀ ਨੀਂਦ ਤਿੰਨ ਘੰਟੇ ਹੀ ਸੈੱਟ ਹੋ ਗਈ। ਇਸ ਤਰ੍ਹਾਂ ਜ਼ਬਰਦਸਤ ਸੰਘਰਸ਼ ਦੇ ਵਿੱਚੋਂ ਨਿਕਲ ਕੇ ਉਸਨੇ ਆਪਣਾ ਮਨ ਇੱਛਤ ਮੁਕਾਮ ਹਾਸਿਲ ਕੀਤਾ।

5. ਪ੍ਰਸ਼ਨ - ਤੇਜਾ ਸਿੰਘ ਨੂੰ ਆਪਣੇ ਬਚਪਨ ਵਿੱਚ ਇਤਿਹਾਸ ਮਿ ਇਤਿਹਾਸ ਸਾਹਿਤ ਆਦਿ ਪ੍ਰਤੀ ਚੀਟਕ ਲਾਉਣ ਲਈ ਕਿਹੜੇ ਕਿਹੜੇ ਪ੍ਰੇਅਰਕ ਮਿਲੇ ਆਪਣੇ ਸ਼ਬਦਾਂ ਵਿੱਚ ਦੱਸੋ। 
ਉੱਤਰ -ਤੇਜਾ ਸਿੰਘ ਨੂੰ ਬਚਪਨ ਵਿੱਚ ਇਤਿਹਾਸ ਮਿ ਇਤਿਹਾਸ ਅਤੇ ਸਾਹਿਤ ਪ੍ਰਤੀ ਚੇਟਕ ਲਾਉਣ ਵਾਲੇ ਬਹੁਤ ਸਾਰੇ ਪ੍ਰੇਰਿਤ ਮਿਲੇ। ਉਸ ਨੂੰ ਪੁਰਾਤਨ ਸਾਹਿਤ ਦੀ ਚੇਟਕ ਪਿੰਡ ਦੇ ਦੁਕਾਨਦਾਰ ਈਸ਼ਰ ਦਾਸ ਨੇ ਲਗਾਈ। ਈਸਰਦਾਸ ਨੇ ਉਸਨੂੰ ਰਮਾਇਣ ਅਤੇ ਭਗਵਤ ਗੀਤਾ ਆਦ ਦੀਆਂ ਕਥਾਵਾਂ ਕਹਾਣੀਆਂ ਸੁਣਾ ਕੇ ਹੋਰ ਦਾ ਹੋਰ ਬਣਾ ਦਿੱਤਾ। ਹਿੰਦ ਦੇ ਇਤਿਹਾਸ ਅਤੇ ਨਾਟਕ ਵੱਲ ਉਸ ਦੀ ਰੁਚੀ ਦਾ ਪ੍ਰੇਰਕ ਹੋਲੀਆਂ ਵਿੱਚ ਸਾਰੇ ਪਿੰਡ ਵੱਲੋਂ ਰਲ ਕੇ ਝਾਕੀਆਂ ਕੱਢਣਾ ਬਣਿਆ। ਹਿੰਦੁਸਤਾਨ ਦੀਆਂ ਕਥਾ ਕਹਾਣੀਆਂ ਬਾਰੇ ਉਸ ਦੀ ਰੁਚੀ ਉਦੋਂ ਬਣਨੀ ਸ਼ੁਰੂ ਹੋਈ ਜਦੋਂ ਉਸਦੇ ਪਿੰਡ ਇੱਕ ਦੋ ਵਾਰੀ ਰਾਸਧਾਰੀਆਂ ਦੀਆਂ ਮੰਡਲੀਆਂ ਆਈਆਂ ਜਿਨਾਂ ਦਾ ਡੇਰਾ ਉਹਨਾਂ ਦੇ ਗੁਆਂਢੀ ਬਖਸ਼ੀ ਜੈ ਕ੍ਰਿਸ਼ਨ ਦੇ ਘਰ ਹੁੰਦਾ ਸੀ। ਇਸ ਤੋਂ ਇਲਾਵਾ ਬਖਸ਼ੀ ਕਿਰਪਾ ਰਾਮ ਦਾ ਇਹ ਜ਼ਿਕਰ ਉਪਰੋਕਤ ਪ੍ਰਸੰਗ ਵਿੱਚ ਕੀਤਾ ਜਾ ਸਕਦਾ। 

6. ਪ੍ਰਸ਼ਨ -ਇੱਕ ਸਵੈ ਜੀਵਨੀ ਕਾਰ ਦੇ ਤੌਰ ਤੇ ਤੇਜਾ ਸਿੰਘ ਦੀ ਲਿਖਤ ਦੀਆਂ ਖੂਬੀਆਂ ਲਿਖੋ 
ਉੱਤਰ ਤੇਜਾ ਸਿੰਘ ਪੰਜਾਬੀ ਵਾਰਤਕ ਦਾ ਉੱਤਮ ਲਿਖਾਰੀ ਹੈ। ਉਸ ਦੀ ਸਵੈ ਜੀਵਨੀ ਆਰਸੀ ਵਿੱਚੋਂ ਲਿਆ ਗਿਆ ਅੰਸ਼ ਮੁਢਲੀ ਅਵਸਥਾ ਮਿਡਲ ਦੀ ਪੜ੍ਹਾਈ ਉੱਤਮ ਸਵੈ ਜੀਵਨੀ ਕਾਰ ਵਜੋਂ ਪੇਸ਼ ਕਰਦਾ ਹੈ। ਆਪਣੀ ਰਚਨਾ ਵਿੱਚ ਉਹਨਾਂ ਨੇ ਪੰਜਵੀਂ ਪਾਸ ਕਰਨ ਉਪਰੰਤ ਪੇਸ਼ ਆਈਆਂ ਔਕੜਾਂ, ਅਗਲੇਰੀ ਪੜ੍ਹਾਈ ਲਈ ਕੀਤੇ ਗਏ ਤਰੱਦਦ ਅਤੇ ਮਿਡਲ ਪਾਸ ਕਰਨ ਤੋਂ ਇੱਕ ਲਿਖਾਰੀ ਬਣਨ ਤੱਕ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਲੇਖਕ ਦਾ ਬਿਆਨ ਸੁਹਿਰਦਤਾ ਭਰਿਆ ਹੈ। ਜੀਵਨ ਦਾ ਨੰਗਾ ਸੱਚ ਪੇਸ਼ ਕੀਤਾ ਹੈ। ਹਮ ਕਾਲੀ ਸਮਾਜ ਉੱਪਰ ਝਾਤ ਪਵਾਈ ਹੈ। ਪ੍ਰੇਰਨਾਦਾਇਕ ਘਟਨਾਵਾਂ ਦੀ ਚੋਣ ਕੀਤੀ ਹੈ। ਬੋਲੀ ਅਤੇ ਸ਼ੈਲੀ ਆਪਣੀ ਮਿਸਾਲ ਆਪ ਹੈ

 ਧੂੜ ਭਰੇ ਰਾਹ ਪ੍ਰੋ.ਸਾਹਿਬ ਸਿੰਘ- ਵੱਡੇ ਪ੍ਰਸ਼ਨ ਉੱਤਰ। 

1. ਪ੍ਰੋ ਸਾਹਿਬ ਸਿੰਘ ਦੇ ਸਵੈਜੀਵਨੀ ਅੰਸ਼ ਧੂੜ ਭਰੇ ਰਾਹ ਵਿੱਚੋਂ ਉਸ ਸਮੇਂ ਦੀ ਸਕੂਲੀ ਸਿੱਖਿਆ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। 
ਉੱਤਰ : ਪ੍ਰੋਫ਼ੈਸਰ ਸਾਹਿਬ ਸਿੰਘ ਦੇ ਸਵੈਜੀਵਨੀ ਅੰਸ਼ ਧੂੜ ਭਰੇ ਰਾਹ ਵਿੱਚੋਂ ਉਸ ਸਮੇਂ ਦੀ ਸਕੂਲੀ ਸਿੱਖਿਆ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਪ੍ਰੋਫੈਸਰ ਸਾਹਿਬ ਅਨੁਸਾਰ ਉਹਨਾਂ ਸਮਿਆਂ ਵਿੱਚ ਸਕੂਲਾਂ ਦੀ ਗਿਣਤੀ ਜ਼ਿਆਦਾ ਨਹੀਂ ਹੁੰਦੀ ਸੀ। ਚਾਰ ਪੰਜ ਸਕੂਲਾਂ ਦੇ ਬੱਚੇ ਇੱਕ ਥਾਂ ਇਕੱਠੇ ਕਰਕੇ ਇਮਤਿਹਾਨ ਹੁੰਦਾ ਸੀ। ਹੁਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫਾ ਮਿਲਦਾ ਸੀ ਜੋ ਕਿ ਅਕਸਰ ਚਾਰ ਰੁਪਏ ਜਾਂ ਵੱਧ ਤੋਂ ਛੇ ਰੁਪਏ ਹੁੰਦਾ ਸੀ। ਮਿਡਲ ਦੀਆਂ ਜਮਾਤਾਂ ਵਿੱਚ ਉਕਲੈਦਸ ਪੜ੍ਹਾਈ ਜਾਂਦੀ ਸੀ। ਵਰਨੈਕਲਰ ਮਿਡਲ ਪਾਸ ਕਰਕੇ ਹਾਈ ਸਕੂਲ ਵਿੱਚ ਦਾਖਲ ਹੋ ਕੇ ਦੋ ਸਾਲ ਅੰਗਰੇਜ਼ੀ ਪੜ੍ਹਨੀ ਹੁੰਦੀ ਸੀ। ਵੱਡੇ ਸਕੂਲਾਂ ਵਿੱਚ ਹੋਸਟਲ ਦੀ ਸਹੂਲਤ ਹੁੰਦੀ ਸੀ। ਕਸਰਤ ਕਰਨ ਤੇ ਦੌੜ ਲਾਉਣ ਦਾ ਵੀ ਮੌਕਾ ਮਿਲਦਾ ਸੀ। ਫੁੱਟਬਾਲ ਵੀ ਖਿਡਾਰੀ ਜਾਂਦੀ ਸੀ। ਅਧਿਆਪਕ ਬੱਚਿਆਂ ਪ੍ਰਤੀ ਸੁਹਿਰਦ ਸਨ। 

2. ਪ੍ਰੋਫ਼ੈਸਰ ਸਾਹਿਬ ਸਿੰਘ ਨੂੰ ਆਪਣੇ ਵਿਦਿਆਰਥੀ ਜੀਵਨ ਵਿੱਚ ਕਿਸ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ?ਸੰਖੇਪ ਵਿੱਚ ਦੱਸੋ।
ਉੱਤਰ ਪ੍ਰੋਫੈਸਰ ਸਾਹਿਬ ਸਿੰਘ ਨੂੰ ਆਪਣੇ ਵਿਦਿਆਰਥੀ ਜੀਵਨ ਵਿੱਚ ਕਈ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਘਰ ਵਿੱਚ ਗਰੀਬੀ ਹੋਣ ਕਾਰਨ ਉਹਨਾਂ ਦੀ ਪੜ੍ਹਾਈ ਅਤੇ ਵਿਆਹ ਲਈ ਉਹਨਾਂ ਦੇ ਪਿਤਾ ਜੀ ਨੂੰ ਕਰਜ਼ਾ ਚੁੱਕਣਾ ਪਿਆ ਸੀ। ਇਹ ਕਰਜ਼ਾ ਸਾਹਿਬ ਸਿੰਘ ਦੇ ਸਿਰ ਤੇ ਵੱਡਾ ਬੋਝ ਬਣ ਗਿਆ ਸੀ। ਡਾਕਖਾਨੇ ਦੀ ਨੌਕਰੀ ਨਾਲ ਕਰਜ਼ਾ ਲੈਣਾ ਮੁਸ਼ਕਿਲ ਸੀ। ਇਸ ਲਈ ਉਹਨਾਂ ਨੇ ਉਸ ਨੌਕਰੀ ਤੋਂ ਅਸਤੀਫਾ ਦੇਕੇ ਵੱਡੀ ਨੌਕਰੀ ਲਈ ਉਚੇਰੀ ਪੜ੍ਹਾਈ ਪੜ੍ਹਨੀ ਸ਼ੁਰੂ ਕੀਤੀ। ਬਚਪਨ ਵਿੱਚ ਉਹਨਾਂ ਦੀ ਸਿਹਤ ਵੀ ਬਹੁਤ ਕਮਜ਼ੋਰ ਸੀ ਅਤੇ ਕਦ ਬਹੁਤ ਛੋਟਾ ਸੀ। ਉਸਦੀ ਗਰੀਬੀ ਅਤੇ ਸਰੀਰਕ ਕਮਜ਼ੋਰੀ ਕਾਰਨ ਉਸਨੂੰ ਕਈ ਤਰ੍ਹਾਂ ਦੇ ਮਖੌਲ ਵੀ ਸਹਿਣੇ ਪਏ। ਪਰ ਉਹਨਾਂ ਨੇ ਇਹਨਾਂ ਸਾਰੀਆਂ ਮੁਸ਼ਕਲਾਂ ਦਾ ਸਫਲਤਾ ਪੂਰਵਕ ਸਾਹਮਣਾ ਕੀਤਾ। 

3. ਪ੍ਰੋ ਸਾਹਿਬ ਸਿੰਘ ਨੇ ਡਾਕਖਾਨੇ ਦੀ ਨੌਕਰੀ ਕਿਉਂ ਛੱਡ ਦਿੱਤੀ ਸੀ? ਨੌਕਰੀ ਛੱਡਣ ਉਪਰੰਤ ਉਸ ਨੇ ਕੀ ਕੰਮ ਕੀਤਾ। 
ਉੱਤਰ ਪ੍ਰਿੰਸੀਪਲ ਸਾਹਿਬ ਸਿੰਘ ਲਿਖਦੇ ਹਨ ਕਿ ਘਰ ਦੀ ਗਰੀਬੀ ਅਤੇ ਕਰਜ਼ੇ ਦੀ ਪੰਡ ਵੱਡੀ ਹੋਣ ਕਾਰਨ ਉਹਨਾਂ ਨੇ ਡਾਕਖਾਨੇ ਦੀ ਨੌਕਰੀ ਛੱਡ ਦਿੱਤੀ। ਉਸਦਾ ਦਸਵੀਂ ਜਮਾਤ ਵਿੱਚ ਦਾਖਲਾ ਉਸ ਦੀ ਵਿਧਵਾ ਭੂਆ ਰਾਧੀ ਨੇ ਆਪਣੀਆਂ ਟੂਮਾਂ ਗਹਿਣੇ ਪਾ ਕੇ ਤਾਰਿਆ ਸੀ। ਇਸ ਦਾ ਸੂਦ ਬਾਅਦ ਤੱਕ ਚੱਲਦਾ ਰਿਹਾ। ਉਸ ਦੇ ਵਿਆਹ ਵੇਲੇ ਵੀ ਕਰਜ਼ਾ ਲਿਆ ਗਿਆ। ਡਾਕਖਾਨੇ ਵਾਲੀ ਨੌਕਰੀ ਛੱਡ ਕੇ ਉਸਨੇ ਕਾਲਜ ਵਿੱਚ ਉਚੇਰੀ ਪੜ੍ਹਾਈ ਕਰਨੀ ਸ਼ੁਰੂ ਕੀਤੀ ਤਾਂ ਕਿ ਉਹ ਵੱਧ ਕਮਾਈ ਵਾਲੀ ਵੱਡੀ ਨੌਕਰੀ ਕਰਕੇ ਆਪਣੀਆਂ ਮੁਸੀਬਤਾਂ ਤੋਂ ਛੁਟਕਾਰਾ ਹਾਸਿਲ ਕਰ ਸਕੇ।

4. ਪ੍ਰੋਫੈਸਰ ਸਾਹਿਬ ਸਿੰਘ ਨੂੰ ਅੱਗੇ ਵਧਣ ਦੀ ਪ੍ਰੇਰਨਾ ਕਿੱਥੋਂ ਕਿੱਥੋਂ ਮਿਲਦੀ ਰਹੀ ਇਸ ਪਾਠ ਦੇ ਆਧਾਰ ਉੱਪਰ ਦੱਸੋ। 
ਉੱਤਰ ਪ੍ਰੋਫੈਸਰ ਸਾਹਿਬ ਸਿੰਘ ਦੇ ਸਵੈਜੀਵਨੀ ਅੰਸ਼ ਵਿੱਚੋਂ ਇਹ ਜਾਣਕਾਰੀ ਮਿਲਦੀ ਹੈ ਕਿ ਉਹਨਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਰਪੇਸ਼ ਚੁਣੌਤੀਆਂ ਤੋਂ ਮਿਲਦੀ ਰਹੀ। ਉਹਨਾਂ ਦੇ ਕੁਝ ਅਧਿਆਪਕਾਂ ਨੇ ਵੀ ਉਹਨਾਂ ਨੂੰ ਪ੍ਰੇਰਿਤ ਕੀਤਾ। ਹੈਡ ਮਾਸਟਰ ਕਾਜ਼ੀ ਜਲਾਲਦੀਨ ਨੇ ਲੇਖਕ ਦੇ ਪਿਤਾ ਨੂੰ ਬੱਚਾ ਅੱਗੇ ਪੜਾਉਣ ਦੀ ਪ੍ਰੇਰਨਾ ਦਿੱਤੀ। ਪੰਡਿਤ ਸ਼ਿਵ ਦਿਆਲ ਨੇ ਉਹ ਕਲੈਦਸ ਵਿਸ਼ੇ ਦਾ ਇਮਤਿਹਾਨ ਲਿਆ ਅਤੇ ਸਾਹਿਬ ਸਿੰਘ ਦੀ ਤੇਜ਼ ਬੁੱਧੀ ਦੀ ਪ੍ਰਸ਼ੰਸਾ ਕੀਤੀ। ਬਸ ਜਰੂਰ ਸਕੂਲ ਦੇ ਹੈਡ ਮਾਸਟਰ ਪਰਗਟ ਸਿੰਘ ਨੇ ਉਸਨੂੰ ਆਪਣੇ ਕੋਲ ਡੇਰੇ ਤੇ ਲਿਜਾ ਕੇ ਸਫਰ ਦੇ ਕਿਰਾਏ ਵਜੋਂ ਦੋ ਰੁਪਏ ਉਧਾਰ ਦੇ ਕੇ ਤੋਰਿਆ। ਪੰਡਿਤ ਵਿਤਸਤਾ ਪ੍ਰਸਾਦ ਨੇ ਉਸਨੂੰ ਕਾਲਜ ਵਿੱਚ ਦਾਖਲ ਕਰਾਇਆ ਤੇ ਕੱਪੜਿਆਂ ਦਾ ਪ੍ਰਬੰਧ ਵੀ ਕੀਤਾ। 

5. ਧੂੜ ਭਰੇ ਰਾਹ ਸਵੈ ਜੀਵਨੀ ਅੰਸ਼ ਵਿੱਚੋਂ ਪ੍ਰੋਫੈਸਰ ਸਾਹਿਬ ਸਿੰਘ ਦੀ ਨਿਰਮਿਤ ਹੋ ਰਹੀ ਸ਼ਖਸੀਅਤ ਦੀਆਂ ਜਿਹੜੀਆਂ ਝਲਕਾਂ ਮਿਲਦੀਆਂ ਹਨ, ਉਸ ਬਾਰੇ ਇੱਕ ਨੋਟ ਲਿਖੋ। 
ਉੱਤਰ ਇਸ ਸਵੈਜੀਵਨੀ ਅੰਸ਼ ਵਿੱਚੋਂ ਸਾਨੂੰ ਪ੍ਰੋਫੈਸਰ ਸਾਹਿਬ ਸਿੰਘ ਦੀ ਸ਼ਖਸੀਅਤ ਦੇ ਬਹੁਤ ਸਾਰੇ ਪੱਖਾਂ ਬਾਰੇ ਪਤਾ ਲੱਗਦਾ ਹੈ। ਇੱਕ ਵਿਦਿਆਰਥੀ ਦੇ ਰੂਪ ਵਿੱਚ ਉਹ ਬਹੁਤ ਹੀ ਲਾਇਕ, ਮਿਹਨਤੀ ਤੇ ਹੁਸ਼ਿਆਰ ਸਨ। ਉਹਨਾਂ ਅੱਠਵੀਂ ਡਿਵੀਜ਼ਨ ਵਿੱਚੋਂ ਪਹਿਲੇ ਸਥਾਨ ਤੇ ਰਹਿੰਦਿਆਂ ਵਜ਼ੀਫਾ ਲੈ ਕੇ ਪਾਸ ਕੀਤੀ। ਨੌਵੀਂ ਦਸਵੀਂ ਵਿੱਚ ਉਨਾਂ ਨੇ ਸੰਸਕ੍ਰਿਤ ਨੂੰ ਬੜੇ ਥੋੜੇ ਸਮੇਂ ਵਿੱਚ ਚੰਗੀ ਤਰ੍ਹਾਂ ਸਿੱਖ ਲਿਆ। ਉਹ ਹੌਸਲੇ ਵਾਲੀ, ਸਪਸ਼ਟ, ਅਗਾਂਹ ਵਧੂ, ਨਿਡਰ ਅਤੇ ਹਾਜ਼ਰ ਜਵਾਬ ਸਨ। ਆਪਣੇ ਟੀਚੇ ਦੀ ਪ੍ਰਾਪਤੀ ਲਈ ਉਹਨਾਂ ਦੀ ਲਗਨ ਮਿਸਾਲ ਦੇਣ ਯੋਗ ਸੀ। ਫਜ਼ੂਲ ਦੀਆਂ ਗੱਲਾਂ ਅਤੇ ਚੋਭਾਂ ਨੂੰ ਉਹ ਅਣਗੌਲਿਆਂ ਕਰਨ ਦੀ ਸਮਰੱਥਾ ਰੱਖਦੇ ਸਨ। ਉਹ ਇੱਕ ਵਧੀਆ ਲੇਖਕ ਵੀ ਸਾਬਤ ਹੋਏ।

ਧੂੜ ਭਰੇ ਰਾਹ ਪ੍ਰੋਫੈਸਰ ਸਾਹਿਬ ਸਿੰਘ - ਲਘੂ ਪ੍ਰਸ਼ਨ ਉੱਤਰ।
1. ਆਪ ਬੀਤੀਆਂ ਪੁਸਤਕ ਵਿੱਚ ਦਰਜ ਧੂੜ ਭਰੇ ਰਾਹ ਸਵੈ ਜੀਵਨੀ ਅੰਸ਼ ਪ੍ਰੋਫੈਸਰ ਸਾਹਿਬ ਸਿੰਘ ਦੀ ਰਚਨਾ ਹੈ। 
2. ਹਾਸ਼ਮ ਸ਼ਾਹ ਦੇ ਪੁੱਤਰ ਦਾ ਨਾਂ ਮੀਆਂ ਹਯਾਤ ਸ਼ਾਹ ਸੀ। 
3. ਉਕਲੈਦਸ ਮਿਡਲ ਦੀਆਂ ਸ੍ਰੇਣੀਆਂ ਵਿੱਚ ਪੜ੍ਹਾਈ ਜਾਂਦੀ ਸੀ।
4. ਪਸਰੂਰ ਸ਼ਹਿਰ ਵਿੱਚ ਬਹੁਤੀ ਵਸੋਂ ਕੱਕੇਜ਼ੇਈ ਮੁਸਲਮਾਨਾਂ ਦੀ ਸੀ। ਸਹੀ
5. ਸਾਹਿਬ ਸਿੰਘ ਨੂੰ ਛੇਵੀਂ ਜਮਾਤ ਵਿੱਚ ਬਾਠਾਂ ਵਾਲੇ ਦੇ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਸੀ। ਗਲਤ
6. ਪੰਡਿਤ ਵਿਤ ਸਤਾ ਪ੍ਰਸਾਦ ਨੇ ਕਾਲਜ ਦੀ ਪੜ੍ਹਾਈ ਸਮੇਂ ਸਾਹਿਬ ਸਿੰਘ ਦੀ ਬਹੁਤ ਮੱਦਦ ਕੀਤੀ। ਸਹੀ
7. 1905 ਈ. ਵਿੱਚ ਸਾਹਿਬ ਸਿੰਘ ਦਾ ਵਿਆਹ ਹੋਇਆ ਸੀ।
8. ਹਾਈ ਸਕੂਲ ਪਸਰੂਰ ਆ ਕੇ ਸਾਹਿਬ ਸਿੰਘ ਨੂੰ ਵਰਜਿਸ਼ ਕਰਨ ਦਾ ਸ਼ੌਕ ਪੈ ਗਿਆ।
9. ਇੰਸਪੈਕਟਰ ਨੇ ਪ੍ਰੋਫੈਸਰ ਸਾਹਿਬ ਸਿੰਘ ਨੂੰ ਸ਼ਾਬਾਸ਼ ਉਸ ਦੁਆਰਾ ਸੁਣਾਏ ਪਹਾੜੇ ਸੁਣ ਕੇ ਦਿੱਤੀ। 
10. ਸਾਡੇ ਦੇਸ਼ ਦਾ ਖਾਣ ਹੈ ਚੋਰੀ ਯਾਰੀ ਚਾਕਰੀ..ਬਾਝ ਵਸੀਲੇ ਨਾਹੀ

ਮਨੁੱਖ ਦਾ ਮਨੁੱਖ ਨਾਲ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ। ਵੱਡੇ ਪ੍ਰਸ਼ਨ ਉੱਤਰ। 
1. ਪ੍ਰਸ਼ਨ-ਲੇਖਕ ਨੂੰ ਸਵਿਸ ਲੋਕਾਂ ਦੀਆਂ ਕਿਹੜੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ? 
ਉੱਤਰ ਲਫਜ਼ਾਂ ਦਾ ਜਾਦੂਗਰ ਗੁਰਬਖਸ਼ ਸਿੰਘ ਪ੍ਰੀਤ ਲੜੀ ਸਵਿਟਜ਼ਰਲੈਂਡ ਦੇ ਸ਼ਹਿਰ ਜਰਿਕ ਅਤੇ ਉਥੋਂ ਦੀ ਸਰਦੀ ਦੀ ਸੈਰਗਾਹ ਮੈਟ ਮੋਟਸ ਵਿੱਚ ਜਾ ਕੇ ਸਵਿਸ ਲੋਕਾਂ ਦੇ ਜੀਵਨ ਨੂੰ ਦੇਖਦਾ ਹੈ। ਉਸ ਨੂੰ ਸਫਾਈ ਅਤੇ ਸਜਾਵਟ ਵਿੱਚ ਇਹਨਾਂ ਲੋਕਾਂ ਦੀ ਦਿਲਚਸਪੀ ਬਹੁਤ ਚੰਗੀ ਲੱਗਦੀ ਹੈ। ਉਹਨਾਂ ਦੀ ਮਹਿਮਾਨ ਨਵਾਜ਼ੀ, ਹੋਟਲ ਸੇਵਾ, ਵਿਤਕਰੇ ਰਹਿਤ ਮੇਲ ਮਿਲਾਪ, ਸ਼ੁਭ ਇੱਛਾਵਾਂ ਅਤੇ ਇਹਨਾਂ ਲੋਕਾਂ ਦਾ ਪ੍ਰਸ਼ੰਸਾ ਦਾ ਹੁਨਰ ਲੇਖਕ ਦੇ ਮਨ ਨੂੰ ਟੁੰਬਦਾ ਹੈ।
2. ਪ੍ਰਸ਼ਨ-ਦੇਖ ਆਪਣੀ ਸਵਿਸ ਮੇਜ਼ਬਾਨ ਦਾ ਉਹਦੇ ਕਿਹੜੇ ਗੁਣਾ ਕਰਕੇ ਪ੍ਰਸ਼ੰਸਕ ਬਣ ਗਿਆ? 
ਉੱਤਰ -ਲੇਖਕ ਅਨੁਸਾਰ ਉਸ ਦੀ ਮੇਜ਼ਬਾਨ ਦਾ ਦਿਲ ਕਿਸੇ ਸੋਹਣੀ ਵਾਦੀ ਤੋਂ ਘੱਟ ਸੋਹਣਾ ਨਹੀਂ ਸੀ। ਉਹ ਦਿਲੋਂ ਲੇਖਕ ਦੀ ਕਦਰ , ਉਸ ਦੀ ਸਿਹਤ ਦਾ ਫਿਕਰ ਅਤੇ ਉਸਦੇ ਮੁੜਨ ਦੀ ਉਡੀਕ ਕਰਦੀ ਸੀ। ਉਹ ਆਪਣੇ ਘਰ ਨੂੰ ਸਾਫ ਸੁਥਰਾ ਰੱਖਦੀ। ਉਹ ਪ੍ਰਸ਼ੰਸਾ ਦੇ ਹੁਨਰ ਵਿੱਚ ਵੀ ਮਾਹਿਰ ਸੀ। ਉਸ ਦਾ ਸੁਭਾਅ ਬਹੁਤ ਮਿਠਾਸ ਭਰਿਆ ਸੀ। ਉਸ ਦੇ ਉਪਰੋਕਤ ਗੁਣਾਂ ਨੂੰ ਵੇਖ ਕੇ ਹੀ ਲੇਖਕ ਨੇ ਉਸ ਕੋਲ ਇੱਕ ਦਿਨ ਉਸ ਦੀ ਮਰਜ਼ੀ ਅਨੁਸਾਰ ਮਹਿਮਾਨ ਬਣ ਕੇ ਰਹਿਣਾ ਸਵੀਕਾਰ ਕਰ ਲਿਆ ਸੀ।
3. ਲੇਖਕ ਦੀ ਸ਼ਖਸੀਅਤ ਦਿਓ ਕਿਹੜੇ ਗੁਣ ਹਨ ਜਿਨਾਂ ਸਦਕਾ ਉਹ ਹਰ ਨਵੀਂ ਥਾਂ ਚੰਗੇ ਮਨੁੱਖੀ ਸਬੰਧ ਬਣਾ ਲੈਂਦਾ ਹੈ? ਇਸ ਪਾਠ ਦੇ ਆਧਾਰ ਉੱਪਰ ਦੱਸੋ। 
ਉੱਤਰ -ਇਸ ਸਵੈਜੀਵਨੀ ਅੰਸ਼ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਪ੍ਰੀਤ ਲੜੀ ਦੀ ਸ਼ਖਸ਼ੀਅਤ ਵਿੱਚ ਮਨੁੱਖੀ ਰਿਸ਼ਤਿਆਂ ਪ੍ਰਤੀ ਖਿੱਚ ਰੱਖਣ ਵਾਲੇ ਕੁਝ ਅਜਿਹੇ ਗੁਣ ਹਨ ਜਿਨਾਂ ਸਦਕਾ ਉਹ ਨਵੀਂ ਥਾਂ ਚੰਗੇ ਮਨੁੱਖੀ ਸਬੰਧ ਬਣਾ ਲੈਂਦਾ ਹੈ। 
ਉਸ ਵਿੱਚ ਮਨੁੱਖੀ ਮਿਲਣੀਆਂ ਦੀ ਅਮੁੱਕ ਹੈ ਇਸ ਕਰਕੇ ਉਸਨੂੰ ਸਾਰੇ ਲੋਕ ਅਤੇ ਧਰਤੀਆਂ ਚੰਗੇ ਲੱਗਦੇ ਹਨ। ਲੇਖਕ ਪਿਆਰ ਮਿਠਾਸ ਅਤੇ ਸੁਹਿਰਦਤਾ ਨਾਲ ਭਰਪੂਰ ਹੈ। ਲੇਖਕ ਸੋਹਜ ਪ੍ਰੇਮੀ ਹੈ ਉਸਨੂੰ ਹੱਦਬੰਦੀਆਂ ਪਸੰਦ ਨਹੀਂ। ਉਸ ਨੂੰ ਮਨੁੱਖੀ ਸੰਬੰਧਾਂ ਦੀ ਚੋਖੀ ਸਮਝ ਹੈ।
4. ਇਸ ਪਾਠ ਵਿੱਚ ਲੇਖਕ ਨੇ ਕਈ ਥਾਈ ਬੜੀਆਂ ਭਾਵਪੂਰਤ ਟਿੱਪਣੀਆਂ ਕੀਤੀਆਂ ਹਨ ਇਹਨਾਂ ਤੋਂ ਉਸਦੀ ਸ਼ਖਸੀਅਤ ਤੇ ਕੀ ਝਾਤ ਪੈਂਦੀ ਹੈ? 
ਉੱਤਰ -ਇਸ ਸਵੈਜੀਵਨੀ ਅੰਸ਼ ਵਿੱਚ ਲੇਖਕ ਦੁਆਰਾ ਦਿੱਤੀਆਂ ਭਾਵ ਪੂਰਤ ਟਿੱਪਣੀਆਂ ਤੋਂ ਉਸਦੀ ਸ਼ਖਸੀਅਤ ਦੇ ਵੱਖ-ਵੱਖ ਪੱਖ ਸਾਹਮਣੇ ਆਉਂਦੇ ਹਨ।
ਉ ਉਹ ਕਿਸੇ ਪਾਸਪੋਰਟ ਜਾਂ ਰਾਹਦਾਰੀ ਦੀ ਥਾਂ ਆਪਸੀ ਵਿਸ਼ਵਾਸ ਵਾਲੀ ਦੁਨੀਆ ਦਾ ਸੁਪਨਾ ਲੈਂਦਾ ਹੈ 
ਅ ਦੂਜਿਆਂ ਦੀਆਂ ਅੱਖਾਂ ਵਿੱਚ ਚੰਗਾ ਲੱਗਣ ਸਬੰਧੀ ਕੀਤੀ ਟਿੱਪਣੀ ਤੋਂ ਉਸਦੇ ਸਫਾਈ ਅਤੇ ਸਜਾਵਟ ਨੂੰ ਪਸੰਦ ਕਰਨ ਦੀ ਗੱਲ ਪਤਾ ਲੱਗਦੀ ਹੈ।
ਇ ਉਹ ਦੂਜਿਆਂ ਲਈ ਸ਼ੁਭ ਇੱਛਾਵਾਂ ਨੂੰ ਪਸੰਦ ਕਰਦਾ ਹੈ 
ਸ ਮਨੁੱਖ ਦਾ ਮਨੁੱਖ ਨਾਲ ਮੇਲ ਹਮੇਸ਼ਾ ਜ਼ਿੰਦਗੀ ਦੀ ਮਹਾਨ ਘਟਨਾ ਵਾਲੀ ਟਿੱਪਣੀ ਉਸਦੀ ਮਨੁੱਖ ਮਿਲਣੀਆਂ ਦੀ ਅਮੁੱਕ ਭੁੱਖ ਦੀ ਗੱਲ ਕਰਦੀ ਹੈ
5. ਲੇਖਕ ਅਨੁਸਾਰ ਮਨੁੱਖ ਨੂੰ ਮਨੁੱਖ ਹੋਣ ਦਾ ਪੂਰਾ ਸਵਾਦ ਕਦੋਂ ਆਵੇਗਾ ਇਸ ਪਾਠ ਦੇ ਆਧਾਰ ਉੱਪਰ ਦੱਸੋ।
ਉੱਤਰ - ਲੇਖਕ ਅਨੁਸਾਰ ਮਨੁੱਖ ਨੂੰ ਮਨੁੱਖ ਹੋਣ ਦਾ ਸਵਾਦ ਉਸ ਸਮੇਂ ਆਵੇਗਾ ਜਦੋਂ ਉਸਦੇ ਮੂੰਹੋਂ ਕਹੇ ਹੋਏ ਸ਼ਬਦ ਹੀ ਕਿਸੇ ਸਰਕਾਰੀ ਕਾਗਜ਼ ਉੱਪਰ ਸੌ ਚੁੱਕ ਕੇ ਲਿਖੇ ਗਏ ਸ਼ਬਦਾਂ ਨਾਲੋ ਵਧੇਰੇ ਇਤਬਾਰ ਕਰਨ ਯੋਗ ਸਮਝੇ ਜਾਣਗੇ ਅਤੇ ਮਨੁੱਖ ਨੂੰ ਬਿਨਾਂ ਕਿਸੇ ਰੋਕ ਟੋਕ ਇੱਕ ਮੁਲਕ ਤੋਂ ਦੂਜੇ ਮੁਲਕ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ। ਇਸ ਲਈ ਕਿਸੇ ਰਾਹਦਾਰੀ ਜਾਂ ਪਾਸਪੋਰਟ ਦੀ ਜਰੂਰਤ ਨਹੀਂ ਹੋਏਗੀ। ਉਸ ਅਨੁਸਾਰ ਸਾਰੀ ਦੁਨੀਆਂ ਦੀ ਰਾਹਦਾਰੀ ਹਰ ਇੱਕ ਕੋਲ ਹੋਣੀ ਚਾਹੀਦੀ ਹੈ ਅਤੇ ਹੱਦਾਂ ਸਰਹੱਦਾਂ ਉੱਪਰ ਪੁਲਿਸ ਦੇ ਪਹਿਰੇ ਅਤੇ ਤਲਾਸ਼ੀਆਂ ਮਨੁੱਖ ਵਿੱਚ ਘਟੀਆ ਹੋਣ ਦਾ ਅਹਿਸਾਸ ਪੈਦਾ ਕਰਦੇ ਹਨ I

ਤਖਤ ਜਾਂ ਤਖਤਾ
ਡਾ.ਮਹਿੰਦਰ ਸਿੰਘ ਰੰਧਾਵਾ
ਵੱਡੇ ਪ੍ਰਸ਼ਨ ਉੱਤਰ। 
1. ਲੇਖਕ ਨੇ ਆਈਸੀਐਸ ਪਾਸ ਕਰਨ ਤੋਂ ਪਹਿਲਾਂ ਆਪਣੀ ਅਤੇ ਆਲੇ ਦੁਆਲੇ ਦੀ ਮੰਦਹਾਲੀ ਬਾਰੇ ਜੋ ਕੁਝ ਦੱਸਿਆ ਹੈ ਉਸਨੂੰ ਆਪਣੇ ਸ਼ਬਦਾਂ ਵਿੱਚ ਲਿਖੋ। 
ਉੱਤਰ ਆਪਣੇ ਸਵੈਜੀਵਨੀ ਅੰਸ਼ ਤਖਤ ਜਾਂ ਤਖਤਾਂ ਵਿੱਚ ਆਈ. ਸੀ. ਐਸ. ਪਾਸ ਕਰਨ ਤੋਂ ਪਹਿਲਾਂ ਡਾਕਟਰ ਰੰਧਾਵਾ ਨੇ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਮੰਦਹਾਲੀ ਬਾਰੇ ਕਾਫੀ ਕੁਝ ਦੱਸਿਆ। ਲੇਖਕ ਅਨੁਸਾਰ ਉਸ ਸਮੇਂ ਕਈ ਕਿਸਮ ਦੀ ਮੰਦਹਾਲੀ ਫੈਲੀ ਹੋਈ ਸੀ। ਉਹ ਖੁਦ ਇਸ ਦਾ ਸ਼ਿਕਾਰ ਸੀ। ਉਸ ਕੋਲ ਆਈ ਸੀ ਐਸ ਦੀ ਪ੍ਰੀਖਿਆ ਦਾ ਦਾਖਲਾ ਫਾਰਮ ਭਰਨ ਜੋਗੇ ਪੈਸੇ ਵੀ ਨਹੀਂ ਸਨ। ਖੇਤੀ ਬਾੜੀ ਘਾਟੇ ਦਾ ਸੌਦਾ ਬਣ ਚੁੱਕੀ ਸੀ। ਕਣਕ ਡੇਢ ਰੁਪਏ ਮਨ ਵਿਕ ਰਹੀ ਸੀ। ਕਿਸਾਨਾਂ ਦੀ ਜਿੰਮੀਦਾਰਾਂ ਦਾ ਭੱਠਾ ਪੂਰੀ ਤਰ੍ਹਾਂ ਬੈਠਾ ਹੋਇਆ ਸੀ। ਮਿਹਨਤ ਦਾ ਫਲ ਨਹੀਂ ਮਿਲ ਰਿਹਾ ਸੀ ਅਤੇ ਨੌਕਰੀ ਵੀ ਕਿਧਰੇ ਨਜ਼ਰ ਨਹੀਂ ਸੀ ਆਉਂਦੀ।
2. ਸਾਰੇ ਸੁੰਦਰ ਸਿੰਘ ਮਜੀਠੀਆ ਨਾਲ ਡਾਕਟਰ ਰੰਧਾਵਾ ਦੀ ਜੋ ਵਾਰਤਾਲਾਪ ਹੋਈ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। 
ਉੱਤਰ ਆਪਣੇ ਸਵੈਜੀਵਨੀ ਅੰਸ਼ ਵਿੱਚ ਡਾਕਟਰ ਰੰਧਾਵਾ ਜ਼ਿਕਰ ਕਰਦੇ ਹਨ ਕਿ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਨਿਕਲੀ ਬਾਟਨੀ ਦੀ ਅਸਾਮੀ ਸਬੰਧੀ ਉਹ ਸਰ ਸੁੰਦਰ ਸਿੰਘ ਮਜੀਠੀਆ ਨੂੰ ਮਿਲਣ ਲਈ ਵਧੀਆ ਸੂਟ ਪਾ ਕੇ, ਨਵੀਂ ਟਾਈ ਲਾ ਕੇ ਅਤੇ ਬੂਟ ਪਾਲਿਸ਼ ਕਰਕੇ ਗਏ ਸਨ। ਸਰ ਮਜੀਠੀਆ ਨੇ ਲੇਖਕ ਨੂੰ ਨੀਜ ਨਾਲ ਦੇਖਿਆ ਜਿਸ ਜਿਸ ਦੀ ਕਿ ਵਿਰਲੀ ਜਿਹੀ ਦਾੜੀ ਸੀ ਅਤੇ ਉਸਨੇ ਕੜਾ ਵੀ ਨਹੀਂ ਸੀ ਪਾਇਆ ਹੋਇਆ। ਉਹਨਾਂ ਲੇਖਕ ਤੋਂ ਕੀ ਤੁਸੀਂ ਜਪੁਜੀ ਸਾਹਿਬ ਪਾਠ ਕਰਦੇ ਹੋ ਪੁੱਛਿਆ। ਲੇਖਕ ਨੇ ਉੱਤਰ ਦਿੱਤਾ ਜਾਣਦਾ ਹਾਂ ਪਰ ਕਰਦਾ ਨਹੀਂ। ਇਸ ਉਪਰੰਤ ਲੇਖਕ ਨੇ ਇਹ ਵੀ ਕਹਿ ਦਿੱਤਾ ਕਿ ਉਸਦਾ ਖਿਆਲ ਸੀ ਕਿ ਬਾਟਨੀ ਦੀ ਅਸਾਮੀ ਹੈ। ਇੱਕ ਅਨੁਸਾਰ ਸਰਦਾਰ ਜੀ ਨੂੰ ਉਮੀਦਵਾਰ ਪਸੰਦ ਨਹੀਂ ਆਇਆ ਤੇ ਉਮੀਦਵਾਰ ਨੂੰ ਸਰਦਾਰ ਜੀ ਵੀ ਪਸੰਦ ਨਹੀਂ ਆਏ। ਲੇਖਕ ਨੂੰ ਲੱਗਾ ਕਿ ਧਾਰਮਿਕ ਸੰਸਥਾਵਾਂ ਵਿੱਚ ਅਕਲ ਅਤੇ ਇਲਮ ਦੀ ਕੋਈ ਕਦਰ ਨਹੀਂ।
3. ਮੁਕਾਬਲੇ ਦੀ ਪ੍ਰੀਖਿਆ ਵਿੱਚ ਲੇਖਕ ਦੀ ਸਫਲਤਾ ਦਾ ਭੇਦ ਕੀ ਸੀ? ਇਸ ਪਾਠ ਦੇ ਅਧਾਰ 'ਤੇ ਦੱਸੋ। 
ਉੱਤਰ ਮੁਕਾਬਲੇ ਦੀ ਪ੍ਰੀਖਿਆ ਵਿੱਚ ਲੇਖਕ ਦੀ ਸਫਲਤਾ ਦਾ ਭੇਦ ਉਸਦੀ ਸਖਤ ਅਤੇ ਸੂਝ ਨਾਲ ਕੀਤੀ ਮਿਹਨਤ ਸੀ। ਉਹ ਸਵੇਰੇ 7 ਵਜੇ ਦੁੱਧ ਪੀ ਕੇ ਪੜ੍ਹਨਾ ਸ਼ੁਰੂ ਕਰ ਦਿੰਦਾ। 1 ਵਜੇ ਦੁਪਹਿਰੇ ਪੜ੍ਹਨ ਤੋਂ ਉੱਠਦਾ ਅਤੇ ਦਹੀਂ ਤੇ ਮਾਹਾਂ ਦੀ ਦਾਲ ਨਾਲ ਦੋ ਫੁਲਕੇ ਖਾਂਦਾ। ਇੱਕ ਘੰਟਾ ਆਰਾਮ ਕਰਕੇ ਲੇਖਕ ਫਿਰਦੋ ਵਜੇ ਪੜ੍ਹਨਾ ਸ਼ੁਰੂ ਕਰ ਦਿੰਦਾ ਤੇ ਸ਼ਾਮ 6 ਵਜੇ ਤੱਕ ਲਗਾਤਾਰ ਪੜ੍ਹਦਾ ਰਹਿੰਦਾ। ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਉਹ ਸ਼ਾਮ ਨੂੰ ਸੈਰ ਵੀ ਕਰਦਾ। ਇਸ ਤਰ੍ਹਾਂ ਉਹ ਵਧੀਆ ਮਿਹਨਤ ਕਰਕੇ ਕਾਮਯਾਬ ਹੋ ਗਿਆ।
4. ਦਿੱਲੀ ਦੇ ਡਿਪਟੀ ਕਮਿਸ਼ਨਰ ਲੱਗਣ ਨੂੰ ਉਪਰੰਤ ਡਾਕਟਰ ਰੰਧਾਵਾ ਨੇ ਪੇਸ਼ਕੀ ਕਰਾਇਆ ਦੱਬਣ ਵਾਲੇ ਲਾਲਾ ਜੀ ਨੂੰ ਕਿਵੇਂ ਸਬਕ ਸਿਖਾਇਆ? 
ਉੱਤਰ ਜਦੋਂ ਲੇਖਕ ਨੇ ਸਨ 1946 ਵਿੱਚ ਦਿੱਲੀ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਤਾਂ ਉਸਨੇ ਉਸ ਲਾਲਾ ਜੀ ਨੂੰ ਆਪਣੇ ਦਫਤਰ ਬੁਲਾਇਆ ਜਿਨਾਂ ਨੇ ਲੇਖਕ ਦੇ ਪੇਸ਼ਗੀ 10 ਰੁਪਏ ਦੱਬੇ ਸਨ। ਉਸਨੇ ਦਫਤਰ ਵਿੱਚ ਲਾਲਾ ਜੀ ਨੂੰ ਜਨਵਰੀ 1932 ਦੀ ਉਹ ਘਟਨਾ ਯਾਦ ਕਰਾਈ ਜਦੋਂ ਇੱਕਸਿੱਖ ਨੌਜਵਾਨ ਤੇ ਰੂਪ ਵਿੱਚ ਉਹ ਲਾਲਾ ਜੀ ਦੀ ਕੋਠੀ ਦੇਖਣ ਲਈ ਆਇਆ ਸੀ ਅਤੇ ਦ ਰੁਪਏ ਪੇਸ਼ਗੀ ਦਿੱਤੇ ਸਨ। ਅਗਲੇ ਦਿਨ ਲਾਲਾ ਜੀ ਇਕਰਾਰ ਤੋਂ ਵੀ ਮੁੱਕਰੇ ਸਨ ਅਤੇ ਉਨਾਂ ਨੇ 10 ਰੁਪਏ ਵੀ ਦੱਬ ਲਏ ਸਨ। ਜਦੋਂ ਲੇਖਕ ਡੀਸੀ ਦੇ ਰੂਪ ਵਿੱਚ ਦੱਸਦਾ ਹੈ ਕਿ ਮੈਂ ਉਹੀ ਸਿੱਖ ਨੌਜਵਾਨ ਹਾਂ ਤਾਂ ਲਾਲਾ ਜੀ ਦੇ ਦੋ ਤੇ ਉੱਡ ਜਾਂਦੇ ਹਨ। ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਰੰਧਾਵਾ ਉਹਨਾਂ ਕੋਲੋਂ ਮਹਿਰੋਲੀ ਦੀ ਲਾਇਬਰੇਰੀ ਲਈ 200 ਰੁਪਏ ਚੰਦਾ ਲੈਂਦਾ ਹੈ। ਇਸ ਤਰਾਂ ਲਾਲਾ ਜੀ ਦਾ ਪੁਰਾਣਾ ਕਰਜ਼ਾ ਮਾਫ ਹੋ ਜਾਂਦਾ ਹੈ।
5. ਤਖਤ ਜਾਂ ਤਖਤ ਦਾ ਸਵੈ ਜੀਵਨੀ ਅੰਸ਼ ਵਿੱਚ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਸ਼ਖਸੀਅਤ ਦੇ ਕਿਹੜੇ ਗੁਣ ਉਜਾਗਰ ਹੁੰਦੇ ਹਨ? ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ ਸਵੈਜੀਵਨੀ ਅੰਸ਼ ਤਖਤ ਜਾਂ ਤਖਤਾਂ ਵਿੱਚੋਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਪਰਿਪੱਖ ਅਤੇ ਦ੍ਰਿੜ ਸ਼ਖਸੀਅਤ ਰੂਪਮਾਨ ਹੁੰਦੀ ਹੈ। ਉਹ ਇੱਕ ਮਿਹਨਤੀ ਵਿਦਿਆਰਥੀ, ਲਗਨ,ਸਿਦਕ ਵਾਲੇ ਨੌਜਵਾਨ ਅਤੇ ਕੁਸ਼ਲ ਪ੍ਰਬੰਧਕ ਸਨ। ਡਾਕਟਰ ਰੰਧਾਵਾ ਸਥਿਤੀ ਨੂੰ ਸਮਝਣ ਵਾਲੇ, ਲੋਕਾਂ ਦੇ ਮਸਲੇ ਉੱਚ ਅਧਿਕਾਰੀਆਂ ਤੱਕ ਸਮਝਾਉਣ ਵਾਲੇ, ਵਿਗਿਆਨਿਕ ਰੁਚੀਆਂ ਵਾਲੇ ਨੇਕ ਅਤੇ ਇਮਾਨਦਾਰ ਵਿਅਕਤੀ ਸਨ। ਉਹ ਆਸ਼ਾਵਾਦੀ ਦੂਰਨ ਦੇਸ਼ ਸੁਧਾਰਵਾਦੀ ਸੰਵੇਦਨਸ਼ੀਲ ਅਗਾਂਹ ਵਧੂ ਵੀ ਸਨ। ਇੱਕ ਪ੍ਰਬੰਧਕ ਦੇ ਤੌਰ ਉੱਪਰ ਉਹ ਗਲਤ ਨੂੰ ਗਲਤ ਕਹਿਣ ਅਤੇ ਸਬਕ ਸਿਖਾਉਣ ਦਾ ਮਾਦਾ ਵੀ ਰੱਖਦੇ ਸਨ।

ਤਖਤ ਜਾਂ ਤਖਤਾ
ਡਾਕਟਰ ਮਹਿੰਦਰ ਸਿੰਘ ਰੰਧਾਵਾ। 
ਲਗੂ ਪ੍ਰਸ਼ਨ ਉੱਤਰ। 
1. ਡਾਕਟਰ ਮਹਿੰਦਰ ਸਿੰਘ ਰੰਧਾਵਾ ਰਚਿਤ ਸਵੈਜੀਵਨੀ ਅੰਸ਼ ਆਪ ਬੀਤੀਆਂ ਵਿੱਚੋਂ ਤਖਤ ਜਾਂ ਤਖਤਾ ਅੰਸ਼ ਆਪ ਇਤੀਆ ਪੁਸਤਕ ਵਿੱਚ ਸ਼ਾਮਿਲ ਕੀਤਾ ਗਿਆ ਹੈ 
2. ਡਾਕਟਰ ਰੰਧਾਵਾ ਨੇ 1930 ਈਸਵੀ ਵਿੱਚ ਐਮ.ਐਸ.ਸੀ.ਆਨਰਜ਼ ਬਾਟਨੀ ਜਮਾਤ ਪਾਸ ਕੀਤੀ।
3. ਖਾਲਸਾ ਕਾਲਜ ਵਿੱਚ ਜਾ ਕੇ ਡਾਕਟਰ ਰੰਧਾਵਾ ਸਰਦਾਰ ਚਰਨ ਸਿੰਘ ਨਾਮ ਦੇ ਪ੍ਰੋਫੈਸਰ ਨੂੰ ਮਿਲੇ 
4. ਸਰ ਸੁੰਦਰ ਸਿੰਘ ਮਜੀਠੀਆ ਨੇ ਡਾਕਟਰ ਰੰਧਾਵਾ ਨੂੰ ਬਹੁਤ ਪਸੰਦ ਕੀਤਾ। ਗਲਤ
5. ਡਾਕਟਰ ਰੰਧਾਵਾ ਦਾ ਦੋਸਤ ਨਿਰੰਜਨ ਸਿੰਘ ਦਿੱਲੀ ਨੌਕਰੀ ਕਰਦਾ ਸੀ। ਸਹੀ
6. 1946 ਈਸਵੀ ਵਿੱਚ ਡਾਕਟਰ ਰੰਧਾਵਾ ਦਿੱਲੀ ਦੇ ਡਿਪਟੀ ਕਮਿਸ਼ਨਰ ਬਣੇ। ਸਹੀ
7. ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਥੀਸਿਸ ਪੰਜਾਬ ਦੀਆਂ ਕਾਹੀਆਂ ਉੱਪਰ ਸੀ। 
8. ਡਾਕਟਰ ਰੰਧਾਵਾ ਕਮਜ਼ੋਰ ਮੁੰਡਿਆਂ ਨੂੰ ਮੁਫਤ ਬਾਟਨੀ ਜੁਆਲੋਜੀ ਪੜ੍ਹਾਉਂਦੇ ਸਨ। 
9. ਡਾਕਟਰ ਰੰਧਾਵਾ ਦੇ ਨਿਗਰਾਨ ਪ੍ਰੋਫੈਸਰ ਐਮ ਐਲ ਘੋਸ ਰੰਗ ਨਹੀਂ ਪਛਾਣ ਸਕਦੇ ਸਨ ਕਿਉਂਕਿ 
ਇਹਨਾਂ ਵਿੱਚੋਂ ਕੋਈ ਨਹੀਂ 
10. ਹਜ਼ਰਤ ਮੂਸਾ ਨੇ ਠੀਕ ਹੀ ਕਿਹਾ ਹੈ ਕਿ ਯਾ ਖੁਦਾ ਮੁਝੇ ਇਮਤਿਹਾਨ ਮੇਂ ਨਾ ਡਾਲ

ਮੇਰੇ ਬੱਚੇ ਮੇਰਾ ਮੁਹਾਂਦਰਾ ਲੇਖਕ ਬਲਵੰਤ ਗਾਰਗੀ ਲਘੂ ਪ੍ਰਸ਼ਨ ਉੱਤਰ 
1. ਆਪ ਬੀਤੀਆਂ ਪਾਠ ਪੁਸਤਕ ਵਿੱਚ ਬਲਵੰਤ ਗਾਰਗੀ ਦਾ ਸਵੈ ਜੀਵਨੀ ਅੰਸ਼ ਮੇਰੇ ਬੱਚੇ ਮੇਰਾ ਮੁਹਾਂਦਰਾ ਦਰਜ ਹੈ। 
2. ਮੇਰੇ ਬੱਚੇ ਮੇਰਾ ਮੁਹਾਂਦਰਾ ਪਾਠ ਵਿੱਚ ਜੰਨਤ ਦਾ ਤੀਜਾ ਜਨਮ ਦਿਨ ਮਨਾਏ ਜਾਣ ਦਾ ਜ਼ਿਕਰ ਹੈ।
3. ਜੰਨਤ ਨੇ ਆਪਣੇ ਤੀਜੇ ਜਨਮ ਦਿਨ ਮੌਕੇ ਪਿਆਜ਼ੀ ਦੀ ਰੰਗ ਦੀ ਕਢਾਈ ਕੀਤੀ ਹੋਈ ਪੋਸ਼ਾਕ ਪਹਿਨੀ ਹੋਈ ਸੀ।
4. ਰਾਤ ਨੂੰ ਜੰਨਤ ਅਤੇ ਮਨ ਨੂੰ ਲੇਖਕ ਦੇ ਸੱਜੇ ਪਾਸੇ ਸੌਣ ਦੀ ਜ਼ਿੱਦ ਕਰਦੇ ਸਨ। ਸਹੀ
5. ਮੈਨੂੰ ਆਪਣੇ ਪਿਤਾ ਤੋਂ ਲੂੰਬੜ ਤੇ ਕਾਂ ਵਾਲੀ ਕਹਾਣੀ ਸੁਣਦਾ ਸੀ। ਗਲਤ
6. ਅਸੀਂ ਜੋੜਾ ਹੀ ਵੇਚਦੇ ਹਾਂ ਇਕੱਲਾ ਤੋਤਾ ਉਦਾਸ ਹੋ ਕੇ ਛੇਤੀ ਮਰ ਜਾਂਦਾ ਹੈ। 
7. ਤੋਤੇ ਨੇ ਠੁੰਗ ਮਾਰੀ ਤੇ ਜੰਨਤ ਉੱਚੀ ਉੱਚੀ ਰੋਣ ਲੱਗੀ।
8. ਮਰੀ ਹੋਈ ਤੋਤੀ ਨੂੰ ਸਫੈਦੇ ਦੇ ਦਰੱਖਤ ਥੱਲੇ ਦੱਬਿਆ ਗਿਆ। 
9. ਬਲਵੰਤ ਗਾਰਗੀ ਦੀ ਪਤਨੀ ਆਪਣੇ ਬ

*ਮੁੜ੍ਹਕੇ ਦੀ ਖੁਸ਼ਬੋ* 
ਸਰਦਾਰਾ ਸਿੰਘ ਜੌਹਲ 
ਵੱਡੇ ਪ੍ਰਸ਼ਨ ਉੱਤਰ।
*ਪ੍ਰਸ਼ਨ 1. ਮੁੜ੍ਹਕੇ ਦੀ ਖੁਸ਼ਬੂ ਸਵੈ ਜੀਵਨੀ ਅੰਸ਼ ਵਿੱਚ ਲੇਖਕ ਨੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਕੀ ਦੱਸਿਆ ਹੈ ਆਪਣੇ ਸ਼ਬਦਾਂ ਵਿੱਚ ਲਿਖੋ।*
ਉੱਤਰ ਲੇਖਕ ਅਨੁਸਾਰ ਉਸਦੇ ਪਿਤਾ ਦੀ ਉਮਰ 99 ਸਾਲ ਸੀ ਅਤੇ ਉਸਦੇ ਦੇ ਤਿੰਨ ਭਾਈ ਸਨ। ਛੋਟਾ 9394 ਸਾਲ ਦਾ ਸੀ ਜਦ ਕਿ ਵੱਡੇ ਦੋ ਮਰ ਚੁੱਕੇ ਸਨ। ਪੰਜਾਬ ਵਿੱਚ ਪਈ ਵੱਡੀ ਪਲੇਗ ਸਮੇਂ ਇਹ ਚਾਰੋਂ ਭਰਾ ਅਤੇ ਉਹਨਾਂ ਦੀ ਇੱਕ ਭਤੀਜੀ ਹੀ ਜ਼ਿੰਦਾ ਬਚੇ ਸਨ। ਉਹ ਜ਼ਮੀਨ ਠੇਕੇ ਤੇ ਲੈ ਕੇ ਦੋ ਜੋਗਾਂ ਨਾਲ ਖੇਤੀ ਕਰਦੇ ਸਨ। ਇੱਕ ਤਾਇਆ ਅਤੇ ਇੱਕ ਚਾਚਾ ਫੌਜ ਵਿੱਚ ਭਰਤੀ ਹੋ ਗਏ ਸਨ। ਖੇਤੀ ਵਿੱਚ ਸਖਤ ਮਿਹਨਤ ਕਰਨ ਦੇ ਨਾਲ ਉਹ ਕੁਸ਼ਤੀ ਵੀ ਲੜਦੇ। ਉਹਨਾਂ ਦੀ ਪਿੰਡ ਵਿੱਚ ਚੰਗੀ ਸੱਦ-ਪੁੱਛ ਸੀ। ਭਾਵੇਂ ਭਰਾਵਾਂ ਦੇ ਬੱਚੇ ਆਪੋ ਆਪਣਾ ਅਲੱਗ ਕਮਾਉਂਦੇ ਸਨ ਪਰ ਜੱਦੀ ਜਮੀਨ ਸਾਂਝੀ ਸੀ। ਪਿਤਾ ਤਾਏ ਦੇ ਪੁੱਤਰ ਕੋਲ ਪਿੰਡ ਰਹਿੰਦਾ ਸੀ। ਅਗਲੀਆਂ ਪੀੜ੍ਹੀਆਂ ਵਿੱਚ ਵੀ ਟੱਬਰ ਦੀ ਸਾਂਝ ਗੂੜ੍ਹੀ ਸੀ।

*ਪ੍ਰਸ਼ਨ 2. ਬਚਪਨ ਵਿੱਚ ਹੀ ਲੇਖਕ ਦੀ ਸ਼ਖਸੀਅਤ ਉੱਤੇ ਮਿਹਨਤ ਦਾ ਰੰਗ ਚੜ ਗਿਆ ਸੀ ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ*?  
ਉੱਤਰ ਇਹ ਕਥਨ ਬਿਲਕੁਲ ਸਹੀ ਹੈ ਕਿ ਬਚਪਨ ਵਿੱਚ ਹੀ ਲੇਖਕ ਦੀ ਸ਼ਖਸੀਅਤ ਉੱਪਰ ਮਿਹਨਤ ਦਾ ਰੰਗ ਚੜ੍ਹ ਗਿਆ ਸੀ। ਅੱਠਵੀਂ ਪਾਸ ਕਰਨ ਤੋਂ ਬਾਅਦ ਜਦ ਉਸਨੂੰ ਸਕੂਲੋਂ ਹਟਾ ਕੇ ਖੇਤੀ ਦੇ ਕੰਮ ਵਿੱਚ ਲਾਇਆ ਗਿਆ। ਉਹ ਆਪਣੇ ਪਿਤਾ ਦੇ ਮਗਰ ਹਲ ਲੈ ਕੇ ਤੁਰਦਾ ਤੇ ਦੁਪਹਿਰ ਤੱਕ ਦੋ ਏਕੜ ਜ਼ਮੀਨ ਨਾਲ ਵਹਾਉਂਦਾ। ਜਿੱਦਣ ਹਲਦੀ ਵਾਰੀ ਨਾ ਹੁੰਦੀ ਉਸ ਦਿਨ ਲੇਖਕ ਪਸ਼ੂਆਂ ਲਈ ਚਾਰਾ ਵੱਢ ਵੱਢ ਕੇ ਲਿਆਉਂਦਾ। ਤਾਇਆ ਚਰੀ ਦੇ ਰੁੱਗ ਮਸ਼ੀਨ ਵਿੱਚ ਦਿੰਦਾ। ਤਿੰਨ ਭਰੀਆਂ ਕੁਤਰੇ ਬਿਨਾਂ ਉਹ ਲੇਖਕ ਨੂੰ ਮਸ਼ੀਨ ਨਹੀਂ ਸੀ ਖੜੀ ਕਰਨ ਦਿੰਦਾ। ਲੇਖਕ ਪਸੀਨੋ ਪਸੀਨੀ ਹੋ ਜਾਂਦਾ। ਤਪਦੀਆਂ ਧੁੱਪਾਂ ਵਿੱਚ ਉਹ ਆਪਣੇ ਪਿਤਾ ਨਾਲ ਕਣਕ ਦੀ ਵਾਢੀ ਕਰਦਾ। ਸੌਣ ਭਾਦੋਂ ਦੀ ਗਰਮੀ ਵਿੱਚ ਹਲ ਵਾਹੁੰਦਾ, ਮੱਕੀ ਗੁੱਡਦਾ, ਤੇ ਕਮਾਦ ਦੇ ਮੂਸਲ ਬਨ੍ਹਦਾ। ਕੰਡ ਦੀ ਪਰਵਾਹ ਕੀਤੇ ਬਿਨਾਂ ਉਹ ਫਲਿਆਂ ਨਾਲ ਕਣਕ ਦੀ ਗਹਾਈ ਦਾ ਔਖਾ ਕੰਮ ਵੀ ਕਰਦਾ। ਇਹ ਮਿਹਨਤ ਉਸ ਨੂੰ ਵੱਡੀ ਤਸੱਲੀ ਵੀ ਦਿੰਦੀ।

*ਪ੍ਰਸ਼ਨ 3. ਲੇਖਕ ਨੂੰ ਸਭ ਤੋਂ ਔਖਾ ਕੰਮ ਕਿਹੜਾ ਲੱਗਦਾ ਸੀ ਅਤੇ ਇਸ ਤੋਂ ਬਚਣ ਲਈ ਉਹ ਕੀ ਅਰਦਾਸ ਕਰਦਾ ਸੀ?*
ਉੱਤਰ ਲੇਖਕ ਦੇ ਅਨੁਸਾਰ ਉਸ ਨੂੰ ਸਭ ਤੋਂ ਔਖਾ ਕੰਮ ਫਲਿਆਂ ਨਾਲ ਕਣਕ ਦੀ ਗਹਾਈ ਕਰਨਾ ਲੱਗਦਾ ਸੀ। ਇਹ ਕੰਮ ਕਰਨ ਦੇ ਨਾਲ ਕੰਡ ਬਹੁਤ ਲੜਦੀ ਸੀ। ਲੇਖਕ ਦੱਸਦਾ ਹੈ ਕਿ ਉਸ ਸਮੇਂ ਉਹ ਦਿਲੋਂ ਅਰਦਾਸ ਕਰਿਆ ਕਰਦਾ ਸੀ ਕਿ ਜੇ ਕਣਕ ਥੋੜ੍ਹੀ ਹੋਵੇ ਤਾਂ ਚੰਗਾ। ਲੇਖਕ ਅਨੁਸਾਰ ਉਸ ਦੀ ਅਰਦਾਸ ਤਾਂ ਇਸ ਤਰ੍ਹਾਂ ਸੀ ਜਿਵੇਂ ਕੋਈ ਕਹਿ ਰਿਹਾ ਹੋਵੇ ਰੱਬਾ ਰੱਬਾ ਰਿਜ਼ਕ ਨਾ ਦੇਵੀਂ ਮਾਂ ਲੱਕੜੀਆਂ ਲਿਆਉਣ ਲਈ ਆਖੇਗੀ।

*ਪ੍ਰਸ਼ਨ 4. ਲੇਖਕ ਦੇ ਮੁੜ ਪੜ੍ਹਾਈ ਸ਼ੁਰੂ ਕਰਨ ਦੇ ਤਜ਼ਰਬੇ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।*
ਉੱਤਰ ਮਿਡਲ ਪਾਸ ਕਰਨ ਤੋਂ ਬਾਅਦ ਲੇਖਕ ਨੂੰ ਸਕੂਲੋਂ ਹਟਾ ਲਿਆ ਗਿਆ। ਦੋ ਸਾਲ ਖੇਤੀ ਕਰਵਾਉਣ ਉਪਰੰਤ ਉਸਨੂੰ ਮੁੜ ਸਕੂਲ ਲਗਾ ਦਿੱਤਾ ਗਿਆ। ਵਰਨੈਕੂਲਰ ਤੋਂ ਬਾਅਦ ਅੰਗਰੇਜ਼ੀ ਦੀਆਂ ਜਮਾਤਾਂ ਜੂਨੀਅਰ ਤੇ ਸੀਨੀਅਰ ਦੋ ਸਾਲਾਂ ਵਿੱਚ ਪਾਸ ਕਰਨੀਆਂ ਪੈਂਦੀਆਂ ਸਨ। ਨਨਕਾਣਾ ਸਾਹਿਬ ਦਾ ਬਜ਼ੁਰਗ ਮਾਸਟਰ ਇਹ ਦੋਨੋਂ ਕਲਾਸਾਂ ਇੱਕ ਸਾਲ ਵਿੱਚ ਕਰਵਾ ਦਿੰਦਾ ਸੀ। ਲੇਖਕ ਨੂੰ ਉੱਥੇ ਦਾਖਲ ਕਰਵਾਇਆ ਗਿਆ। ਇੱਕ ਸਾਲ ਫੇਲ੍ਹ ਹੋਣ ਕਾਰਨ, ਦੋ ਸਾਲ ਖੇਤੀ ਵਿੱਚ ਲੱਗ ਜਾਣ ਕਾਰਨ ਅਤੇ ਇੱਕ ਸਾਲ ਜੂਨੀਅਰ ਅਤੇ ਸੀਨੀਅਰ ਕਰਨ ਕਰਕੇ ਉਹ ਪੜ੍ਹਾਈ ਵਿੱਚ ਆਪਣੇ ਨਾਲ ਦਿਆਂ ਤੋਂ ਚਾਰ ਸਾਲ ਪੱਛੜ ਗਿਆ। ਪਰ ਬਾਅਦ ਵਿੱਚ ਉਸਨੂੰ ਇਸਦਾ ਬਹੁਤ ਲਾਭ ਹੋਇਆ। ਅੰਗਰੇਜ਼ੀ ਪੜ੍ਹਨ ਅਤੇ ਲਿਖਣ ਵਿੱਚ ਉਹ ਮਾਹਿਰ ਹੋ ਗਿਆ। ਨਨਕਾਣਾ ਸਾਹਿਬ ਪ੍ਰਾਈਵੇਟ ਸਕੂਲ ਦੀ ਸਵੇਰ ਦੀ ਸਭਾ ਅਤੇ ਫੁੱਟਬਾਲ ਲੇਖਕ ਨੂੰ ਬਾਅਦ ਵਿੱਚ ਵੀ ਯਾਦ ਰਹੇ। ਬਾਅਦ ਵਿੱਚ ਉਸਨੇ ਜੜਾਂ ਵਾਲੇ ਗੌਰਮੈਂਟ ਸਕੂਲ ਵਿੱਚ ਦਾਖਲਾ ਲਿਆ ਤੇ ਇੱਥੇ ਹੋਸਟਲ ਦੀ ਜ਼ਿੰਦਗੀ ਨੇ ਵੀ ਉਸ ਨੂੰ ਬੜਾ ਪ੍ਰਭਾਵਿਤ ਕੀਤਾ।

*ਪ੍ਰਸ਼ਨ 5. ਮੁੜ ਕੇ ਦੀ ਖੁਸ਼ਬੂ ਸਵੈਜੀਵਨੀ ਅੰਸ਼ ਤੋਂ ਤੁਹਾਨੂੰ ਕੀ ਸਿੱਖਿਆ ਤੇ ਪ੍ਰੇਰਨਾ ਮਿਲਦੀ ਹੈ*। 
ਉੱਤਰ ਮੁੜ੍ਹਕੇ ਦੀ ਖੁਸ਼ਬੂ ਸਵੈ ਜੀਵਨੀ ਅੰਸ਼ ਤੋਂ ਸਾਨੂੰ ਆਪਣੇ ਸਾਂਝੇ ਪਰਿਵਾਰਕ ਮਾਹੌਲ ਨੂੰ ਵਧੀਆ ਰੱਖਣ ਦੀ ਸਿੱਖਿਆ ਮਿਲਦੀ ਹੈ। ਸਾਂਝਾ ਪਰਿਵਾਰਿਕ ਮਾਹੌਲ ਬੜਾ ਕੁਝ ਸਿਖਾਉਂਦਾ ਹੈ ਅਤੇ ਆਉਣ ਵਾਲੀ ਜ਼ਿੰਦਗੀ ਦੀ ਮਜ਼ਬੂਤ ਨੀ ਬਣਦਾ ਹੈ। ਸਾਂਝੇ ਪਰਿਵਾਰ ਦਾ ਨਿੱਘ ਅਤੇ ਖੁਸ਼ੀ ਅਲੱਗ ਹੀ ਕਿਸਮ ਦੀ ਹੁੰਦੀ ਹੈ। ਇਸ ਤੋਂ ਸਾਨੂੰ ਵੱਡਿਆਂ ਦੇ ਆਦਰ ਸਤਿਕਾਰ ਅਤੇ ਕਹਿਣਾ ਮੰਨਣ ਦੀ ਸਿੱਖਿਆ ਵੀ ਮਿਲਦੀ ਹੈ। ਇਸ ਤੋਂ ਇਲਾਵਾ ਰੱਜ ਕੇ ਮਿਹਨਤ ਕਰਨੀ, ਤਨ ਅਤੇ ਮਨ ਨੂੰ ਮਜ਼ਬੂਤ ਰੱਖਣ ਅਤੇ ਆਪਣੀ ਸਮੁੱਚੀ ਸ਼ਖਸੀਅਤ ਨੂੰ ਉੱਚਾ ਸੁੱਚਾ ਰੱਖਣ ਦੀ ਸਿੱਖਿਆ ਵੀ ਇਸ ਤੋਂ ਸਾਨੂੰ ਮਿਲਦੀ ਹੈ।

*ਮੁੜ੍ਹਕੇ ਕੇ ਦੀ ਖੁਸ਼ਬੋ*
ਸਰਦਾਰਾ ਸਿੰਘ ਜੌਹਲ 
ਛੋਟੇ ਪ੍ਰਸ਼ਨ ਉੱਤਰ 
1. ਸਰਦਾਰਾ ਸਿੰਘ ਜੌਹਲ ਰਚਿਤ *ਮੁੜ੍ਹਕੇ ਦੀ ਖੁਸ਼ਬੋ* ਸਵੈ ਜੀਵਨੀ ਅੰਸ਼ ਆਪ ਬੀਤੀਆਂ ਪੁਸਤਕ ਵਿੱਚ ਦਰਜ ਹੈ।
2. ਲੇਖਕ ਬਚਪਨ ਦੀ ਸਭ ਤੋਂ ਵੱਡੀ ਦੇਣ *ਮਿਹਨਤ* ਨੂੰ ਮੰਨਦਾ।
3. ਲੇਖਕ ਨੂੰ *ਅੱਠਵੀਂ* ਜਮਾਤ ਤੋਂ ਬਾਅਦ ਸਕੂਲੋਂ ਹਟਾ ਲਿਆ ਗਿਆ 
4. ਸਰਦਾਰਾ ਸਿੰਘ ਜੌਹਲ ਨੇ ਬਚਪਨ ਸਾਂਝੇ ਪਰਿਵਾਰ ਵਿੱਚ ਗੁਜ਼ਾਰਿਆ *ਸਹੀ*
5. ਲੇਖਕ ਦੇ ਤਾਇਆ ਜੀ ਸਖਤ ਤਬੀਅਤ ਦੇ ਸਨ। *ਸਹੀ*
6. ਸਰਦਾਰਾ ਸਿੰਘ ਜੌਹਲ ਨੂੰ ਪੜ੍ਹਾਈ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਸੀ ਕਰਨਾ ਪੈਂਦਾ। *ਗਲਤ* 
7. ਲੇਖਕ ਨੂੰ ਪੜ੍ਨ ਨੂੰ ਇਸ ਲਈ ਹਟਾ ਲਿਆ ਗਿਆ ਕਿਉਂਕਿ ਲੇਖਕ ਦੇ ਘਰ ਦੇ ਸਮਝਦੇ ਸਨ ਕਿ ਪੜ੍ਹ ਕੇ ਕਿਹੜਾ ਉਸਨੇ *ਪਟਵਾਰੀ* ਬਣ ਜਾਣਾ ਹੈ। 
8. ਰੱਬਾ ਰੱਬਾ ਰਿਜਕ ਨਾ ਦੇਵੀ ਮਾਂ *ਲੱਕੜੀਆਂ* ਲਿਆਉਣ ਲਈ ਆਖੇਗੀ। 
9. ਲੇਖਕ ਦੇ ਪਰਿਵਾਰ ਦੇ ਦੋ ਮੈਂਬਰ ਫੌਜ ਵਿੱਚ ਭਰਤੀ ਹੋਏ ਸਨ। ਉਹ ਸਨ ਲੇਖਕ ਦਾ *ਇੱਕ ਤਾਇਆ ਅਤੇ ਇੱਕ ਚਾਚਾ* ।
10. ਬਟਵਾਰੇ ਤੋਂ ਬਾਅਦ ਲੇਖਕ ਦੇ ਪਰਿਵਾਰ ਨੇ ਪੰਜਾਬ ਦੇ ਜ਼ਿਲ੍ਹੇ *ਜਲੰਧਰ* ਵਿੱਚ ਵਸੇਬਾ ਕੀਤਾ ।
11. ਮੁੜ੍ਹਕੇ ਦੀ ਖੁਸ਼ਬੋ ਸਵੈਜੀਵਨੀ ਅੰਸ਼ ਲੇਖਕ ਦੀ ਪੁਸਤਕ *ਰੰਗਾਂ ਦੀ ਗਾਗਰ* ਵਿੱਚੋਂ ਲਿਆ ਗਿਆ।

*ਫਿਲਮਾਂ ਵਿੱਚ ਪ੍ਰਵੇਸ਼*
ਦਾਰਾ ਸਿੰਘ 
ਵੱਡੇ ਪ੍ਰਸ਼ਨ ਉੱਤਰ 
1. *ਪ੍ਰਸ਼ਨ ਲੇਖਕ ਨੂੰ ਪੂਰਨ ਤੌਰ 'ਤੇ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਕਦੋਂ ਮਿਲਿਆ ਤੇ ਉਸਨੇ ਫਿਲਮਾਂ ਵਿੱਚ ਕੰਮ ਕਰਨ ਦਾ ਫੈਸਲਾ ਕਿਉਂ ਲਿਆ?* 
ਉੱਤਰ -ਦਾਰਾ ਸਿੰਘ ਨੂੰ 1960 ਈਸਵੀ ਵਿੱਚ ਫਿਲਮ ਵਿੱਚ ਪੂਰਨ ਤੌਰ 'ਤੇ ਕੰਮ ਕਰਨ ਦੀ ਦਾਅਵਤ ਮਿਲੀ। ਉਨਾਂ ਦਿਨਾਂ ਵਿੱਚ ਮੁੰਬਈ ਅਤੇ ਅਹਿਮਦਾਬਾਦ ਵਿੱਚ ਦੰਗਲ ਹੋ ਰਹੇ ਸਨ। ਵੱਡੀਆਂ ਫਿਲਮੀ ਹਸਤੀਆਂ ਇਹਨਾਂ ਦੰਗਲਾਂ ਨੂੰ ਦੇਖਣ ਮੁੰਬਈ ਆਉਂਦੀਆਂ ਸਨ। ਪਹਿਲਵਾਨ ਹਰਬੰਸ ਸਿੰਘ ਨੇ ਦਾਰਾ ਸਿੰਘ ਦੇ ਚਿਹਰੇ ਦਾ ਪ੍ਰਭਾਵ ਦੇਖ ਕੇ ਉਸਨੂੰ ਫਿਲਮਾਂ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਦਾਰਾ ਸਿੰਘ ਇੱਕ ਨਾਮੀ ਪਹਿਲਵਾਨ ਹੋਣ ਦੇ ਬਾਵਜੂਦ ਫਿਲਮਾਂ ਵਿੱਚ ਪ੍ਰਵੇਸ਼ ਕਰਨ ਤੋਂ ਥੋੜ੍ਹਾ ਝਿਜਕਦਾ ਸੀ। ਉਸਨੇ ਫਿਲਮਾਂ ਵਿੱਚ ਕੰਮ ਕਰਨ ਦਾ ਫੈਸਲਾ ਇਸ ਕਰਕੇ ਕੀਤਾ ਤਾਂ ਕਿ ਬੁਢਾਪੇ ਲਈ ਉਸਨੂੰ ਇਹ ਕੰਮ ਮਿਲ ਸਕਦਾ ਸੀ। ਕੁਸ਼ਤੀਆਂ ਦਾ ਕੰਮ ਤਾਂ ਜਵਾਨੀ ਤੱਕ ਹੀ ਸੀਮਿਤ ਸਨ। ਉਸਨੇ ਫੈਸਲਾ ਕੀਤਾ ਕਿ ਉਹ ਕੁਸ਼ਤੀਆਂ ਵੀ ਨਹੀਂ ਛੱਡੇਗਾ ਅਤੇ ਫਿਲਮਾਂ ਵਿੱਚ ਵੀ ਕੋਸ਼ਿਸ਼ ਕਰੇਗਾ।
2.*ਪ੍ਰਸ਼ਨ ਪੀਲੇ ਬੁਖਾਰ ਦਾ ਟੀਕਾ ਸਮੇਂ ਸਿਰ ਨਾ ਲਗਾਉਣ ਕਰਕੇ ਲੇਖਕ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ*?
ਉੱਤਰ ਦਾਰਾ ਸਿੰਘ ਈਸਟ ਅਫਰੀਕਾ ਵਿੱਚ ਕੁਸ਼ਤੀਆਂ ਲੜ ਰਿਹਾ ਸੀ।ਏਧਰ ਦੇਵੀ ਸ਼ਰਮਾ ਨੇ ਸ਼ੂਟਿੰਗ ਦਾ ਪ੍ਰੋਗਰਾਮ ਫਿਕਸ ਕਰ ਦਿੱਤਾ। ਨੈਰੋਬੀ ਤੋਂ ਚੱਲਣ ਦੇ ਦੋ-ਤਿੰਨ ਦਿਨ ਪਹਿਲਾਂ ਲੇਖਕ ਨੂੰ ਪੀਲੇ ਬੁਖਾਰ ਦਾ ਟੀਕਾ ਲਗਵਾਉਣ ਦਾ ਚੇਤਾ ਆਇਆ। ਟੀਕਾ ਲਗਵਾਉਣ ਉਪਰੰਤ ਮੁੰਬਈ ਏਅਰਪੋਰਟ ਅਥਾਰਟੀ ਨੇ ਉਸ ਨੂੰ ਕੁਰਾਟੀਨਾ ਵਿੱਚ ਬੰਦ ਕਰ ਦਿੱਤਾ ਕਿਉਂਕਿ ਇਹ ਟੀਕਾ 15 ਦਿਨ ਪਹਿਲਾਂ ਲਗਵਾਉਣਾ ਚਾਹੀਦਾ ਸੀ। ਦੇਵੀ ਸ਼ਰਮਾ ਨੇ ਸ਼ੂਟਿੰਗ ਦੀ ਆਗਿਆ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਸਭ ਨਾਕਾਮ ਰਹੀਆਂ। ਸ਼ੂਟਿੰਗ ਦਾ ਸਾਰਾ ਸ਼ੈਡਿਊਲ ਮੁੜ ਤੈਅ ਕਰਨਾ ਪਿਆ। ਦਾਰਾ ਸਿੰਘ ਨੇ ਕੁਰੰਟੀਨਾਂ ਵਿੱਚੋਂ ਹੀ ਨਰੋਬੀ ਦੀ ਵਾਪਸੀ ਟਿਕਟ ਲਈ ਅਤੇ ਉਹ ਅਫਰੀਕਾ ਜਾ ਪਹੁੰਚਿਆ। ਅਫਰੀਕਾ ਦੀਆਂ ਕੁਸ਼ਤੀਆਂ ਤੋਂ ਬਾਅਦ ਹੀ ਉਸਨੇ ਕਿੰਗ ਕਾਂਗ ਦੀ ਸ਼ੂਟਿੰਗ ਪੂਰੀ ਕੀਤੀ।
3.*ਪ੍ਰਸ਼ਨ ਫਿਲਮਾਂ ਵਿੱਚ ਕੰਮ ਕਰਨ ਬਾਰੇ ਬਾਬੂ ਭਾਈ ਮਿਸਤਰੀ ਨੇ ਦਾਰਾ ਸਿੰਘ ਨੂੰ ਕੀ ਸਲਾਹ ਦਿੱਤੀ?*
ਉੱਤਰ- ਬਾਬੂ ਭਾਈ ਮਿਸਤਰੀ ਨੇ ਦਾਰਾ ਸਿੰਘ ਨੂੰ ਦਰਸ਼ਨ ਅਤੇ ਰਾਮ ਕੁਮਾਰ ਦੀਆਂ ਫਿਲਮਾਂ ਸਾਈਨ ਕਰਨ ਲਈ ਕਿਹਾ। ਬਾਬੂ ਭਾਈ ਮਿਸਤਰੀ ਦਾ ਇਹ ਮੰਨਣਾ ਸੀ ਕਿ ਜੇਕਰ ਦਾਰਾ ਸਿੰਘ ਇਕ ਦੀ ਜਗ੍ਹਾ ਤਿੰਨ ਫਿਲਮਾਂ ਕਰੇਗਾ ਤਾਂ ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਦਾ ਚੱਲ ਜਾਣਾ ਵਧੇਰੇ ਸੰਭਵ ਹੋ ਸਕਦਾ ਸੀ। ਇਸ ਲਈ ਉਸਨੇ ਦਾਰਾ ਸਿੰਘ ਨੂੰ ਉਪਰੋਕਤ ਸਲਾਹ ਦਿੱਤੀ।
4.*ਪ੍ਰਸ਼ਨ ਧੀ ਦਾ ਬਾਪ ਬਣਨ ਦੀ ਖਬਰ ਸੁਣ ਕੇ ਦਾਰਾ ਸਿੰਘ ਨੇ ਕੀ ਮਹਿਸੂਸ ਕੀਤਾ ?ਆਪਣੇ ਸ਼ਬਦਾਂ ਵਿੱਚ ਲਿਖੋ।*
ਉੱਤਰ 1962 ਈਸਵੀ ਵਿੱਚ ਕਿੰਗ ਕਾਂਗ ਦੀ ਸ਼ੂਟਿੰਗ ਖਤਮ ਹੋ ਚੁੱਕੀ ਸੀ ਅਤੇ ਦਾਰਾ ਸਿੰਘ ਬਰੂਆ ਸਾਹਿਬ ਲਈ ਗੁਹਾਟੀ ਕੁਸ਼ਤੀ ਲੜ ਰਿਹਾ ਸੀ। ਉਸ ਨੂੰ ਅੰਮ੍ਰਿਤਸਰ ਤੋਂ ਘਰ ਬੇਟੀ ਹੋਣ ਦੀ ਚਿੱਠੀ ਆਈ। ਬਾਹਰਲੇ ਮੁਲਕਾਂ ਦੀ ਸੱਭਿਅਤਾ ਤੋਂ ਪ੍ਰਭਾਵਿਤ ਹੋਣ ਕਰਨ ਲੇਖਕ ਨੇ ਲੜਕੀ ਦੇ ਜਨਮ ਦੀ ਖੁਸ਼ੀ ਮਹਿਸੂਸ ਕੀਤੀ। ਉਸ ਨੇ ਆਪਣੀ ਪਤਨੀ ਨੂੰ ਲਿਖਿਆ ਕਿ ਬੁਢਾਪੇ ਵਿੱਚ ਸੇਵਾ ਦਾ ਲਾਲਚ ਅਤੇ ਨਾਮ ਚੱਲਦਾ ਰੱਖਣ ਲਈ ਹੀ ਅਸੀਂ ਮੁੰਡਿਆਂ ਨੂੰ ਤਰਜੀਹ ਦਿੰਦੇ ਰਹੇ ਹਾਂ। ਇਹ ਕੰਮ ਲੜਕਾ ਤੇ ਲੜਕੀ ਕੋਈ ਵੀ ਕਰ ਸਕਦਾ ਹੈ। ਦਾਰਾ ਸਿੰਘ ਨੇ ਆਪਣੇ ਸਾਥੀ ਪਹਿਲਵਾਨਾਂ ਨੂੰ ਲੜਕੀ ਦਾ ਪਿਤਾ ਬਣਨ ਦੀ ਖੁਸ਼ੀ ਵਿੱਚ ਪਾਰਟੀ ਦਿੱਤੀ। 1962 ਅਗਸਤ ਦੇ ਮਹੀਨੇ ਉਸਨੇ ਆਪਣੀ ਪਤਨੀ ਅਤੇ ਧੀ ਨੂੰ ਮੁੰਬਈ ਬੁਲਾ ਲਿਆ।
*5.ਪ੍ਰਸ਼ਨ ਫਿਲਮਾਂ ਵਿੱਚ ਦਾਰਾ ਸਿੰਘ ਦੀ ਮਸ਼ਹੂਰੀ ਵੇਖ ਕੇ ਕੁਸ਼ਤੀ ਪ੍ਰੇਮੀਆਂ ਦਾ ਕੀ ਪ੍ਰਤੀਕਰਮ ਹੋਇਆ?*
ਉੱਤਰ- ਦਾਰਾ ਸਿੰਘ ਦੀ ਫਿਲਮਾਂ ਵਿੱਚ ਹੋਈ ਮਸ਼ਹੂਰੀ ਦੇ ਪ੍ਰਤੀਕਰਮ ਵਿੱਚ ਕੁਸ਼ਤੀ ਦੇ ਸ਼ੌਕੀਨਾਂ ਨੂੰ ਬਹੁਤ ਗੁੱਸਾ ਆਇਆ। ਉਸਦੇ ਚਾਹੁਣ ਵਾਲਿਆਂ ਨੇ ਉਸਨੂੰ ਬੜੇ ਖਤ ਲਿਖੇ। ਉੱਤਰ ਪ੍ਰਦੇਸ਼ ਤੋਂ ਕਿਸੇ ਨੇ ਖਤ ਵਿੱਚ ਸ਼ਿਕਵਿਆਂ ਭਰੀ ਲੰਮੀ ਕਵਿਤਾ ਹੀ ਲਿਖ ਦਿੱਤੀ। ਉਸਨੇ ਲਿਖਿਆ 
*ਤੁਮ ਭਾਰਤ ਕੇ ਭੀਮ ਹੋ ਬਜਾਤੇ ਕਿਉਂ ਬੀਨ ਹੋ*। ਦਾਰਾ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨੂੰ ਲਿਖਿਆ ਕਿ ਉਸਨੇ ਕੁਸ਼ਤੀ ਬਿਲਕੁਲ ਨਹੀਂ ਛੱਡੀ। ਇਸ ਉਪਰੰਤ ਉਹਨਾਂ ਨੂੰ ਕੁਝ ਧੀਰਜ ਆਇਆ। ਪ੍ਰਸ਼ੰਸਕਾਂ ਨੂੰ ਡਰ ਸੀ ਕਿ ਫਿਲਮਾਂ ਦੀ ਚਮਕ ਦਮਕ ਪਹਿਲਵਾਨ ਨੂੰ ਪਹਿਲਵਾਨੀ ਭੁਲਾ ਦੇਵੇਗੀ। ਪਰ ਫਿਲਮਾਂ ਵਿੱਚ ਕੰਮ ਤੋਂ ਇਲਾਵਾ ਲੇਖਕ ਫਿਲਮੀ ਰੰਗੀਨੀਆਂ ਤੋਂ ਦੂਰ ਰਹਿੰਦਾ ਸੀ। ਦੋ ਤਿੰਨ ਸਾਲ ਫਿਲਮਾਂ ਵਿੱਚ ਰਹਿਣ ਤੋਂ ਬਾਅਦ ਵੀ ਉਹ ਪੂਰੀ ਲਗਨ ਨਾਲ ਘੁਲ਼ਦਾ ਰਿਹਾ।
6.*ਪ੍ਰਸ਼ਨ ਫਿਲਮਾਂ ਵਿੱਚ ਪ੍ਰਵੇਸ਼ ਸਵੈਜੀਵਨੀ ਅੰਸ਼ ਦੇ ਅਧਾਰ 'ਤੇ ਦਾਰਾ ਸਿੰਘ ਦੀ ਸ਼ਖਸੀਅਤ ਬਾਰੇ ਆਪਣੇ ਵਿਚਾਰ ਪੇਸ਼ ਕਰੋ*।
ਉੱਤਰ- ਫਿਲਮਾਂ ਵਿੱਚ ਪ੍ਰਵੇਸ਼ ਸਵੈਜੀਵਨੀ ਅੰਸ਼ ਤੋਂ ਦਾਰਾ ਸਿੰਘ ਦੀ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸ਼ਖਸੀਅਤ ਸਾਡੇ ਸਾਹਮਣੇ ਆਉਂਦੀ ਹੈ। 
ਪਹਿਲਵਾਨ ਹੋਣ ਦੇ ਨਾਤੇ ਉਹ ਤਕੜੇ ਸਰੀਰ ਦਾ ਮਾਲਕ ਹੋਣ ਦੇ ਨਾਲ ਨਾਲ ਚੰਗੀ ਸ਼ਖਸੀਅਤ ਦਾ ਵੀ ਮਾਲਕ ਵੀ ਸੀ। ਉਸਦੇ ਮਨ ਵਿੱਚ ਕੁਸ਼ਤੀਆਂ ਲਈ ਜਨੂੰਨ ਸੀ। ਉਸਨੂੰ ਫਿਲਮਾਂ ਦਾ ਵੀ ਸ਼ੌਕ ਸੀ। ਉਸਦੀ ਸਿੱਖਣ ਦੀ ਇੱਛਾ ਨੇ ਉਸਨੂੰ ਭਾਸ਼ਾਈ ਗਿਆਨ ਦਿੱਤਾ। ਇਸ ਤਰ੍ਹਾਂ ਉਹ ਇੱਕ ਵਧੀਆ ਖਿਡਾਰੀ, ਚੰਗਾ ਅਦਾਕਾਰ ਅਤੇ ਦ੍ਰਿੜ ਨਿਸ਼ਚੇ ਵਾਲਾ ਇਨਸਾਨ ਸਾਬਿਤ ਹੋਇਆ। ਉਸ ਦੀ ਸ਼ਖਸੀਅਤ ਦਾ ਇੱਕ ਹੋਰ ਮਹੱਤਵਪੂਰਨ ਪੱਖ ਮੁੰਡੇ ਅਤੇ ਕੁੜੀ ਵਿੱਚ ਫਰਕ ਨਾ ਸਮਝਣਾ ਸੀ। ਚੰਗਾ ਕਿਰਦਾਰ ਹੋਣ ਕਾਰਨ ਉਹ ਫਿਲਮੀ ਰੰਗੀਨੀਆਂ ਤੋਂ ਪਰੇ ਰਹਿੰਦਾ ਸੀ। ਉਹ ਆਪਣੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲਾ ਇਨਸਾਨ ਸੀ।

*ਫਿਲਮਾਂ ਵਿੱਚ ਪ੍ਰਵੇਸ਼*
ਦਾਰਾ ਸਿੰਘ 
ਲਘੂ ਪ੍ਰਸ਼ਨ ਉੱਤਰ 
1. ਦਾਰਾ ਸਿੰਘ ਦੁਆਰਾ ਰਚਿਤ *ਫਿਲਮਾਂ ਵਿੱਚ ਪ੍ਰਵੇਸ਼* ਸਵੈਜੀਵਨੀ ਅੰਸ਼ ਸਾਡੀ ਪਾਠ ਪੁਸਤਕ ਆਪ ਬੀਤੀਆਂ ਵਿੱਚ ਦਰਜ ਹੈ।
2. ਦਾਰਾ ਸਿੰਘ ਨੇ ਸਭ ਤੋਂ ਪਹਿਲਾਂ 1952 ਈਸਵੀ ਵਿੱਚ ਮਦਰਾਸ ਵਿੱਚ *The World* ਨਾਂ ਦੀ ਫਿਲਮ ਵਿੱਚ ਕੁਸ਼ਤੀ ਲੜੀ।
3. ਦਾਰਾ ਸਿੰਘ ਹਮੇਸ਼ਾ ਲਈ ਬੁੰਬਈ ਆ ਕੇ ਰਹਿਣ ਲੱਗੇਗਾ ਇਹ ਭਵਿੱਖ ਬਾਣੀ *ਰਾਮ ਕੁਮਾਰ* ਨੇ ਕੀਤੀ
4. ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਦਾਰਾ ਸਿੰਘ ਉਰਦੂ ਭਾਸ਼ਾ ਚੰਗੀ ਤਰ੍ਹਾਂ ਬੋਲ ਲੈਂਦਾ ਸੀ। *ਗਲਤ*
5. ਤਾਮਿਲ ਫਿਲਮ ਪੂਨੀ ਵਿੱਚ ਦਾਰਾ ਸਿੰਘ ਨੇ ਕਿੰਗ ਕਾਂਗ ਨਾਲ ਕੁਸ਼ਤੀ ਲੜੀ ਸੀ *ਸਹੀ*
6. ਦਾਰਾ ਸਿੰਘ ਨੇ ਲੜਕੀ ਦਾ ਪਿਤਾ ਬਣਨ ਦੀ ਖੁਸ਼ੀ ਵਿੱਚ ਪਾਰਟੀ ਦਿੱਤੀ ਸੀ । *ਸਹੀ*
7. ਕਿੰਗ ਕਾਂਗ ਫਿਲਮ ਦਾ ਨਿਰਮਾਤਾ *ਦੇਵੀ ਸ਼ਰਮਾ* ਸੀ।
8. 1962 ਈਸਵੀ ਦੇ *ਅਗਸਤ* ਮਹੀਨੇ ਦਾਰਾ ਸਿੰਘ ਨੇ ਆਪਣੀ ਪਤਨੀ ਅਤੇ ਧੀ ਨੂੰ ਮੁੰਬਈ ਬੁਲਾ ਲਿਆ। 
9. ਦਾਰਾ ਸਿੰਘ ਨੇ ਆਪਣਾ ਸੈਕਟਰੀ ਬਣਾਇਆ *ਲਲਿਤ ਭਾਈ* ਨੂੰ 
10. ਦਾਰਾ ਸਿੰਘ ਨੇ ਉਰਦੂ ਜ਼ੁਬਾਨ ਸਿੱਖੀ *ਮਾਸਟਰ ਹਸਨ* ਤੋਂ।

*ਮੇਰੀਆਂ ਧੀਆਂ ਮੇਰੇ ਖੰਭ*
ਅਜੀਤ ਕੌਰ 
ਵੱਡੇ ਪ੍ਰਸ਼ਨ ਉੱਤਰ 
1.*ਆਕਲੈਂਡ ਸਕੂਲ ਦੀ ਪ੍ਰਿੰਸੀਪਲ ਕਿਹੋ ਜਿਹੀ ਔਰਤ ਸੀ? ਲੇਖਕਾਂ ਦੀਆਂ ਬੇਟੀਆਂ ਦੇ ਸਰਟੀਫਿਕੇਟ ਵੇਖ ਕੇ ਉਸਨੇ ਕੀ ਕਿਹਾ?*
ਉੱਤਰ - ਆਕਲੈਂਡ ਸਕੂਲ ਦੀ ਪ੍ਰਿੰਸੀਪਲ ਦਾ ਨਾਮ ਮਿਸ ਹਕੀਮ ਸੀ। ਉਹ ਅੰਗਰੇਜ਼ੀ ਦਿੱਖ ਵਾਲੀ ਸੀ। ਉਹ ਇੱਕ ਸਿਆਣੀ ਦਾਨੀ ਅਤੇ ਬਜ਼ੁਰਗ ਔਰਤ ਸੀ। ਲੇਖਕਾਂ ਨੂੰ ਉਹ ਐਂਗਲੋ ਇੰਡੀਅਨ ਲੱਗਦੀ ਸੀ। ਉਸਨੇ ਆਪਣੀ ਸਾਰੀ ਜ਼ਿੰਦਗੀ ਐਂਗਲੋ ਇੰਡੀਅਨ ਸਕੂਲ ਵਿੱਚ ਬਿਤਾ ਦਿੱਤੀ। ਪਹਿਲਾਂ ਪੜਾਇਆ ਅਤੇ ਫਿਰ ਪ੍ਰਿੰਸੀਪਲੀ ਕੀਤੀ। ਲੇਖਕਾ ਦੀਆਂ ਬੇਟੀਆਂ ਦੇ ਸਰਟੀਫਿਕੇਟ ਅਤੇ ਚੰਗੇ ਨੰਬਰ ਦੇਖ ਕੇ ਉਸਨੇ ਲੇਖਕਾ ਨੂੰ ਬਿਨਾਂ ਟੈਸਟ ਬੱਚੀਆਂ ਨੂੰ ਆਪਣੇ ਸਕੂਲ ਵਿੱਚ ਦਾਖਲ ਕਰਨ ਦਾ ਭਰੋਸਾ ਦਿੱਤਾ। ਉਸਨੇ ਸਕੂਲ ਲੀਵਿੰਗ ਸਰਟੀਫਿਕੇਟ ਅਤੇ ਬੱਚਿਆਂ ਦੀ ਵਰਦੀ ਦੇ ਨਾਲ ਲੇਖਕਾ ਨੂੰ ਦੱਸੇ।
2. *ਦਾਰ ਜੀ ਤੇ ਹੋਰ ਰਿਸ਼ਤੇਦਾਰ ਲੇਖਕਾਂ ਨੂੰ ਕੀ ਸਲਾਹ ਦਿੰਦੇ ਸਨ? ਉਹਨਾਂ ਦੀਆਂ ਗੱਲਾਂ ਸੁਣ ਕੇ ਲੇਖਕਾ ਕਿਉਂ ਡਰ ਜਾਂਦੀ ਸੀ?*
ਉੱਤਰ -ਦਾਰਜੀ ਅਤੇ ਹੋਰ ਰਿਸ਼ਤੇਦਾਰ ਲੇਖਕਾਂ ਨੂੰ ਟੋਲੀ ਵਾਸਤੇ ਕੋਈ ਮੁੰਡਾ ਲੱਭਣ ਲਈ ਕਹਿੰਦੇ ਰਹਿੰਦੇ ਸਨ। ਦਾਰ ਜੀ ਕਦੇ ਵਕੀਲ ਕਦੇ ਵਲਾਇਤ ਜਾਣ ਵਾਲੇ ਡਾਕਟਰ ਆਦਿ ਮੁੰਡਿਆਂ ਦੀ ਦੱਸ ਪਾਉਂਦੇ। ਗਵਾਂਢੀ ਸੈਗਲ ਸਾਹਿਬ ਅਤੇ ਰਾਜਿੰਦਰ ਸਿੰਘ ਬੇਦੀ ਵੀ ਉਪਰੋਕਤ ਕੰਮ ਹੀ ਕਰਦੇ ਰਹਿੰਦੇ। ਉਹਨਾਂ ਸਾਰਿਆਂ ਦੀਆਂ ਗੱਲਾਂ ਤੋਂ ਲੇਖਕਾ ਡਰ ਜਾਂਦੀ ਕਿਉਂਕਿ ਧੀਆਂ ਪਿਓ ਬਾਹਰੀਆਂ ਸਨ। ਦਾਰ ਜੀ ਮਾਸੀਆਂ ਮਾਮਾ ਜੀ ਅਤੇ ਆਂਢੀ ਗੁਆਂਢੀ ਦੋਨਾਂ ਧੀਆਂ ਦੀ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਉਸਨੂੰ ਡਰਾਉਂਦੇ ਰਹਿੰਦੇ ਸਨ।
3. *ਕੈਂਡੀ ਨੇ ਵਿਆਹ ਲਈ ਹਾਂ ਕਿਉਂ ਕਰ ਦਿੱਤੀ?*
ਉੱਤਰ -ਨੇਵੀ ਵਾਲਾ ਮੁੰਡਾ ਅਰਪਨਾ ਨੂੰ ਦੇਖਣ ਆਇਆ ਸੀ ਪਰ ਕੈਂਡੀ ਨੂੰ ਪਸੰਦ ਕਰ ਗਿਆ। ਅਰਪਨਾ ਜਿਆਦਾ ਲੰਮੀ ਸੀ ਅਤੇ ਕੈਂਡੀ ਦਾ ਕੱਦ ਉਸ ਮੁੰਡੇ ਦੇ ਨਾਲ ਮੇਲ ਖਾਂਦਾ ਸੀ। ਕੈਂਡੀ ਉਦੋਂ ਫਰੈਂਚ ਲਿਟਰੇਚਰ ਦੇ ਪਹਿਲੇ ਸਾਲ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਦਾਖਲ ਹੋਈ ਸੀ। ਕੈਂਡੀ ਇਸ ਲਈ ਵਿਆਹ ਨੂੰ ਰਾਜ਼ੀ ਹੋ ਗਈ ਕਿਉਂਕਿ ਮੁੰਡੇ ਨੇ ਵਿਆਹ ਤੋਂ ਬਾਅਦ ਉਸ ਦੀ ਪੜ੍ਹਾਈ ਜਾਰੀ ਰੱਖਣ ਦਾ ਵਚਨ ਦਿੱਤਾ ਸੀ।ਉਸਦੇ ਹਾਂ ਕਰਨ ਵਿੱਚ ਇਸ ਗੱਲ ਦਾ ਵੀ ਹੱਥ ਸੀ ਕਿ ਉਹ ਆਪਣੀ ਮਾਂ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ।
4. *"ਤੁਹਾਡਾ ਭਾਰ ਲਵੇਗਾ ਅੱਧਾ! ਬੇਸ਼ੱਕ ਕਰ ਦਿਓ ਮੇਰਾ ਵਿਆਹ!" ਕੈਂਡੀ ਦੇ ਇਹ ਸ਼ਬਦ ਸੁਣ ਕੇ ਲੇਖਕਾਂ ਨੇ ਕੀ ਮਹਿਸੂਸ ਕੀਤਾ*। 
ਉੱਤਰ -ਨੇਵੀ ਵਾਲੇ ਮੁੰਡੇ ਦੇ ਨਾਲ ਵਿਆਹ ਲਈ ਜਦੋਂ ਕੈਂਡੀ ਨੇ ਹਾਂ ਕਰ ਦਿੱਤੀ ਤਾਂ ਉਸਨੇ ਕਿਹਾ ਕਿ ਉਸਦੇ ਵਿਆਹੀ ਜਾਣ ਨਾਲ ਮਾਂ ਦੇ ਸਿਰ ਤੋਂ ਅੱਧਾ ਬੋਝ ਲੈ ਜਾਵੇਗਾ। ਕੈਂਡੀ ਦੇ ਇਹਨ੍ਾਂ ਸ਼ਬਦਾਂ ਨੇ ਲੇਖਕਾਂ ਦੇ ਮਨ ਉੱਪਰ ਡੂੰਘਾ ਅਸਰ ਕੀਤਾ। ਉਸਨੇ ਆਪਣੀਆਂ ਧੀਆਂ ਨੂੰ ਕਦੇ ਭਾਰ ਨਹੀਂ ਸੀ ਮੰਨਿਆ। ਲੇਖਕਾਂ ਅਤੇ ਉਸਦੀਆਂ ਦੋ ਧੀਆਂ ਇੱਕ ਦੂਜੇ ਦੀਆਂ ਹਮਰਾਜ਼ ਸਨ ਪਰ ਸਮਾਜਿਕ ਤਾਣੇ ਬਾਣੇ ਵਿੱਚੋਂ ਸ਼ਾਇਦ ਧੀਆਂ ਨੇ ਇਹ ਭਾਰ ਵਾਲਾ ਸ਼ਬਦ ਅਚੇਤ ਹੀ ਆਪਣੇ ਮਨ ਵਿੱਚ ਗ੍ਰਹਿਣ ਕਰ ਲਿਆ ਸੀ। ਧੀ ਦੀ ਉਪਰੋਕਤ ਗੱਲ ਸੁਣ ਲੇਖਕਾ ਡੂੰਘੇ ਵਹਿਣਾ ਵਿੱਚ ਵਹਿ ਜਾਂਦੀ ਹੈ।
5. *ਅਜੀਤ ਕੌਰ ਆਪਣੀਆਂ ਧੀਆਂ ਨੂੰ ਆਪਣੇ ਖੰਭ, ਹਮਰਾਜ਼ ਅਤੇ ਦੋਸਤ ਕਿਉਂ ਕਹਿੰਦੀ ਹੈ?*
ਉੱਤਰ -ਅਜੀਤ ਕੌਰ ਆਪਣੀਆਂ ਧੀਆਂ ਅਰਪਣਾਂ ਅਤੇ ਕੈਂਡੀ ਨੂੰ ਆਪਣੇ ਦੋ ਖੰਭ, ਆਪਣੀਆਂ ਦੋਸਤ, ਹਮਰਾਜ਼ ਅਤੇ ਦੁੱਖ ਸੁੱਖ ਦੀਆਂ ਭਾਈਵਾਲ ਮੰਨਦੀ ਹੈ। ਲੇਖਕ ਆ ਉਹਨਾਂ ਨੂੰ ਕਾਬਲ, ਪਰਿਪੱਕ, ਰਾਜ਼ਦਾਰ, ਬੇਖੌਫ, ਆਪਣੇ ਹਿਸਾਬ ਜ਼ਿੰਦਗੀ ਜਿਉਣ ਵਾਲੀਆਂ ਬਣਾਉਣ ਵੱਲ ਰੁਚਿਤ ਹੁੰਦੀ ਹੈ। ਧੀਆਂ ਉਸ ਦੀ ਹਰ ਖੁਸ਼ੀ ਗਮੀ ਵਿੱਚ ਸ਼ਰੀਕ ਹੁੰਦੀਆਂ ਸਨ। ਉਹ ਮਖੌਟਿਆਂ ਵਾਲੇ ਵਿਹਾਰ ਨਾਲੋਂ ਉਹਨਾਂ ਨੂੰ ਅਲੱਗ ਰੱਖਦੀ ਹੈ।

*ਮੇਰੀਆਂ ਧੀਆਂ ਮੇਰੇ ਖੰਭ*
ਅਜੀਤ ਕੌਰ 
ਲਘੂ ਪ੍ਰਸ਼ਨ ਉੱਤਰ 
1. ਲੇਖਕਾਂ ਨੇ ਆਪਣੀਆਂ ਧੀਆਂ ਨੂੰ ਸ਼ਿਮਲੇ *ਆਕਲੈਂਡ* ਸਕੂਲ ਵਿੱਚ ਦਾਖਲ ਕਰਵਾਇਆ। 
2. ਆਕਲੈਂਡ ਸਕੂਲ ਦੀ ਪ੍ਰਿੰਸੀਪਲ ਦਾ ਨਾਂ *ਮਿਸ ਹਕੀਮ* ਸੀ। 
3. ਸ਼ਿਮਲੇ ਜਾਣ ਤੋਂ ਪਹਿਲਾਂ ਲੇਖਕਾਂ ਦੀਆਂ ਧੀਆਂ *ਦਿੱਲੀ ਇਰਵਨ* ਸਕੂਲ ਵਿੱਚ ਪੜ੍ਹਦੀਆਂ ਸਨ।
4. ਮੇਬੀ ਵਿੱਚ ਨੌਕਰੀ ਕਰਦੇ ਲੜਕੇ ਨੇ ਕੈਂਡੀ ਨੂੰ ਪਸੰਦ ਕਰ ਲਿਆ। *ਸਹੀ*
5. ਰਾਜਿੰਦਰ ਸਿੰਘ ਬੇਦੀ ਨੇ ਲੇਖਕਾਂ ਨੂੰ ਉਸਦੀ ਧੀ ਦਾ ਵਿਆਹ ਆਪਣੇ ਬੇਟੇ ਨਾਲ ਕਰਨ ਲਈ ਕਿਹਾ *ਗਲਤ*
6. ਲੇਖਕਾ ਲਗਭਗ ਹਰ ਐਤਵਾਰ ਨੂੰ ਆਪਣੇ ਦਾਰ ਜੀ ਨੂੰ ਮਿਲਣ ਜਾਂਦੀ ਸੀ। *ਸਹੀ*
7. ਫੌਜੀ ਖੁੱਲੇ ਦਿਲ ਵਾਲੇ ਹੁੰਦੇ ਹਨ ਆਮ ਲੋਕਾਂ ਵਾਂਗ *ਦਕੀਆਨੁਸ* ਨਹੀਂ ਹੁੰਦੇ।
8. ਮੈਂ ਤਾਂ ਉਹਨਾਂ ਨੂੰ ਹਰ ਵੇਲੇ *ਚੂਜ਼ਿਆਂ* ਵਾਂਗ ਆਪਣੇ ਖੰਭਾਂ ਹੇਠ ਲੁਕਾਈ ਫਿਰਦੀ ਸੀ
9. ਜਦੋਂ ਅਜੀਤ ਕੌਰ ਆਪਣੀਆਂ ਬੇਟੀਆਂ ਨੂੰ ਸ਼ਿਮਲੇ ਛੱਡ ਕੇ ਵਾਪਸ ਜਾਣ ਲੱਗੀ ਤਾਂ ਉਹ *ਰੋ ਰਹੀਆਂ ਸਨ*
10. ਅਰਪਨਾ ਫਸਟ ਆਈ ਸੀ ਪੂਰੇ *ਹਿਮਾਚਲ ਵਿੱਚੋਂ*।

Post a Comment

0 Comments