ਸ਼੍ਰੇਣੀ ਬਾਰਵੀਂ : ਪੰਜਾਬੀ ਚੋਣਵੀਂ
CEP -ਅਸਾਈਨਮੈਂਟ-5
ਹੇਠ ਲਿਖੀਆਂ ਉਦਾਹਰਨਾਂ ਨੂੰ ਪੜ੍ਹੋ ਅਤੇ ਉਨਾਂ ਦੇ ਸਾਹਮਣੇ ਸਬੰਧਿਤ ਛੰਦ ਦਾ ਨਾਮ ਲਿਖੋ :-
1.ਕੱਕਰਾਂ ਨੇ ਲੁੱਟ ਪੁੱਟ ਨੰਗ ਕਰ ਛੱਡੇ ਰੁੱਖ,
ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ।
ਡਾਲੀਆਂ ਕਚਾਰ ਵਾਂਗ ਕੂਲੀਆਂ ਨੂੰ ਜਿੰਦ ਪਈ,
ਆਲ੍ਹਣੇ ਦੇ ਵੋਟਾਂ ਵਾਂਗ ਖੰਭੀਆਂ
ਉਛਾਲੀਆਂ। ... ਛੰਦ?
2. ਪੂਰਨ ਤੂੰ ਪਰਮਾਤਮਾ ,
ਘਟ ਘਟ ਰਿਹਾ ਸਮਾਇ।
ਜਿਉ ਮਹਿੰਦੀ ਕੇ ਪਾਤ ਮੇ ,
ਲਾਲੀ ਲਖੀ ਨ ਜਾਇ।...ਛੰਦ?
3.ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਕੱਛੇ ਮਾਰ ਵੰਜਲੀ ਅਨੰਦ ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
...ਛੰਦ
4. ਵੀਰਾ ਮੇਰਾ ਬੜਾ ਦਲੇਰ ,
ਮਾਰ ਪਲਾਕੀ ਚੱੜ੍ਹਦਾ ਸ਼ੇਰ।
ਦਬਕਾ ਜੇਕਰ ਦੇਵੇ ਮਾਰ ,
ਨੱਸਣ ਵੈਰੀ ਸਾਗਰ ਪਾਰ।.... ਛੰਦ?
5. ਰਾਤੀ ਨੀਂਦ ਆਰਾਮ ਨਾ ਆਵੇ,
ਦਿਨੇ ਰਹੇ ਨਿਤ ਰਾਹੀ।
ਹਾਸ਼ਮ ਜਾਨ ਛੁਡਾਵਨ ਮੁਸ਼ਕਲ ,
ਬੁਰੀ ਇਸ਼ਕ ਦੀ ਫਾਹੀ.. ਛੰਦ?
ਹੇਠ ਲਿਖੀਆਂ ਕਾਵਿ ਤੁਕਾਂ ਪੜ੍ਹਕੇ ਸਾਹਮਣੇ ਸਹੀ ਅਲੰਕਾਰ ਦਾ ਨਾਮ ਲਿਖੋ :-
1. ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ਜਿਉ ਕਰਿ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।
2. ਫਿਰ ਰੂਪ,ਸਰੂਪ,ਅਨੂਪ, ਦਿਸੇ ਫਿਰ ਜਿੰਦ ਦੀਵਾਨੀ ਝੱਲੀ ਝੱਲੀ।
ਫਿਰ ਹੋਸ਼ ਬੇਹੋਸ਼ ਮਦਹੋਸ਼ ਹੋਈ,
ਫਿਰ ਪਤ ਰੁਲੇਂਦੀ ਗਲੀ-ਗਲੀ।
3. ਚਾਂਦੀ ਵਰਗਾ ਰੰਗ ਹੈ ਗੋਰਾ, ਸੋਨੇ ਵਰਗੇ ਵਾਲ ਸੁਨਹਿਰੀ।
4. ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ
ਦਿਵਸ ਰਾਤਿ ਦੁਇ ਦਾਈ ਦਾਇਆ
ਖੇਲੈ ਸਗਲ ਜਗਤੁ।
5. ਦਸ ਮਹੀਆਂ ਦਾ ਘਿਓ ਦਿੱਤਾ ਬੱਕੀ ਦੇ ਢਿੱਡ ਪਾ।
ਬੱਕੀ ਤੋਂ ਡਰਨ ਫਰਿਸ਼ਤੇ ਮੈਥੋਂ ਡਰੇ ਖੁਦਾ।
ਹੇਠ ਲਿਖੀਆਂ ਕਾਵਿ ਤੁਕਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਹਨਾਂ ਦੇ ਸਾਹਮਣੇ ਸਬੰਧਿਤ ਰਸ ਦਾ ਨਾਮ ਲਿਖੋ :-
1. ਨੀ ਅੱਜ ਕੋਈ ਆਇਆ ਸਾਡੇ ਵੇਹੜੇ।
ਤੱਕਣ ਚੰਨ ਸੂਰਜ ਢੁੱਕ ਢੁੱਕ ਨੇੜੇ...
2. ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ।
ਤੁਧ ਬਿਨ ਰੋਗ ਰਜਾਈਆਂ ਦਾ, ਓਡਣ ਨਾਗ ਨਿਵਾਸਾਂ ਦਾ ਰਹਿਣਾ।
3. ਨਿੱਕੇ ਹੁੰਦੇ ਢੱਗੇ ਚਾਰੇ,
ਵੱਡੇ ਹੋ ਹਲ ਵਾਹਿਆ
ਬੁੱਢੇ ਹੋ ਕੇ ਮਾਲਾ ਫੇਰੀ
ਰੱਬ ਦਾ ਉਲਾਂਭਾ ਲਾਹਿਆ।
4. ਅੱਜ ਆਖਾਂ ਵਾਰਿਸ ਸ਼ਾਹ ਨੂੰ
ਕਿਤੇ ਕਬਰਾਂ ਵਿੱਚੋਂ ਬੋਲ
ਤੇ ਅੱਜ ਕਿਤਾਬੇ ਇਸ਼ਕ ਦਾ
ਕੋਈ ਅਗਲਾ ਵਰਕਾ ਫੋਲ।
5. ਫਉਜਾਂ ਦੋਹਾਂ ਮੁਕਾਬਲਾ
ਜਿਉ ਬਰਸਣ ਆਈਆਂ ,
ਬੰਦੂਕਾਂ ਦੀਆਂ ਗੋਲੀਆਂ
ਕਹੁ ਪਵਨ ਵਸਾਈਆਂ।
6. ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।
ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ
ਜਿਵੇਂ ਬੇਲਿਓਂ ਨਿੱਕਲਦੇ ਸ਼ੇਰ ਮੀਆਂ।
7.ਦੋਹੀ ਦਲੀ ਮੁਕਾਬਲਾ
ਰਣ ਸੂਰੇ ਗੜਕਣ
ਚੜ ਤੋਪਾਂ ਗੱਡੀ ਢੁੱਕੀਆਂ
ਲੱਖ ਸੰਗਲ ਖੜਕਣ।
8. ਜਿੱਧਰ ਨਜ਼ਰ ਜਾਵੇ, ਤਬਾਹੀ ਮੱਚੀ
ਕਹਾਣੀ ਰਹੀ ਹੋ ਲਹੂ ਮਿਝ ਦੀ।
9. ਵਿਸਮਾਦ ਨਾਦ।। ਵਿਸਮਾਦ ਵੇਦ।।
ਵਿਸਮਾਦ ਜੀਵ ।। ਵਿਸਮਾਦ ਭੇਦ ।।
10. ਵੈਰੀ ਨਾਗ ਤੇਰਾ ਪਹਿਲਾ ਝਲਕਾ
ਜਦ ਅੱਖੀਆਂ ਵਿੱਚ ਵੱਜਦਾ।
ਕੁਦਰਤ ਦੇ ਕਾਦਰ ਦਾ ਜਲਵਾ
ਲੈ ਲੈਂਦਾ ਇੱਕ ਸਿਜਦਾ।
ਹੇਠ ਲਿਖਿਆਂ ਵਿੱਚੋਂ ਹਰੇਕ ਦੀ ਦੋ ਸਤਰਾਂ ਵਿੱਚ ਪਰਿਭਾਸ਼ਾ ਲਿਖੋ :-
ਨਾਵਲ, ਨਾਟਕ, ਕਹਾਣੀ, ਇਕਾਂਗੀ, ਸਫਰਨਾਮਾ, ਜੀਵਨੀ, ਕਵਿਤਾ, ਸਵੈਜੀਵਨੀ ,ਨਿਬੰਧ। 9*2=18

0 Comments