CEP : ਅਸਾਈਨਮੈਂਟ : 4
1. ਗਲਪ ਵਿੱਚ ਆਉਂਦੇ ਹਨ :
ੳ) ਨਾਟਕ ਤੇ ਇਕਾਂਗੀ
ਅ) ਕਹਾਣੀ ਅਤੇ ਕਵਿਤਾ
ੲ) ਜੀਵਨੀ ਅਤੇ ਸਵੈ ਜੀਵਨੀ
ਸ) ਨਾਵਲ ਅਤੇ ਕਹਾਣੀ
2. ਸਾਹਿਤ ਦਾ ਜੇਠਾ/ਪਲੇਠਾ ਕਾਵਿ ਰੂਪ......... ਨੂੰ ਮੰਨਿਆ ਜਾਂਦਾ ਹੈ :-
ੳ) ਕਵਿਤਾ
ਅ) ਕਹਾਣੀ
ੲ) ਨਿਬੰਧ
ਸ) ਨਾਟਕ
3. ਸ੍ਵੇਜੀਵਨੀ ਵਾਂਗ....... ਵੀ ਇੱਕ ਮੈਂ ਕੇਂਦ੍ਰਿਤ ਰਚਨਾ ਹੈ :-
ੳ) ਨਿਬੰਧ
ਅ) ਸਫਰਨਾਮਾ
ੲ) ਨਾਟਕ
ਸ) ਇਕਾਂਗੀ
4. ਨਾਟਕ ਨੂੰ ਕਿੰਨਵਾਂ ਵੇਦ ਕਿਹਾ ਜਾਂਦਾ ਹੈ?
ੳ) ਪਹਿਲਾ
ਅ) ਦੂਜਾ
ੲ) ਚੌਥਾ
ਸ) ਪੰਜਵਾਂ
5. ਪੰਜਾਬੀ ਦੀ ਕਿਸੇ ਇੱਕ ਪ੍ਰਸਿੱਧ ਸਵੈਜੀਵਨੀ ਅਤੇ ਉਸ ਦੇ ਰਚਨਾਕਾਰ ਦਾ ਨਾਮ ਲਿਖੋ।
6. ਨਿਬੰਧ ਵਿੱਚ....... ਪੱਖ ਪ੍ਰਧਾਨ ਹੁੰਦਾ ਹੈ :-
ੳ) ਕਲਾਤਮਕ
ਅ) ਭਾਵਨਾਤਮਕ
ੲ) ਬੌਧਿਕ
ਸ) ਕਾਲਪਨਿਕ
7. ਕਿਸ ਆਲੋਚਕ ਨੇ ਨਾਵਲ ਨੂੰ ਰੋਜ਼ਨਾਮਚਾ ਕਿਹਾ ਹੈ।
8. ਜੀਵਨੀ ਨੂੰ ਪਰਜੀਵੀ ਕਲਾ ਕਿਸ ਵਿਦਵਾਨ ਨੇ ਕਿਹਾ ਹੈ? ਉਸਦਾ ਨਾਮ ਲਿਖੋ।
9. ਇਕਾਂਗੀ ਨਾਟਕ ਦਾ ਇੱਕ ਅੰਗ ਨਹੀਂ ਸਗੋਂ ਆਪਣੇ ਆਪ ਵਿੱਚ ਸੰਪੂਰਨ ਕਾਵ ਰੂਪ ਹੈ।
ਦੱਸੋ ਉਪਰੋਕਤ ਕਥਨ ਸਹੀ ਹੈ ਜਾਂ ਗ਼ਲਤ।
10. ਐਲਰੀ ਸੇਜਵਿਕ ਅਨੁਸਾਰ ਕਹਾਣੀ.....ਵਾਂਗ ਹੁੰਦੀ ਹੈ :-
ੳ) ਝਰਨੇ
ਅ) ਨਾਵਲ
ੲ) ਘੋੜ-ਦੌੜ
ਸ) ਫਿਲਮ
( 1*10=10)
ਦੋ ਅੰਕਾਂ ਵਾਲੇ ਪ੍ਰਸ਼ਨ
1. ਜੀਵਨੀ ਦੀ ਪਰਿਭਾਸ਼ਾ ਲਿਖੋ।
2. ਸਫਰਨਾਮੇ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ।
3. ਜੀਵਨੀ ਅਤੇ ਸਵੈ ਜੀਵਨੀ ਵਿੱਚ ਕੋਈ ਦੋ ਅੰਤਰ ਲਿਖੋ।
4. ਨਿਬੰਧ ਦਾ ਕੋਸ਼ਗਤ ਅਰਥ ਦੱਸੋ।
5. ਨਾਵਲ ਦੀ ਪਰਿਭਾਸ਼ਾ ਦਿਓ ਅਤੇ ਇਸ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ।
(5*2=10)
10 ਅੰਕਾਂ ਵਾਲੇ ਪ੍ਰਸ਼ਨ
1. ਨਿੱਕੀ ਕਹਾਣੀ ਦੀ ਪਰਿਭਾਸ਼ਾ ਦਿਓ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਉੱਪਰ ਨੋਟ ਲਿਖੋ।
2. ਕਵਿਤਾ ਕੀ ਹੈ ? ਇਸ ਦੇ ਵੱਖ-ਵੱਖ ਤੱਤ ਕਿਹੜੇ ਹਨ ? ਵਿਸਥਾਰ ਸਹਿਤ ਦੱਸੋ।
3. ਨਾਟਕ ਦੀ ਪਰਿਭਾਸ਼ਾ ਲਿਖਦੇ ਹੋਏ ਇਸ ਦੇ ਤੱਤਾਂ ਉੱਪਰ ਨੋਟ ਲਿਖੋ।
(10*3=30)

0 Comments