CEP : ਅਸਾਈਨਮੈਂਟ : 4
1.ਗੁਰਮੁਖੀ ਲਿਪੀ ਵਿੱਚ ਕਿੰਨੇ ਸ੍ਵਰ ਵਾਹਕ ਹਨ।
ੳ) 1
ਅ) 2
ੲ) 3
ਸ) 4
2.ਦੱਸੋ ਕਿਹੜਾ ਕਥਨ ਸਹੀ ਹੈ :-
ੳ) ਗੁਰਮੁਖੀ ਲਿਪੀ ਗੁਰੂਆਂ ਨੇ ਬਣਾਈ
ਅ) ਗੁਰਮੁਖੀ ਲਿਪੀ ਪਹਿਲਾਂ ਹੀ ਮੌਜੂਦ ਸੀ
ੲ) ਗੁਰਮੁਖੀ ਲਿਪੀ ਗੁਰੂ ਅੰਗਦ ਦੇਵ ਨੇ ਬਣਾਈ
ਸ) ਗੁਰਮੁਖੀ ਲਿਪੀ ਪਹਿਲਾਂ ਹੀ ਮੌਜੂਦ ਸੀ ਪਰ ਗੁਰੂ ਸਾਹਿਬਾਨ ਨੇ ਇਸ ਨੂੰ ਅਪਣਾਇਆ ਸੰਵਾਰਿਆ ਅਤੇ ਇਸ ਦਾ ਵਿਕਾਸ ਕੀਤਾ।
3.ਦੱਸੋ ਕਿਹੜੀ ਸ਼ਬਦ ਲੜੀ ਸ਼ੁੱਧ ਹੈ :-
ੳ) ਪੜ੍ਹਾਈ, ਚੰਡੀਗੜ੍ਹ, ਸ਼ਖਸੀਅਤ
ਅ) ਪੜਾਈ, ਸ਼ਖਸ਼ੀਅਤ, ਚੰਡੀਗੜ
ੲ) ਚੰਡੀਗੜ੍ਹ, ਸ਼ਖਸੀਅਤ, ਪੜਾਈ
ਸ) ਸ਼ਖਸ਼ੀਅਤ, ਪਰਾਈ, ਚੰਡੀਗੜ੍ਹ
4. ਪਾਕਿਸਤਾਨੀ ਪੰਜਾਬ ਵਿੱਚ ਵਰਤੀ ਜਾਣ ਵਾਲੀ ਲਿਪੀ ਦਾ ਨਾਮ ਲਿਖੋ।
5. ਪਹਿਲਾਂ ਭਾਸ਼ਾ ਹੋਂਦ ਵਿੱਚ ਆਉਂਦੀ ਹੈ ਕਿ ਲਿਪੀ ?
6. ਗੁਰਮੁਖੀ ਲਿਪੀ ਵਿੱਚ ਤਿੰਨ ਲਗਾਖਰ ਕਿਹੜੇ ਹਨ ?
7. ਭਾਰਤ ਦੀ ਸਭ ਤੋਂ ਪ੍ਰਾਚੀਨ ਲਿਪੀ ਕਿਹੜੀ ਹੈ ?
8.ਕੋਈ ਦੋ ਅਨੁਨਾਸਿਕ ਵਿਅੰਜਨਾਂ ਲਿਖੋ।
9. ਪੈਰ ਬਿੰਦੀ ਵਾਲੇ ਨਵੀਨ ਟੋਲੀ ਦੇ ਸਾਰੇ ਅੱਖਰ ਲਿਖੋ।
10. ਭਾਸ਼ਾ ਧੁਨੀ ਪ੍ਰਬੰਧ ਹੈ ਅਤੇ ਲਿਪੀ ਅੱਖਰ ਪ੍ਰਬੰਧ ਹੈ। ਦੱਸੋ ਸਹੀ ਕਿ ਗਲਤ।
(1*10=10)
ਚਾਰ ਅੰਕਾਂ ਵਾਲੇ ਪ੍ਰਸ਼ਨ :-
1. ਗੁਰਮੁਖੀ ਲਿਪੀ ਦੇ ਵਿਕਾਸ ਤੇ ਵਿਕਾਸ ਬਾਰੇ ਸੰਖੇਪ ਜਾਣਕਾਰੀ ਦਿਓ।
2. ਗੁਰਮੁਖੀ ਲਿਪੀ ਦੇ ਨਿਕਾਸ ਤੇ ਵਿਕਾਸ ਨਾਲ ਸੰਬੰਧਿਤ ਚਿੱਤਰ (ਡਾਇਗਰਾਮ ਬਣਾਓ)
3. ਗੁਰਮੁਖੀ ਲਿਪੀ ਦਾ ਇਹ ਨਾਮ ਕਿਵੇਂ ਪਿਆ? ਸੰਖੇਪ ਵਿੱਚ ਦੱਸੋ।
(5+5+5=15 )
1. ਵੱਡਾ ਪ੍ਰਸ਼ਨ :- ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਵੇਂ ਢੁਕਵੀ ਹੈ ਵਿਸਤਾਰ ਸਹਿਤ ਨੋਟ ਲਿਖੋ।
(10*1=10)

0 Comments