ਸ਼੍ਰੇਣੀ ਬਾਰਵੀਂ : ਪੰਜਾਬੀ ਚੋਣਵੀਂ
« CEP -ਅਸਾਈਨਮੈਂਟ-3 »
1.ਤੁਹਾਡੀ ਪਾਠ ਪੁਸਤਕ ਵਿੱਚ ਭਾਈ ਗੁਰਦਾਸ ਦੀਆਂ ਰਚਨਾਵਾਂ ਕਿਹੜੇ ਕਾਵਿ ਰੂਪ ਵਿੱਚ ਹਨ :-
ੳ) ਕਬਿਤ
ਅ) ਵਾਰਾਂ
ੲ) ਸਵਈਏ
ਸ) ਇਹਨਾਂ ਵਿੱਚੋਂ ਕੋਈ ਨਹੀਂ।
2. ਜਾ ਕਉ ਮੁਸ਼ਕਿਲ ਅਤਿ ਬਣੇ.. ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ :-
ੳ) ਗੁਰੂ ਨਾਨਕ ਦੇਵ ਜੀ
ਅ) ਗੁਰੂ ਅਰਜਨ ਦੇਵ ਜੀ
ੲ) ਗੁਰੂ ਅਮਰਦਾਸ ਜੀ
ਸ) ਗੁਰੂ ਰਾਮਦਾਸ ਜੀ
3. ਇੱਛਾ ਪੂਰਕ ਸਰਬ ਸੁਖਦਾਤਾ...ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ।
ੳ) ਗੁਰੂ ਅਰਜਨ ਦੇਵ ਜੀ
ਅ) ਗੁਰੂ ਅੰਗਦ ਦੇਵ ਜੀ
ੲ) ਗੁਰੂ ਅਮਰਦਾਸ ਜੀ
ਸ) ਗੁਰੂ ਰਾਮਦਾਸ ਜੀ
4. ਮੇਰੀ ਪਟੀਆ ਲਿਖੋ ਸਲੋਕ ਵਿੱਚ ਪ੍ਰਹਿਲਾਦ ਨੂੰ ਕੌਣ ਬਚਾਉਂਦਾ ਹੈ :-
ੳ) ਪ੍ਰਹਿਲਾਦ ਦੀ ਮਾਂ।
ਅ) ਪ੍ਰਹਿਲਾਦ ਦੇ ਸਾਥੀ।
ੲ) ਨਰਸਿੰਗ ਦੇ ਰੂਪ ਵਿੱਚ ਪਰਮਾਤਮਾ।
ਸ) ਇਹਨਾਂ ਵਿੱਚੋਂ ਕੋਈ ਨਹੀਂ।
5. ਗੁਰੂ ਅੰਗਦ ਦੇਵ ਜੀ ਅਨੁਸਾਰ ਹਉਮੈਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ :-
ੳ) ਆਪਣੀ ਵੱਖਰੀ ਹੋਂਦ ਬਣਾ ਕੇ
ਅ) ਗੁਰੂ ਦੇ ਸ਼ਬਦ ਨੂੰ ਕਮਾ ਕੇ
ੲ) ਆਪਣੀ ਸ਼ਖਸੀਅਤ ਕਾਇਮ ਰੱਖ ਕੇ
ਸ) ਉੱਪਰ ਵਾਲੇ ਤਿੰਨੋ ਹੀ।
6. ਗੁਰੂ ਨਾਨਕ ਦੇਵ ਜੀ ਅਨੁਸਾਰ ਅਸਲ ਧਰਮ-ਕਰਮ ਕੀ ਹੈ :-
ੳ) ਫਲ ਦੀ ਆਸ ਰੱਖੇ ਬਿਨਾਂ ਕੰਮ ਕਰਨਾ।
ਅ) ਧਰਮ ਕਰਮ ਬਦਲੇ ਮੁਕਤੀ ਦਾ ਦਰ ਮੰਗਣਾ।
ੲ) ਘਰ ਬਾਰ ਛੱਡ ਕੇ ਜਤੀ ਹੋਣਾ।
ਸ) ਉਪਰੋਕਤ ਸਾਰੇ ਹੀ।
7. ਖ਼ਵਾਜਾ ਗੁਲਾਮ ਫਰੀਦ ਦੀ ਕਿਸੇ ਇੱਕ ਰਚਨਾ ਦਾ ਨਾਮ ਲਿਖੋ।
8. ਹਾਸ਼ਮ ਸ਼ਾਹ ਦੇ ਦੋਹੜੇ ਵਿੱਚ ਆਏ ਸ਼ਬਦ (ਤਸਬੀ) ਤੋਂ ਕੀ ਭਾਵ ਹੈ ?
9.ਤੁਹਾਡੀ ਪੁਸਤਕ ਵਿੱਚ ਹਾਸ਼ਮ ਸ਼ਾਹ ਦੀਆਂ ਰਚਨਾਵਾਂ ਹਨ:-
ੳ) ਦੋਹੜਿਆਂ ਵਿੱਚੋਂ
ਅ) ਕਾਫੀਆਂ ਵਿੱਚੋਂ
ੲ) ਸਲੋਕਾਂ ਵਿੱਚੋਂ
ਸ) ਪ੍ਰੀਤ ਕਥਾਵਾਂ ਵਿੱਚੋਂ
10. ਮਾਟੀ ਕੁਦਮ ਕਰੇਂਦੀ ਯਾਰ.. ਕਾਫੀ ਵਿੱਚ ਬੁਲ੍ਹੇ ਸ਼ਾਹ ਹੇਠ ਲਿਖਿਆਂ ਵਿੱਚੋਂ ਕਿਸ ਦਾ ਵਰਣਨ ਕਰਦਾ ਹੈ
ੳ) ਸੰਸਾਰਿਕ ਨਾਸ਼ਮਾਨਤਾ
ਅ) ਮਨੁੱਖੀ ਰਿਸ਼ਤੇ
ੲ) ਸੱਭਿਆਚਾਰ
ਸ) ਸਮਾਜਿਕ ਕਦਰਾਂ ਕੀਮਤਾਂ
11. ਰੱਬਾ ਮੇਰੇ ਅਉਗੁਣ ਚਿੱਤ ਨਾ ਧਰੀਂ.. ਕਾਫ਼ੀ ਵਿੱਚ ਕਿਸ ਵੱਲੋਂ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ -
ੳ) ਜੀਵ ਆਤਮਾ ਵੱਲੋਂ
ਅ) ਸੰਗਤਾਂ ਵੱਲੋਂ
ੲ) ਫਕੀਰਾਂ ਵੱਲੋਂ
ਸ) ਗੁਰੂ ਵੱਲੋਂ
12. ਇਕਨਾ ਦੇ ਧਨ ਪੱਲੇ ਸ਼ਾਹ ਸਦਾਇੰਦੇ ਦੇ.. ਸਲੋਕ ਵਿੱਚ ਜ਼ਿਕਰ ਹੈ :-
ੳ) ਮਾਲਕ ਨੌਕਰ
ਅ) ਅਮੀਰੀ ਗਰੀਬੀ
ੲ) ਖੁਸ਼ੀ ਗਮੀ
ਸ) ਦੁੱਖ ਸੁੱਖ
13. (ਊਚੇ ਚੜ੍ਹ ਕੈ ਦੇਖਿਆ ਤਾ ਘਰਿ ਘਰਿ ਏਹਾ ਅੱਗ) ਸਤਰ ਵਿੱਚ ਊਚੈ ਚੂੜ੍ਹ ਕੇ ਤੋਂ ਭਾਵ ਹੈ :-
ੳ) ਉੱਚੀ ਥਾਂ ਉੱਤੇ ਚੜ੍ਹ ਕੇ
ਅ) ਆਪਣੇ ਦੁੱਖ ਤੋਂ ਉਚੇਰਾ ਉੱਠ ਕੇ
ੲ) ਕੋਠੇ ਉੱਤੇ ਚੜ੍ਹ ਕੇ
ਸ) ਉਪਰੋਕਤ ਸਾਰੇ ਹੀ
14. ਪੰਜਾਬੀ ਕਿੱਸਾ ਕਾਵਿ ਅਨੁਸਾਰ ਜੰਡ ਹੇਠ ਸੌਂ ਰਹੇ ਕਿਸ ਪ੍ਰੀਤ ਨਾਇਕ ਨੂੰ ਮਾਰਿਆ ਜਾਂਦਾ ਹੈ :-
ੳ) ਰਾਂਝਾ
ਅ) ਮਿਰਜ਼ਾ
ੲ) ਪੁੰਨੂ
ਸ) ਮਜਨੂੰ
15. ਵਾਰਸ ਦੀ ਹੀਰ ਪੰਜਾਬੀ ਕਿੱਸਾ ਕਾਵਿ ਦੀ ਉੱਤਮ ਪ੍ਰਾਪਤੀ ਹੈ :-
(ਦੱਸੋ ਇਹ ਕਥਨ ਸਹੀ ਹੈ ਜਾਂ ਗ਼ਲਤ)
16. ਚੰਡੀ ਦੀ ਵਾਰ ਦੀ ਕਥਾ ਮਾਰਕੰਡੇ ਪ੍ਰਾਣ ਵਿੱਚੋਂ ਲਈ ਗਈ ਹੈ..।
(ਦੱਸੋ ਉਪਰੋਕਤ ਕਥਨ ਸਹੀ ਹੈ ਜਾਂ ਗ਼ਲਤ)
17. ਨਜਾਬਤ ਦੀ ਵਾਰ ਨੂੰ...ਦੀ ਵਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। (ਖ਼ਾਲੀ ਥਾਂ ਭਰੋ)
18. (ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ_________) ਕਾਵਿ ਤੁਕ ਪੂਰੀ ਕਰੋ।
19. ਸਵੈਜੀਵਨੀ ਲੇਖਕ ਖ਼ੁਦ ਲਿਖਦਾ ਹੈ ਅਤੇ ਜੀਵਨੀ ਪਰਜੀਵੀ ਕਲਾ ਹੈ। (ਦੱਸੋ ਸਹੀ ਕਿ ਗ਼ਲਤ)
20. ਕਲਪਨਾ ਦਾ ਤੱਤ ਨਾਵਲ,ਨਾਟਕ, ਕਵਿਤਾ,ਕਹਾਣੀ ਜਾਂ ਸਫਰਨਾਮੇ ਵਿੱਚੋਂ ਕਿਸ ਵਾਸਤੇ ਸਭ ਤੋਂ ਜ਼ਰੂਰੀ ਹੈ?
(1*20=20)
1. ਪ੍ਰਸ਼ਨ : ਕੇਂਦਰੀ ਭਾਵ ਲਿਖੋ :-
ਸਤੀਆ ਏਹਿ ਨ ਆਖੀਅਨ
(ਅੰਕ 2)
2. ਪ੍ਰਸ਼ਨ. ਪ੍ਰਸੰਗ ਸਹਿਤ ਵਿਆਖਿਆ ਕਰੋ :-
ਕਹੂੰ ਮਸਜਿਦ ਕਾ ਵਰਤਾਰਾ ਹੈ
ਕਹੂੰ ਬਣਿਆ ਠਾਕੁਰ ਦੁਆਰਾ ਹੈ
ਕਹੂੰ ਬੈਰਾਗੀ ਜਟ ਧਾਰਾ ਹੈ
ਕਹੂ ਸ਼ੇਖ ਨਬੀ ਬਣ ਆਇਆ ਹੈ।
(ਅੰਕ 3)
3.ਪ੍ਰਸ਼ਨ. ਬੀਰ ਕਾਵਿ ਧਾਰਾ ਉੱਪਰ ਨੋਟ ਲਿਖੋ। (ਅੰਕ 5)
4 . ਪ੍ਰਸ਼ਨ. ਕਿੱਸਾ ਕਾਵਿ ਧਾਰਾ ਉੱਪਰ ਨੋਟ ਲਿਖੋ।
(ਅੰਕ 5)

0 Comments