CEP - ਅਸਾਈਨਮੈਂਟ -2
1. ਪ੍ਰਿੰਸੀਪਲ ਤੇਜਾ ਸਿੰਘ ਦੀ ਅੰਗਰੇਜ਼ੀ ਸਾਹਿਤ ਵਿੱਚ ਡੂੰਘੀ ਦਿਲਚਸਪੀ........ ਨੇ ਪਵਾਈ:
ੳ) ਨੂਰ ਖਾਨ ਨੇ
ਅ) ਪੰਡਿਤ ਈਸਰ ਦਾਸ ਨੇ
ੲ) ਲਾਲਾ ਕੁੰਦਨ ਲਾਲ ਨੇ
ਸ) ਜੈ ਕਿਸ਼ਨ ਨੇ
2. ਮੇਰੇ ਬੱਚੇ ਮੇਰਾ ਮੁਹਾਂਦਰਾ ਪਾਠ ਕਿਸ ਦੀ ਰਚਨਾ ਹੈ?
ੳ) ਖੁਸ਼ਵੰਤ ਸਿੰਘ
ਅ) ਬਲਰਾਜ ਸਾਹਨੀ
ੲ) ਬਲਵੰਤ ਗਾਰਗੀ
ਸ) ਪ੍ਰਭਜੋਤ ਕੌਰ
3. ਸਿੰਬਾ ......... ਨਸਲ ਦਾ ਕੁੱਤਾ ਸੀ:
ੳ) ਦੇਸੀ
ਅ) ਅਮਰੀਕਨ ਬੁਲੀ
ੲ) ਜਰਮਨ ਸ਼ੈਫਰਡ
ਸ) ਲੈਬਰੇ
4............ ਵਿੱਚ ਸਾਹਿਬ ਸਿੰਘ ਦਾ ਵਿਆਹ ਹੋਇਆ :
ੳ) 1905 ਵਿੱਚ
ਅ) 1908 ਵਿੱਚ
ੲ) 1919 ਵਿੱਚ
ਸ) 2020 ਵਿੱਚ।
5. ਮਨੁੱਖ ਨਾਲ ਮਨੁੱਖ ਦਾ ਮੇਲ..... ਦੀ ਮਹਾਨ ਘਟਨਾ ਹੁੰਦਾ ਹੈ:
ੳ) ਜ਼ਿੰਦਗੀ
ਅ) ਸਮਾਜ
ੲ) ਸੰਸਾਰ
ਸ) ਇਹਨਾਂ ਵਿੱਚੋਂ ਕੋਈ ਨਹੀਂ
6 ਪੂਰਨ ਸਿੰਘ ਨੂੰ ਉਸਦੇ ਦੋਸਤ...... ਸਮਝਦੇ ਸਨ
ੳ) ਵਿਦਵਾਨ
ਅ) ਨੀਮ ਪਾਗਲ
ੲ) ਕਵੀ ਅਤੇ ਲੇਖਕ
ਸ) ਮਹਾਨ ਵਿਅਕਤੀ।
7. ਬਖਸ਼ਿਸ਼ ਕਿਰਪਾ ਰਾਮ ਜਦੋਂ ਲੇਖਕ ਦੇ ਘਰ ਆਉਂਦਾ ਤਾਂ ਉਹ ਸ੍ਰੀ ਕ੍ਰਿਸ਼ਨ ਦੀ ਮੂਰਤੀ ਵੀ ਆਪਣੇ ਨਾਲ ਲੈ ਕੇ ਆਉਂਦਾ।
ਦੱਸੋ ਇਹ ਕਥਨ ਸਹੀ ਹੈ ਕਿ ਗ਼ਲਤ ?
8. ਗੁਰਬਸ਼ ਸਿੰਘ ਨੂੰ ਪ੍ਰੀਤ ਲੜੀ ਨੂੰ ਆਪਣੀ ਸਵਿਸ ਮੇਜ਼ਬਾਨ ਬਿਲਕੁਲ ਚੰਗੀ ਨਹੀਂ ਸੀ ਲੱਗਦੀ।
ਦੱਸੋ ਇਹ ਕਥਨ ਸਹੀ ਹੈ ਕਿ ਗ਼ਲਤ ?
9. ਡਾਕਟਰ ਰੰਧਾਵਾ ਦੇ ਨਿਗਰਾਨ ਪ੍ਰੋਫੈਸਰ ਐਮ ਐਲ ਘੋਸ਼ ਰੰਗ ਨਹੀਂ ਪਛਾਣ ਸਕਦੇ ਸਨ ਕਿਉਂਕਿ :
ੳ) ਉਹਨਾਂ ਦੀ ਨਜ਼ਰ ਕਮਜ਼ੋਰ ਸੀ
ਅ) ਉਹ ਕਲਰ ਬਲਾਇੰਡ ਸਨ
ੲ) ਉਹਨਾਂ ਨੂੰ ਰੰਗਾਂ ਦਾ ਗਿਆਨ ਨਹੀਂ ਸੀ
ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ।
10. ਲੇਖਕ ਦੇ ਰੋਕਣ ਦੇ ਬਾਵਜੂਦ ਸਿੰਬਲ ਮਾਰਨ ਤੋਂ ਨਹੀਂ ਹਟਦਾ ਸੀ :-
ੳ) ਗਲਹਿਰੀਆਂ ਨੂੰ
ਅ) ਚਿੜੀਆਂ ਨੂੰ
ੲ) ਬਿੱਲੀਆਂ ਨੂੰ
ਸ) ਖਰਗੋਸ਼ਾਂ ਨੂੰ
11. ਪ੍ਰੀਤਮ ਕੌਰ ਅੰਮ੍ਰਿਤਾ ਪ੍ਰੀਤਮ ਦੀ :
ੳ) ਭੂਆ ਸੀ
ਅ) ਚਾਚੀ ਸੀ
ੲ) ਮਾਸੀ ਸੀ
ਸ) ਮਾਂ ਦੀ ਸਹੇਲੀ ਸੀ।
12. ਦੱਸੋ ਲੇਖਿਕਾ ਪ੍ਰਭ ਜੋਤ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਉਸਦੇ ਦਾਦਾ ਜੀ ਨੇ ਕੀ ਵੰਡਿਆ :
ੳ) ਲੱਡੂ
ਅ) ਬਰਫੀ
ੲ) ਜਲੇਬੀਆਂ
ਸ) ਮਿਸ਼ਰੀ ਦਾ ਕੜਾਹ
13. ਅੰਮ੍ਰਿਤਾ ਪ੍ਰੀਤਮ ਦੀ ਪਹਿਲੀ ਕਿਤਾਬ ਕਦੋਂ ਛਪੀ?
14. ਜੰਨਤ ਦੁਆਰਾ ਜਨਮਦਿਨ ਮੌਕੇ ਪਹਿਨਿਆ ਫਰਾਕ
ੳ) ਨਵਾਂ ਸੀ
ਅ) ਦੋ ਸਾਲ ਪੁਰਾਣਾ ਸੀ
ੲ) 33 ਸਾਲ ਪੁਰਾਣਾ ਸੀ
ਸ) ਦੋ ਮਹੀਨੇ ਪੁਰਾਣਾ ਸੀ।
15. ਖੁਸ਼ਵੰਤ ਸਿੰਘ ਦੀ ਬੇਟੀ ਨੇ ਸਿੰਬਾ ਨੂੰ ਦਿੱਲੀ ਤੋਂ ਖਰੀਦਿਆ ਸੀ।
ਦੱਸੋ ਇਹ ਕਥਨ ਸਹੀ ਹੈ ਜਾਂ ਗ਼ਲਤ ?
16. ਤਖ਼ਤ ਜਾਂ ਤਖ਼ਤਾ ਪਾਠ ਦੇ ਆਧਾਰ ਉੱਪਰ ਨਿਮਨ ਲਿਖਤ ਸਤਰ ਪੂਰੀ ਕਰੋ :
ਯਾ ਖੁਦਾ ਮੁਝੇ.............. ਮੇ ਨਾ ਡਾਲ।
17. ਮੁਲਕਾਂ ਦੀਆਂ ਸਰਹੱਦਾਂ ਉੱਤੇ ਪੁਲਿਸ ਦਾ ਪ੍ਰਮਾਣ ਪੱਤਰ ਵੇਖਣਾ ਤੇ ਸਮਾਨ ਫੋਲਣਾ ਮਨੁੱਖ ਵਿੱਚ :
ੳ) ਆਸ਼ਾ ਪੈਦਾ ਕਰਦਾ ਹੈ
ਅ) ਉਤਸ਼ਾਹ ਪੈਦਾ ਕਰਦਾ ਹੈ
ੲ) ਪਿਆਰ ਪੈਦਾ ਕਰਦਾ ਹੈ
ਸ) ਘਟੀਆ ਹੋਣ ਦਾ ਅਹਿਸਾਸ ਪੈਦਾ ਕਰਦਾ ਹੈ।
18. ਸਾਡੇ ਦੇਸ਼ ਦਾ ਅਖਾਣ ਹੈ 'ਚੋਰੀ, ਯਾਰੀ ਚਾਕਰੀ...
ੳ) ਬਾਝ ਪੈਸਿਆਂ ਨਾਹੀਂ
ਅ) ਬਾਜ ਵਸੀਲੇ ਨਾਹੀਂ
ੲ) ਬਾਜ ਮਾਪਿਆਂ ਰਾਹੀਂ
ਸ) ਬਾਜ ਦੁਸ਼ਮਣਾਂ ਨਾਹੀਂ
19. ਲੇਖਕ ਦੀ ਮਾਮੀ ਦੀਵਾਨ ਦੇਈ ਸਿੱਖਾਂ ਦੀ ਧੀ ਸੀ ਪਰ ਉਸ ਦੇ ਨਾਨਕੇ ਮੋਨੇ ਸਨ। ਦੱਸੋ ਸਹੀ ਕਿ ਗ਼ਲਤ ?
20. ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਅਟਕ ਦਰਿਆ ਵਿੱਚ ਖੜ੍ਹਾ ਰਿਹਾ ਸਾਰੀ ਫੌਜ -
ੳ) ਸਹੀ ਸਲਾਮਤ ਪਾਰ ਹੋ ਗਈ
ਅ) ਪਾਣੀ ਵਿੱਚ ਖੜ੍ਹੀ ਰਹੀ
ੲ) ਪਾਣੀ ਵਿੱਚ ਡੁੱਬ ਗਈ
ਸ) ਤਿੰਨਾਂ ਵਿੱਚੋਂ ਕੋਈ ਨਹੀਂ।
ਦੋ ਅੰਕਾਂ ਵਾਲੇ ਪ੍ਰਸ਼ਨ (5*2=10)
1. ਪ੍ਰੋਫ਼ੈਸਰ ਸਾਹਿਬ ਸਿੰਘ ਨੇ ਡਾਕਖਾਨੇ ਦੀ ਨੌਕਰੀ ਕਿਉਂ ਛੱਡ ਦਿੱਤੀ ਸੀ?
2. ਤਖ਼ਤ ਜਾਂ ਤਖ਼ਤਾ ਦਾ ਸਵੈਜੀਵਨੀ ਅੰਸ਼ ਦੇ ਆਧਾਰ ਉੱਪਰ ਡਾਕਟਰ ਰੰਧਾਵਾ ਦੀ ਸ਼ਖਸੀਅਤ ਦੇ ਦੋ ਵਿਸ਼ੇਸ਼ ਗੁਣ ਲਿਖੋ?
3. ਪ੍ਰੀਤਲੜੀ ਨੂੰ ਸਵਿਸ ਸਲੋਕਾਂ ਦੀਆਂ ਕਿਹੜੀਆਂ-੨ ਗੱਲਾਂ ਚੰਗੀਆਂ ਲੱਗੀਆਂ?
4. ਇੱਕ ਸਵੈਜੀਵਨੀ ਵਜੋਂ ਤੇਜਾ ਸਿੰਘ ਦੀ ਲਿਖਤ ਦੀਆਂ ਖੂਬੀਆਂ ਲਿਖੋ?
5. ਭਗਤ ਸਿੰਘ ਹੋਰਾਂ ਦੀ ਸ਼ਹੀਦੀ ਬਾਰੇ ਮੇਰਾ ਨਾਮਕਰਨ ਸਵੈ ਜੀਵਨੀ ਅੰਸ਼ ਵਿੱਚ ਕੀ ਵੇਰਵੇ ਦਿੱਤੇ ਗਏ ਹਨ? ਸੰਖੇਪ ਵਿੱਚ ਲਿਖੋ।
ਚਾਰ ਅੰਕਾਂ ਵਾਲੇ ਪ੍ਰਸ਼ਨ
(4*5=20)
1. ਲੋਕ ਸਾਹਿਤ ਇਕੱਤਰ ਕਰਨ ਲਈ ਵਣਜਾਰਾ ਬੇਦੀ ਨੂੰ ਕਿਸ ਕਿਸ ਤਰ੍ਹਾਂ ਦੇ ਯਤਨ ਕਰਨੇ ਪਏ ਇਸ ਪਾਠ ਦੇ ਅਧਾਰ 'ਤੇ ਦੱਸੋ
2. ਅੰਮ੍ਰਿਤਾ ਪ੍ਰੀਤਮ ਦੇ ਮੱਥੇ ਉੱਪਰ ਤਿਉੜੀ ਕਿਉਂ ਪੈਰ ਗਈ ਸੀ?
3. ਲੋਕ ਸਿੰਬਾ ਤੋਂ ਕਿਉਂ ਡਰਦੇ ਸਨ?
4. ਬਲਵੰਤ ਗਾਰਗੀ ਆਪਣੇ ਬੇਟੇ ਨੂੰ ਗਿੱਠ ਮੁਠੀਆ ਬਲਵੰਤ ਕਿਉਂ ਕਹਿੰਦਾ ਹੈ?
5. ਪ੍ਰੀਤਮ ਕੌਰ ਨੇ ਲੇਖਕ ਦੇ ਪਿਤਾ ਅੱਗੇ ਆਪਣੀਆਂ ਸੋਨੇ ਦੀਆਂ ਚੂੜੀਆਂ ਲਾਹ ਕੇ ਕਿਉਂ ਰੱਖ ਦਿੱਤੀਆਂ ਸਨ?

0 Comments