Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਸ਼੍ਰੇਣੀ ਬਾਰਵੀਂ • ਪੰਜਾਬੀ ਚੋਣਵੀਂ • CEP-ਅਸਾਈਨਮੈਂਟ - 1

ਸ਼੍ਰੇਣੀ ਬਾਰਵੀਂ : ਪੰਜਾਬੀ ਚੋਣਵੀਂ
                               ✓ CEP-ਅਸਾਈਨਮੈਂਟ-1

1.ਵੀਭਤਸ ਰਸ ਦਾ ਸਥਾਈ ਭਾਵ ਹੈ: 
ੳ)ਗੁੱਸਾ 
 ਅ) ਤਰਸ 
 ੲ)ਜੋਸ਼    
 ਸ)ਕਚਿਆਣ 

2.ਇੱਕ ਵਸਤੂ ਦੀ ਦੂਜੀ ਵਸਤੂ ਨਾਲ ਤੁਲਨਾ ਕਰਨ ਵਾਲਾ ਅਲੰਕਾਰ ਹੈ 
ੳ) ਅਨੁਪ੍ਰਾਸ 
ਅ) ਦ੍ਰਿਸ਼ਟਾਂਤ  
ੲ) ਉਪਮਾ 
ਸ) ਰੂਪਕ 

3.ਵਰਣਿਕ ਛੰਦਾਂ ਵਾਲਾ ਸਹੀ ਜੁੱਟ ਚੁਣੋ : 
ੳ)ਚੌਪਈ ਅਤੇ ਦਵਈਆ 
ਅ) ਕੋਰੜਾ ਅਤੇ ਕਬਿਤ 
ੲ) ਦੋਹਰਾ ਅਤੇ ਬੈਂਤ 
ਸ) ਇਹਨਾਂ ਵਿੱਚੋਂ ਕੋਈ ਨਹੀਂ 

4.ਕਵਿਤਾ ਦਾ ਗਹਿਣਾ ਮੰਨਿਆ ਜਾਂਦਾ ਹੈ : 
ੳ)ਅਲੰਕਾਰ 
ਅ)ਰਸ 
ੲ)ਛੰਦ
ਸ) ਰਾਣੀਹਾਰ 

5.ਸਤਿਗੁਰੂ ਨਾਨਕ ਪ੍ਰਗਟਿਆ 
ਮਿਟੀ ਧੁੰਦ ਜਗ ਚਾਨਣ ਹੋਆ।।
ਜਿਉ ਕਰਿ ਸੂਰਜ ਨਿਕਲਿਆ 
ਤਾਰੇ ਛਪੇ ਅੰਧੇਰ ਪਲੋਆ।।
ਕਿਹੜਾ ਅਲੰਕਾਰ ਹੈ :-
ੳ)ਉਪਮਾ 
ਅ)ਰੂਪਕ 
ੲ)ਅਤਿਕਥਨੀ 
ਸ)ਦ੍ਰਿਸ਼ਟਾਂਤ

6 ......... ਨੂੰ ਕਾਵਿ ਦੀ ਆਤਮਾ ਮੰਨਿਆ ਜਾਂਦਾ ਹੈ। 
ੳ) ਅਲੰਕਾਰ 
ਅ)ਛੰਦ 
ੲ)ਰਸ 
ਸ)ਵਾਰਤਾਲਾਪ 
                                  1*6=6

1. ਰੂਪਕ ਅਲੰਕਾਰ ਦੀ ਪਰਿਭਾਸ਼ਾ ਲਿਖੋ। 
2. ਬੀਰ ਰਸ ਦੀ ਕੋਈ ਇੱਕ ਉਦਾਹਰਨ ਲਿਖੋ 
3. ਸ਼ਿੰਗਾਰ ਰਸ ਕਿਹੜੇ ਦੋ ਰੂਪਾਂ ਵਿੱਚ ਮਿਲਦਾ ਹੈ ਉਹਨਾਂ ਦੇ ਨਾਮ ਲਿਖੋ। 
                                  6*2=6
1.ਅਲੰਕਾਰ ਦੀ ਪਰਿਭਾਸ਼ਾ ਦਿਓ ਅਤੇ ਤੁਹਾਡੀ ਪੁਸਤਕ ਵਿੱਚ ਦਰਜ ਪੰਜ ਅਲੰਕਾਰਾਂ ਦੇ ਨਾਮ ਲਿਖੋ। 

2.ਕਰੁਣਾ ਰਸ ਦੀ ਪਰਿਭਾਸ਼ਾ ਲਿਖੋ ਅਤੇ ਇਸ ਦੀ ਉਦਾਹਰਣ ਵੀ ਦਿਓ

Post a Comment

0 Comments