Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਅਭਿਆਸ ਨਾਲ ਸੰਬੰਧਿਤ ਸੰਖੇਪ ਰਚਨਾ ਅਤੇ ਉਹਨਾਂ ਦੇ ਢੁਕਵੇਂ ਸਰਲੇਖ

» ਅਭਿਆਸ ਨਾਲ਼ ਸੰਬੰਧਿਤ ਸੰਖੇਪ ਰਚਨਾ ਅਤੇ ਉਹਨਾਂ ਦੇ ਢੁਕਵੇਂ ਸਿਰਲੇਖ 

ਸੰਖੇਪ ਰਚਨਾ (1)
                        ਜ਼ਿੰਦਗੀ ਦਾ ਮਕਸਦ

            ਮਕਸਦ ਭਰਪੂਰ ਜ਼ਿੰਦਗੀ ਹੀ ਅਸਲ ਜ਼ਿੰਦਗੀ ਹੈ। ਅਜਿਹੀ ਜ਼ਿੰਦਗੀ ਜਿਉਣ ਵਾਲਿਆਂ ਨੂੰ ਸਾਰੀ ਪ੍ਰਕਿਰਤੀ ਕਿਸੇ ਮਕਸਦ ਵਿੱਚ ਲੱਗੀ ਨਜ਼ਰ ਆਉਂਦੀ ਹੈ। ਚੜ੍ਹਦੀ ਕਲਾ ਵਿੱਚ ਰਹਿਣਾ ਅਤੇ ਕਿਸੇ ਦੇ ਕੰਮ ਆਉਣਾ ਜ਼ਿੰਦਗੀ ਦੇ ਵੱਡੇ ਮਕਸਦ ਹਨ। ਜਦੋਂ ਜ਼ਿੰਦਗੀ ਨੂੰ ਮਕਸਦ ਮਿਲ ਜਾਂਦਾ ਹੈ ਤਾਂ ਉਹ ਜਿਉਣ ਜੋਗੀ ਹੋ ਜਾਂਦੀ ਹੈ।

ਸੰਖੇਪ ਰਚਨਾ (2)
                        ਨਸ਼ੇ ਅਤੇ ਮਾਨਸਿਕਤਾ

             ਅਜੋਕੀ ਮੁਕਾਬਲੇਬਾਜ਼ੀ ,ਪੂੰਜੀ ਦੀ ਲਾਲਸਾ ਅਤੇ ਪਦਾਰਥਕ ਸੁਖ ਜਮਾ ਕਰਨ ਦੀ ਦੌੜ ਨੇ ਜ਼ਿੰਦਗੀ ਦਾ ਮਸ਼ੀਨੀਕਰਨ ਕਰ ਦਿੱਤਾ ਹੈ। ਆਮ ਲੋਕ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਦਿਆਂ ਸਮਾਜਿਕ, ਮਾਨਸਿਕ ਤੇ ਆਤਮਕ ਲੋੜਾਂ ਪੂਰੀਆਂ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਨਾਲ ਮਾਨਸਿਕ ਖਿਲਾਅ ਪੈਦਾ ਹੁੰਦਾ ਹੈ। ਭੀੜ ਵਧਣ ਦੇ ਬਾਵਜੂਦ ਇਨਸਾਨ ਇਕੱਲਾ ਹੈ। ਇਸ ਗੱਲ ਦਾ ਵਿੱਚ ਮਨੁੱਖ ਨਸ਼ਿਆਂ ਵਰਗੇ ਮਸਨੂਹੀ ਸਹਾਰੇ ਤਲਾਸ਼ ਦਾ ਹੈ। 

ਸੰਖੇਪ ਰਚਨਾ (3)
                            ਸਾਦਾ ਜੀਵਨ
             ਛੋਟਾ ਜਿਹਾ ਘਰ, ਸੁਖੀ ਪਰਿਵਾਰ ਤੇ ਆਪਸੀ ਪਿਆਰ ਲਈ ਬਹੁਤਾ ਧਨਾਡ ਹੋਣਾ ਜ਼ਰੂਰੀ ਨਹੀਂ। ਬਹੁਤੇ ਮਹਾਨ ਵਿਅਕਤੀ ਪੈਸੇ ਵਾਲੇ ਨਹੀਂ ਹੋਏ। ਅਰੋਗਤਾ ਅਤੇ ਚੈਨ ਲਈ ਅਮੀਰ ਨੂੰ ਵੀ ਗਰੀਬ ਵਾਂਗ ਥੋੜ੍ਹਾ ਖਾਣਾ ਜ਼ਰੂਰੀ ਹੈ। ਸਾਦਾ ਖਾਣਾ ਅਤੇ ਸਹਿਜ ਜੀਵਨ ਸਕੂਨ ਦਿੰਦੇ ਹਨ। ਮੌਸਮੀ ਖੁਰਾਕ ਸਸਤੀ ਵੀ ਹੁੰਦੀ ਹੈ ਅਤੇ ਲਾਹੇਵੰਦ ਵੀ।

ਸੰਖੇਪ ਰਚਨਾ (4)
                          ਸੁੰਦਰਤਾ

             ਸੁੰਦਰਤਾ ਇੱਕ ਇਲਾਹੀ ਜਲਵਾ ਹੈ। ਇਹ ਪ੍ਰਕਿਰਤੀ ਦੇ ਵੱਖ-ਵੱਖ ਰੂਪਾਂ ਵਿੱਚੋਂ ਵੱਖ-ਵੱਖ ਤਰੀਕਿਆਂ ਨਾਲ ਪ੍ਰਦਰਸ਼ਿਤ ਹੁੰਦੀ ਹੈ। ਸੁੰਦਰਤਾ ਸਥੂਲ ਨਹੀਂ ਪਰ ਸਥੂਲ ਟਿਕਾਣਿਆਂ ਉੱਪਰ ਜਲਵੇ ਮਾਰਦੀ ਹੈ। ਇਸ ਦਾ ਸਬੰਧ ਅਰਸ਼ਾਂ ਨਾਲ ਹੈ। ਇਹ ਲੋਭ, ਲਾਲਚ ਅਤੇ ਗਰਜਾਂ ਤੋਂ ਪਰੇ ਹੈ। ਸੁੰਦਰਤਾ ਆਪਣੇ ਆਪ ਵਿੱਚ ਮੁਕੰਮਲ ਦੇਵੀ ਹੈ।

ਸੰਖੇਪ ਰਚਨਾ (5)
                         ਬੱਚਤ

            ਬੱਚਤ ਬਹੁਤ ਜਰੂਰੀ ਹੈ। ਇਸ ਦਾ ਮਤਲਬ ਕੰਜੂਸੀ ਨਹੀਂ। ਕਮਾਏ ਪੈਸੇ ਨੂੰ ਸਹੀ ਤਰੀਕੇ ਖਰਚਣਾ ਬੱਚਤ ਹੈ। ਮੁਢਲੀਆਂ ਜ਼ਰੂਰਤਾਂ ਉਪਰ ਪੈਸਾ ਨਾ ਖਰਚ ਕੇ ਵੱਡੇ ਖਰਚਿਆਂ ਅਤੇ ਮੁਸ਼ਕਲਾਂ ਨੂੰ ਸੱਦਾ ਦੇਣਾ ਬੱਚਤ ਨਹੀਂ। ਐਸ਼ ਅਤੇ ਫਜ਼ੂਲ ਖਰਚੀ ਤੋਂ ਬਚਣਾ ਚਾਹੀਦਾ ਹੈ। ਵਕਤ ਦੀ ਬੱਚਤ ਵੀ ਇੱਕ ਖਾਸ ਬੱਚਤ ਹੈ।

ਸੰਖੇਪ ਰਚਨਾ (6)
                           ਨੈਣਾਂ ਦੀ ਗੰਗਾ

               ਨੈਣਾਂ ਦੀ ਪ੍ਰੇਮਧਾਰਾ ਵਿੱਚ ਇਸ਼ਨਾਨ ਕਰਨ ਨਾਲ ਮਨ ਸਹਿਜ, ਪਵਿੱਤਰ ਤੇ ਸਵੱਛ ਹੋਕੇ ਖਿੜ ਉੱਠਦਾ ਹੈ। ਨੈਣਾਂ ਦੀ ਗੰਗਾ ਨਾਲ ਪ੍ਰੇਮ ਤੇ ਵੈਰਾਗ ਪੈਦਾ ਹੁੰਦੇ ਹਨ। ਰੋਜ਼ਾਨਾ ਗੰਗਾ ਜਲ ਨਾਲ ਕੀਤਾ ਇਸ਼ਨਾਨ ਇਸ ਦੇ ਮੁਕਾਬਲੇ ਉਪਰ ਪ੍ਰਭਾਵਹੀਣ ਹੈ।

ਸੰਖੇਪ ਰਚਨਾ (7)
                       ਕਿਰਤ ਅਤੇ ਮਨੁੱਖੀ ਜੀਵਨ

               ਕਿਰਤ ਮਨੁੱਖੀ ਜੀਵਨ ਦੀ ਪ੍ਰਮੁੱਖ ਲੋੜ ਹੈ। ਅਰਾਮ ਅਤੇ ਵੇਹਲ ਦੇ ਸਮੇਂ ਵੀ ਅਸੀਂ ਕੰਮ ਕਰਦੇ ਹਾਂ। ਗਤੀਸ਼ੀਲਤਾ ਹੀ ਮਨੁੱਖ ਦੀ ਪ੍ਰਗਤੀ ਦਾ ਪ੍ਰਮਾਣ ਹੈ।

ਸੰਖੇਪ ਰਚਨਾ (8)
                           ਵੋਟ ਦਾ ਹੱਕ 
                                ਜਾਂ 
                          ਮੱਤ ਦਾਨ ਵਿਹਾਰ

           ਚੋਣ ਪ੍ਰਣਾਲੀ ਲੋਕ ਰਾਜ ਦਾ ਮੁੱਢ ਹੈ। ਆਜ਼ਾਦੀ ਤੋਂ ਪਹਿਲਾਂ ਵੋਟ ਦੇਣ ਦਾ ਹੱਕ ਸੀਮਤ ਸੀ। ਆਜ਼ਾਦੀ ਉਪਰੰਤ ਭਾਵੇਂ ਹਰੇਕ ਨਾਗਰਿਕ ਨੂੰ ਵੋਟ ਦੇਣ ਦਾ ਹੱਕ ਮਿਲ ਗਿਆ ਪ੍ਰੰਤੂ ਨਾਗਰਿਕਾਂ ਨੂੰ ਵੋਟ ਦੀ ਸਹੀ ਕੀਮਤ ਨਹੀਂ ਸਮਝਾਈ ਜਾ ਸਕੀ। ਆਜ਼ਾਦੀ ਤੋਂ ਕੁਝ ਸਮਾਂ ਬਾਅਦ ਤੱਕ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਸਧਾਰਨ ਲੋਕਾਂ ਦੀਆਂ ਗਰਜ਼ਾਂ ਦਾ ਫਾਇਦਾ ਚੁੱਕਦਿਆਂ ਲੋਕਾਂ ਦੇ ਇਸ ਹੱਕ ਉੱਪਰ ਡਾਕਾ ਮਾਰਿਆ ਹੈ।

ਸੰਖੇਪ ਰਚਨਾ (9)
                         ਚੰਗੀ ਪਰਵਰਿਸ਼

             ਕਿਸੇ ਵਿਅਕਤੀ ਦੀ ਸ਼ਖਸੀਅਤ ਅਤੇ ਉਸਦੇ ਵਿਹਾਰ ਵਿੱਚ ਉਸਦੇ ਮਾਂ ਬਾਪ, ਘਰ -ਪਰਿਵਾਰ ਅਤੇ ਸਮਾਜ ਦਾ ਵਿਸ਼ੇਸ਼ ਸਥਾਨ ਹੁੰਦਾ ਹੈ। ਮਾਂ ਬਾਪ ਦੁਆਰਾ ਕੀਤੀ ਚੰਗੀ ਪਰਵਰਿਸ਼ ਬੱਚੇ ਨੂੰ ਸਰਬ ਕਲਾ ਸੰਪੂਰਨ ਬਣਾਉਂਦੀ ਹੈ। ਇਤਿਹਾਸ ਗਵਾਹ ਹੈ ਕਿ ਕਿਸੇ ਵਿਅਕਤੀ ਨੂੰ ਨਾਇਕ ਜਾਂ ਖਲਨਾਇਕ ਬਣਾਉਣ ਵਿੱਚ ਉਸਦੇ ਮਾਂ ਬਾਪ ਪਰਿਵਾਰ ਅਤੇ ਸੰਗਤ ਦਾ ਯੋਗਦਾਨ ਹੁੰਦਾ ਹੈ।

ਸੰਖੇਪ ਰਚਨਾ (10)
                           ਵਿਆਹ ਪਰੰਪਰਾ

              ਵਿਆਹ ਪਰੰਪਰਾ ਵਿੱਚ ਪਹਿਲਾਂ ਨਾਈ ,ਪਰੋਹਤ ਜਾਂ ਵਿਚੋਲੇ ਦੀ ਮੁੱਖ ਭੂਮਿਕਾ ਹੁੰਦੀ ਸੀ। ਅਜੋਕੇ ਸਮੇਂ ਕੁਝ ਨੌਜਵਾਨ ਆਪਣੀ ਇੱਛਾ ਅਨੁਸਾਰ ਅੰਤਰਜਾਤੀ ਪ੍ਰੇਮ ਵਿਆਹ ਕਰਾ ਰਹੇ ਹਨ। ਆਮ ਕਰਕੇ ਆਪਣੇ ਧਰਮ, ਜ਼ਾਤ, ਗੋਤ ਅਤੇ ਖੇਤਰ ਨੂੰ ਵਿਚਾਰਕੇ ਹੀ ਵਿਆਹ ਕੀਤੇ ਜਾਂਦੇ ਹਨ। ਪਿੰਡ ਦੀ ਧੀ ਨਾਲ ਰਿਸ਼ਤਾ ਕਰਨਾ ਲੋਕਾਂ ਚਾਰ ਦੇ ਵਿਰੁੱਧ ਹੈ।

ਸੰਖੇਪ ਰਚਨਾ (11)
                            ਦੋਸਤੀ

                ਮਨੁੱਖੀ ਰਿਸ਼ਤਿਆਂ ਵਿੱਚ ਦੋਸਤੀ ਦੀ ਮਹੱਤਵਪੂਰਨ ਭੂਮਿਕਾ ਹੈ। ਇਕੱਲਤਾ ਆਪਣੇ ਆਪ ਵਿੱਚ ਹੀ ਬਿਮਾਰੀ ਹੈ। ਦੋਸਤ ਸੰਕਟ ਮੋਚਨ ਦਾ ਕੰਮ ਕਰਦੇ ਹਨ। ਦੋਸਤੀ ਨਾਲ ਸਮਾਜਿਕ ਪ੍ਰਬੰਧ ਅਤੇ ਮਾਨਸਿਕ ਸਿਹਤ ਬਿਹਤਰ ਹੁੰਦੀ ਹੈ। ਸੱਚੀ ਦੋਸਤੀ ਵਿੱਚ ਤੋਹਫਿਆਂ ਦਾ ਵਟਾਂਦਰਾ ਜਰੂਰੀ ਨਹੀਂ।

 ਸੰਖੇਪ ਰਚਨਾ (12)
                          ਹਉਂਮੈਂ

              ਹਉਂਮੈਂ ਅਤੇ ਹੰਕਾਰ ਮਨੁੱਖ ਦੀ ਪ੍ਰਕਿਰਤੀ- ਪ੍ਰਵਿਰਤੀ ਵਿੱਚ ਹੈ। ਇਕਦਮ ਮਿਲੀ ਦੌਲਤ ਅਤੇ ਸ਼ੋਹਰਤ ਫੁਕਰੀ ਮਾਰਨ ਅਤੇ ਚਾਪਲੂਸੀ ਸੁਣਨ ਦੀ ਆਦਤ ਪੈਦਾ ਕਰਦੀ ਹੈ। ਹਉਮੈ ਦਾ ਸ਼ਿਕਾਰ ਮੱਧ ਵਰਗ ਅਤੇ ਇਸ ਦੀਆਂ ਔਰਤਾਂ ਵਧੇਰੇ ਹੁੰਦੀਆਂ ਹਨ। ਹਉਮੈ ਕ੍ਰੋਧ ਦੀ ਮਾਂ ਹੈ ਅਤੇ ਕ੍ਰੋਧ ਦੀ ਅੱਗ ਮਨੁੱਖ ਨੂੰ ਪੂਰੀ ਤਰ੍ਹਾਂ ਸਾੜ ਦਿੰਦੀ ਹੈ l

Post a Comment

0 Comments