ਵਿਸ਼ਾ ਪੰਜਾਬੀ ਚੋਣਵੀਂ
CEP-ਅਸਾਈਨਮੈਂਟ - 2
ਸਾਰੇ ਪ੍ਰਸ਼ਨ ਲਾਜ਼ਮੀ ਹਨ। 1*20=20
1. ਨੈਸ਼ਨਲ ਮਕੂਮੀ ਪਾਰਕ ਸਫਰਨਾਮੇ ਦੇ ਲੇਖਕ ਹਨ -
ੳ) ਅੰਮ੍ਰਿਤਾ ਪ੍ਰੀਤਮ
ਅ) ਅਤਰਜੀਤ ਸੂਰੀ
ੲ) ਅਮਰਜੀਤ ਚੰਦਨ
ਸ) ਸਰਮੁਖ ਸਿੰਘ ਅਮੋਲ
2.ਧਨੀ ਰਾਮ ਚਾਤ੍ਰਿਕ ਦੀ ਕਿਹੜੀ ਰਚਨਾ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਹੈ ?
ੳ) ਗੁਰੂ ਦਾ ਗ੍ਰੰਥ
ਅ) ਕਵੀ ਦਾ ਗ੍ਰੰਥ
ੲ) ਗੁਰੂ ਰੂਪ ਗ੍ਰੰਥ
ਸ) ਫੁਲਵਾੜੀ
3.ਵੈਰੀ ਨਾਗ ਕਿਸ ਦਾ ਨਾਮ ਹੈ ?
ੳ) ਚਸ਼ਮੇ ਦਾ
ਅ) ਝਰਨੇ ਦਾ
ੲ) ਦਰਿਆ ਦਾ
ਸ) ਇੱਛਾ ਦਾ
4. ਮਿਲੇ ਮਾਣ ਪੰਜਾਬੀ ਨੂੰ ਕਵਿਤਾ ਵਿੱਚ ਕਵੀ ਕਿਹੜੀ ਭਾਸ਼ਾ ਨੂੰ ਮਾਣ ਦਵਾਉਣ ਦੀ ਗੱਲ ਕਰਦਾ ਹੈ ?
ੳ) ਗੁਰਮੁਖੀ ਨੂੰ
ਅ) ਹਿੰਦੀ ਨੂੰ
ੲ) ਅੰਗਰੇਜ਼ੀ ਨੂੰ
ਸ) ਪੰਜਾਬੀ ਨੂੰ
5. ਕਿੱਥੇ ਗਈਆਂ ਭੈਣਾਂ ਕਵਿਤਾ ਦੇ ਕਵੀ ਦਾ ਨਾਮ ਲਿਖੋ I
ੳ) ਡਾਕਟਰ ਜਗਤਾਰ
ਅ) ਡਾਕਟਰ ਹਰਭਜਨ ਸਿੰਘ
ੲ) ਸੁਖਵਿੰਦਰ ਅੰਮ੍ਰਿਤ
ਸ) ਭਾਈ ਵੀਰ ਸਿੰਘ
6. ਗ਼ਜ਼ਲ 'ਹਰ ਮੋੜ 'ਤੇ ਸਲੀਬਾਂ' ਦੇ ਕਵੀ ਹਨ :-
ੳ) ਸੁਰਜੀਤ ਪਾਤਰ
ਅ) ਸੰਤ ਰਾਮ ਉਦਾਸੀ
ੲ) ਅਵਤਾਰ ਪਾਸ਼
ਸ) ਡਾ.ਜਗਤਾਰ
7.ਸਫਰਨਾਮਾ 'ਰੱਜੀ-ਪੁੱਜੀ ਮਿੱਟੀ' ਦੇ ਲੇਖਕ ਦਾ ਨਾਮ ਲਿਖੋ।
8. ਹਰਦਿੱਤ ਸਿੰਘ ਢਿੱਲੋਂ ਦਾ ਸਫ਼ਰਨਾਮਾ ................... ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਿਲ ਹੈ ? (ਖ਼ਾਲੀ ਥਾਂ ਭਰੋ)
9.................... ਇੰਗਲੈਂਡ ਦੇ ਕੌਮੀ ਬਿਰਖ ਦਾ ਨਾਂ ਹੈI
ੳ) ਟਾਹਲੀ
ਅ) ਕਿੱਕਰ
ੲ) ਪਿੱਪਲ
ਸ)ਓਕ
10.ਪੰਜਾਬੀ ਭਾਸ਼ਾ ਸੁਰਾਤਮਕ ਹੈ
ਦੱਸੋ, ਸਹੀ ਕਿ ਗ਼ਲਤ
11. ਪੰਜਾਬੀ ਭਾਸ਼ਾ ਨੂੰ ਲਿਖਣ ਲਈ.....ਲਿਪੀ ਢੁਕਵੀਂ ਹੈI
ੳ)ਰੋਮਨ
ਅ)ਦੇਵਨਾਗਰੀ
ੲ)ਸ਼ਾਹਮੁਖੀ
ਸ)ਗੁਰਮੁਖੀ
12. ਮੋਹਾਲੀ, ਚੰਡੀਗੜ੍ਹ, ਰਾਜਪੁਰਾ ਅਤੇ ਰੋਪੜ ਵਿੱਚ ……… ਉਪਭਾਸ਼ਾ ਬੋਲੀ ਜਾਂਦੀ ਹੈ I
ੳ)ਦੁਆਬੀ
ਅ)ਪੁਆਧੀ
ੲ)ਮਾਝੀ
ਸ) ਹਿੰਦੀ
13.ਕਿਹੜੀ ਉਪਭਾਸ਼ਾ ਵਿੱਚ 'ਸਬਜ਼ੀ' ਲਈ ਸਲੂਣਾ ਸ਼ਬਦ ਵਰਤਿਆ ਜਾਂਦਾ ਹੈ ?
ੳ) ਪਹਾੜੀ
ਅ) ਦੁਆਬੀ
ੲ) ਮੁਲਤਾਨੀ
ਸ) ਮਾਝੀ
14. ਘੇ ਅਤੇ ਪੇ ਸ਼ਬਦ ਕਿਹੜੀ ਉਪ ਬੋਲੀ ਦਾ ਹਿੱਸਾ ਹਨ?
15. ਬਿਚਮਾ ਤੇ ਗੈਲ-ਗੈਲ ਸ਼ਬਦ ਮਲਵਈ ਉਪ ਬੋਲੀ ਦਾ ਹਿੱਸਾ ਹਨ।
ਦੱਸੋ, ਸਹੀ ਕਿ ਗ਼ਲਤ ?
16. ਤੁਹਾਡੀ ਕਵਿਤਾਵਾਂ ਵਾਲੀ ਪੁਸਤਕ ਦਾ ਨਾਮ ਅੱਖੀਂ ਡਿੱਠੀ ਦੁਨੀਆਂ ਹੈ। ਦੱਸੋ ਇਹ ਕਥਨ ਸਹੀ ਕਿ ਗ਼ਲਤ?
17. ਹੇਠ ਲਿਖਿਆਂ ਵਿੱਚੋਂ ਪੰਜਾਬੀ ਦੀ ਉਪ ਬੋਲੀ ਕਿਹੜੀ ਹੈ -
ੳ) ਬੰਗਾਲੀ
ਅ)ਮਰਾਠੀ
ੲ) ਪੁਆਧੀ
ਸ)ਹਰਿਆਣਵੀ
18. ਕਲਾਕਾਰਾਂ ਦੀ ਬਸਤੀ
ੳ) ਸਵੈਜੀਵਨੀ ਹੈ
ਅ) ਸਫਰਨਾਮਾ ਹੈ
ੲ) ਕਹਾਣੀ ਹੈ
ਸ) ਕਵਿਤਾ ਹੈ
19. ਅਮਰੀਕਾ ਵਿੱਚ ਸੜਕਾਂ 'ਤੇ ਚੱਲਣ ਦਾ ਸੁਚੱਜ ਦੇ ਲੇਖਕ ਹਨ।
ੳ) ਹਰਦਿੱਤ ਸਿੰਘ ਢਿੱਲੋਂ
ਅ) ਸਰਮੁੱਖ ਸਿੰਘ ਅਮੋਲ
ੲ) ਬਲਰਾਜ ਸਾਹਨੀ
ਸ) ਗੁਰਬਚਨ ਸਿੰਘ ਭੁੱਲਰ
20. ਡਾਲਰ ਸੱਭਿਅਤਾ ਕਿਹੜੀ ਸੱਭਿਅਤਾ ਨੂੰ ਕਿਹਾ ਗਿਆ ਹੈ ?
ੳ) ਯੂਰਪੀਅਨ ਸਭਿਅਤਾ
ਅ) ਆਰੀਅਨ ਸੱਭਿਅਤਾ
ੲ) ਅਮਰੀਕਨ ਸੱਭਿਅਤਾ
ਸ) ਪੱਛਮੀ ਸੱਭਿਅਤਾ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਦਿਓ
5*2=10
1.ਅੰਗਰੇਜ਼ ਅਤੇ ਭਾਰਤੀ ਔਰਤਾਂ ਬਾਰੇ ਲੇਖਕ ਨੇ ਕੀ ਦੱਸਿਆ ਹੈ ?
2.ਗਰੀਨਿਚ ਵਿਲੇਜ ਦੇ ਕਲਾਕਾਰਾਂ ਨੇ ਕਿਹੜੀ ਜਿੱਤ ਹਾਸਿਲ ਕੀਤੀ?
3.ਲੰਦਨ ਦੇ ਲੋਕਾਂ ਦਾ ਵਿਹਾਰ ਕਿਹੋ ਜਿਹਾ ਹੈ?
4.ਜਾਂਗਲੀਆਂ ਦੀ ਬਾਂਸ ਦੀ ਨਲੀ ਉਹਨਾਂ ਦੇ ਕਿਹੜੇ ਕਿਹੜੇ ਕੰਮ ਆਉਂਦੀ ਹੈ?
5.ਲਾਹੌਰ ਦੀਆਂ ਕਿਹੜੀਆਂ ਗੱਲਾਂ ਲੇਖਕ ਨੂੰ ਪਸੰਦ ਨਹੀਂ?
ਸਾਰੇ ਪ੍ਰਸ਼ਨ ਹੱਲ ਕਰੋ।
4*5=20
1. ਹੇਠ ਲਿਖੇ ਕਾਵਿ ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ
ਕਿੱਕਰਾ ਵੇ ਕੰਡਿਆਲਿਆ,
ਕੱਤਕ ਬਦਲੇ ਤੋਰ.
ਨਵੇਂ ਜੁੱਗਾਂ ਦੇ ਬੁੱਤ ਵਿੱਚ,
ਨਵੇਂ ਲਹੂ ਦਾ ਦੌਰ।
2. ਸਿਪਾਹੀ ਦਾ ਦਿਲ ਕਵਿਤਾ ਦਾ ਕੇਂਦਰੀ ਭਾਵ ਲਿਖੋ।
3. ਪੰਜਾਬੀ ਭਾਸ਼ਾ ਦੇ ਨਿਕਾਸ ਤੇ ਵਿਕਾਸ ਨੂੰ ਦਰਸਾਉਂਦਾ ਚਿਤਰ (ਡਾਇਗਰਾਮ) ਬਣਾਓ।
4. ਪੰਜਾਬੀ ਭਾਸ਼ਾ ਦੀਆਂ ਉਪ ਬੋਲੀਆਂ ਦੇ ਨਾਮ ਲਿਖੋ।
5. ਪੰਜਾਬੀ ਕਵਿਤਾ ਦੀਆਂ ਕੋਈ ਪੰਜ ਪ੍ਰਵਿਰਤੀਆਂ ਦੇ ਨਾਮ ਲਿਖੋ।

0 Comments