Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਦੋ ਗ਼ਜ਼ਲਾਂ

ਜੇਕਰ  ਤੇਰਾ  ਪੱਥਰ  ਹੋਣਾ  ਲਾਜ਼ਮ ਹੈ 
ਫਿਰ ਤਾਂ ਮੇਰਾ ਅੱਖਰ ਹੋਣਾ ਲਾਜ਼ਮ ਹੈ 

ਦੋਹਾਂ ਵਿੱਚ ਕੁੜੱਤਣ ਹੋਣੀ ਚੰਗੀ ਨਈਂ 
ਕਿਸੇ ਦਾ ਤਾਂ ਸ਼ੱਕਰ ਹੋਣਾ ਲਾਜ਼ਮ ਹੈ 

ਆਲਮ, ਆਸ਼ਕ, ਚਿੰਤਕ ਜਾਂ ਫਿਰ ਯੋਧੇ ਦਾ 
ਆਪੇ ਅੰਦਰ ਫ਼ੱਕਰ ਹੋਣਾ ਲਾਜ਼ਮ ਹੈ 

ਬੰਦਾ  ਬੰਦੇ  ਦਾ  ਹੈ  ਵੈਰੀ  ਮੁੱਦਤ  ਤੋਂ 
ਬੇਵਜਹ ਕਿਉਂ ਟੱਕਰ ਹੋਣਾ ਲਾਜ਼ਮ ਹੈ 

ਸੱਚੇ  ਸੀਨੇ  ਖ਼ੰਜਰ  ਲੱਗਾ  ਡਿੱਠਾ  ਜੇ 
ਸ਼ਾਇਰ ਤੇਰਾ ਅੱਥਰ ਹੋਣਾ ਲਾਜ਼ਮ ਹੈ 

-- ਜਸਵੀਰ ਸ਼ਾਇਰ 

جیکر تیرا پتھر ہونا لازم ہے 
پھر تاں میرا اکھر ہونا لازم ہے 

دوہاں وچ کُڑتن ہونی چنگی نئیں 
کسے  دا  تاں  شکّر  ہونا  لازم  ہے

عالم، عاشق چِنتک یاں پھر یودھے دا 
آپے  اندر  فقر  ہونا  لازم  ہے  

بندہ بندے دا ہے ویری مدت توں 
بے وجہ کیوں ٹکّر ہونا لازم ہے 

سچے سینے خنجر لگا ڈِٹھا جے
شاعر تیرا اتّھر  ہونا لازم ہے 

-- -- جسوِیر سنگھ شاعر
___________●__________

ਐਵੇਂ  ਨਈਓਂ  ਬੋਲੀ  ਦਾ 
ਘੱਟ ਰਤਾ ਨਈਂ ਤੋਲੀ ਦਾ  

ਹੁਣ ਤਾਂ ਵੇਲਾ ਖੁੰਝ ਗਿਆ 
ਪਹਿਲੀ ਬਾਤ ਬਤੋਲੀ ਦਾ 

ਪੂਰੀ ਹੋਈ ਇਸ਼ਕ ਕਹਾਣੀ 
ਮਿਲਿਆ ਭੋਲਾ ਭੋਲੀ ਦਾ 

ਗੋਲਾ ਕਹਿੰਦਾ ਗੋਲੇ ਨੂੰ 
ਕੀ ਹੈ ਜੀਵਨ ਗੋਲੀ ਦਾ 

ਚਾਨਣ ਬਾਝੋਂ ਦੀਵੇ ਕੀ 
ਰੰਗਾਂ ਬਿਨ ਕੀ ਹੋਲੀ ਦਾ 

-- ਜਸਵੀਰ ਸਿੰਘ ਸ਼ਾਇਰ 

ایویں نئیوں بولی دا 
گھٹّ رتا نئیں تولی دا 

ہُن تاں ویلا کھُنج گیا 
پہلی بات بتولی دا 

پوری ہوئی عشق کہانی 
ملیا بھولا بھولی دا 

گولا کہندا گولے نوں 
کی ہے جیون گولی دا 

چانن باجھوں دیوے کی 
رنگاں بن کی ہولی دا 

-- جسوِیر سنگھ شاعر

Post a Comment

0 Comments