Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਸਤੀਆ ਸੇਈ ( ਕਹਾਣੀ ) ਛੋਟੇ ਪ੍ਰਸ਼ਨ-ਉੱਤਰ

ਪ੍ਰ. 1 - ਸਤੀਆ ਸੇਈ ਕਹਾਣੀ ਕਿਸ ਨੇ ਲਿਖੀ ?
ਉ. - ਡਾ. ਦਲੀਪ ਕੌਰ ਟਿਵਾਣਾ ਨੇ।

ਪ੍ਰ. 2 - ਡਾ. ਦਲੀਪ ਕੌਰ ਟਿਵਾਣਾ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਉ.- 1935 ਈ. ਵਿਚ ਪਟਿਆਲੇ।

ਪ੍ਰ. 3 - ਡਾ. ਦਲੀਪ ਕੌਰ ਟਿਵਾਣਾ ਦੇ ਕਿਸੇ ਦੋ ਨਾਵਲਾਂ ਦੇ ਨਾਮ ਦੱਸੋ।
ਉ. - ੧) ਇਹੁ ਹਮਾਰਾ ਜੀਵਣਾ
        ੨) ਅਗਨੀ ਪ੍ਰੀਖਿਆ
        ੩) ਸਰਕੰਡਿਆਂ ਦਾ ਦੇਸ

ਪ੍ਰ. 4 - ਡਾ. ਦਲੀਪ ਕੌਰ ਟਿਵਾਣਾ ਦੀਆਂ ਕਿਸ ਦੋ ਕਹਾਣੀ ਸੰਗ੍ਰਹਿ ਕਿਤਾਬਾਂ ਦੇ ਨਾਮ ਦੱਸੋ।
ਉ. - ੧) ਇੱਕ ਕੁੜੀ
       ੨) ਤੂੰ ਭਰੀਂ ਹੁੰਗਾਰਾ
       ੩) ਵੈਰਾਗੇ ਨੈਣ

ਪ੍ਰ. 5 - ਡਾ. ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਵਲੋਂ ਇਨਾਮ ਕਦੋਂ ਮਿਲਿਆ ?
ਉ. - 1972 ਵਿਚ।


                               'ਸਤੀਆ ਸੇਈ' ਕਹਾਣੀ ਦੇ ਆਧਾਰ 'ਤੇ ਸਵਾਲ - ਜਵਾਬ 


ਪ੍ਰ. 6 -  ਗੱਡੀ ਵਿੱਚ ਅੰਨ੍ਹਾ ਮੰਗਤਾ ਕਿਸ ਬਾਰੇ ਗੀਤ ਗਾ ਰਿਹਾ ਸੀ ?
ਉ. - ਭਗਤ ਸਿੰਘ ਦੀ ਮੰਗੇਤਰ ਬਾਰੇ ।

ਪ੍ਰ. 7 - ਗੀਤ ਸੁਣਨ ਉਪਰੰਤ ਲੇਖਕਾ ਦੇ ਮਨ ਵਿੱਚ ਕਿਸ ਬਾਰੇ ਖ਼ਿਆਲ ਆਉਣ ਲੱਗੇ ?
ਉ. - ਭਗਤ ਸਿੰਘ ਦੀ ਮੰਗੇਤਰ ਬਾਰੇ

ਪ੍ਰ. 8 - ਭਗਤ ਸਿੰਘ ਦੀ ਮੰਗੇਤਰ ਨੇ ਸਾਹਸ ਨਾਲ ਕਿਹੜੇ ਕਿਹੜੇ ਕੰਮ ਕੀਤੇ ਸਨ ?
ਉ. - ਮਿਹਨਤ-ਮਜੂਰੀ ਵਾਲ਼ੇ ਸਾਰੇ ਕੰਮ ਕੀਤੇ।

ਪ੍ਰ. 9 - ਲੇਖਕਾ ਦਾ ਮਨ ਭਗਤ ਸਿੰਘ ਦੀ ਮੰਗੇਤਰ ਦੇ ਪੈਰ ਛੂਹਣ ਲਈ ਕਿਉਂ ਕੀਤਾ ?
ਉ. - ਭਗਤ ਸਿੰਘ ਦੀ ਮੰਗੇਤਰ ਦਾ ਸਿਦਕ਼, ਸਾਹਸ, ਸਿਰੜ ਦੇਖਕੇ ।

ਪ੍ਰ.10 - ਭਗਤ ਸਿੰਘ ਦੀ ਮੰਗੇਤਰ ਲੇਖਕਾ ਦੀ ਕਿਹੜੀ ਗੱਲੋਂ ਤ੍ਰਭਕ ਪਈ ਸੀ ?
ਉ. - "ਰੱਬ ਤੈਨੂੰ ਲੰਮੀ ਉਮਰ ਬਖ਼ਸ਼ੇ" ਸੁਣਕੇ।

Post a Comment

0 Comments