Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਪੰਜਾਬੀ ਕਿੱਸਾ ਕਾਵਿ ਤੇ ਨੋਟ ਲਿਖੋ

            ਪੰਜਾਬੀ ਕਿੱਸਾ ਕਵਿਤਾ ਬੜੀ ਹਰਮਨ ਪਿਆਰੀ ਕਾਵਿ-ਧਾਰਾ ਹੈ। ਇਸ ਨੇ ਪੰਜਾਬੀਆਂ ਨੂੰ ਪਿਆਰ ਅਤੇ  ਖੁੱਲ੍ਹ ਕੇ ਜੀਣ ਦੀ ਜਾਚ ਸਿਖਾਈ। ਇਸਨੇ ਸਮਾਜ ਦੇ ਬੰਧਨਾਂ ਅਤੇ ਭ੍ਰਿਸ਼ਟਾਚਾਰ ਸਮੇਤ ਬਹੁਤ ਸਾਰੀਆਂ ਬੁਰਾਈਆਂ ਦਾ ਵਿਰੋਧ ਕੀਤਾ। ਹੀਰ, ਸੱਸੀ, ਸੋਹਣੀ, ਸਾਹਿਬਾ ਵਰਗੀਆਂ ਨਾਇਕਾਵਾਂ ਅਤੇ ਮਿਰਜ਼ੇ , ਰਾਂਝੇ, ਮਹੀੰਵਾਲ ਵਰਗੇ ਨਾਇਕਾਂ ਨੂੰ ਅਮਰ ਕਰ ਦਿੱਤਾ।                                            
              ਡਾਈਸਨ ਕਾਰਟਰ ਅਨੁਸਾਰ- 
   "ਕਿੱਸਾ ਉਸ ਚੇਤਨਾ ਦੇ ਜਨਮ ਦਾ ਸੂਚਕ ਹੈ, ਜਿਸਨੇ  ਅੌਰਤਾਂ ਨੂੰ  ਪਰੰਪਰਿਕ ਜੂਲ਼ੇ 'ਚੋਂ ਕੱਢਕੇ  ਅਜ਼ਾਦੀ ਨਾਲ ਸਿਰ ਚੁੱਕ ਕੇ ਜਿਉਣਾ ਸਿਖਾਇਆ।"
      ਫਿਰ ਫਾਰਸੀ ਸ਼ਬਦ 'ਮਸਨਵੀ' ਤੋਂ ਬਣਿਆ ਹੈ।"                      
            ਕਿੱਸਾ ਸੰਸਕ੍ਰਿਤ ਦੇ ਪ੍ਰੇਮਾਖਿਆਨ ਨਾਲ ਵੀ ਜੁੜਦਾ ਹੈ। ਕਿਉਂਕਿ ਇਹ ਸ਼ਿੰਗਾਰ ਰਸੀ ਰਚਨਾ ਹੈ, ਜੋ ਮਰਦ  ਔਰਤ ਨੂੰ ਪਿਆਰ ਕਰਨ ਅਤੇ ਆਪਣੀ ਮਰਜ਼ੀ ਨਾਲ ਆਪਣੇ ਜੀਵਨ ਦੇ ਫੈਸਲੇ ਲੈਣ ਦੇ ਕਾਬਿਲ ਬਣਾਉਣ ਦਾ ਯਤਨ ਕਰਦੀ ਹੈ ।

ਵਿਸ਼ੇਸ਼ਤਾਵਾਂ :-                 

   1.  ਸ਼ਿੰਗਾਰ ਰਸ ਭਰਪੂਰ ਹੈ।
   2.  ਮਰਦ ਔਰਤ ਦੇ ਸੰਸਾਰਕ ਪ੍ਰੇਮ ਦਾ ਖੁੱਲ੍ਹਾ ਵਰਨਣ।  
   3. ਬਿਰਤਾਂਤਕ ਕਵਿਤਾ
   4. ਸੁੰਦਰਤਾ ਦਾ ਵਰਨਣ
   5.  ਹੋਣੀ ਦੀ ਖੇਡ
   6.ਸਮਾਜ ਦੇ ਬੰਧਨਾਂ ਨਾਲ ਟੱਕਰ।
   7.ਅਲੰਕਾਰ ਰਸ, ਛੰਦ, ਬਿੰਬਾ ਨਾਲ ਭਰਪੂਰ।
   8.ਗੈਰ ਕੁਦਰਤੀ ਅੰਸ਼।
             

ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ :-


1. ਨਾਨਕ ਕਾਲ ਦੀ ਕਿੱਸਾ ਕਵਿਤਾ-  ਦਮੋਦਰ,ਪੀਲੂ, ਹਾਫਿਜ਼
2. ਉੱਤਰ ਨਾਨਕ ਕਾਲ ਦੀ ਕਿੱਸਾ ਕਵਿਤਾ-ਵਾਰਸ ਸ਼ਾਹ, ਮੁਕਬਲ
 3.ਸਿੱਖ ਰਾਜ ਕਾਲ ਦੀ ਕਿੱਸਾ ਕਵਿਤਾ-ਹਾਸ਼ਮ ਕਾਦਰਯਾਰ
 4. ਸਕ੍ਰਾਂਤੀ ਕਾਲ ਦੀ ਕਿੱਸਾ ਕਵਿਤਾ- ਫ਼ਜ਼ਲ ਸ਼ਾਹ
                ਇਸ ਪ੍ਰਕਾਰ ਪੰਜਾਬੀ ਕਿੱਸਾ ਕਵਿਤਾ ਸਾਡੇ ਸਾਹਿਤ ਦਾ ਮਾਣ ਹੈ।ਇਸ ਨੇ ਪ੍ਰੇਮ - ਕਹਾਣੀਆਂ  ਨੂੰ ਅਮਰ ਕਰ ਦਿੱਤਾ। ਕਿੱਸੇ ਵਿੱਚੋੰ ਪ੍ਰਤੀਕ ਲੈ ਕੇ ਗੁਰਮਤਿ ਤੇ ਸੂਫ਼ੀ ਕਵੀਆਂ ਵਾਂਗ ਅਜੋਕੇ ਕਵੀਆਂ ਨੇ ਵੀ ਆਪਣੀ ਰਚਨਾ ਨੂੰ ਸੁੰਦਰ ਬਣਾਇਆ।......

Post a Comment

0 Comments