Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਸ੍ਰੀ ਗੁਰੂ ਗ੍ਰੰਥ ਸਾਹਿਬ (ਆਦਿ ਗ੍ਰੰਥ) ਦੀ ਸਾਹਿਤਿਕ ਵਿਸ਼ੇਸ਼ਤਾ/ਮਹੱਤਤਾ ਤੇ ਨੋਟ ਲਿਖੋ?

               ਮੱਧ ਕਾਲ ਨੂੰ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ। ਕਿਉਂਕਿ ਇਸ ਸਮੇਂ ਗੁਰਮਤਿ-ਕਾਵਿ ਦੀ ਰਚਨਾ ਹੋਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਹੋਇਆ। ਗੁਰੂ ਗ੍ਰੰਥ ਸਾਹਿਬ ਨੂੰ ਇਕ ਗ੍ਰੰਥ ਹੁੰਦੇ ਹੋਏ ਗੁਰੂ ਹੋਣ ਦਾ ਮਾਣ ਹਾਸਿਲ ਹੈ। ਆਦਿ ਗ੍ਰੰਥ ਦਾ ਸੰਕਲਨ 1604 ਈ. ਨੂੰ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਵਾਇਆ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਾਇਆ। ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਿਲ ਕੀਤੀ ਗਈ।
                 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ ਪੰਜ ਗੁਰੂਆਂ, ਨੌਵੇਂ ਗੁਰੂ, ਸੰਤਾਂ ਭਗਤਾਂ, ਭੱਟਾਂ ਦੀ ਬਾਣੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਧਰਮਾਂ, ਜਾਤਾਂ, ਨਸਲਾਂ, ਖੇਤਰਾਂ ਅਤੇ ਕੌਮਾਂ ਲਈ ਸਾਂਝਾ ਗੁਰੂ ਗ੍ਰੰਥ ਹੈ। ਵਿਸ਼ੇ ਅਤੇ ਰੂਪ ਪੱਖੋਂ ਗੁਰੂ ਗ੍ਰੰਥ ਸਾਹਿਬ ਦੀਆਂ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ।
  ਡਾ. ਤਾਰਨ ਸਿੰਘ ਅਨੁਸਾਰ- "ਗੁਰੂਬਾਣੀ ਪਹਾੜੀ ਝਰਨੇ ਵਾਂਗ ਨੈਣੀਂ, ਠੰਡ ਤੇ ਕਾਲਜੇ ਨੂੰ ਸ਼ਾਂਤੀ ਬਖਸ਼ਦੀ ਹੈ।"
ਆਧਾਰ-  ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਭਗਤੀ ਲਹਿਰ ਪੈਂਦੀ ਹੋਈ। ਜੋ ਗੁਰਮਤਿ  ਕਾਵਿ ਦਾ ਆਧਾਰ ਬਣੀ। ਜਾਤ -ਪਾਤ, ਊਚ-ਨੀਚ , ਫੋਕੇ ਕਰਮ ਕਾਂਡ, ਅਸੁਰੱਖਿਆ, ਅੰਧ ਵਿਸ਼ਵਾਸ ਤੇ ਬ੍ਰਾਹਮਣਵਾਦ ਦੀ ਕੱਟੜਤਾ ਕਾਰਨ ਸਮਾਜ ਨੂੰ ਸੁਧਾਰ ਦੀ ਲੋੜ ਸੀ। ਲੋਕਾਂ ਨੂੰ ਪ੍ਰਮਾਤਮਾ ਨਾਲ ਜੋੜਦਿਆਂ ਸੰਤ ਕਬੀਰ ਨੇ ਲਿਖਿਆ।
                         "ਮੇਰਾ ਮੁਝ ਮੈਂ ਕਿਛੁ ਨਹੀਂ
                          ਜੋ ਕਿਛੁ ਹੈ ਸੋ ਤੇਰਾ ।"
   ਗੁਰੂ ਕਵੀਆਂ ਨੇ ਸਮਾਜ ਦਾ ਕਲਿਆਣ ਕਰਦਿਆਂ "ਵਿੱਦਿਆ ਵਿਚਾਰੀ ਤਾਂ ਪਰਉਪਕਾਰੀ" ਦਾ ਸੰਦੇਸ਼ ਦਿੱਤਾ, "ਮਨ ਜੀਤੈ ਜਗੁ ਜੀਤੁ।" ਦੇ ਮਹਾਂਕਾਵ ਅਨੁਸਾਰ ਬੰਦੇ ਨੂੰ ਆਪਣੇ ਮਨ ਨੂੰ ਜਿੱਤਣ ਦਾ ਉਪਦੇਸ਼ ਦਿੱਤਾ।
 ਗੁਰਮਤਿ ਸਿਧਾਂਤ- ਗੁਰਬਾਣੀ ਦੀ ਸਿੱਖਿਆ ਹੈ ਕਿ ਚੰਗੇ ਕਰਮ ਕਰਨੇ ਚਾਹੀਦੇ ਹਨ। ਗੁਰਮੁਖਿ ਕਾਵਿ ਦਾ ਵਿਸੇ਼ ਪੱਖੋਂ ਯੋਗਦਾਨ ਇਸ ਪ੍ਰਕਾਰ ਹੈ।
1.  ਕਿਰਤ ਕਰੋ, ਨਾਮ ਜਪੋ, ਵੰਡ ਛਕੋ - ਗੁਰਬਾਣੀ ਨੇ ਮਨੁੱਖ ਨੂੰ ਆਪਣੇ ਹੱਥੀਂ ਕੰਮ ਕਰਨ ,ਨਾਮ ਜਪਣ ਤੇ ਵੰਡ ਛਕਣ ਦੀ ਸਿੱਖਿਆ ਦਿੱਤੀ ਹੈ। 
     ਉਦਾਹਰਣ ਵਜੋਂ-
                         "ਘਾਲ ਖਾਇ ਕਿਛੁ ਹਥਹੁ ਦੇਇ।"
2. ਇੱਕ ਪਰਮਾਤਮਾ ਵਿੱਚ ਵਿਸ਼ਵਾਸ - ਗੁਰੂ ਸਾਹਿਬ ਨੇ ਲੋਕਾਂ ਨੂੰ 33 ਕਰੋੜ ਦੇਵੀ ਦੇਵਤਿਆਂ ਦੇ ਚੱਕਰ ਵਿੱਚੋਂ ਕੱਢਿਆ ਅਤੇ ਇੱਕ ਰੱਬ ਦਾ ਨਾਮ ਜਪਣ ਦਾ ਸੰਦੇਸ਼ ਦਿੱਤਾ ਅਤੇ ਦੱਸਿਆ ਕਿ ਪਰਮਾਤਮਾ ਕਾਰਨ ਕਰਾਵਣ ਹਾਰਾ ਹੈ।
       ਉਦਾਹਰਣ -
                            "੧ਓ ਸਤਿਨਾਮ
                               ਕਰਤਾ ਪੁਰਖ।"
3. ਸਮਾਜ ਸੁਧਾਰ- ਗੁਰਬਾਣੀ ਵਿੱਚ ਸਮਾਜ ਨੂੰ ਊਚ-ਨੀਚ, ਜਾਤ ਪਾਤ, ਭਿ੍ਸ਼ਟਾਚਾਰ, ਝੂਠ ਦਿਖਾਵੇ ਤੇ ਸਤੀ ਪ੍ਰਥਾ ਆਦਿ ਬੁਰਾਈਆਂ ਤੋਂ ਦੂਰ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਉਦਾਹਰਣ ਇਸ ਪ੍ਰਕਾਰ ਹੈ।
         ਉਦਾਹਰਣ- 
                          "ਫਕੜੁ ਜਾਤੀ ਫਕੜੁ ਪਾਓ।।
                           ਸਭ ਨਾ ਜੀਆ ਇਕਾ ਛਾਓ।।"
4. ਭਾਣਾ ਜਾਂ ਰਜਾ- ਗੁਰਮਤਿ ਕਾਵਿ ਵਿੱਚ ਸਤਿਗੁਰੂ ਦੇ ਭਾਣੇ ਵਿੱਚ ਚੱਲਣ ਦਾ ਸੰਕਲਪ ਹੈ। ਗੁਰੂ ਸਾਹਿਬ ਦੀ ਸਿੱਖਿਆ ਹੈ। ਰੱਬੀ ਭਾਣੇ ਹੁਕਮ ਵਿੱਚ ਹੋ ਰਿਹਾ ਹੈ। ਜੀਵ ਕੁਝ ਨਹੀਂ ਕਰ ਸਕਦਾ। ਜਿਸ ਨੇ ਰੱਬ ਦੀ ਰਜਾ ਵਿੱਚ ਰਹਿਣਾ ਸਿੱਖ ਲਿਆ ਉਹ ਮਨੁੱਖ ਮੁਕਤ ਹੋ ਜਾਂਦਾ ਹੈ।
       ਉਦਾਹਰਣ-
                     "ਤੇਰਾ ਭਾਣਾ ਮੀਠਾ ਲਾਗੈ।
                       ਹਰਿ ਨਾਮ ਪਾਦਰਥ ਨਾਨਕ ਮਾਂਗੈ।।"
5. ਔਰਤ ਦਾ ਸਤਿਕਾਰ- ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਗੁਰਮਤਿ ਦੀ ਇਹ ਪ੍ਰਾਪਤੀ ਹੈ ਕਿ ਇਸ ਵਿੱਚ ਨਾਰੀ ਨੂੰ ਆਦਰਯੋਗ ਸਮਝਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਸਵਾਲ ਕਰ ਕੇ ਸਮਝਾਇਆ ਹੈ ਕਿ-
         ਉਦਾਹਰਣ-
                         "ਸੋ ਕਿਉਂ ਮੰਦਾ ਆਖੀਐ
                          ਜਿਤ ਜੰਮਹਿ ਰਾਜਾਨੁ।"
         ਰੂਪਕ ਵਿਸ਼ੇਸ਼ਤਾਵਾਂ
 ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਮਹਾਨ ਸਿੱਖਿਆ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦਿੱਤੀ ਗਈ ਹੈ।ਗੱਲ ਕਹਿਣ ਦਾ ਢੰਗ ਤਰੀਕਾ ਲੋਕਾਂ ਦੇ ਮਨਾਂ ਉਪਰ ਅਸਰ ਕਰਦਾ ਹੈ।
ਪੰਜਾਬੀ ਗੁਰਮਤਿ ਕਾਵਿ ਧਾਰਾ-
1. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ-। ਸ੍ਰੀ ਗੁਰੂ ਨਾਨਕ ਦੇਵ (1469-1539ਈਂ ) ਜੀ ਦੀ ਬਾਣੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਹੁੰਦਾ ਹੈ। ਜਪੁਜੀ ਸਾਹਿਬ ਦਾ ਮੂਲ ਮੰਤਰ੧ਓ ਗੁਰਬਾਣੀ ਦੀ ਕੁੰਜੀ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਉਸ ਸਮੇਂ ਦੇ ਸਾਮਜ ਨੂੰ ਵੰਗਾਰਿਆ (ਪੇਸ਼ ਕੀਤਾ) ਗਿਆ ਹੈ।ਬਾਬਰ ਵਰਗੇ ਜਾਲਮ ਰਾਜਿਆਂ ਨੂੰ ਵੰਗਾਰਿਆ ਹੈ।
                  "ਰਾਜੇ ਸ਼ੀਹ ਮੁੱਕਦਮ ਕੁੱਤੇ ਸੀ।"
2. ਸ੍ਰੀ ਗੁਰੂ ਅੰਗਦ ਦੇਵ ਜੀ ਦੀ ਰਚਨਾ- ਗੁਰੂ ਅੰਗਦ ਦੇਵ ਨੇ"ਗੁਰ ਬਿਨ ਘੋਰ ਅੰਧਾਰੁ" ਆਖ ਕੇ ਗੁਰੂ ਦਾ ਮਹੱਤਵ ਦੱਸਿਆ।ਆਪ ਨੇ ਸ਼ਲੋਕਾਂ ਰਾਹੀਂ  ਬੜੀ ਸੁੰਦਰ ਰਚਨਾ ਕੀਤੀ ਅਤੇ ਜੱਗ ਨੂੰ ਸੱਚੇ ਰੱਬ ਦੀ ਕੋਠੜੀ ਆਖਿਆ ਹੈ।
3. ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ- ਤੀਜੇ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤੀ ਪ੍ਰਥਾ,ਜਤੀ ਪ੍ਰਥਾ, ਵਿਧਵਾ ਨਾਲ ਬੁਰਾ ਸਲੂਕ ਆਦਿ ਅਨੇਕਾਂ ਬੁਰਾਈਆਂ ਦਾ ਵਿਰੋਧ ਕੀਤਾ ਗਿਆ ਹੈ। ਆਨੰਦ ਸਾਹਿਬ ਨੂੰ ਪੜ ਕੇ ਸ਼ਾਂਤ ਰਸ ਮਹਿਸੂਸ ਹੁੰਦਾ ਹੈ।
                         "ਅਨੰਦ ਭਇਆ ਮੇਰੀ ਮਾਏ
                          ਸਤਿਗੁਰੂ ਮੈ ਪਾਇਆ।।"
4. ਸ੍ਰੀ ਗੁਰੂ ਰਾਮਦਾਸ ਜੀ ਦੀ ਰਚਨਾ-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਬਾਣੀ ਰਚਨਾ ਕਰਨ ਦਾ ਮਾਣ ਗੁਰੂ ਰਾਮਦਾਸ ਜੀ ਨੂੰ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਹੈ। ਚੌਥੇ ਗੁਰੂ ਦੀ ਬਾਣੀ ਵਿੱਚ ਰਸ,ਲੈਅ ਤੇ ਦੁਹਰਾਅ ਬਹੁਤ ਹੈ ਜੋ ਮਨ ਨੂੰ ਖਿੱਚਦਾ ਹੈ।
                "ਬਾਣੀ ਗੁਰੂ ਗੁਰੂ ਹੈ ਬਾਣੀ।।
                 ਵਿੱਚ ਬਾਣੀ ਅੰਮ੍ਰਿਤ ਸਾਰੇ।।"
5. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ- ਸ੍ਰੀ ਗੁਰੂ ਅਰਜਨ ਦੇਵ ਨੇ ਆਦਿ ਗ੍ਰੰਥ ਦਾ ਸੰਕਲਨ ਕੀਤਾ। ਭਾੲੀ ਗੁਰਦਾਸ ਜੀ ਨੇ ਲਿਖਤ ਦਾ ਕਾਰਜ ਨਿਭਾਇਆ। ਆਪ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਰਚੀ।
                "ਸੋ ਮਾਂਗੈ ਠਾਕੁਰ ਅਪਨੇ ਤੇ 
                  ਸੋਈ ਸੋਈ ਦੇਵੇ।।"       
                          ਜਾਂ
                "ਘਰ ਸੁਖ ਵਸਿਆ
                 ਬਾਹਰ ਸੁਖ ਪਾਇਆ।।"
6. ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ-  ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਰਾਗ 31ਵੇਂ ਰਾਗ ਜੈਜੈਵੰਤੀ ਵਿੱਚ ਵੈਰਾਗ ਮੲੀ ਰਚਨਾ ਕੀਤੀ।
       ਆਪ ਨੇ ਸਵਾਲੀਆ (ਪ੍ਰਸ਼ਨ ਸ਼ੈਲੀ) ਵਰਤੀ।
              "ਕਾਹੈ ਰੈ ਬਨ ਖੋਜਨ ਜਾਈ।।"
        ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਸਾਨੂੰ ਰੋਜ਼ਾਨਾਂ ਜੀਵਨ ਵਿਚ ਰਾਹ ਦਿਖਾਉਂਦੀ ਹੈ। ਫਰੀਦ ਬਾਣੀ ਰੁਖੀ ਸੁਖੀ ਖਾ ਕੇ ਠੰਢਾ ਪਾਣੀ ਪੀਣ ਅਤੇ ਬੁਰੇ ਦਾ ਵੀ ਭਲਾ ਕਰਨਾ ਸਿਖਾਉਂਦੀ ਹੈ।
 "ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਅ।।"
 ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਸੰਸਾਰ ਲਈ ਮਾਰਗ ਦਰਸ਼ਕ ਹਨ। ਇਸ ਗ੍ਰੰਥ ਦੀ ਵਿਸ਼ੇਸ਼ਤਾ ਅਤੇ ਸਾਹਿਤਿਕ ਗੁਣ ਸਮੁੱਚੇ ਸਾਹਿਤ ਨੂੰ ਪ੍ਰੇਰਨਾ ਦਿੰਦੇ ਹਨ।

Post a Comment

0 Comments