Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਗੁਰੂ ਗ੍ਰੰਥ ਸਾਹਿਬ ਜੀ

      

            ਗੁਰੂ ਗ੍ਰੰਥ ਸਾਹਿਬ ਇਕ ਗ੍ਰੰਥ ਹੈ। ਜਿਸ ਵਿਚ ਮਹਾਨ ਵਿਚਾਰ ਕੀਤੀ ਗਈ ਹੈ। ਜਿਸ ਵਿਚ ਜੀਵ, ਜਗਤ ਅਤੇ ਪ੍ਰਮਾਤਮਾ ਨੂੰ ਸਹਿਜ, ਸੰਜੀਦਾ ਤੇ ਸਾਹਿਤਕ ਢੰਗ ਨਾਲ ਕਵਿਤਾਇਆ ਗਿਆ ਹੈ। ਇਹ ਦੁਨੀਆਂ ਦਾ ਪਹਿਲਾ ਗ੍ਰੰਥ ਹੈ ਜਿਸ ਨੂੰ ਅਸਲ ਕਰਤਿਆਂਂ ਵਲੋਂ ਲਿਖਿਆ ਤੇ ਸਾਜਿਆ ਗਿਆ ਹੈ। ਆਓ ਸੰਖੇਪ ਵਿਚ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣੀਏ ! - ਲੇਖਕ

1) ਗੁਰੂ ਗ੍ਰੰਥ ਸਾਹਿਬ ਦਾ ਮੂਲ ਨਾਮ - ਆਦਿ ਗ੍ਰੰਥ ।
2) ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੁੰਦੀ - ੧ਓ ਤੋਂ
3) ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਹਿਲਾ ਅੱਖ਼ਰ - ਸ (ਸੱਸਾ)
4) ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਹਿਲਾ ਸ਼ਬਦ - ਸਤਿਨਾਮ
5) ਗੁਰੂ ਗ੍ਰੰਥ ਸਾਹਿਬ ਵਿਚ ਦਰਜ ਮੂਲ - ਮੰਤਰ
    "੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।।"
6) ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਹਿਲਾ ਰਾਗ - ਸਿਰੀਰਾਗੁ
7) ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਹਿਲੀ ਬਾਣੀ - ਜਪੁਜੀ 
8) ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗ ਰਹਿਤ ਬਾਣੀ - ਜਪੁਜੀ
9) ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਪ੍ਰਬੰਧ ਕਾਵਿ - ਦਰਜ ਹਨ : ਤਿੰਨ
10) ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪ੍ਰਬੰਧ ਕਾਵਿ : ੧) ਜਪੁਜੀ, ੨) ਅਨੰਦ ਸਾਹਿਬ, ੩) ਸੁਖਮਨੀ ਸਾਹਿਬ

11) ਗੁਰੂ ਗ੍ਰੰਥ ਸਾਹਿਬ ਵਿਚ ਕਿਹੜੀਆਂ ਵਾਰਾਂ ਦਰਜ ਹਨ : ਅਧਿਆਤਮਕ ਵਾਰਾਂ 
12) ਗੁਰੂ ਗ੍ਰੰਥ ਸਾਹਿਬ ਵਿਚ ਕਿੰਨੀਆਂ ਅਧਿਆਤਮਕ ਵਾਰਾਂ ਦਰਜ ਹਨ : 22 
13) ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਰਾਗ ਦਰਜ ਹਨ : 31
14) ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ : ਛੇ
15) ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਭਗਤ ਸਾਹਿਬਾਨਾਂ ਦੀ ਬਾਣੀ ਦਰਜ ਹੈ : ਪੰਦਰਾਂ
16) ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਭੱਟ ਸਾਹਿਬਾਨਾਂ ਦੀ ਬਾਣੀ ਦਰਜ ਹੈ : ਗਿਆਰਾਂ
17) ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਗੁਰਸਿੱਖਾਂ ਦੀ ਬਾਣੀ ਦਰਜ ਹੈ : ਚਾਰ
18) ਗੁਰੂ ਗ੍ਰੰਥ ਸਾਹਿਬ ਵਿਚ ਕੁੱਲ ਕਿੰਨੇ ਬਾਣੀਕਾਰਾਂ ਦੀ ਬਾਣੀ ਦਰਜ ਹੈ : 36 
19) ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਅੰਗ ਹਨ : 1430
20) ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਖ਼ਰੀ ਰਾਗ ਕਿਹੜਾ ਹੈ : ਜੈਜਾਵੰਤੀ

21) ਗੁਰੂ ਗ੍ਰੰਥ ਸਾਹਿਬ ਦਾ ਸਾਰ ਕਿਸ ਬਾਣੀ ਨੂੰ ਮੰਨਿਆਂ ਜਾਂਦਾ ਹੈ : ਜਪੁਜੀ ਸਾਹਿਬ ਨੂੰ
22) ਗੁਰੂ ਗ੍ਰੰਥ ਸਾਹਿਬ ਵਿਚ ਜਪੁਜੀ ਸਾਹਿਬ ਦਾ ਸਾਰ ਕਿਸ ਨੂੰ ਮੰਨਿਆ ਜਾਂਦਾ ਹੈ : ਮੂਲ ਮੰਤਰ ਨੂੰ
23) ਗੁਰੂ ਗ੍ਰੰਥ ਸਾਹਿਬ ਨੂੰ ਕਿਸ ਦੀ ਵਿਆਖਿਆ ਮੰਨਿਆ ਜਾਂਦਾ ਹੈ : ਮੂਲ ਮੰਤਰ ਦੀ
24) ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਦੋਂ ਕੀਤੀ ਗਈ : 1604 ਵਿਚ
25) ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਕੌਣ ਹਨ : ਗੁਰੂ ਅਰਜੁਨ ਦੇਵ ਜੀ
26) ਗੁਰੂ ਗ੍ਰੰਥ ਸਾਹਿਬ ਕਿਸ ਲਿਪੀ ਵਿਚ ਲਿਖਿਆ ਗਿਆ : ਗੁਰਮੁਖੀ
27) ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਮੂਲ ਰਸ ਕਿਹੜਾ ਹੈ : ਸ਼ਾਂਤ ਰਸ
28) ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਸ ਰਾਜ/ਪ੍ਰਾਂਤ/ਦੇਸ ਵਿਚ ਹੋਈ : ਪੰਜਾਬ 
29) ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਹੱਥ ਲੇਖਕ/ਲੇਖਣ ਕਾਰਜ ਕਿਨ੍ਹਾਂ ਨੇ ਕੀਤਾ/ ਕੌਣ ਹਨ : ਭਾਈ ਗੁਰਦਾਸ ਜੀ
30) ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਮੁੱਖ ਗ੍ਰੰਥੀ ਕੌਣ ਸੀ : ਬਾਬਾ ਬੁੱਢਾ ਜੀ

31) ਗੁਰੂ ਗ੍ਰੰਥ ਸਾਹਿਬ ਕਿੰਨੀਆਂ ਸਦੀਆਂ ਦੀ ਚਿੰਤਨਧਾਰਾ ਨੂੰ ਸਮੋਈ ਬੈਠਾ ਹੈ - ਪੰਜ 
32) ਗੁਰੂ ਗ੍ਰੰਥ ਸਾਹਿਬ ਭਗਤ ਸਾਹਿਬਾਨਾਂ ਦੀ ਬਾਣੀ ਕਿੰਨੇ ਰਾਗਾਂ ਵਿਚ ਦਰਜ ਹੈ : 22
33) ਗੁਰੂ ਗ੍ਰੰਥ ਸਾਹਿਬ ਵਿਚ ਕਿਹੜੇ ਕਿਹੜੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ : 
੧) ਗੁਰੂ ਨਾਨਕ ਦੇਵ ਜੀ 
੨) ਗੁਰੂ ਅੰਗਦ ਦੇਵ ਜੀ
੩) ਗੁਰੂ ਅਮਰਦਾਸ ਜੀ
੪) ਗੁਰੂ ਰਾਮਦਾਸ ਜੀ
੫) ਗੁਰੂ ਅਰਜਨ ਦੇਵ ਜੀ
੬) ਗੁਰੂ ਤੇਗ ਬਹਾਦਰ ਜੀ
34) ਗੁਰੂ ਗ੍ਰੰਥ ਸਾਹਿਬ ਵਿਚ ਕਿਹੜੇ ਕਿਹੜੇ ਭਗਤ ਸਾਹਿਬਾਨਾਂ ਦੀ ਬਾਣੀ ਦਰਜ ਹੈ : 
੧) ਭਗਤ ਕਬੀਰ ਜੀ
੨) ਭਗਤ ਰਵਿਦਾਸ ਜੀ
੩) ਬਾਬਾ ਸ਼ੇਖ ਫ਼ਰੀਦ ਜੀ
੪) ਭਗਤ ਧੰਨਾ ਜੀ
੫) ਭਗਤ ਬੇਣੀ ਜੀ
੬) ਭਗਤ ਭੀਖਣ ਜੀ
੭) ਭਗਤ ਸਧਨਾ ਜੀ
੮) ਭਗਤ ਪੀਪਾ ਜੀ
੯) ਭਗਤ ਤ੍ਰਿਲੋਚਨ ਜੀ
੧੦) ਭਗਤ ਰਾਮਾਨੰਦ ਜੀ
੧੧) ਭਗਤ ਜੈਦੇਵ ਜੀ
੧੩) ਭਗਤ ਭਗਤ ਪਰਮਾਨੰਦ ਜੀ
੧੪) ਭਗਤ ਸੂਰਦਾਸ ਜੀ
੧੫) ਭਗਤ ਸੈਣ ਜੀ
35) ਗੁਰੂ ਗ੍ਰੰਥ ਸਾਹਿਬ ਵਿਚ ਕਿਹੜੇ ਕਿਹੜੇ ਭੱਟ ਸਾਹਿਬਾਨਾਂ ਦੀ ਬਾਣੀ ਦਰਜ ਹੈ : 
੧) ਭੱਟ ਕਲਸਹਾਰ ਜੀ
੨) ਭੱਟ ਜਾਲਪ ਜੀ
੩) ਭੱਟ ਕੀਰਤ ਜੀ
੪) ਭੱਟ ਭਿਖਾ ਜੀ
੫) ਭੱਟ ਸਲ੍ਹ ਜੀ
੬) ਭੱਟ ਭਲ੍ਹ ਜੀ
੭) ਭੱਟ ਨਲ੍ਹ ਜੀ
੮) ਭੱਟ ਸਯੰਦੇ ਜੀ
੯) ਭੱਟ ਸਥਰਾ ਜੀ
੧੦) ਭੱਟ ਬਲ੍ਹ ਜੀ
੧੧) ਭੱਟ ਰਹਿਬੰਸ ਜੀ
36)ਗੁਰੂ ਗ੍ਰੰਥ ਸਾਹਿਬ ਵਿਚ ਕਿਹੜੇ ਕਿਹੜੇ ਗੁਰ-ਸਿੱਖਾਂ ਦੀ ਬਾਣੀ ਦਰਜ ਹੈ :
੧) ਭਾਈ ਮਰਦਾਨਾ ਜੀ
੨) ਬਾਬਾ ਸੁੰਦਰ ਜੀ
੩) ਸੱਤਾ ਜੀ ਤੇ
੪) ਬਲਵੰਡ ਜੀ
37) ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਾਲ ਕੀ ਸੀ : 1601 ਤੋਂ 2 ਅਗਸਤ, 1604 (ਲਗਭਗ)
38) ਗੁਰੂ ਗ੍ਰੰਥ ਸਾਹਿਬ ਵਿਚ 'ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਕਿਹਨਾਂ ਨੇ ਸ਼ਾਮਲ ਕਰਵਾਈ : ਗੁਰੂ ਗੋਬਿੰਦ ਸਿੰਘ ਜੀ ਨੇ
39) ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਸਮੇਂ ਲੇਖਣ ਕਾਰਜ ਕਿੰਨਾ ਨਿਭਾਇਆ : ਭਾਈ ਮਨੀ ਜੀ ਨੇ
40) ਗੁਰੂ ਗ੍ਰੰਥ ਸਾਹਿਬ ਵਿਚ ਕਿਹੜੇ ਕਿਹੜੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਨਹੀਂ ਹੈ :
੧) ਗੁਰੂ ਹਰਿਗੋਬਿੰਦ ਸਾਹਿਬ ਜੀ
੨) ਗੁਰੂ ਹਰਿਰਾਇ ਸਾਹਿਬ ਜੀ
੩) ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
੪) ਗੁਰੂ ਗੋਬਿੰਦ ਸਿੰਘ ਸਾਹਿਬ ਜੀ

Post a Comment

0 Comments