Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਗਿਆਰਵੀਂ ਜਮਾਤ ( ਛੋਟੇ ਪ੍ਰਸ਼ਨ - ਉੱਤਰ)

                      ਗਿਆਰਵੀਂ ਜਮਾਤ ( ਛੋਟੇ ਪ੍ਰਸ਼ਨ - ਉੱਤਰ)


1) ਸੁਹਾਗ : ਕੁੜੀ ਦੇ ਵਿਆਹ 'ਤੇ, ਕੁੜੀ ਦੇ ਘਰ, ਇਸਤਰੀਆਂ ਵਲੋਂ ਗਾਏ ਜਾਣ ਵਾਲੇ ਲੋਕ-ਗੀਤ।

2) ਘੋੜੀਆਂ : ਮੁੰਡੇ ਦੇ ਵਿਆਹ 'ਤੇ , ਮੁੰਡੇ ਦੇ ਘਰ, ਇਸਤਰੀਆਂ ਵਲੋਂ ਗਾਏ ਜਾਣ ਵਾਲੇ ਲੋਕ-ਗੀਤ।

3) ਸਿੱਠਣੀਆਂ : ਮਿੱਠੀਆਂ ਗਾਲ਼ਾਂ, ਜੋ ਔਰਤਾਂ / ਮੇਲਣਾਂ ਵਲੋਂ ਲਾੜੇ ਨੂੰ, ਉਸ ਦੇ ਮਾਪਿਆਂ, ਸਾਕ - ਸੰਬੰਧੀਆਂ ਅਤੇ ਜਾਂਝੀਆਂ ਨੂੰ ਸੰਬੋਧਿਤ ਕਰਕੇ ਨੋਕ-ਝੋਕ ਅਤੇ ਮਖੌਲ ਵਜੋਂ ਦਿੱਤੀਆਂ ਜਾਂਦੀਆਂ ਹਨ।

4) ਟੱਪਾ : ਇਕਹਿਰੀ ਤੁਕ ਵਾਲਾ ਲੋਕ ਗੀਤ; ਢੋਲਕੀ ਨਾਲ਼ ਗਿੱਧੇ ਜਾਂ ਨਾਚ ਵਿਚ ਗਇਆ ਜਾਂਦਾ ਹੈ। ਇਸ ਨੂੰ ਇਕ-ਤੁਕੀ ਜਾਂ ਇਕਹਿਰੀ ਬੋਲੀ ਵੀ ਕਹਿ ਦਿੱਤਾ ਜਾਂਦਾ।

5) ਮਿੱਥ ਕਥਾਵਾਂ : ੧) ਕਥਾ ਸਾਹਿਤ ਦਾ ਮੁੱਢਲਾ ਰੂਪ।
                       ੨) ਮਿੱਥ ਅਤੇ ਤੱਥ ਦਾ ਸੁਮੇਲ
                      ੩)ਉਦਾਹਰਨ :-  ਪ੍ਰਹਿਲਾਦ ਭਗਤ / ਨਲ ਅਤੇ ਦਮਿਅੰਤੀ

6) ਪਰੀ ਕਥਾਵਾਂ : ਕਲਪਨਾ ਜਗਤ ਦੀਆਂ ਕਥਾਵਾਂ। ਉਦਾਹਰਨ ਵਜੋਂ - ੧) ਨੀਲ ਕਮਲ , ੨) ਸਬਜ਼ - ਪਰੀ

7) ਨੀਤੀ - ਕਥਾਵਾਂ : ਜੀਵਨ ਵਿਚ ਕੰਮ ਆਉਣ ਵਾਲੀਆਂ ਨੀਤੀਆਂ, ਜੁਗਤਾਂ ਤੇ ਚਾਲਾਂ ਸੰਬੰਧੀ ਗਿਆਨ ਦਿੰਦੀਆਂ ਕਥਾਵਾਂ। ਉਦਾਹਰਨ ਵਜੋਂ : ਲਾਲਸਾ ਦੀ ਚੱਕੀ।

8) ਦੰਤ ਕਥਾਵਾਂ : ਇਹ ਇਤਿਹਾਸ ਅਤੇ ਗਲਪ ਦਾ ਸੁਮੇਲ ਹੁੰਦੀਆਂ ਹਨ। ਇਹ ਕਥਾਵਾਂ ਮੂੰਹੋਂ ਮੂੰਹ ਸੁਣੀਆਂ ਸੁਣਾਈਆਂ ਜਾਣ ਕਰਕੇ ਦੰਦ ਕਥਾਵਾਂ ਕਹਾਉਣ ਲੱਗੀਆਂ। ਉਦਾਹਰ ਲਈ : ੧) ਪੂਰਨ ਭਗਤ , ੨) ਰਾਜਾ ਰਸਾਲੂ , ੩) ਦੁੱਲਾ ਭੱਟੀ 

9) ਪ੍ਰੀਤ ਕਥਾਵਾਂ : ਪ੍ਰੇਮ ਭਾਵ ਦੇ ਜਜ਼ਬੇ ਨੂੰ ਪੇਸ਼ ਕਰਦੀਆਂ ਲੋਕ ਕਹਾਣੀਆਂ। ਉਦਾਹਰਨ ਵਜੋਂ : ੧) ਮਿਰਜ਼ਾ ਸਾਹਿਬਾਂ
                                       ੨) ਹੀਰ ਰਾਂਝਾ

Post a Comment

0 Comments