Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਆਪਣਾ ਦੇਸ ਕਹਾਣੀ ਦੇ ਛੋਟੇ ਪ੍ਰਸ਼ਨ-,ਉੱਤਰ

ਪ੍ਰ. 1 - ਆਪਣਾ ਦੇਸ ਕਹਾਣੀ ਕਿਸ ਦੀ ਰਚਨਾ ਹੈ ?
ਉ.।- ਸੰਤੋਖ ਸਿੰਘ ਧੀਰ ਦੀ।

ਪ੍ਰ. 2 - ਸੰਤੋਖ ਸਿੰਘ ਧੀਰ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਉ. - 2 ਦਸੰਬਰ, 1920 ਨੂੰ, ਬਸੀ ਪਠਾਣਾ

ਪ੍ਰ.3 - ਸੰਤੋਖ ਸਿੰਘ ਧੀਰ ਦੀਆਂ ਕਿਸੇ ਦੋ ਕਹਾਣੀ ਦੀਆਂ ਕਿਤਾਬਾਂ ਦੇ ਨਾਮ ਦੱਸੋ।
ਉ. - ੧) ਸਵੇਰ ਹੋਣ ਤੱਕ
       ੨) ਸਾਂਝੀ ਕੰਧ
       ੩) ਊਸ਼ਾ ਭੈਣ ਜੀ ਚੁੱਪ ਸਨ

ਪ੍ਰ.4 - ਸਿੱਟਿਆਂ ਦੀ ਛਾਂ ਅਤੇ ਪੱਖੀ ਕਹਾਣੀ ਸੰਗ੍ਰਹਿ ਕਿਸਦੇ ਹਨ ?
ਉ. - ਸੰਤੋਖ ਸਿੰਘ ਧੀਰ ਦੇ।

ਪ੍ਰ.5 - ਸੰਤੋਖ ਸਿੰਘ ਧੀਰ  ਨੂੰ ਕਿਹੜੇ ਕਿਹੜੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ?
ਉ. - ੧) ਸ਼੍ਰੋਮਣੀ ਪੰਜਾਬੀ ਸਾਹਿਤਕਾਰ
       ੨) ਸਾਹਿਤ ਅਕਾਦਮੀ ਪੁਰਸਕਾਰ ਨਾਲ।


● 'ਆਪਣਾ ਦੇਸ' ਕਹਾਣੀ ਆਧਾਰਿਤ ਪ੍ਰ.-ਉ.

ਪ੍ਰ.6- ਦੋਵੇਂ ਭਰਾ ਭਾਰਤ ਨੂੰ ਕਿੰਜ ਵੇਖ ਰਹੇ ਸਨ ?
ਉ. - ਪਰਾਏ ਦੇਸ ਵਾਂਗ / ਓਪਰਿਆਂ ਵਾਂਗ

ਪ੍ਰ.7 - ਨਿਰੰਜਣ ਸਿੰਘ ਆਪਣੇ ਮੁੰਡਿਆਂ ਨੂੰ ਭਾਰਤ ਕਿਉਂ ਲੈ ਕੇ ਆਇਆ ਸੀ ?
ਉ. - ਉਹ ਚਾਹੁੰਦਾ ਸੀ ਕਿ ਉਸ ਦੇ ਬੱਚੇ ਆਪਣੀ ਮਾਤਰ-ਭੂਮੀ ਨਾਲ ਜੁੜਨ।

ਪ੍ਰ.8 - ਨਿਰੰਜਨ ਸਿੰਘ ਦੇ ਮੁੰਡਿਆਂ ਦੇ ਨਾਂ ਦੱਸੋ।
ਉ. - ਹਰਿੰਦਰ (ਹੈਰੀ) ਅਤੇ ਗੁਰਿੰਦਰ (ਗੈਰੀ)

ਪ੍ਰ.9 - ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਆਪਣੀ ਸੰਤਾਨ ਬਾਰੇ ਕੀ ਚਿੰਤਾ ਕਰਦੇ ਹਨ ?
ਉ. - ਕਿ ਉਹ (ਸੰਤਾਨ) ਵੀ ਉਹਨਾਂ ਵਾਂਗ ਹੀ ਪੰਜਾਬੀ ਭਾਰਤੀ ਹੋਣ।

Post a Comment

0 Comments