Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਆਪਣੀ ਭਾਲ਼ (ਨਜ਼ਮ)

                                                                ਨਜ਼ਮ - 'ਸ਼ਾਇਰ' ਜਸਵੀਰ 
ਵਰਕਿਆਂ ਦੀ ਖੜ ਖੜ ਹੋ ਰਹੀ ਹੈ
ਅੱਖ਼ਰਾਂ ਦੀ ਭੀੜ ਹੈ।
ਲੰਮਾ ਹੈ ਤਾਣਾ ਬਾਣਾ
ਸੱਚ ਤੇ ਝੂਠ ਦਾ ਯੁੱਧ ਹੈ ਤਿਆਰ।
ਮੈਦਾਨ ਉਡੀਕ ਰਿਹਾ ਹੈ
ਰੱਤ ਦੀ ਕਦਰ ਕਿੰਨੀ ਹੈ
ਖੇਤ ਦੀ ਪਿਆਸ ਬੁਝੀ ਨਾ
ਸ਼ਮਸ਼ੀਰ ਨੇ ਹੰਝੂ ਕੇਰੇ
ਕੌਣ ਧਰਵਾਸਾ ਦੇਵੇ ?
ਵਕਤ ਦਾ ਵਕਤ ਆਇਆ
ਕਾਲ ਦਾ ਪਹਿਰਾ ਹੈ।
ਸਮਿਆਂ ਨੇ ਮੂੰਹ ਵੱਟਿਆ
ਅਸਾਮੀਆਂ ਭੁੱਖੀਆਂ ਮਰ ਰਹੀਆਂ
ਕਦਰ ਦੀ ਇੱਜ਼ਤ ਲੁੱਟੀ ਗਈ
ਲੋਟੂ ਨੂੰ ਚੋਰ ਪੈ ਗਏ
ਹਥਿਆਰਾਂ ਦੀ ਉਮਰ ਥੋੜ੍ਹੀ 
ਪਰ ਪੈਦਾਇਸ਼ ਜ਼ਿਆਦਾ,
ਹਰ ਘਰ ਹਥਿਆਰ ਬਣਦੇ
ਨੀਤੀਆਂ ਹੁੰਦੀਆਂ,
ਸਾਜ਼ਿਸ਼ਾਂ ਕਰਨ ਲਈ ਇਕੱਠ ਹੁੰਦੇ
ਕਿ ਕਿੰਝ ਕਿਸੇ ਦਾ ਘਰ ਲੁੱਟੀਏ।
ਮਨ ਦਾ ਖ਼ਿਆਲ ਰੋਂਦਾ
ਦਿਮਾਗ਼ ਨਾਕਾਰਾਤਮਕ ਹੋਇਆ
ਹੁਣ ਸਭ ਕੁਝ ਲੱਭ ਗਿਆ 
ਬਸ ਆਪਣੀ ਭਾਲ਼ ਹੈ। 

                  ( ਨੋਟ :ਮੇਰੀ ਇਹ ਕਾਵਿ-ਰਚਨਾ 'ਹਰਫ਼-ਨਾਦ' ਕਿਤਾਬ ਵਿਚ ਛਪੀ ਸੀ।)

Post a Comment

0 Comments