Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਪੂਰਬ 'ਚੋਂ ਸੂਰਜ ਹੈ ਚੜਿਆ


ਇਕ ਚਾਰ ਛੇ ਨੌਂ ਨੂੰ ਜਾਇਆ।
ਮਾਂ ਤ੍ਰਿਪਤਾ ਦੀ ਗੋਦੀ ਆਇਆ ।
ਪਿਤਾ ਕਾਲੂ ਕਹੇ ਸ਼ੁਕਰ ਖੁਦਾਇਆ।
ਭੈਣ ਨਾਨਕੀ ਖ਼ੂਬ ਖਿਡਾਇਆ ।
ਸੁਲੱਖਣੀ ਜੀ ਨੂੰ ਜੋ ਪਰਣਾਇਆ।
ਲਖਮੀ ਦਾਸ , ਸ੍ਰੀ ਚੰਦ ਜਣਾਇਆ।
ਸੱਚਾ ਸੌਦਾ ਜਿਸ ਹੈ ਘੜਿਆ ।
ਪੂਰਬ ਚੋਂ ਸੂਰਜ ਹੈ ਚੜ੍ਹਿਆ ।

ਖੇਤੀ ਜਾ ਮੱਝੀਆਂ ਪਿਆ ਚਾਰੇ ।
ਉਹ ਪਰ ਲੱਗਿਆ ਆਪਣੇ ਆਰੇ ।
ਰਾਏ ਬੁਲਾਰ ਤੱਕ ਜਾਂਦਾ ਵਾਰੇ ।
ਅੱਖੀਆਂ ਇਉਂ ਜਿਉਂ ਚਮਕਣ ਤਾਰੇ।
ਜਿਸ ਨੂੰ ਮਿਲਦਾ ਪਾਰ ਉਤਾਰੇ ।
ਵਾਹ ਵਾਹ ਹੋਈ ਗਿਰਾਂ ਥੀਂ ਸਾਰੇ।
ਪਾਂਧਾ ਵੀ ਜਿਸ ਤੋਂ ਹੈ ਪੜਿਆ ।
ਪੂਰਬ ਚੋਂ ਸੂਰਜ ਹੈ ਚੜਿਆ ।

ਦੇਖਣ ਤੁਰਿਆ ਕੁੱਲ ਲੁਕਾਈ ।
ਪੈਰਾਂ ਨੇ ਜ' ਧਰਤੀ ਗਾਹੀ ।
ਸੰਗ ਕੀਤਾ ਮਰਦਾਨੇ ਭਾਈ ।
ਸੁਰ ਕੀਤੀ ਰਬਾਬ ਵਜਾਈ ।
ਮਿੱਠੀ ਵਾਣੀ ਜਦ ਸੁਣਾਈ ।
ਸੁੱਤੀ ਦੁਨੀਆਂ ਆਣ ਜਗਾਈ ।
'ਸ਼ਬਦ-ਗੁਰੂ' ਦਾ ਨੁਕਤਾ ਫੜ੍ਹਿਆ ।
ਪੂਰਬ 'ਚੋਂ ਸੂਰਜ ਹੈ ਚੜਿਆ ।

ਬ੍ਰਹਿਮੰਡ ਦੀ ਬੈਠਾ ਆਰਤੀ ਲਿਖਦਾ ।
ਬਾਰ੍ਹਾਂਮਾਹ ਤੁਖਾਰੀ ਜਿਸ ਦਾ ।
ਸੁਚੱਜੀ ਕੁਚੱਜੀ ਭੇਤ ਹੈ ਕਿਸਦਾ ?
ਬਾਬਰ ਬਾਣੀ ਤਾਂਈ ਦਿਸਦਾ ।
ਆਸਾ ,ਮਾਝ, ਮਲਾਰ ਹੈ ਇਸਦਾ ।
ਨਾਨਕ ਮੰਨਿਆ ਭਾਣਾਂ ਇਕਦਾ ।
ਸ਼ਾਇਰ ਜਪੁਜੀ ਪੜ੍ਹ ਲੈ ਅੜਿਆ ।
ਪੂਰਬ 'ਚੋਂ ਸੂਰਜ ਹੈ ਚੜਿਆ ।

Post a Comment

0 Comments