ਖੇਡਾਂ ਜਿੱਥੇ ਸਰੀਰਕ, ਮਾਨਸਿਕ ਭਾਵੁਕ ਤੇ ਸਮਾਜਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ ਉੱਥੇ ਹੀ ਇਹ ਕਮਾਈ ਦਾ ਇੱਕ ਚੰਗਾ ਸਾਧਨ ਵੀ ਹਨ ਅਤੇ ਇੱਕ ਭਰੋਸੇਯੋਗ ਕਿੱਤਾ ਵੀ ਹਨ । ਭਾਵੇਂ ਹੁਣ ਤੱਕ ਅਸੀਂ ਕੁਝ ਪਰੰਪਰਿਕ ਕਿੱਤੇ ਜਿਵੇਂ ਕਿਸੇ ਖੇਡ ਦੇ ਖਿਡਾਰੀ ਹੋਣਾ , ਕੋਚ ਹੋਣਾ ਆਦਿ ਬਾਰੇ ਜਾਣ ਚੁੱਕੇ ਹਾਂ ਉੱਥੇ ਹੀ ਖੇਡਾਂ ਦੇ ਆਧਾਰ ਤੇ ਕੁਝ ਹੋਰ ਖੇਤਰਾਂ ਵਿੱਚ ਵੀ ਸਫਲ ਕਰੀਅਰ ਬਣਾਇਆ ਜਾ ਸਕਦਾ ਹੈ ਗੱਲ ਭਾਵੇਂ ਰੇਲਵੇ ਦੀ ਹੋਵੇ ਜਾਂ ਫ਼ੌਜ, ਪੁਲਿਸ ਆਦਿ ਰੱਖਿਆ ਖੇਤਰ 'ਚ ਵੀ ਖਿਡਾਰੀਆਂ ਲਈ ਸਪੋਰਟਸ ਕੋਟੇ 'ਚ ਸੀਟਾਂ ਉਪਲੱਬਧ ਹਨ। ਇਨ੍ਹਾਂ ਤੋਂ ਇਲਾਵਾ ਕੁਝ ਨਵੇਂ ਉੱਭਰ ਰਹੇ ਖੇਡ ਕਰੀਅਰ ਦੀ ਗੱਲ ਕਰਾਂਗੇ।
ਸਰੀਰਕ ਸਿੱਖਿਆ ਦੇ ਅਧਿਆਪਕ ਵਲੋਂ ਬੱਚੇ ਨੂੰ ਢੁੱਕਵੇਂ ਕਰੀਅਰ ਬਾਰੇ ਅਗਵਾਈ ਦੇਣੀ ਲੋੜੀਂਦੀ ਹੈ। ਇਹ ਨਵੇਂ ਕਰੀਅਰ ਦੇ ਮੌਕੇ ਇਸ ਪ੍ਰਕਾਰ ਹਨ ਜਿਨ੍ਹਾਂ ਦੀ ਬਦੌਲਤ ਇਨ੍ਹਾਂ ਨੂੰ ਖੇਡ ਕਰੀਅਰ, ਸਪੋਰਟਸ ਇੰਡਸਟਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ -
ੳ) ਫਿੱਟਨੈੱਸ ਡਾਇਰੈਕਟਰ, ਕੋਆਰਡੀਨੇਟਰ - ਖੇਡ ਵਿੰਗਾਂ, ਹੋਟਲਾਂ, ਕਾਰਪੋਰੇਸ਼ਨਾਂ ਵਿਚ ਸਿਹਤ ਨੂੰ ਫਿੱਟ ਰੱਖਣ ਲਈ ਚੰਗੇ ਅਗਵਾਈ ਕਰਤਾ ਦੀ ਲੋੜ ਪੈਂਦੀ ਹੈ।ਜਿਸ ਕਰਕੇ ਇਸ ਪੇਸ਼ੇ ਦੀ ਮੰਗ ਵੱਧ ਰਹੀ ਹੈ।ਇੱਥੇ Wellness Manager ਵੀ ਕੰਮ ਕਰਦੇ ਹਨ।
ਅ) ਜਨਰਲ ਮੈਨੇਜਰ- ਕਿਸੇ ਖੇਡ ਟੀਮ ਦੇ ਬਿਜ਼ਨੈਸ ਨੂੰ ਹੈਂਡਲ ਕਰਨ ਤੇ ਵਪਾਰਕ ਪੱਖ ਨੂੰ ਸੁਚਾਰੂ ਰੂਪ ਵਿੱਚ ਚਲਾਉਂਣ ਲਈ ਜਨਰਲ ਮੈਨੇਜਰ ਦਾ ਅਹੁੱਦਾ ਆਪਣੀ ਭੂਮਿਕਾ ਨਿਭਾਉਂਦਾ ਹੈ।
ੲ) ਖੇਡ-ਪੱਤਰਕਾਰੀ - ਚੰਗੇ ਖਿਡਾਰੀ ਜਾਂ ਕੋਚ ਜਾਂ ਖੇਡ ਦੀ ਸਮਝ ਰੱਖਣ ਵਾਲੇ ਵਕਤਾ / ਉਮੀਦਵਾਰ ਪ੍ਰੈੱਸ , ਰੇਡੀਓ, ਟੀ.ਵੀ. ਅਤੇ ਸ਼ੋਸ਼ਲ ਮੀਡੀਆ 'ਤੇ ਖੇਡ ਪੱਤਰਕਾਰ ਲੱਗ ਸਕਦੇ ਹਨ।
ਸ) ਸਪੋਰਟਸ ਮੈਡੀਸਨ - ਇਹ ਅਜਿਹਾ ਖੇਤਰ ਹੈ ਜਿੱਥੇ ਕਸਰਤ ਕੋਚ, ਜ਼ਖ਼ਮੀ ਤੇ ਸੱਟਾਂ ਖਾ ਚੁੱਕੇ ਖਿਡਾਰੀਆਂ ਲਈ ਰੈਮੀਡੀਅਲ ਸੁਵਿਧਾ ਲਈ Medical Doctor ਤੇ Ostheopathical Physician ਦੀ ਲੋੜ ਹੈ।
ਹ) ਨਿਊਟਰੀਸ਼ੀਅਨ , ਡਾਈਟੀਸ਼ੀਅਨ - ਕੇਵਲ ਖਿਡਾਰੀ ਹੀ ਨਹੀਂ ਬਲਕਿ ਚੰਗੇ ਹਸਪਤਾਲਾਂ 'ਚ ਵੀ ਆਮ ਲੋਕਾਂ ਲਈ Dietician ਦੀ ਜ਼ਰੂਰਤ ਪੈਂਦੀ ਹੈ। ਜਿੰਨ੍ਹਾਂ ਵਲੋਂ ਖਿਡਾਰੀਆਂ / ਮਰੀਜ਼ਾਂ ਆਦਿ ਦੀ ਲੋੜ ਨੂੰ ਮੁੱਖ ਰੱਖਦਿਆਂ; ਡਾਈਟ ਭਾਵ ਖਾਣ-ਪੀਣ ਸੰਬੰਧੀ ਪ੍ਰੋਪਰ ਢੰਗ ਨਾਲ ਦੱਸਿਆ ਜਾਂਦਾ ਹੈ।
ਕ) ਜਿੰਮ ਇਨਸਟਰਕਟਰ - Gym ਨੂੰ ਚਲਾਉਂਦਾ ਹੈ। ਜਿੰਮ ਵਿਚ ਹੋ ਰਹੀਆਂ ਗਤੀਵਿਧੀਆਂ ਦੀ ਪੈਰਵਾਈ ਕਰਦਾ ਹੈ ਅਤੇ ਜਿੰਮ ਲਾਉਣ ਆਉਣ ਵਾਲਿਆਂ ਨੂੰ ਜ਼ਰੂਰੀ ਹਦਾਇਤਾਂ ਦਿੰਦਾ ਹੈ।
ਖ) ਖੇਡ ਮਨੋਵਿਗਿਆਨਕ - Sports Psychology ਦੀ ਮਹੱਤਤਾ ਸਮਝਦੇ ਹੋਏ , ਸਾਡੇ ਦੇਸ਼ ਵਿਚ ਵੀ ਜਲਦ ਹੀ ਟੀਮਾਂ ਨਾਲ ਮਨੋਵਿਗਿਆਨਕ ਮਾਹਰ ਦੀ ਸੇਵਾ ਸ਼ੁਰੂ ਹੋਣ ਦੀ ਉਮੀਦ ਹੈ। ਖੇਡ ਮਨੋਵਿਗਿਆਨੀ ਲੋੜ ਅਨੁਸਾਰ ਖਿਡਾਰੀਆਂ ਦੇ ਮਨੋ-ਬਲ ਨੂੰ ਉਸਾਰੂ ਬਣਾਉਣ ਵਿਚ ਯੋਗਦਾਨ ਪਾਉਂਦਾ ਹੈ।
ਸਪੋਰਟਸ ਕੁਮੈਂਟੇਟਰ - ਖੇਡ ਦੌਰਾਨ ਖੇਡ ਅਤੇ ਖਿਡਾਰੀਆਂ ਦੀ ਕਾਰਗੁਜ਼ਾਰੀ ਨੂੰ ਲਗਾਤਾਰ ਕੁਮੈਂਟਰੀ ਕਰਕੇ ਅੰਕਾਂ / ਖਿਡਾਰੀਆਂ ਦੀ ਖੇਡ - ਵਿਧੀ ਭਾਵ ਪਰਫਾਰਮੈਂਸ ਆਦਿ ਬਾਰੇ ਸੁਚੇਤ ਕਰਦਾ ਹੈ। ਇਸੇ ਨਾਲ ਸਪੋਰਟਸ ਕੁਮੈਂਟੇਟਰ ਦੀ ਸਹਾਇਤਾ ਕਾਰਨ ਹੀ ਬਹੁਤੀਆਂ ਖੇਡਾਂ ਰੇਡੀਓ ਵਗੈਰਾ ਰਾਹੀਂ ਸੁਣੀਆਂ ਜਾ ਸਕਦੀਆਂ ਹਨ। ਖੇਡਾਂ ਲਈ ਕੁਮੈਂਟਰੀ ਕਰਨ ਵਾਲੇ ਤਜ਼ੁਰਬੇਕਾਰ ਉਮੀਦਵਾਰ ਆਪਣਾ ਚੰਗਾ ਭਵਿੱਖ ਦੇਸ - ਵਿਦੇਸ਼ ਵਿਚ ਬਣਾ ਸਕਦੇ ਹਨ।
ਸਪੋਰਟਸ ਮਾਰਕਿਟਿੰਗ ਆਦਿ ਦੀ ਵੀ ਆਉਣ ਵਾਲੇ ਸਮੇਂ 'ਚ ਮੰਗ ਵਧ ਸਕਦੀ ਹੈ। ਇਨ੍ਹਾਂ ਸੰਭਾਵਿਤ ਖੇਤਰਾਂ ਵੱਲ ਧਿਆਨ ਦੇਣ ਦੀ ਬੇਹੱਦ ਜ਼ਰੂਰਤ ਹੈ।
ਇਨ੍ਹਾਂ ਸਾਰੇ ਰੁਜ਼ਗਾਰ ਮੁੱਖੀ ਨੁਕਤਿਆਂ ਨੂੰ ਸਿੱਖਣ - ਸਮਝਣ ਅਤੇ ਇਨ੍ਹਾਂ ਸੰਬੰਧੀ ਤਜ਼ੁਰਬਾ ਲੈਣ ਲਈ ਚਾਹਵਾਨ ਉਮੀਦਵਾਰ ਪੰਜਾਬ ਸਰਕਾਰ ਵਲੋਂ ਤਿਆਰ ਕੀਤੀ ਜਾ ਰਹੀ ਖੇਡ ਯੂਨੀਵਰਸਿਟੀ, ਪਟਿਆਲੇ ਨਾਲ ਆਉਂਦੇ ਸਮੇਂ ਵਿਚ ਰਾਬਤਾ ਕਾਇਮ ਕਰ ਸਕਦੇ ਹਨ। ਇਸ ਤੋਂ ਇਲਾਵਾ NSNIS ਜਿਸ ਦਾ ਪੂਰਾ ਨਾਮ " ਨੇਤਾ ਜੀ ਸ਼ੁਭਾਸ਼ ਨੈਸ਼ਨਲ ਇੰਸਟੀਚਿਊਟ ਆੱਫ਼ ਸਪੋਰਟਸ, ਪਟਿਆਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜਿਸ ਨੂੰ ਕਿ ਏਸ਼ੀਆ ਦੇ ਵੱਡੇ ਸਪੋਰਟਸ ਇੰਸਟੀਚਿਊਟ ਵਜੋਂ ਜਾਣਿਆ ਜਾਂਦਾ ਹੈ। ਇਸ ਅਧੀਨ ਵਧੀਆ ਖਿਡਾਰੀ ਅਤੇ ਅਨੁਭਵੀ ਕੋਚ ਆਦਿ ਨੂੰ ਵਿਆਪਕ ਪੱਧਰ 'ਤੇ ਸਿਖਲਾਈ ਦਿੱਤੀ ਜਾਂਦੀ ਹੈ। ਚਾਹਵਾਨ www.nsnis.org 'ਤੇ ਲਾਗਿਨ ਕਰਕੇ ; ਇਸ ਸਪੋਰਟਸ ਇੰਸਟੀਚਿਊਟ ਨਾਲ ਸੰਪਰਕ ਕਰ ਸਕਦੇ ਹਨ।
ਅੱਜਕਲ੍ਹ ਹਰ ਖੇਤਰ ਸੰਬੰਧੀ ਗਿਆਨ ਦੇ ਭੰਡਾਰ ਯੂਟਿਊਬ 'ਤੇ ਮਿਲ ਜਾਂਦੇ ਹਨ। ਯੂਟਿਊਬ ਦਾ ਘੇਰਾ ਬੜਾ ਵਿਸ਼ਾਲ ਹੈ। ਹਰ ਖੇਡ ਜਾਂ ਖੇਡ ਅਧਿਕਾਰੀਆਂ ਸੰਬੰਧੀ ਕਾਫ਼ੀ ਗਿਆਨ / ਜਾਣਕਾਰੀ ਤੁਸੀਂ ਯੂਟਿਊਬ ਦੇ ਮਾਧਿਅਮ ਰਾਹੀਂ ਲੈ ਸਕਦੇ ਹੋ।


0 Comments