ਉ. - ਕਰਤਾਰ ਸਿੰਘ ਦੁੱਗਲ ਦੀ।
ਪ੍ਰ.2 - ਕਰਤਾਰ ਸਿੰਘ ਦੁੱਗਲ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਉ. - 07 ਮਾਰਚ,1917 ਨੂੰ ਪਿੰਡ ਧਮਿਆਲ, ਰਾਵਲਪਿੰਡੀ।
ਪ੍ਰ.3 - ਕਰਤਾਰ ਸਿੰਘ ਦੁੱਗਲ ਵਲੋਂ ਲਿਖੇ ਕਹਾਣੀ ਸੰਗ੍ਰਹਿ ਦੱਸੋ।
ਊ. - ੧) ਇੱਕ ਛਿਟ ਚਾਨਣ ਦੀ
੨) ਸਵੇਰ ਸਾਰ
੩) ਪਿੱਪਲ਼ ਪੱਤੀਆਂ
੪) ਕੁੜੀ ਕਹਾਣੀ ਕਰਦੀ ਗਈ
੫) ਡੰਗਰ
੬) ਅੱਗ ਖਾਣ ਵਾਲ਼ੇ
੭) ਕੱਚਾ ਦੁੱਧ
੮) ਨਵਾਂ ਆਦਮੀ
੯) ਨਵਾਂ ਘਰ
੧੦) ਫੁੱਲ ਤੋੜਨਾ ਮਨ੍ਹਾ ਹੈ।
ਪ੍ਰ. 4 - ਕਹਾਣੀ ਸੰਗ੍ਰਹਿ 'ਕਰਾਮਾਤ, ਸਭੇ ਸਾਂਝੀਵਾਲ ਸਦਾਇਨ, ਮਾਜ੍ਹਾ ਨਹੀਂ ਮੋਇਆ ਅਤੇ ਹੰਸਾ ਆਦਮੀ' ਕਿਸ ਨੇ ਲਿਖੇ ?
ਉ.- ਕਰਤਾਰ ਸਿੰਘ ਦੁੱਗਲ ਨੇ।
ਪ੍ਰ.5- ਕਰਤਾਰ ਸਿੰਘ ਦੁੱਗਲ ਨੂੰ ਕਿਸ ਕਹਾਣੀ ਸੰਗ੍ਰਹਿ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ?
ਉ. - 'ਇੱਕ ਛਿਟ ਚਾਨਣ ਦੀ' ਲਈ
● ਨੀਲੀ ਕਹਾਣੀ ਆਧਾਰਿਤ ਪ੍ਰ.-ਉ.
ਪ੍ਰ.6 - ਲੇਖਕ ਦੀ ਤ੍ਰੀਮਤ ਨੇ ਨੀਲੀ ਨੂੰ ਇਸ ਕਰਕੇ ਪਸੰਦ ਕੀਤਾ ਸੀ ਕਿਉਂਕਿ :
ਉ. - ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ।
ਪ੍ਰ.7 - ਨੀਲੀ ਦੀ ਵੱਛੀ ਦੀ ਸ਼ਕਲ ਨਿਰੀ-ਪੁਰੀ ਨੀਲੀ ਵਰਗੀ ਸੀ ।
ਉ.- ਸਹੀ।
ਪ੍ਰ.8 - ਨੀਲੀ ਦੀ ਵੱਛੀ ਮਰ ਗਈ, ਕਿਉਂਕਿ :
ਉ. - ਗਵਾਲਾ ਉਸ ਲਈ ਚੂਲ਼ੀ ਭਰ ਦੁੱਧ ਵੀ ਨਹੀਂ ਸੀ ਛੱਡਦਾ।
ਪ੍ਰ.9 - ਗਵਾਲੇ ਵੱਲੋਂ ਮਸਾਲੇ ਦੀ ਟੋਕਰੀ ਚੁੱਕ ਕੇ ਲੈ ਜਾਣ ਤੋਂ ਬਾਅਦ ਨੀਲੀ ਦੇ ਮਨ ਦੀ ਹਾਲਤ ਲੇਖਕ ਨੇ ਕਿਵੇਂ ਬਿਆਨ ਕੀਤੀ ਹੈ ?
ਉ. - ਦੂਰ ਕੋਠੀ ਦੇ ਗੇਟ ਕੋਲ਼ ਜਦੋਂ ਗਵਾਲਾ ਪੁੱਜਾ, ਨੀਲੀ ਉੜੀਕੀ, ਜਿਵੇਂ ਉਸ ਨੂੰ ਬੁਲਾ ਰਹੀ ਹੋਵੇ। ਗਵਾਲੇ ਨੇ ਪ੍ਰਵਾਹ ਨਹੀਂ ਕੀਤੀ।

0 Comments