Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਸ਼ੋਸ਼ਲ ਮੀਡੀਆ ਦੇ ਖੇਤਰ ਵਿਚ ਰੁਜ਼ਗਾਰ ਦੇ ਮੌਕੇ


                               ਮੌਜੂਦ ਸਮਾਂ ਸ਼ੋਸਲ ਮੀਡੀਆ ਦਾ ਯੁੱਗ ਪਲਟਾਊ ਵੇਲਾ ਅਖਵਾਉਂਦਾ ਹੈ। ਜਦੋਂ ਹਰ ਇਨਸਾਨ ਕੋਲ ਆਪਣਾ ਮੋਬਾਇਲ ਫ਼ੋਨ ਹੈ ਅਤੇ ਉਹ ਇਸ ਦੀ ਵਰਤੋਂ ਕਰਨੀ ਜਾਣਦਾ ਹੈ। ਉਸ ਵਕਤ ਵੱਖ ਵੱਖ ਐਪਲੀਕੇਸ਼ਨਾ ਦਾ ਰੁਜ਼ਗਾਰ ਮੁੱਖੀ ਲਾਹਾ ਲਿਆ ਜਾ ਸਕਦਾ ਹੈ। ਜਿਵੇਂ - ਯੂਟਿਊਬ ਚੈੱਨਲ ਰਾਹੀਂ, ਫੇਸਬੁੱਕ ਗਰੁੱਪ/ਪੇਜ ਬਣਾਕੇ ਜਾਂ ਕੋਈ ਆਪਣਾ ਐੱਪ  ਕਰਿਏਟ ਕਰਕੇ ਜਾਂ ਮੁੱਕਦੀ ਗੱਲ ਵੈੱਬਸਾਈਟ ਡਿਜ਼ਾਈਨਰ ਵਜੋਂ ਕਾਰਗੁਜ਼ਾਰੀ ਦਿਖਾ ਕੇ ਆਦਿ ।

ਯੂਟਿਊਬਰ - ਅੱਜ ਕੱਲ੍ਹ ਯੂਟਿਊਬ ਦੀ ਵਰਤੋਂ ਆਮ ਨਾਲੋਂ ਸੈਂਕੜੇ ਗੁਣਾਂ ਵਧ ਗਈ ਹੈ। ਜਿੱਥੇ ਦੁਨੀਆਂ ਦੀ ਹਰ ਚੀਜ਼ ਬਾਰੇ ਜਾਣਕਾਰੀ ਪਲਾਂ ਛਿਣਾਂ ਵਿਚ ਪ੍ਰਾਪਤ ਕੀਤੀ ਜਾ ਸਕਦੀ ਹੈ। ਉੱਥੇ ਇਹ ਸੁਵਿਧਾ ਘਰ ਬੈਠਿਆਂ ਤੇ ਮੁਫ਼ਤ ਵਿਚ ਮਿਲਦੀ ਹੈ। ਇਸ ਲਈ ਯੂਟਿਊਬ 'ਤੇ ਚੈੱਨਲ ਬਣਾਕੇ ਅਤੇ ਇਸ ਉੱਪਰ ਆਪਣਾ ਮੋਬਾਇਲ ਨੰਬਰ ਰਜਿਸਟਰ ਕਰਕੇ ਬੜੇ ਹੀ ਆਸਾਨ ਤਰੀਕੇ ਨਾਲ ਨੌਜਵਾਨ ਆਪਣਾ ਸ਼ੌਕ ਤੇ ਰੁਜ਼ਗਾਰ ਇਕੱਠਿਆਂ ਪੂਰਾ ਕਰ ਸਕਦੇ ਹਨ। ਬਸ ਨੁਕਤੇ ਯਾਦ ਰੱਖੋ ਕਿ ਚੈੱਨਲ ਲਈ 'ਤਕਨੀਕੀ ਮੁਹਾਰਤ ਰੱਖਦੀਆਂ ਅਤੇ ਲੋਕਾਂ ਦੀ ਲੋੜਾਂ ਨੂੰ ਪੂਰਦੀਆਂ ਵੀਡੀਓਜ਼' ਤਿਆਰ ਕਰਕੇ ਚੈੱਨਲ 'ਤੇ ਅਪਲੋਡ ਕਰਨੀਆਂ ਹਨ। ਇਸੇ ਨਾਲ ਯੂਟਿਊਬਰ ਲਈ ਸ਼ਰਤਾਂ ਵੀ ਰੱਖੀਆਂ ਗਈਆਂ ਹਨ ਜਿਵੇਂ ਚੈੱਨਲ ਘੱਟੋ ਘੱਟ ਇਕ ਹਜ਼ਾਰ ਲੋਕਾਂ ਵਲੋਂ ਸਬਸਕਰਾਈਬ ਕੀਤਾ ਗਿਆ ਹੋਵੇ। ਚੈੱਨਲ ਦੇ ਦਸ ਹਜ਼ਾਰ ਵਿਊਜ਼ ਅਤੇ ਦੋ ਲੱਖ ਚਾਲੀ ਹਜ਼ਾਰ ਮਿੰਟ ਦੀ ਲਿਮਟ ਇਕ ਸਾਲ ਵਿਚ ਪੂਰੀ ਕਰਨੀ ਜ਼ਰੂਰੀ ਹੈ। ਇਹ ਤਿੰਨ ਸ਼ਰਤਾਂ ਪੂਰੀਆਂ ਹੋ ਜਾਣ ਉੱਤੇ ਯੂਟਿਊਬ ਵਲੋਂ ਮੋਨੀਟਾਈਜ਼ੇਸ਼ਨ ਦੀ ਮੇਲ ਭੇਜੀ ਜਾਂਦੀ ਹੈ। ਜਿਸ ਦੀ ਸਹਾਇਤਾ ਨਾਲ ਤੁਹਾਡਾ ਚੈੱਨਲ 'ਕਮਾਈ ਕਰਨ ਦਾ ਸਾਧਨ' ਬਣ ਜਾਂਦਾ ਹੈ।

ਫੇਸਬੁੱਕ ਪੇਜ/ਗਰੁੱਪ - ਫੇਸਬੁੱਕ ਅਜੋਕੇ ਦੌਰ ਦਾ ਪ੍ਰਮੁੱਖ ਪ੍ਰਚਾਰ ਤੇ ਸੰਚਾਰ ਸਾਧਨ ਬਣ ਗਿਆ ਹੈ। ਕਰੋੜਾਂ ਲੋਕਾਂ ਵਲੋਂ ਆਪਣੇ ਖਾਤੇ ਫੇਸਬੁੱਕ ਉੱਪਰ ਬਣਾਏ ਗਏ ਹਨ। ਫੇਸਬੁੱਕ ਵਲੋਂ ਵੀ ਐੱਡ ਲਗਾਉਣ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਨਾਲ ਆਪਣੇ ਬਿਜਨਸ ਦਾ ਪ੍ਰਚਾਰ ਕਰਨ ਲਈ ਸਸਤੀਆਂ ਤੇ ਸੌਖਿਆਂ ਗਤੀਵਿਧੀਆਂ ਲਈ ਵੀ ਸੁਝਾਅ ਦਿੱਤੇ ਜਾਂਦੇ ਹਨ। ਤੁਸੀਂ ਕਿਸੇ ਕੰਪਨੀ ਨਾਲ ਰਾਬਤਾ ਕਰਕੇ , ਉਨ੍ਹਾਂ ਦੇ ਸ਼ੋਸਲ ਮੀਡੀਆਈ ਪ੍ਰਚਾਰ ਵਿਚ ਸਹਾਇਕ ਬਣਕੇ ਵੀ ਚੰਗੇ ਪੈਸੇ ਕਮਾ ਸਕਦੇ ਹੋ। ਤੁਸੀਂ ਆਪਣਾ ਇਕ ਪਲੇਟ ਫਾਰਮ ਬਣਾ ਸਕਦੇ ਹੋ ਜਿਸ ਰਾਹੀਂ ਨਵੀਆਂ ਨੌਕਰੀਆਂ, ਨਵੀਆਂ ਕਿਤਾਬਾਂ , ਨਵੀਆਂ ਖੋਜਾਂ ਆਦਿ ਬਾਰੇ ਲੋਕਾਂ ਨੂੰ ਜਾਗਰੂਕ ਕਰ ਸਕਦੇ ਹੋ।

ਵੈੱਬ ਡਿਵੈਲਪਰ - ਇਹ ਬੜਾ ਲਾਹੇਵੰਦ ਤੇ ਕਮਾਈ ਪੱਖੋਂ ਅਮੀਰ ਖੇਤਰ ਹੈ। ਕਿਉਂਕਿ ਅੱਜ ਕੱਲ੍ਹ ਦੇਸੀ - ਵਿਦੇਸ਼ੀ ਕੰਪਨੀਆਂ ਆਪਣੀਆਂ ਵੈੱਬਸਾਈਟਾਂ ਤਿਆਰ ਕਰਵਾਉਣ ਲਈ ਭਾਰਤ ਨਾਲ ਖ਼ਾਸ ਕਰ ਰਾਬਤਾ ਬਣਾ ਰਹੀਆਂ ਹਨ। ਫਿਰ ਵੈੱਬਸਾਈਟ ਤਿਆਰ ਕਰਨ ਮਗਰੋਂ ਅਪਡੇਸ਼ਨ ਲਈ ਵੀ ਤੁਹਾਡਾ ਹੀ ਸਹਾਰਾ ਲਿਆ ਜਾਂਦਾ ਹੈ ਇਉਂ ਚੋਖਾ ਮੁਨਾਫ਼ਾ ਹੁੰਦਾ ਹੈ। ਯਾਦ ਰਹੇ ਇਸ ਖੇਤਰ ਲਈ ਕੰਪਿਊਟਰ ਦੇ ਗਿਆਨ ਦੇ ਨਾਲ ਨਾਲ ਕੰਪਿਊਟਰ ਦੀਆਂ ਭਾਸ਼ਾ ਜਿਵੇਂ ਐੱਚ.ਟੀ.ਐੱਮ.ਐੱਲ., ਜਾਵਾ ਸਕਰਿਪਟ ਅਤੇ ਪਾਈਥਨ ਆਦਿ ਬਾਰੇ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ।

ਐੱਪ ਕਰਿਏਟਰ - ਇਹ ਖੇਤਰ ਵੀ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਲਈ ਬੜਾ ਫਾਇਦੇਮੰਦ ਹੈ। ਵੱਖ ਵੱਖ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੋਂ ਇਲਾਵਾ ਨਿੱਜੀ ਅਤੇ ਸਰਕਾਰੀ ਸੰਸਥਾਵਾਂ ਵੱਲੋਂ ਵੀ ਆਪਣੇ ਐੱਪਸ ਤਿਆਰ ਕਰਵਾਏ ਜਾਂਦੇ ਹਨ। ਚਾਹਵਾਨ ਅਤੇ ਦਿਲਚਸਪੀ ਰੱਖਣ ਵਾਲੇ ਆਪਣੇ ਨਿੱਜੀ ਕਰੀਅਰ ਨੂੰ ਐੱਪ ਕਰੀਏਟਰ ਵਜੋਂ ਵੀ ਵਿਕਸਤ ਕਰ ਸਕਦੇ ਹਨ। 
          ਪਿਆਰੇ ਪਾਠਕੋ ! ਇਨ੍ਹਾਂ ਕੁੱਝ ਆਨ-ਲਾਈਨ ਕਰੀਅਰ ਆਪਸ਼ਨਾਂ  ਤੋਂ ਇਲਾਵਾ ਵੀ ਬਹੁਤ ਸਾਰੇ ਕਰੀਅਰ ਆਪਸ਼ਨ ਪ੍ਰਾਪਤ ਕਰ ਸਕਦੇ ਹੋ। ਜਿਨ੍ਹਾਂ ਬਾਬਤ ਵਿਦਿਆਰਥੀਆਂ ਲਈ ਮੇਰੇ ਵੱਲੋਂ ਬਣਾਏ YouTube Channel "Ldd tv'' ਨਾਲ ਰਾਬਤਾ ਸਿਰਜ ਸਕਦੇ ਹੋ ।


         ਇਹ 10 ਗੱਲਾਂ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ ( ਲਿੰਕ 'ਤੇ ਕਲਿੱਕ ਕਰਕੇ ਵੇਖੋ ਵੀਡੀਓ)  -  https://youtu.be/lExOR_zgyU0

 

Post a Comment

0 Comments