ਗੁਰੂ ਨਾਨਕ ਸਾਹਿਬ ਮੱਧਕਾਲ ਵਿਚ ਹੋਏ ਮਹਾਨ ਚਿੰਤਕ, ਦੁਨੀਆਂ ਭਰ ਦੇ ਘੁਮੱਕੜ, ਸਿੱਖ ਪੰਥ ਦੇ ਬਾਨੀ, ਸੁਲਝੇ ਤੇ ਸੰਜੀਦਾ ਸਾਹਿਤਕਾਰ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਆਧਾਰ, ਮਸਲਿਆਂ ਨੂੰ ਗੋਸ਼ਟੀਆਂ ਰਾਹੀਂ ਸੁਲਝਾਉਣ ਵਾਲੇ, ਹੋਰਨਾਂ ਲੇਖਕਾਂ ਦੇ ਕਦਰਦਾਨ, ਵਿਗਿਆਨਕ ਦ੍ਰਿਸ਼ਟੀਕੋਣ ਦੇ ਮਾਲਕ, ਕਾਇਨਾਤੀ ਅਧਿਆਤਮਿਕ ਖ਼ਿਆਲੀ, ਹਰ ਮੱਤ ਦੇ ਰਹਿਬਰ ਲਈ ਰਾਹ ਦਸੇਰੇ, 'ਸ਼ਬਦ-ਗੁਰੂ' ਦੀ ਰਾਹੇ ਪਾਉਣ ਵਾਲੇ, ਆਪਣੀ ਬੋਲੀ ਨੂੰ ਮਾਣ ਸਨਮਾਨ ਦਿਵਾਉਣ ਵਾਲੇ, ਵਾਦ ਨੂੰ ਸੰਵਾਦ ਦੀ ਲੀਹੇ ਪਾਉਣ ਵਾਲੇ, ਗੁਰਬਾਣੀ ਨੂੰ ਗਾਇਨ ਕਰਨ ਵਾਲੇ, ਸੰਗੀਤ ਦੀ ਅਹਿਮੀਅਤ ਤੇ ਸਾਜ਼ਾਂ ਦੀ ਗੂੜ ਸਮਝ ਰੱਖਣ ਵਾਲੇ, ਤਰਕਵਾਦੀ, ਸੱਚ ਲਿਖਣ ਵਾਲੇ, ਲੰਗਰ ਪ੍ਰਥਾ ਦੇ ਬਾਨੀ, ਵੱਡੇ ਧਿਆਨੀ ਅਤੇ ਵਿਸ਼ਵ - ਗੁਰੂ। ਆਓ ! ਗੁਰੂ ਨਾਨਕ ਸਾਹਿਬ ਬਾਰੇ ਸੰਖੇਪ ਵਿਚ ਜਾਣੀਏਂ .....
1) ਗੁਰੂ ਨਾਨਕ ਦੇਵ ਜੀ ਦਾ ਜਨਮ/ ਪ੍ਰਕਾਸ਼ ਕਦੋਂ ਹੋਇਆ : 1469 ਈ. ਵਿਚ
2) ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਹੈ : ਮਾਤਾ ਤ੍ਰਿਪਤਾ ਦੇਵੀ ਜੀ
3) ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਦਾ ਕੀ ਨਾਮ ਹੈ : ਕਲਿਆਣ ਦਾਸ ਜੀ / ਮਹਿਤਾ ਕਾਲੂ ਜੀ
4) ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਦਾ ਕੀ ਨਾਮ ਹੈ : ਬੇਬੇ ਨਾਨਕੀ ਜੀ
5) ਗੁਰੂ ਨਾਨਕ ਸਾਹਿਬ ਦੇ ਵੱਡੀ ਭੈਣ ਬੇਬੇ ਨਾਨਕੀ ਜੀ ਦੇ ਪਤੀ ਦਾ ਨਾਮ ਦੱਸੋ : ਭਾਈ ਜੈ ਰਾਮ ਜੀ
6) ਗੁਰੂ ਨਾਨਕ ਸਾਹਿਬ ਦੀ ਸੁਪਤਨੀ ਕੌਣ ਹੋਏ : ਮਾਤਾ ਸੁਲੱਖਣੀ ਜੀ
7) ਗੁਰੂ ਨਾਨਕ ਸਾਹਿਬ ਦੀ ਸੰਤਾਨ ਦਾ ਨਾਮ ਦੱਸੋ : ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖ਼ਮੀ ਦਾਸ ਜੀ
8) ਗੁਰੂ ਨਾਨਕ ਸਾਹਿਬ ਦਾ ਜਨਮ ਕਿੱਥੇ ਹੋਇਆ : ਰਾਇ ਭੋਇੰ ਦੀ ਵਸਾਈ ਹੋਈ ਤਲਵੰਡੀ
9) ਗੁਰੂ ਨਾਨਕ ਸਾਹਿਬ ਦਾ ਨਾਮ 'ਨਾਨਕ' ਕਿਸ ਦੇ ਨਾਮ 'ਤੇ ਰੱਖਿਆ ਗਿਆ : ਬੇਬੇ ਨਾਨਕੀ ਜੀ (ਵੱਡੀ ਭੈਣ ਦੇ ਨਾਮ 'ਤੇ)
10) ਗੁਰੂ ਨਾਨਕ ਸਾਹਿਬ ਦੀ ਰੂਹਾਨੀਅਤ ਨੂੰ ਸਭ ਤੋਂ ਪਹਿਲਾਂ ਜਾਨਣ ਵਾਲੇ ਕੌਣ ਸਨ : ਜਨਮ ਦਿਵਾਉਣ ਵਾਲੀ ਦਾਈ, ਵੱਡੀ ਭੈਣ ਨਾਨਕੀ, ਪਿੰਡ ਦਾ ਚੌਧਰੀ

0 Comments