Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਮਾਂ ਬੋਲੀ ਨੂੰ ਸੱਜਦਾ ਕਰਦਿਆਂ

 


             ਪਿਆਰੇ ਪਾਠਕੋ ! ਸਾਨੂੰ ਆਪਣੀ ਹੋਂਦ ਅਤੇ ਵਿਚਾਰਧਾਰਾ ਨੂੰ ਜਿਉਂਦਿਆਂ ਰੱਖਣ ਲਈ ; ਆਪਣੇ ਇਤਿਹਾਸ ਤੋਂ ਦੁਨੀਆਂ ਨੂੰ ਜਾਣੂ ਅਤੇ ਆਪਣੀਆਂ ਅਗਲੀਆਂ ਪੜ੍ਹੀਆਂ ਨੂੰ ਵਾਕਫ਼ ਕਰਵਾਉਣ ਲਈ 'ਮਾਂ - ਬੋਲੀ' ਪੰਜਾਬੀ ਵਿਚ ਆਪਣੇ ਬੋਲ/ਕਾਰਜ/ਰਹਿਣ-ਸਹਿਣ/ ਖਾਣ-ਪੀਣ ਆਦਿ ਨੂੰ ਦੁਨੀਆਂ ਵਿਚ ਵਿਚਰਦਿਆਂ ਪਹਿਲ ਦੇਣੀ ਪਵੇਗੀ।

           ਮੈਂ ਇਹ ਅਦਨਾ ਜਿਹਾ ਯਤਨ ਕਰ ਰਿਹਾ ਹਾਂ। ਉਮੀਦ ਹੈ ਤੁਸੀਂ ਮੇਰਾ ਸਾਥ ਦਿਓਂਗੇ..... 

           ਮੇਰਾ ਨਾਮ ਪ੍ਰੋ. ਜਸਵੀਰ ਸਿੰਘ ਹੈ। ਮੈਨੂੰ ਆਪਣੀ ਬੋਲੀ , ਸਾਹਿਤ ਅਤੇ ਸੱਭਿਆਚਾਰ ਨਾਲ ਅੰਤਾਂ ਦੀ ਮੁਹੱਬਤ ਹੈ। ਰੱਬ ਇਉਂ ਹੀ ਬਣਾਈ ਰੱਖੇ। ਮੇਰਾ ਵਿਸ਼ਵਾਸ ਹੈ ਕਿ ਜੇਕਰ ਅਸੀਂ ਆਪਣੀ ਬੋਲੀ/ਲਿਪੀ ਵਿਚ ਤਕਨੀਕੀ ਪੱਧਰ 'ਤੇ ਨਵੇਂ ਯਤਨ ਕਰੀਏ ਤਾਂ ਦੁਨੀਆਂ / ਲੋਕ ; ਇਸ ਦਾ ਜ਼ਰੂਰ ਮੁੱਲ ਪਾਉਣਗੇ। ਇਸੇ ਆਸ ਨਾਲ ....

             ਤੁਸੀਂ ਇਸ ਬਲੌਗ ਵਿਚ ਕਰੀਅਰ ਅਗਵਾਈ ਲੇਖ, ਪੰਜਾਬੀ ਰਸਾਲਾ, ਪੰਜਾਬੀ ਅਲੋਚਨਾ , ਕਿਤਾਬਾਂ ਨਾਲ ਜਾਣ - ਪਛਾਣ , ਅਕਾਦਮਿਕ ਪੜ੍ਹਾਈ ਨਾਲ ਸੰਬੰਧਿਤ ਮੈਟਰ, ਈ-ਲੈਕਚਰ ਅਤੇ ਵੱਖ ਵੱਖ (ਯੂ.ਜੀ.ਸੀ./ ਪੀ.ਟੀ.ਈ.ਟੀ./ ਹੋਰ ਪੋਸਟਾਂ ਸੰਬੰਧੀ) ਹੋਣ ਵਾਲੇ ਟੈਸਟਾਂ ਦੀ ਤਿਆਰੀ ਲਈ ਮੈਟਰ ਆਦਿ ਪੜ੍ਹ ਸਕਦੇ ਹੋ। ਇਹ ਸਾਰਾ ਕੁੱਝ ਬਿੰਨ੍ਹਾ ਕਿਸੇ ਖ਼ਰਚ ਦੇ ਅਤੇ ਜਦੋਂ ਵਕਤ ਮਿਲੇ ; ਜਿੰਨ੍ਹਾਂ ਇਕ ਵਕਤ ਪੜ੍ਹ ਸਕਦੇ ਹੋ।

               ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਲੋੜੀਂਦੇ ਮੈਟਰ ਦੇ 'ਵੀਡੀਓ ਲੈਕਚਰ' ਵੀ ਸੁਣ-ਦੇਖ ਸਕਦੇ ਹੋ। ਇਸ ਤੋਂ ਅੱਗੇ 'ਇੰਟਰਨੈੱਟ ਸੇਵਾਵਾਂ' ਸੰਬੰਧੀ ਵੀ ਜਾਣਕਾਰੀ ਲੈ ਸਕਦੇ ਹੋ। ਹੋਰ ਤਾਂ ਹੋਰ ਰੁਜ਼ਗਾਰ ਸੰਬੰਧੀ ਨਵੇਂ ਨੋਟੀਫਿਕੇਸ਼ਨ ਵੀ ਸਮੇਂ ਸਮੇਂ ਪੜ੍ਹ ਸਕਦੇ ਹੋ।

                    ਪਿਆਰੇ ਪਾਠਕੋ ! ਆਪਣੀ ਮਾਂ ਬੋਲੀ, ਮਾਂ ਧਰਤੀ ਅਤੇ ਮਾਂ ਜਨਣੀ ਦੀ ਕਦਰ ਕੀਤਿਆਂ ਹੀ ਅੱਗੇ ਵਧਿਆ ਜਾ ਸਕਦਾ ਹੈ। ਆਓ ਕਿ ਆਪਣੇ ਫ਼ਰਜ਼ਾਂ ਨੂੰ ਪਛਾਣੀਏ..... ਪ੍ਰੋ. ਜਸਵੀਰ ਸਿੰਘ

Post a Comment

0 Comments