
ਹਰ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਦੀ ਇੱਛਾ ਰੱਖਦਾ ਹੈ। ਉਸ ਇੱਛਾ ਨੂੰ ਪੂਰਨ ਲਈ ਹੱਥ-ਪੈਰ ਮਾਰਦਾ ਹੈ। ਨੁਕਤਾ ਇਹ ਹੈ ਕਿ ਜਿਸ ਨੂੰ ਜਿਨਾਂ ਗਿਆਨ ਹੁੰਦਾ ਹੈ ਉਹ ਉਨਾਂ ਹੀ ਅੱਗੇ ਵੱਧ ਸਕਦਾ ਹੈ। ਜ਼ਿੰਦਗੀ ਵਿਚ 'ਉੱਦਮ' ਕਰਨਾ ਤੇ ਆਪੇ ਨੂੰ ਵਾਚਦੇ ਰਹਿਣਾ ਬੜਾ ਜ਼ਰੂਰੀ ਹੈ। ਇਉਂ ਜਿੱਥੇ ਨਵੇਂ ਕਾਰਜਾਂ ਵਿਚ ਪ੍ਰਭਾਵਸ਼ਾਲੀ ਵਾਧਾ ਹੁੰਦਾ ਹੈ ਉੱਥੇ ਹੀ ਉਨ੍ਹਾਂ ਵਿਚਲੀ ਸਾਰਥਿਕ ਹੋਣੀ ਵੀ ਗੋਲਣਯੋਗ ਹੋ ਨਿਬੜਦੀ ਹੈ। ਪੰਜਾਬ ਵਿਚ ਆਮ ਮਸ਼ਹੂਰ ਹੈ ਕਿ ਸਰਕਾਰੀ ਨੌਕਰੀ ਦੀ ਆਪਣੀ ਠੁੱਕ ਹੁੰਦੀ ਹੈ। ਆਓ ! ਅੱਜ ਸਰਕਾਰੀ ਮਹਿਕਮੇ 'ਪੁਲਿਸ' ਵਿਚ ਭਰਤੀ ਬਾਰੇ ਜਾਣੀਏ.....
'ਪੁਲਿਸ' ਤੋਂ ਭਾਵ "ਪਬਲਿਕ ਅਫ਼ਸਰ ਫਾਰ ਲੀਗਲ ਇਨਵੈਸਟੀਗੇਸ਼ਨਸ ਐਂਡ ਕਰੀਮਿਨਲ ਐਮਰਜੈਂਸੀਜ਼" ਹੈ। ਜਿਸ ਦਾ ਕੰਮ ਰਾਜ ਵਿਚ ਕਾਨੂੰਨ ਬਣਾਈ ਰੱਖਣਾ ਹੁੰਦਾ ਹੈ। ਪੰਜਾਬ ਪੁਲਿਸ 1861 ਵਿਚ ਆਪਣੀ ਹੋਂਦ ਅਖਤਿਆਰ ਕਰਦੀ ਹੈ ਅਤੇ ਇਸ ਦਾ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੈ। ਪੁਲਿਸ ਦੀ ਭਰਤੀ ਤਿੰਨ ਵਿਭਾਗਾਂ : ਕੇਂਦਰ ਸਰਕਾਰ ਵਲੋਂ ਭਰਤੀ (ਸੀ.ਆਰ.ਪੀ.), ਰੇਲਵੇ ਵਿਭਾਗ ਵਲੋਂ ਭਰਤੀ (ਆਰ.ਪੀ.ਐੱਸ.) ਅਤੇ ਵੱਖ ਵੱਖ ਪ੍ਰਾਂਤਕ ਸਰਕਾਰਾਂ ਵਲੋਂ ਭਰਤੀ ਕੀਤੀ ਜਾਂਦੀ ਹੈ।
ਹੁਣ ਜੇਕਰ ਮੁੱਖ ਨੁਕਤੇ ਵੱਲ ਵਧੀਏ ਤਾਂ ਪੰਜਾਬ ਪੁਲਿਸ ਵਿਚ ਭਰਤੀ ਲਈ ਉਮੀਦਵਾਰ ਦੀ ਬਾਰ੍ਹਵੀਂ ਦੀ ਪ੍ਰਤੀਸ਼ਤ ,ਨਿਸ਼ਚਿਤ ਉਮਰ ਹੱਦ ਅਤੇ ਨਿਯਮਿਤ ਕੱਦ ਵੇਖਿਆ ਜਾਂਦਾ ਹੈ। ਮਸਲਨ, ਉਮੀਦਵਾਰ ਦੇ ਪੋਸਟ ਮੈਟ੍ਰਿਕ ਵਿਚੋਂ ਜਿੰਨੀ ਜ਼ਿਆਦਾ ਪ੍ਰਤੀਸ਼ਤ ਹੋਵੇਗੀ, ਜਿੰਨ੍ਹਾਂ ਕੱਦ ਹੋਵੇਗਾ, ਉਨ੍ਹੀ ਹੀ ਆਸਾਨੀ ਨਾਲ ਭਰਤੀ ਹੋ ਸਕੇਗਾ।
ਕੁੱਝ ਜ਼ਰੂਰੀ ਨੁਕਤੇ :
1) ਪੁਲਿਸ ਭਰਤੀ ਵਿਚ ਕੁਲ 30 ਅੰਕ ਨਿਯਤ ਕੀਤੇ ਗਏ ਹਨ।
2) 15 ਨੰਬਰ 12ਵੀਂ ਦੀ ਪ੍ਰਤੀਸ਼ਤ ਦੇ ਆਧਾਰ 'ਤੇ ਅਤੇ 15ਨੰਬਰ ਕੱਦ ਦੇ ਆਧਾਰ 'ਤੇ ਦਿੱਤੇ ਜਾਂਦੇ ਹਨ।
3) ਉਕਤ ਉਮੀਦਵਾਰਾਂ ਨੂੰ ਨਿਰਧਾਰਤ ਦੌੜ, ਲੌਂਗ ਜੰਪ (ਲੰਮੀ ਛਾਲ) ਅਤੇ ਹਾਈ ਜੰਪ (ਉੱਚੀ ਛਾਲ) ਵਿਚੋਂ ਵੀ ਪਾਸ ਹੋਣਾ ਜ਼ਰੂਰੀ ਹੁੰਦਾ ਹੈ।
4) ਆਖ਼ਰ, ਸਖ਼ਤ ਮੈਡੀਕਲ ਪ੍ਰਕਿਰਿਆ ਵਿਚੋਂ ਲੰਘਣਾ ਲਾਜ਼ਮੀ ਹੁੰਦਾ ਹੈ।
5) ਯਾਦ ਰਹੇ ਕਿ ਮੌਜੂਦਾ ਨਿਯਮਾਂ ਅਨੁਸਾਰ ਪੁਲਿਸ ਭਰਤੀ ਲਈ ਨਾ ਤਾਂ ਕੋਈ ਐਂਟਰੈਸ ਟੈਸਟ ਹੀ ਲਿਆ ਜਾਂਦਾ ਹੈ ਅਤੇ ਨਾ ਹੀ ਇੰਟਰਵਿਊ ਹੁੰਦੀ ਹੈ।
● ਹੁਣ ਤੱਕ ਨਿਯਮਾਂ ਅਨੁਸਾਰ ਵਿਸ਼ੇਸ਼ ਨੁਕਤੇ : -
1) ਉਮੀਦਵਾਰ ਘੱਟੋ ਘੱਟ 12ਵੀਂ, ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਪਾਸ ਹੋਵੇ। ਉਸ ਨੇ ਪੰਜਾਬੀ ਵਿਸ਼ਾ ਪੜ੍ਹਿਆ ਹੋਵੇ।
2) ਮੁੰਡਿਆਂ ਦਾ ਕੱਦ ਘੱਟੋ ਘੱਟ 5 ਫੁੱਟ, ਸੱਤ ਇੰਚ ਅਤੇ ਕੁੜੀਆਂ ਦਾ ਕੱਦ 5ਫੁੱਟ, ਤਿੰਨ ਇੰਚ ਹੋਣਾ ਚਾਹੀਦਾ ਹੈ।
3) ਮੁੰਡਿਆਂ ਲਈ ਨਿਯਮ ਹੈ ਕਿ ਉਨ੍ਹਾਂ ਨੇ 1600 ਮੀਟਰ ਦੌੜ 6ਮਿੰਟ , 30 ਸੈਕਿੰਡ ਵਿਚ ਪੂਰੀ ਕਰਨੀ ਹੁੰਦੀ ਹੈ।ਜਦ ਕਿ ਕੁੜੀਆਂ ਲਈ 800 ਮੀਟਰ ਰੇਸ ਚਾਰ ਮਿੰਟ ਵਿਚ ਪੂਰੀ ਕਰਨ ਦਾ ਕਾਇਦਾ ਹੈ। ਜਿਸ ਲਈ ਸਿਰਫ਼ ਇਕੋ ਮੌਕਾ ਦਿੱਤਾ ਜਾਂਦਾ ਹੈ।
4) ਮੁੰਡਿਆਂ ਲਈ ਲੰਮੀ ਛਾਲ (ਲੌਂਗ ਜੰਪ) 3.80 ਮੀਟਰ ਹੁੰਦਾ ਹੈ। ਜਦਕਿ ਕੁੜੀਆਂ ਟੇ 3ਮੀਟਰ ਲੰਮੀ ਛਾਲ ਲਾਉਣੀ ਹੁੰਦੀ ਹੈ। ਜਿਸ ਲਈ ਮੁੰਡੇ-ਕੁੜੀਆਂ ਨੂੰ ਤਿੰਨ ਤਿੰਨ ਮੌਕੇ ਦਿੱਤੇ ਜਾਂਦੇ ਹਨ।
5) ਮੁੰਡਿਆਂ ਨੇ ਉੱਚੀ ਛਾਲ (ਹਾਈ ਜੰਪ) 1.10 ਮੀਟਰ ਅਤੇ ਕੁੜੀਆਂ ਨੇ 0.95 ਮੀਟਰ ਤੱਕ ਉੱਚੀ ਛਾਲ ਲਾਉਣ ਦਾ ਨਿਯਮ ਹੈ। ਮੁੰਡੇ ਕੁੜੀਆਂ ਨੂੰ ਤਿੰਨ ਤਿੰਨ ਮੌਕੇ ਦਿੱਤੇ ਜਾਂਦੇ ਹਨ।
6) ਯਾਦ ਰਹੇ ਕਿ ਇਨ੍ਹਾਂ ਸਾਰੇ ਈਵੈਂਟਸ ਵਿਚੋਂ ਪਾਸ ਹੋਣ 'ਤੇ ਹੀ ਅਗਲੇ ਪ੍ਰੋਸੈਸ ਵਿਚ ਭਾਗ ਲੈ ਸਕਣ ਦੇ ਯੋਗ ਹੋ ਸਕਦੇ ਹੋ।
7) ਜੇਕਰ ਮੁੰਡਿਆਂ ਦੇ ਕੱਦ ਨੂੰ ਮੁੱਖ ਰੱਖਦਿਆਂ 15 ਅੰਕਾਂ ਵਿਚੋਂ ਨੰਬਰਾਂ ਦੀ ਗੱਲ ਕਰੀਏ ਤਾਂ 5ਫੁੱਟ,07ਇੰਚ ਨੂੰ 10 ਅੰਕ, 5ਫੁੱਟ,08ਇੰਚ ਨੂੰ 11 ਅੰਕ ਇਉਂ ਇਕ ਫੁੱਟ ਵੱਧਣ ਨਾਲ ਇਕ ਅੰਕ ਵੱਧ ਮਿਲਣ ਦਾ ਨਿਯਮ ਹੈ। ਜੋ ਨੌਜਵਾਨ ਛੇ ਫੁੱਟ ਜਾਂ ਇਸ ਤੋਂ ਵੱਧ ਦਾ ਹੋਵੇਗਾ ਉਸ ਨੂੰ 15/15 ਅੰਕ ਮਿਲ ਜਾਣਗੇ।
8) ਕੁੜੀਆਂ ਲਈ ਕੱਦ ਅਨੁਸਾਰ ਅੰਕਾਂ ਵਿਚ 5ਫੁੱਟ,3ਇੰਚ ਲਈ 10ਅੰਕ ਹਨ। ਇਸੇ ਤਰ੍ਹਾਂ ਕ੍ਰਮਵਾਰ ਇਕ ਇੰਚ ਤੇ ਇਕ ਅੰਕ ਵੱਧਣਗੇ। ਆਖ਼ਰ ਜਿਸ ਕੁੜੀ ਦਾ ਕੱਦ 5ਫੁੱਟ,08 ਇੰਚ ਜਾਂ ਇਸ ਤੋਂ ਵੱਧ ਹੋਵੇਗਾ, ਉਸ ਨੂੰ 15/15 ਨੰਬਰ ਪ੍ਰਾਪਤ ਹੁੰਦੇ ਹਨ।
9) ਹੁਣ ਜੇਕਰ 12ਵੀਂ ਜਮਾਤ ਦੇ ਅੰਕਾਂ ਨੂੰ ਆਧਾਰ ਬਣਾਕੇ; ਦਿੱਤੇ ਜਾਣ ਵਾਲੇ ਅੰਕਾਂ ਦੀ ਗੱਲ ਕਰੀਏ ਤਾਂ 12ਵੀਂ ਵਿਚੋਂ 40% ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ 10 ਅੰਕ, 50% ਅੰਕ ਲੈਣ ਵਾਲੇ ਨੂੰ 11 ਅੰਕ ਮਿਲਦੇ ਹਨ। ਇਉਂ ਹੀ 10% ਵੱਧਣ ਨਾਲ ਇਕ ਨੰਬਰ ਦੇ ਜੁੜਨ ਦਾ ਨਿਯਮ ਲਾਗੂ ਹੁੰਦਾ ਹੈ। ਅੰਤ, 80% ਅੰਕ ਲੈਣ ਵਾਲਾ ਉਮੀਦਵਾਰ 15/15 ਨੰਬਰ ਲੈਂਦਾ ਹੈ।
10) ਸਿਪਾਹੀ ਦੀ ਭਰਤੀ ਲਈ ਉਮਰ 18 ਸਾਲ ਤੋਂ 25 ਸਾਲ ( ਜਨਰਲ ਸ੍ਰੇਣੀ ), 18 ਤੋਂ 28 ਸਾਲ ( ਪੱਛੜੀਆਂ ਸ੍ਰੇਣੀਆਂ ) ਅਤੇ 18 ਤੋਂ 30 ਸਾਲ ( ਅਨੁਸੂਚਿਤ ਜਾਤੀਆਂ) ਲਈ ਨਿਸ਼ਚਿਤ ਹੈ।
● ਭਰਤੀ ਸੰਬੰਧੀ ਲੋੜੀਂਦੇ ਦਸਤਾਵੇਜ਼ :-
1) 12ਵੀਂ ਜਮਾਤ ਦਾ ਸਰਟੀਫਿਕੇਟ
2) ਚਰਿੱਤਰ (ਕਰੈਕਟਰ) ਸਰਟੀਫਿਕੇਟ ( ਸਕੂਲ ਵਲੋਂ )
3) ਚਰਿੱਤਰ ਸਰਕਾਰ ( ਸਰਪੰਚ ਜਾਂਂ ਐੱਮ.ਸੀ. ਤੋਂ ਅਟੈਸਟਡ)
4) ਨੋ-ਕਲੇਮ ਸਰਟੀਫਿਕੇਟ
5) ਕੁਆਰੇ ਹੋਣ ਦਾ (ਅਨ-ਮੈਰਿਡ) ਸਰਟੀਫਿਕੇਟ
6) ਜਾਤੀ (ਕਾਸਟ) ਸਰਟੀਫਿਕੇਟ
7) ਰਹਿਣ-ਬਸੇਰੇ ਭਾਵ ਰੈਜ਼ੀਡੈਂਸਲ ਸਰਟੀਫਿਕੇਟ
8) ਆਧਾਰ ਕਾਰਡ
9) ਐਂਟਰੀ ਫਾਰਮ ਦਾ ਪ੍ਰਿੰਟ ਆਊਟ
10) ਉਮੀਦਵਾਰ ਦੀਆਂ ਫੋਟੋਆਂ।
ਪਿਆਰੇ ਪਾਠਕੋ ! ਵਿਚਾਰਨਯੋਗ ਹੈ ਕਿ ਉਕਤ ਨਿਯਮ, ਹੁਣ ਤੱਕ ਦੀਆਂ ਹੋਈਆਂ ਭਰਤੀਆਂ ਨੂੰ ਆਧਾਰ ਬਣਾਕੇ ; ਦੱਸੇ ਗਏ ਹਨ। ਤੁਸੀਂ ਨਵੀਆਂ ਭਰਤੀਆਂ ਦੇ ਅਪਡੇਟ ਜਾਨਣ ਲਈ Punjabpolice.gov.in ( ਪੰਜਾਬ ਪੁਲਿਸ) ਦੀ ਵੈੱਬਸਾਈਟ 'ਤੇ ਲਾਗਿਨ ਕਰ ਸਕਦੇ ਹੋ।
ਜਾਂਦੇ-ਜਾਂਦੇ ਇਹੀ ਕਹਿਣਾ ਲਾਜ਼ਮੀ ਜਾਪਦਾ ਹੈ ਕਿ ਉਮੀਦਵਾਰ ਆਪਣਾ ਅਪਡੇਟਡ ਬਾਇਓਡਾਟਾ ( ਰਿਜ਼ੀਊਮ ) ਤਿਆਰ ਰੱਖਣ। ਭਰਤੀ ਵਿਚ ਸ਼ਾਮਲ ਹੋਣ ਲਈ ਅਪਲਾਈ ਕਰਨ ਵਾਸਤੇ ਨਿਯਤ ਕੀਤੇ ਅਸਲ ਦਸਤਾਵੇਜ਼ਾਂ ਸੰਭਾਲ ਕੇ ਰੱਖਣ, ਉਨ੍ਹਾਂ ਦੀਆਂ ਦੋ - ਦੋ ਫੋਟੋ-ਕਾਪੀਆਂ ਕਰਵਾਕੇ; ਅਟੈਸਟਡ ਕਰਵਾ ਲੈਣ। ਇਸੇ ਨਾਲ ਆਪਣਾ ਈਮੇਲ ਅਕਾਊਂਟ ਅਤੇ ਇਕ ਮੋਬਾਇਲ ਨੰਬਰ ਨਿਸ਼ਚਿਤ ਤੌਰ 'ਤੇ ਚਲਦਾ ਹੋਣ ਨੂੰ ਯਕੀਨੀ ਬਣਾਉਣ। ਤਾਂਕਿ ਪੁਲਿਸ ਭਰਤੀ ਸੰਬੰਧੀ ਪੂਰੀ ਜਾਣਕਾਰੀ ਨੱਥੀ ਕੀਤੇ ਗਏ ਈਮੇਲ ਤੇ ਸੰਪਰਕ ਨੰਬਰ 'ਤੇ ਮਿਲਦੀ ਰਹੇ। ਜ਼ਿਕਰਯੋਗ ਹੈ ਕਿ ਉਮੀਦਵਾਰ ਆਪਣੇ ਦਸਤਾਵੇਜ਼ਾਂ ਦੀ ਇਕ ਕਾਪੀ ਈਮੇਲ 'ਤੇ ਵੀ ਸੰਭਾਲਣ ਤਾਂਕਿ ਲੋੜ ਪੈਣ 'ਤੇ ਵਿਚਾਰੀ ਜਾ ਸਕੇ।
ਜਦੋਂ ਤੁਸੀਂ ਆਪਣਾ ਮਨ ਇਕਾਗਰ ਕਰ ਲੈਂਦੇ ਹੋ ਅਤੇ ਆਪਣਾ ਨਿਸ਼ਾਨਾ ਮਿੱਥ ਲੈਂਦੇ ਹੋ। ਫਿਰ ਕਦਮ - ਦਰ - ਕਦਮ ਆਪਣੀ ਮੰਜ਼ਲ ਸਰ ਕਰਨ ਲਈ ਕੀਤੇ ਯਤਨ, ਤੁਹਾਨੂੰ ਤੁਹਾਡੇ ਮਿੱਥੇ ਨਿਸ਼ਾਨੇ 'ਤੇ ਪਹੁੰਚਾ ਦਿੰਦੇ ਹਨ। ਜੇਕਰ ਲੋੜ ਹੈ ਤਾਂ ਬਸ ਸਖ਼ਤ ਮਿਹਨਤ ਦੇ ਨਾਲ ਨਾਲ ਸੁਚੇਤ ਰਹਿਣ ਦੀ।
- ਪ੍ਰੋ. ਜਸਵੀਰ ਸਿੰਘ
( ਨੋਟ - ਮੇਰਾ ਇਹ ਆਰਟੀਕਲ 'ਜੱਗ-ਬਾਣੀ' ਵਿਚ ਮੰਜ਼ਿਲ ਅੰਕ ਅਧੀਨ ਪ੍ਰਕਾਸ਼ਿਤ ਹੋਇਆ ਸੀ।)


3 Comments
ਬਹੁਤ ਵਧੀਆ ਜਾਣਕਾਰੀ ਅਤੇ ਉਸ ਤੋਂ ਵੀ ਵਧੀਆ ਪੇਸ਼ਕਾਰੀ....
ReplyDeletesar me 9th class kiya hai mere lai job dasi
Deleteਬਹੁਤ ਵਧੀਆ ਵੀਰ ਜੀ
ReplyDelete