Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਲੇਖਾਂ ਦੇ ਛੋਟੇ ਪ੍ਰਸ਼ਨ-ਉੱਤਰ (12ਵੀਂ ਜਮਾਤ : ਲਾਜ਼ਮੀ ਪੰਜਾਬੀ)

ਪ੍ਰ.- 1 ਪੰਜਾਬੀ ਸੱਭਿਆਚਾਰ ਲੇਖ ਕਿਸ ਨੇ ਲਿਖਿਆ ਹੈ ?
ਉ.- ਡਾ. ਬਰਿੰਦਰ ਕੌਰ ਨੇ।

ਪ੍ਰ.2- ਸੱਭਿਆਚਾਰ ਕਿਹੜੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ?
ਉ. - 'ਸੱਭਯ+ਆਚਾਰ' ਦੇ ਜੋੜ ਤੋਂ।

ਪ੍ਰ.3- ਮਹਾਂ-ਭਾਰਤ ਦੇ ਯੁੱਗ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ?
ਉ. - ਪੰਚ ਨਦ

ਪ੍ਰ.4- ਪੰਜਾਬ ਦੇ ਦਰਿਆਵਾਂ ਕੰਢੇ ਕਿਹੜੇ ਵੇਦ ਦੀ ਰਚਨਾ ਹੋਈ ?
ਉ. - ਰਿਗਵੇਦ ਦੀ।

ਪ੍ਰ.5 - ਅਜੋਕਾ ਪੰਜਾਬ ਕਦੋਂ ਹੋਂਦ ਵਿਚ ਆਇਆ ?
ਉ.- 01 ਨਵੰਬਰ, 1966 ਨੂੰ।

ਪ੍ਰ.6- 'ਪੰਜਾਬ ਦੇ ਮੇਲੇ ਤੇ ਤਿਉਹਾਰ' ਕਿਸ ਦਾ ਲੇਖ ਹੈ ?
ਉ.- ਡਾ.ਐੱਸ.ਐੱਸ. ਵਣਜਾਰਾ ਬੇਦੀ।

ਪ੍ਰ.7- ਪੰਜਾਬ ਦੇ ਪ੍ਰਮੁੱਖ ਮੇਲੇ ਕਿਹੜੇ ਹਨ ਤੇ ਕਿੱਥੇ ਲੱਗਦੇ ਹਨ ?
ਉ. - ੧) ਬਸੰਤ ਪੰਚਮੀ ਦਾ ਮੇਲਾ ● ਪਟਿਆਲੇ ਤੇ ਛੇਹਰਟੇ 【 ਵੰਡ ਤੋਂ ਪਹਿਲਾਂ ਹਕੀਕਤ ਰਾਏ ਦੀ ਸਮਾਧ 'ਤੇ ਲਹੌਰ】

੨) ਹੋਲਾ ਮਹੱਲਾ ● ਅਨੰਦਪੁਰ ਸਾਹਿਬ ਵਿਖੇ

੩) ਤੀਆਂ ਦਾ ਮੇਲਾ ● 

੪) ਛਪਾਰ ਦਾ ਮੇਲਾ ● ਲੁਧਿਆਣੇ ਦੇ ਪਿੰਡ ਛਪਾਰ ● ਗੁੱਗੇ ਪੀਰ ਮਾੜੀ 'ਤੇ।

੫) ਜਰਗ ਦਾ ਮੇਲਾ ● ਜਰਗ ਪਿੰਡ ਵਿਚ ● ਸੀਤਲਾ ਦੇਵੀ ਨੂੰ ਪਤਿਆਉਣ ਲਈ। 【 ਖੋਤਿਆਂ ਦੀ ਕਦਰ ਹੁੰਦੀ● ਸੀਤਲਾ ਮਾਈ ਦਾ ਵਾਹਣ ● ਗੁਲਗੁਲੇ ਤੇ ਛੋਲੇ ਭੇਟ ਕਰਦੇ】 

੬)ਜਗਰਾਵਾਂ ਦੀ ਰੋਸ਼ਨੀ ● ਜਗਰਾਉਂ ਵਿਖੇ ● ਸੂਫ਼ੀ ਫ਼ਕੀਰ ਅਬਦੁੱਲ ਕਾਦਰ ਜਿਲਾਨੀ ਦੀ ਕਬਰ 'ਤੇ

੭) ਮਲੇਰਕੋਟਲੇ ਦਾ ਮੇਲਾ ● ਹੈਦਰ ਸੇਖ਼ ਦੇ ਮਕਬਰੇ 'ਚ 【 ਨਿਗਾਹਾ ਮੇਲਾ 】

੮) ਮੁਕਤਸਰ ਦਾ ਮੇਲਾ ● ਮਾਘੀ ਵਾਲ਼ੇ ਦਿਨ 

੯)  ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ● ਕੇਸਗੜ੍ਹ ਦੇ ਸਥਾਨ 'ਤੇ

੧੦) ਤਰਨਤਾਰਨ ਦੀ ਮੱਸਿਆ ● ਭਾਦੋਂ ਦੀ ਮੱਸਿਆ 

ਪ੍ਰ.8 - ਪੰਜਾਬ ਵਿਚ ਮਨਾਏ ਜਾਂਦੇ ਤਿਉਹਾਰ ?
ਉ. - 1) ਚੇਤਰ ਦੀ ਏਕਮ ਨੂੰ ਨਵਾਂ ਸਾਲ
       2) ਚੇਤਰ ਸੁੱਦੀ ਅੱਠਵੀਂ ਨੂੰ ਕੰਜਕਾਂ
       3) ਚੇਤਰ ਸੁੱਦੀ ਨੌਂ ਨੂੰ ਰਾਮ - ਨੌਵੀਂ
       4) ਸਾਵਣ ਦੀ ਪੂਰਨਮਾਸ਼ੀ ਨੂੰ 'ਰੱਖੜੀ ਦਾ ਤਿਉਹਾਰ'
       5) ਭਾਦਰੋਂ ਦੇ ਮਹੀਨੇ ਗੁੱਗਾ-ਨੌਵੀਂ
       6) ਭਾਦਰੋਂ ਵਿਚ ਹੀ 'ਜਨਮ-ਅਸ਼ਟਮੀ'
        7) ਅੱਸੂ ਮਹੀਨੇ ਹਨੇਰੇ ਪੱਖ ਦੀਆਂ ਪੰਦਰਾਂ ਤਿਥਾਂ ਸਰਾਧ 
        8) ਨਰਾਤੇ
        9) ਦਸਹਿਰਾ
      10) ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਪ੍ਰਕਾਸ਼ ਪੁਰਬ
      11) ਕੱਤਕ ਹਨੇਰੇ ਪੱਖ ਕਰਵਾ ਚੌਥ
      12) ਕੱਤਕ ਵਿਚ ਦਿਵਾਲ਼ੀ  (ਅੰਮ੍ਰਿਤਸਰ) 
      13) ਪੋਹ ਮਹੀਨੇ ਲੋਹੜੀ

ਪ੍ਰ. 09.ਪੰਜਾਬ ਦੇ ਰਸਮ ਰਿਵਾਜ ਲੇਖ ਦਾ ਲੇਖਕ ਕੌਣ ਹੈ ?
ਉ.- ਗੁਲਜ਼ਾਰ ਸਿੰਘ ਸੰਧੂ।

ਪ੍ਰ.10- ਅਗਨੀ ਕਿਸ ਦਾ ਚਿੰਨ੍ਹ ਹੈ ?
ਉ. - ਚਾਨਣ ਦਾ।

ਪ੍ਰ.11- ਪਾਣੀ ਕਾਹਦਾ ਚਿੰਨ੍ਹ ਹੈ ?
ਉ.- ਸ਼ੁਧਤਾ ਦਾ।

ਪ੍ਰ.12- ਲੋਹਾ ਕਾਹਦਾ ਚਿੰਨ੍ਹ ਹੈ ?
ਉ. - ਬਚਾਅ ਦਾ।

ਪ੍ਰ.13- ਅਨਾਜ ਕਾਹਦਾ ਚਿੰਨ੍ਹ ਹੈ ?
ਉ.- ਚੜ੍ਹਾਵੇ ਦਾ।

ਪ੍ਰ.14- ਬਿਰਖ਼ ਦੀ ਟਾਹਣੀ ਜਾਂ ਹਰੀ ਘਾਹ : 'ਦੱਭ' ਕਾਹਦਾ ਸੂਚਕ ਹੈ ?
ਉ. - ਚੰਗੇ ਸ਼ਗਨਾਂ ਦਾ ਸੂਚਕ।

ਪ੍ਰ.15 - ਜਨਮ ਸਮੇਂ ਦੀਆਂ ਰਸਮਾਂ ਦੱਸੋ।
ਉ. - ੧) ਗੁੜ੍ਹਤੀ ਦੀ ਰਸਮ
       ੨) ਪੰਜਵੀਂ ਨ੍ਹਾਉਣ ਦੀ ਰੀਤ
       ੩) ਛਟੀ ਦੀ ਰੀਤ
       ੪) ਬਾਹਰ ਵਧਾਉਣ ਦੀ ਰਸਮ (ਤੇਰ੍ਹਵੇਂ ਦਿਨ)
       ੫) ਹਿੰਦੂਆਂ ਵਿੱਚ ਮੁੰਡਨ ਸੰਸਕਾਰ ● ਤੀਜੇ ਜਾਂ ਪੰਜਵੇਂ ਸਾਲ
      ੬)  ਹਿੰਦੂ ਜਨੇਊ ਪਹਿਨਾਉਂਦੇ / ਸਿੱਖ ਅੰਮ੍ਰਿਤ ਛਕਦੇ।

ਪ੍ਰ.16- ਵਿਆਹ ਸਮੇਂ ਦੀਆਂ ਰਸਮਾਂ ਦੱਸੋ।
ਉ.- 1) ਰੋਕਣਾ ਜਾਂ ਠਾਕਣਾ
      2) ਕੁੜਮਾਈ ਜਾਂ ਸਗਾਈ
      3) ਸਾਹਾ ਕਢਾਉਣਾ
      4) ਸਾਹੇ ਦੀ ਚਿੱਠੀ ਜਾਂ ਲਗਨ 
      5) ਵਰੀ ਆਦਿ ਦੀ ਤਿਆਰੀ
      6) ਸਾਹੇ ਲੱਤ ਬੰਨ੍ਹਣਾ ਜਾਂ ਥੜ੍ਹੇ ਪਾਉਣਾ
      7) ਕੜਾਹੀ ਚੜ੍ਹਾਈ (ਸੱਤ ਜਾਂ ਨੌਂ ਦਿਨ ਪਹਿਲਾਂ)
      8) ਘੋੜੀ ਦੀ ਰੀਤ
      9) ਸੁਰਮਾ ਪੁਆਈ
    10)  ਵਾਂਗ ਫੜਾਈ
    11) ਮਿਲ਼ਨੀ
     12) ਜੰਨ-ਵਾਸ
     13) ਲਾਵਾਂ / ਫੇਰੇ / ਅਨੰਦ ਕਾਰਜ
     14) ਵਰੀ ਹੁੰਦੀ
     15) ਦਾਜ ਤੇ ਖੱਟ ਵਿਖਾਈ
    16) ਵਾਰਨੇ ਵਾਰਦੀ ● ਪਾਣੀ ਵਾਰਨਾ
    17) ਦੂਜੇ ਦਿਨ ਲਾੜਾ ਲਾੜੁ ਪਿੱਤਰਾਂ, ਸ਼ਹੀਦਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਕਰਦੇ
    18) ਛਟੀ ਖੇਡਣ ਦੀ ਰਸਮ
    19) ਕੰਗਣਾ ਖੇਡਣ ਦੀ ਰਸਮ
    20) ਤੀਜੇ ਦਿਨ ਬਹੂ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ "ਦਿਖਾਵਾ" ਦਿਖਾਇਆ ਜਾਂਦਾ ਹੈ।
    
ਪ੍ਰ.17 - ਮੌਤ ਸਮੇਂ ਦੀਆਂ ਰਸਮਾਂ ਦੱਸੋ।
ਉ. - 1) ਵੈਣ ਪਾਉਣ ਦੀ ਰਸਮ
       2) ਆਖ਼ਰੀ ਇਸ਼ਨਾਨ ਦੀ ਰਸਮ
       3) ਅੰਤਿਮ ਯਾਤਰਾ
       4) ਕਪਾਲ ਕ੍ਰਿਆ
       5) ਮਕਾਣਾਂ
        6) ਫੁੱਲ ਚੁਗਣੇ ਤੈ ਹਰਿਦੁਆਰ ਜਾਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਦੀ ਰਸਮ
        7) ਹੰਗਾਮੇ ਸਮੇਂ 'ਦਸਤਾਰਬੰਦੀ' ਦੀ ਰਸਮ
        

ਪ੍ਰ.18- ਪੰਜਾਬ ਦੀਆਂ ਲੋਕ ਖੇਡਾਂ ਲੇਖ ਦੇ ਲੇਖਕ ਦਾ ਨਾਮ ਦੱਸੋ।
ਉ.- ਸੁਖਦੇਵ ਮਾਦਪੁਰੀ
 
ਪ੍ਰ.19 - ਸੁਖਦੇਵ ਮਾਦਪੁਰੀ ਦੀਆਂ ਦੋ ਪੁਸਤਕਾਂ ਦੇ ਨਾਮ ਦੱਸੋ।
ਉ.- ੧) ਪੰਜਾਬ ਦੀਆਂ ਲੋਕ - ਖੇਡਾਂ
      ੨) ਪੰਜਾਬ ਦੀਆਂ ਵਿਰਾਸਤੀ ਖੇਡਾਂ
 
ਪ੍ਰ.20- ਪੰਜਾਬ ਦੀਆਂ ਪ੍ਰਮੁੱਖ ਲੋਕ ਖੇਡਾਂ ਦੇ ਨਾਮ ਦੱਸੋ।
ਉ. - ੧) ਕਬੱਡੀ ( ਸੌਂਚੀ ਪੱਕੀ)
       ੨) ਖਿੱਦੋ ਖੂੰਡੀ
       ੩) ਲੂਣ-ਤੇਲ ਲੱਲ੍ਹੇ
       ੪) ਅੱਡੀ ਛੜੱਪਾ ਜਾਂ ਅੱਡੀ ਟੱਪਾ
       ੫) ਸ਼ੱਕਰ ਭਿੱਜੀ
       ੬) ਡੰਡਾ ਡੁੱਕ
      ੭) ਡੰਡ ਪਲਾਂਘੜਾ ਜਾਂ ਪੀਲ-ਪਲੀਂਘਣ
     ੮) ਬਾਂਦਰ ਕੀਲਾ
     ੯) ਗੁੱਲੀ ਡੰਡਾ
   ੧੦) ਲੂਣ-ਮਿਆਣੀ
   ੧੧) ਕੂਕਾਂ ਕਾਂਗੜੇ
   ੧੨) ਟਿਬਲਾ - ਟਿਬਲੀ ਆਦਿ।

Post a Comment

0 Comments