ਉ.- ਭਾਈ ਵੀਰ ਸਿੰਘ ।
ਪ੍ਰ.2 - 'ਟੁਕੜੀ ਜੱਗ ਤੋਂ ਨਯਾਰੀ' ਕਵਿਤਾ ਵਿੱਚ ਖ਼ੁਸ਼ੀਆਂ ਨੇ ਕਿਸ ਨੂੰ ਛਹਿਬਰ ਲਾਈ ਹੈ ?
ਉ.- ਕਸ਼ਮੀਰ ਦੀ ਧਰਤ ਨੂੰ
ਪ੍ਰ.3- 'ਟੁਕੜੀ ਜੱਗ ਤੋਂ ਨਯਾਰੀ' ਕਵਿਤਾ ਵਿਚ ਚਸ਼ਮੇ, ਨਾਲ਼ੇ, ਨਦੀਆਂ ਅਤੇ ਸਮੁੰਦਰ ਕਿਸ ਤਰ੍ਹਾਂ ਜਾਪ ਰਹੇ ਸਨ ?
ਉ. - ਨਿੱਕੇ ਤੇ ਨਿਆਰੇ ਜਿਵੇਂ ਨਿੱਕੇ ਨਿੱਕੇ ਸਮੁੰਦਰ ਹੋਣ।
ਪ੍ਰ.4 - 'ਟੁਕੜੀ ਜੱਗ ਤੋਂ ਨਯਾਰੀ' ਕਵਿਤਾ ਅਨੁਸਾਰ 'ਮੁੱਠੀ' ਵਿਚ ਕੀ ਆਇਆ ?
ਉ. - ਪਰਬਤ, ਟਿੱਬੇ, ਕਰੇਵੇ, ਮੈਦਾਨ, ਚਸ਼ਮੇ, ਨਾਲ਼ੇ, ਨਦੀਆਂ, ਝੀਲਾਂ ਆਦਿ।
ਪ੍ਰ.5- 'ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ' ਕਿਸ ਨੂੰ ਕਿਹਾ ਗਿਆ ?
ਉ. - ਭਾਈ ਵੀਰ ਸਿੰਘ ਨੂੰ।
ਪ੍ਰ.6- ਪ੍ਰੋ.ਪੂਰਨ ਸਿੰਘ ਦੀ ਕਿਹੜੀ ਕਵਿਤਾ 12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਵਿਚ ਸ਼ਾਮਲ ਕੀਤੀ ਗਈ ਹੈ ?
ਉ. - ਪੁਰਾਣੇ ਪੰਜਾਬ ਨੂੰ ਆਵਾਜ਼ਾਂ
ਪ੍ਰ.7 - ਪੰਜਾਬੀ ਵਿੱਚ ਖੁਲ੍ਹੀ ਕਵਿਤਾ ਲਿਖਣ ਵਾਲਾ ਪਹਿਲਾ ਕਵੀ ਕੌਣ ਹੈ ?
ਉ. - ਪ੍ਰੋਫ਼ੈਸਰ ਪੂਰਨ ਸਿੰਘ
ਪ੍ਰ.8 - ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਅਨੁਸਾਰ ਕਵੀ ਭਾਈਚਾਰੇ ਬਾਰੇ ਕਿਸ ਤੋਂ ਪੁੱਛਦਾ ਹੈ ?
ਊ. - ਇੱਕ ਪੜ੍ਹੇ ਨੌਜਵਾਨ ਤੋਂ ।
ਪ੍ਰ.9- ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਪੁਰਾਣੇ ਪੰਜਾਬ ਵਿਚ ਸੱਸਾਂ ਦੇ ਦਿਲ ਕਿਹੋ ਜਿਹੇ ਸਨ ?
ਉ. - ਸਮੁੰਦਰਾਂ ਵਰਗੇ ਦਿਲ।
ਪ੍ਰ.10- ਵਗਦੇ ਪਾਣੀ ਕਵਿਤਾ ਦੇ ਕਵੀ ਦਾ ਨਾਮ ਦੱਸੋ।
ਉ.- ਡਾ. ਦੀਵਾਨ ਸਿੰਘ ਕਾਲੇਪਾਣੀ
ਪ੍ਰ.11 - ਡਾ. ਦੀਵਾਨ ਸਿੰਘ ਕਾਲੇਪਾਣੀ ਦੀਆਂ ਕਾਵਿ-ਕਿਤਾਬਾਂ ਦੇ ਨਾਮ ਦੱਸੋ।
ਉ.- ੧) ਵਗਦੇ ਪਾਣੀ
੨) ਮਲ੍ਹਿਆਂ ਦੇ ਬੇਰ
੩) ਅੰਤਿਮ ਲਹਿਰਾਂ
ਪ੍ਰ.12 - ਵਗਦੇ ਪਾਣੀ ਕਵਿਤਾ ਅਨੁਸਾਰ ਖੜ੍ਹੇ ਪਾਣੀ ਨਾਲ਼ ਕੀ ਵਾਪਰਦਾ ਹੈ ?
ਉ. - ਬੁਸ ਜਾਂਦੇ ਭਾਵ ਮੁਸ਼ਕ ਮਾਰਨ ਲੱਗ ਜਾਂਦੇ ਹਨ।
ਪ੍ਰ.13 - ਵਗਦੇ ਪਾਣੀ ਕਵਿਤਾ ਵਿਚ ਕਿਹੜਾ ਭਾਵ ਪ੍ਰਬਲ ਰੂਪ ਵਿਚ ਪ੍ਰਗਟ ਹੁੰਦਾ ਹੈ ?
ਉ. - ਗਤੀਸ਼ੀਲ ਜੀਵਨ ਦਾ ।
ਪ੍ਰ.14 - 'ਤਾਜ ਮਹਲ' ਕਵਿਤਾ ਦੇ ਕਵੀ ਦਾ ਨਾਮ ਦੱਸੋ।
ਉ.- ਪ੍ਰੋ. ਮੋਹਨ ਸਿੰਘ
ਪ੍ਰ.15 - ਪ੍ਰੋ. ਮੋਹਨ ਸਿੰਘ ਦੇ ਕਿਸੇ ਦੋ ਕਾਵਿ-ਸੰਗ੍ਰਹਾਂ ਦੇ ਨਾਮ ਦੱਸੋ।
ਉ.- ੧) ਸਾਵੇ ਪੱਤਰ
੨) ਅਧਵਾਟੇ
੩) ਬੂਹੇ
ਪ੍ਰ.16- ਪ੍ਰੋ. ਮੋਹਨ ਸਿੰਘ ਨੇ ਕਿਹੜਾ ਮਹਾਂਂ-ਕਾਵਿ ਲਿਖਿਆ ?
ਉ. - ਨਨਕਾਇਣ
ਪ੍ਰ.17- 'ਏਸ਼ੀਆ ਦਾ ਚਾਨਣ' ਕਿਸ ਵਲੋਂ ਅਨੁਵਾਦ ਕੀਤਾ ਗਿਆ ?
ਉ. - ਪ੍ਰੋ. ਮੋਹਨ ਸਿੰਘ ਵਲੋਂ।
ਪ੍ਰ.18- ਕਵੀ ਤਾਜ ਮਹਲ ਵੇਖ ਕੇ ਕਿਹੜੇ ਮੁਗ਼ਲ ਸਮਰਾਟ ਦੀਆਂ ਸਿਫ਼ਤਾਂ ਕਰਦਾ ਹੈ ?
ਉ. - ਸ਼ਾਹ ਜਹਾਨ ਦੀਆਂ
ਪ੍ਰ.19- ਪ੍ਰੋ. ਮੋਹਨ ਸਿੰਘ ਦੀ ਕਵਿਤਾ ਅਨੁਸਾਰ ਕੰਮ ਕਰਨ ਵਾਲ਼ੇ ਮਜ਼ਦੂਰਾਂ ਦੇ ਹੱਥਾਂ-ਪੈਰਾਂ ਦੀ ਕਿਸ ਤਰ੍ਹਾਂ ਦੀ ਹਾਲਤ ਹੈ ?
ਉ.- ਹੱਥਾਂ 'ਤੇ ਛਾਲੇ ਹੀ ਛਾਲੇ ਹਨ ਤੇ ਪੈਰ ਬਿਆਈਆਂ ਪਾਟੇ।
ਪ੍ਰ.20- ਤਾਜ ਮਹਿਲ ਕਵਿਤਾ ਪੜ੍ਹਕੇ ਕਵੀ ਦੀ ਹਮਦਰਦੀ ਕਿਸ ਧਿਰ ਵੱਲ ਜਾਪਦੀ ਹੈ ?
ਉ. - ਸ਼ੋਸ਼ਿਤ ਧਿਰ ਵੱਲ
ਪ੍ਰ.21 - ਚੁੰਮ ਚੁੰਮ ਰੱਖੋ ਕਵਿਤਾ ਕਿਸ ਨੇ ਲਿਖੀ ?
ਉ. - ਨੰਦ ਲਾਲ ਨੂਰਪੁਰੀ ਨੇ।
ਪ੍ਰ.22 - ਨੰਦ ਲਾਲ ਨੂਰਪੁਰੀ ਨੇ ਭਗਤ ਸਿੰਘ ਦੀ ਸ਼ਹੀਦੀ ਬਾਰੇ ਕਿਹੜਾ ਗੀਤ ਲਿਖਿਆ ?
ਉ.- ਮੈਂ ਵਤਨ ਦਾ ਸ਼ਹੀਦ
ਪ੍ਰ.23- ਨੰਦ ਲਾਲ ਨੂਰਪੁਰੀ ਦੇ ਲਿਖੇ ਕੋਈ ਦੋ ਕਾਵਿ-ਗੀਤ ਸੰਗ੍ਰਹਿ ਦੱਸੋ।
ਉ.- ੧) ਪੰਜਾਬ ਬੋਲਿਆ
੨) ਆਖ਼ਰੀ ਸੁਗਾਤ
੩) ਸੁਗਾਤ
੪) ਨੂਰਪੁਰੀ ਦੇ ਗੀਤ
ਪ੍ਰ. 24 - 'ਚੁੰਮ ਚੁੰਮ ਰੱਖੋ' ਕਵਿਤਾ ਵਿਚ ਦਸਮ ਪਿਤਾ ਦੇ ਕਿਹੜੇ ਸਾਹਿਬਜ਼ਾਦੇ ਦੀ ਕਲਗੀ ਨੂੰ ਚੁੰਮ ਕੇ ਰੱਖਣ ਦਾ ਜ਼ਿਕਰ ਹੈ ?
ਉ. - ਸਾਹਿਬਜ਼ਾਦੇ ਜੁਝਾਰ ਦੀ।
ਪ੍ਰ.25- ਦੋਸਤਾ ਕਵਿਤਾ ਕਿਸ ਕਵੀ ਨੇ ਲਿਖੀ ਹੈ ?
ਉ.- ਪਿਆਰਾ ਸਿੰਘ ਸਹਿਰਾਈ ਨੇ।
ਪ੍ਰ.26- 'ਦੋਸਤਾ' ਕਵਿਤਾ ਕਵੀ ਦੇ ਕਿਸ ਕਾਵਿ ਸੰਗ੍ਰਹਿ ਵਿਚੋਂ ਲਈ ਗਈ ਹੈ ?
ਉ. - ਵਣ-ਤ੍ਰਿਣ 'ਚੋਂ
ਪ੍ਰ.27- ਪਿਆਰਾ ਸਿੰਘ ਸਹਿਰਾਈ ਦੇ ਕਿਸੇ ਦੋ ਕਾਵਿ ਸੰਗ੍ਰਹਾਂ ਦੇ ਨਾਮ ਦੱਸੋ।
ਉ.- ੧) ਸਹਿਰਾਈ ਪੰਛੀ
੨) ਤਾਰਿਆਂ ਦੀ ਲੋਅ
੩) ਧਰਤੀ ਦੇ ਗੀਤ
ਪ੍ਰ.28- ਕਵਿਤਾ 'ਦੋਸਤਾ' ਅਨੁਸਾਰ ਨਵਾਂ ਨਾਚ ਸਰੀਰ ਦੇ ਕਿਸ ਅੰਗ ਵਿਚ ਧੜਕਦਾ ਹੈ ?
ਉ. - ਪੈਰਾਂ ਵਿੱਚ।
ਪ੍ਰ.29- ਦੋਸਤਾ ਕਵਿਤਾ ਅਨੁਸਾਰ ਮਨੁੱਖ ਦੀ ਮੰਜ਼ਲ ਕਿੰਨੀ ਕੁ ਵਿੱਥ 'ਤੇ ਨਜ਼ਰ ਆਉਂਦੀ ਹੈ ?
ਉ.- ਦੋ ਕਦਮ ਦੀ ਵਿੱਥ 'ਤੇ।
ਪ੍ਰ.30 - ਵਾਰਸ ਸ਼ਾਹ ਕਵਿਤਾ ਪੰਜਾਬੀ ਦੀ ਕਿਸ ਕਵਿੱਤਰੀ ਨੇ ਰਚੀ ?
ਉ. - ਅੰਮ੍ਰਿਤਾ ਪ੍ਰੀਤਮ ਨੇ।
ਪ੍ਰ.31 - ਵਾਰਸ ਸ਼ਾਹ ਕਵਿਤਾ ਕਿਸ ਦੁਖ਼ਾਤ ਨਾਲ ਸੰਬੰਧਿਤ ਹੈ ?
ਉ.- ਲਕੀਰ ਦੇ ਦੁਖਾਂਤ / ਦੇਸ-ਵੰਡ ਦੇ ਦੁਖ਼ਾਤ ਨਾਲ।
ਪ੍ਰ.32- ਅੰਮ੍ਰਿਤਾ ਪ੍ਰੀਤਮ ਦੀ ਕਵਿਤਾ 'ਵਾਰਿਸ ਸ਼ਾਹ' ਵਿੱਚ ਕਿਹੜੇ ਪ੍ਰੀਤ-ਨਾਇਕਾ/ਨਾਇਕਾਵਾਂ ਦਾ ਜ਼ਿਕਰ ਹੋਇਆ ਹੈ ?
ਉ. - ਹੀਰ - ਰਾਂਝੇ
ਪ੍ਰ.33- ਮੇਰਾ ਬਚਪਨ ਕਵਿਤਾ ਦੇ ਕਵੀ ਦਾ ਨਾਮ ਦੱਸੋ।
ਉ.- ਹਰਿਭਜਨ ਸਿੰਘ।
ਪ੍ਰ.34- 'ਮੇਰਾ ਬਚਪਨ' ਕਵਿਤਾ ਵਿਚ ਕਿਸ ਰਿਸ਼ਤੇ ਦੀ ਗ਼ੈਰਹਾਜ਼ਰੀ ਕਾਰਨ ਬੱਚੇ ਦਾ ਬਚਪਨ ਰੁਲ਼ ਜਾਂਦਾ ਹੈ ?
ਉ.- ਬਾਪ ਦੀ ਗ਼ੈਰਹਾਜ਼ਰੀ ਕਾਰਨ।
ਪ੍ਰ.35- 'ਮੇਰਾ ਬਚਪਨ' ਅਨੁਸਾਰ ਪੁੱਤਰ ਦੇ ਛੇਤੀ ਛੇਤੀ ਗੱਭਰੂ ਹੋਣ ਦੀ ਲੋਚਾ ਕਿਸ ਦੇ ਮਨ ਵਿੱਚ ਹੈ ?
ਉ. - ਮਾਂ ਦੇ ਮਨ ਵਿਚ।
ਪ੍ਰ.36- ਪੀੜਾਂ ਦਾ ਪਰਾਗਾ 'ਗੀਤ' ਕਿਸ ਦੀ ਰਚਨਾ ਹੈ ?
ਉ. - ਸ਼ਿਵ ਕੁਮਾਰ ਬਟਾਲਵੀ ਦੀ।
ਪ੍ਰ.37- ਬਿਰਹਾ ਦਾ ਕਵੀ ਕੌਣ ਅਖਵਾਇਆ ?
ਉ. - ਸ਼ਿਵ ਕੁਮਾਰ ਬਟਾਲਵੀ ਨੂੰ।
ਪ੍ਰ.38- 'ਐਵੇਂ ਨਾ ਬੁੱਤਾਂ 'ਤੇ ਡੋਲ੍ਹੀ ਜਾ ਪਾਣੀ' ਕਿਸ ਦੀ ਸਿਰਜਣਾ ਹੈ ?
ਉ. - ਡਾ. ਸੁਰਜੀਤ ਪਾਤਰ ਦੀ।

0 Comments