'ਪੰਚ ਤੰਤਰ'ਅਤੇ 'ਹਿੱਤ ਉਪਦੇਸ਼' ਜਿਹੀਆਂ ਮਹਾਨ ਰਚਨਾਵਾਂ ਵੀ ਇਥੇ ਹੋਈਆਂ ਹਨ। ਸਭ ਤੋਂ ਵੱਧ ਕਹਾਣੀਆਂ ਦਾ ਸੰਗ੍ਰਹਿ 'ਵਡਕਹਾ' ਹੈ ਸੋ ਰੂਣਾ ਤੇ ਰਿਸ਼ੀ ਨੇ ਪੰਜਾਬੀ ਵਿਚ ਰਚਿਆ।
ਫਿਰ 'ਬੈਤਾਲ ਪੰਚਵਸਤਿਕਾ' ,ਸਿੰਘਾਸਨ ਬਤੀਸੀ', 'ਕਥਾ ਸਾਹਿਤ ਸਾਗਰ' ਤੇ 'ਜਾਤਕ' ਕਥਾਵਾਂ ਦੀ ਪਰੰਪਰਾ ਵੀ ਇਸੇ ਧਰਤੀ ਤੇ ਰਹੀ ਹੈ। ਬਾਤਾਂ ਵਿਚ ਵੰਨ-ਸੁਵੰਨਤਾ ਹੈ ਪਰ ਤੱਤ ਸਾਂਝੇ ਹਨ-
1. ਬਿਰਤਾਂਤ:-ਇਸ ਵਿੱਚ ਉਤਸੁਕਤਾ ਪੈਦਾ ਹੁੰਦੀ ਹੈ, ਇਸ ਰਾਹੀਂ ਅਚੇਤ ਸਿੱਖਿਆ ਸਧਾਰਨ ਵਿਅਕਤੀ ਹੀ ਲੈ ਸਕਦਾ ਹੈ।
2. ਲੋਕ ਮਨ ਦੀ ਅਭਿਵਿਅਕਤੀ:-ਲੋਕ ਮਨ ਦੀ ਮਾਨਸਿਕਤਾ ਨੂੰ ਪੇਸ਼ ਕਰਦੀਆਂ ਹਨ, ਬਾਤ ਰਚੇਤਾ ਨਿੱਜ ਦੀ ਥਾਂ ਸਮੂਹ ਦਾ ਇਕ ਅੰਸ਼ ਬਣ ਕੇ ਆਪਣੀ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ।
3. ਕਥਾਨਕ ਰੂੜੀਆਂ:-ਖੂਹ ਵਿਚ ਸੁੱਟਣਾ, ਬਾਗ਼ ਹਰੇ ਹੋਣਾ, ਮੇਹਣੇ ਸੁਣ ਕੇ ਘਰੋਂ ਨਿਕਲਣਾ, ਲੜਕੀ ਵਿਆਹ ਕੇ ਲਿਆਉਣੀ, ਮਨੁੱਖ ਦੀ ਬਲੀ ਦੇਣੀ ਆਦਿ।
4. ਪਾਤਰ:-ਲੋਕਿਕ ਤੇ ਪਰਾਲੋਕਿਕ ਪਾਤਰ, ਪਸ਼ੂ ਪੰਛੀ, ਪਰੀਆਂ, ਡੈਣਾਂ, ਚੁੜੈਲਾਂ, ਦੇਵੀ ਦੇਵਤੇ, ਹਵਾ, ਪਾਣੀ, ਬਿਰਖ ਤੇ ਪਹਾੜ ਆਦਿ ਵੀ ਪਾਤਰ ਹਨ। ਇਹ ਮਨੁੱਖੀ ਵਰਤਾਓ ਕਰਦੇ ਹਨ।
5. ਘਟਨਾ:-ਮਨੁੱਖੀ ਜੀਵਨ ਨਾਲ ਸਬੰਧਤ ਸੰਭਵ ਅਸੰਭਵ ਘਟਨਾਵਾਂ ਕੇਂਦਰੀ ਚੂਲ ਹੈ। ਪੂਰਨ ਖੂਹ ਵਿਚ ਸੁੱਟਣਾ, ਗਾਰਖ ਵੱਲੋਂ ਧਾਗੇ ਨਾਲ ਕੱਢਣਾ ਆਦਿ।
6. ਕਥਾਕਾਰੀ:-ਮੌਖਿਕ ਰੂਪ ਵਿੱਚ ਹੀ ਪਹਿਲਾਂ ਪ੍ਰਚੱਲਿਤ ਰਹੀ ਹੈ ਜਦ ਲਿਪੀ ਨਹੀਂ ਸੀ। ਸੋ ਸੁੱਘੜ ਕਥਾਕਾਰ ਦਾ ਵਿਸ਼ੇਸ਼ ਮਹੱਤਵ ਹੈ। ਨਾਟਕੀਅਤਾ ਅਤੇ ਰੌਚਕਤਾ ਨਾਲ ਸੁਆਦਲੀ ਕਥਾਕਾਰੀ ਕਰਦਾ ਸੀ। ਉਸ ਦੇ ਪ੍ਰਭਾਵ ਕਾਰਨ ਹੀ ਸਰੋਤਾ ਕਥਾਕਾਰ ਹੋ ਨਿੱਬੜਦਾ, ਬਾਤ ਲੰਮੀ ਕਾਲ ਤੀਕ ਜੀਵੰਤਤਾ ਰੱਖਦੀ।
7. ਕਲਪਨਾ:-ਇਹ ਉੱਚ ਖ਼ਿਆਲੀ ਉਡਾਰੀਆਂ ਲਵਾਉਂਦੀ ਹੁੰਦੀ ਹੈ। ਯਥਾਰਥ ਨਾਲ ਇਹ ਵੀ ਜ਼ਰੂਰੀ ਤੱਤ ਹੈ।
8. ਉਪਯੋਗਤਾ:-ਇਸ ਦਾ ਉਪਯੋਗ ਲੋਕ ਸਮੂਹ ਦਾ ਮਨੋਰੰਜਨ ਹੀ ਨਹੀਂ, ਸਗੋਂ ਸੋਝੀ, ਅਗਵਾਈ, ਸਦਾਚਾਰਕ ਕੀਮਤਾਂ ਦਾ ਪਰਚਾਰ, ਸੱਭਿਆਚਾਰਕ ਜੀਵ ਬਣਾਉਣਾ, ਕਲਪਨਾ ਰਾਹੀਂ ਮਨੁੱਖ ਨੂੰ ਬਹੁਮੁਖੀ ਜੀਵਨ ਵੱਲ ਪ੍ਰੇਰਿਆ ਗਿਆ ਹੈ।
ਇਸ ਦੀਆਂ ਵਿਸ਼ੇਸ਼ਤਾਵਾਂ ਵਿਚ:-
1. ਇਹ ਸਮੂਹਿਕ ਸਿਰਜਣਾ ਹੁੰਦੀ ਹੈ।
2. ਖੁੱਲਾ ਮੋਟਿਫ਼।
3. ਮੌਕਾ ਮੇਲ-ਅਕਸਰ ਹੁੰਦਾ ਹੈ।
4. ਸੁਖਾਂਤ ਪ੍ਰਭਾਵ-ਭਾਵ ਮਨ ਇੱਛਤ ਚੀਜ਼ ਮਿਲ ਜਾਂਦੀ ਹੈ।
5. ਸਿੱਖਿਆ ਦੇਣੀ।
6. ਵਿਰਸੇ ਪ੍ਰਤੀ ਸੰਭਾਲ ਦੀ ਰੁਚੀ ਦੇਣੀ।
7. ਉਤਸੁਕਤਾ ਪੈਦਾ ਕਰਨਾ।
8. ਰਸੀਲੀ ਬੋਲੀ ਦਾ ਪ੍ਰਯੋਗ-ਇਹ ਵੀ ਸੁਆਦਲਾ ਯਤਨ ਜ਼ਰੂਰੀ ਲੱਛਣ ਹੈ।

0 Comments