ਆਧੁਨਿਕ ਪੰਜਾਬੀ ਕਵੀ - ੨

1) ਧਨੀ ਰਾਮ ਚਾਤ੍ਰਿਕ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
●  4 ਅਕਤੂਬਰ, 1876 ਨੂੰ (ਪਿੰਡ ਪੱਸੀਆਂਵਾਲਾ, ਜ਼ਿਲਾ ਸਿਆਲਕੋਟ (ਪਾਕਿਸਤਾਨ) ਹੋਇਆ।( ਨੋਟ:- ਕਿੱਸਾਕਾਰ ਇਮਾਮਬਖ਼ਸ਼ ਦਾ ਵੀ ਪਿੰਡ ਸੀ)

2) ਧਨੀ ਰਾਮ ਚਾਤ੍ਰਿਕ ਦੇ ਪਿਤਾ ਜੀ ਦਾ ਕੀ ਨਾਮ ਸੀ ?
● ਲਾਲਾ ਪੋਹੂ ਮੱਲ

3) ਧਨੀ ਰਾਮ ਚਾਤ੍ਰਿਕ ਦਾ ਪਰਿਵਾਰ ਕਦੋਂ ਪੱਸੀਆਂ ਵਾਲਾ ਛੱਡ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਲੋਪੋ ਆ ਵਸਿਆ ?
● 1878 ਈ.

4) 'ਧਰਤੀ ਦਾ ਕਵੀ' ਕਿਸ ਨੂੰ ਕਿਹਾ ਗਿਆ ?
● ਧਨੀ ਰਾਮ ਚਾਤ੍ਰਿਕ ਨੂੰ।

5) 'ਪੰਜਾਬੀ ਸੱਭਿਆਚਾਰ ਦਾ ਕਵੀ' ਕੌਣ ਅਖਵਾਇਆ ?
● ਧਨੀ ਰਾਮ ਚਾਤ੍ਰਿਕ ।

6) ਆਧੁਨਿਕ ਪੰਜਾਬੀ ਕਵਿਤਾ  ਵਿਚ ਸਭ ਤੋਂ ਪਹਿਲਾਂ 'ਅਰਸ਼ਾਂ ਦੇ ਜ਼ਿਕਰ ਦੀ ਥਾਂ ਫਰਸ਼ਾਂ ਦਾ ਜ਼ਿਕਰ' ਕਿਸ ਕਵੀ ਨੇ ਕੀਤਾ ?
● ਧਨੀ ਰਾਮ ਚਾਤ੍ਰਿਕ ਨੇ।

7) ਧਨੀ ਰਾਮ ਚਾਤ੍ਰਿਕ ਦੇ ਸਮਕਾਲੀ ਸਾਹਿਤਕਾਰ ਕਿਹੜੇ ਕਿਹੜੇ ਸਨ ?
● ਭਾਈ ਵੀਰ ਸਿੰਘ, ਸ.ਸ. ਚਰਨ ਸਿੰਘ ਸ਼ਹੀਦ, ਪ੍ਰੋ. ਮੋਹਨ ਸਿੰਘ, ਗਿਆਨੀ ਹਰਿੰਦਰ ਸਿੰਘ ਰੂਪ, ਪ੍ਰਿੰਸੀਪਲ ਤੇਜਾ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਨਾਨਕ ਸਿੰਘ ਨਾਵਲਕਾਰ, ਫਿਰੋਜ਼ਦੀਨ ਸ਼ਰਫ਼ ਆਦਿ।

8) ਧਨੀ ਰਾਮ 'ਚਾਤ੍ਰਿਕ' ਦਾ ਉਪਨਾਮ / ਸਾਹਿਤਕ ਨਾਮ ਜਾਂ ਤਖ਼ੱਲਸ ਕੀ ਸੀ ?
● ਚਾਤ੍ਰਿਕ

9) ਧਨੀ ਰਾਮ ਚਾਤ੍ਰਿਕ ਦੀਆਂ ਕਿਤਾਬਾਂ ਦੇ ਨਾਮ ਦੱਸੋ।
● ੧) ਭਰਥਰੀ ਹਰੀ (1905)
    ੨) ਨਲ ਦਮਯੰਤੀ (1906)
    ੩) ਫੁੱਲਾਂ ਦੀ ਟੋਕਰੀ
    ੪) ਧਰਮ ਵੀਰ
    ੫)ਚੰਦਨਵਾੜੀ (1931)
    ੬) ਕੇਸਰ ਕਿਆਰੀ (1940)
    ੭) ਨਵਾਂ ਜਹਾਨ (1942)
    ੮) ਨੂਰਜਹਾਂ ਬਾਦਸ਼ਾਹ ਬੇਗ਼ਮ (1944)
     ੯) ਸੂਫ਼ੀਖ਼ਾਨਾ (1950) ਆਦਿ।

10) ਧਨੀ ਰਾਮ ਚਾਤ੍ਰਿਕ ਦਾ ਦੇਹਾਂਤ ਕਦੋਂ ਹੋਇਆ ?
● 18 ਦਸੰਬਰ, 1954 ਈ. ਵਿਚ ।

_______________________

11) ਸ.ਸ. ਚਰਨ ਸਿੰਘ ਸ਼ਹੀਦ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
~ 1891 ਈ. ਨੂੰ ਅੰਮ੍ਰਿਤਸਰ ਵਿਖੇ।

12) ਸ.ਸ. ਚਰਨ ਸਿੰਘ ਸ਼ਹੀਦ ਦੇ ਮਾਤਾ ਪਿਤਾ ਦਾ ਨਾਮ ਦੱਸੋ ?
~ ਪਿਤਾ ਜੀ ਦਾ ਨਾਂ ਸੂਬਾ ਸਿੰਘ
   ਮਾਤਾ ਜੀ ਦਾ ਨਾਂ ਸ਼ਿਵ ਕੌਰ

13) ਸ.ਸ. ਚਰਨ ਸਿੰਘ ਸ਼ਹੀਦ ਕਿਹੜੀਆਂ ਕਿਹੜੀਆਂ ਵਿਧਾਵਾਂ ਵਿਚ ਕਲਮ ਚਲਾਈ ?
~ ਕਵਿਤਾ, ਨਾਵਲ, ਵਾਰਤਕ, ਜੀਵਨੀ ਆਦਿ ।

14) ਸ.ਸ. ਚਰਨ ਸਿੰਘ ਸ਼ਹੀਦ 'ਤੇ ਕਿਹੜੇ ਪੰਜਾਬੀ ਕਵੀਆਂ ਤੋਂ ਪ੍ਰਭਾਵ ਪਿਆ ?
~ ਭਾਈ ਵੀਰ ਸਿੰਘ 
   ਧਨੀ ਰਾਮ ਚਾਤ੍ਰਿਕ ਦਾ।

15) ਸ.ਸ. ਚਰਨ ਸਿੰਘ ਸ਼ਹੀਦ ਨੇ 'ਖ਼ਾਲਸਾ ਸਮਾਚਾਰ' ਵਿਚ ਕਦੋਂ ਨੌਕਰੀ ਕੀਤੀ ?
~ 1906 ਈ. ਵਿਚ।

16) ਸ.ਸ. ਚਰਨ ਸਿੰਘ ਸ਼ਹੀਦ ਹੋਰਾਂ 1911 ਵਿਚ ਕਿਹੜਾ ਅਖ਼ਬਾਰ ਕੱਢਿਆ ?
~ ਸ਼ਹੀਦ ।

17) ਸ.ਸ. ਚਰਨ ਸਿੰਘ ਸ਼ਹੀਦ ਨੇ ਕਿਹੜੇ ਕਿਹੜੇ ਪੱਤਰ/ਰਸਾਲੇ/ਮੈਗ਼ਜ਼ੀਨ ਸੰਪਾਦਿਤ ਕੀਤੇ ?
~ ੧) ਜਥੇਦਾਰ ਸਪਤਾਹਿਕ
    ੨) ਮੌਜੀ ਹਫ਼ਤਾਵਾਰੀ (1926)
    ੩) ਹੰਸ ਮਹੀਨਾਵਾਰ (1926)

18) ਆਧੁਨਿਕ ਪੰਜਾਬੀ ਕਾਵਿ ਦੀ 'ਹਾਸ ਰਸੀ ਧਾਰਾ' ਦਾ ਮੋਢੀ ਕਵੀ ਕਿਸ ਨੂੰ ਮੰਨਿਆ ਜਾਂਦਾ ਹੈ ?
~ ਸ.ਸ. ਚਰਨ ਸਿੰਘ ਸ਼ਹੀਦ ਨੂੰ।

19) ਸ.ਸ. ਚਰਨ ਸਿੰਘ ਸ਼ਹੀਦ ਹੋਰਾਂ 'ਹਲਕੇ ਫੁਲਕੇ ਵਿਸ਼ਿਆਂ ਬਾਰੇ ਲਿਖਦਿਆਂ ਕਿਹੜਾ ਉਪਨਾਮ ਵਰਤਿਆ ?
~ ਸੁਥਰਾ

20) ਸ.ਸ. ਚਰਨ ਸਿੰਘ ਸ਼ਹੀਦ ਹੋਰਾਂ ਗੰਭੀਰ ਵਿਸ਼ਿਆਂ 'ਤੇ ਕਲਮ ਚਲਾਉਂਦਿਆਂ ਕਿਹੜਾ ਸਾਹਿਤਕ ਨਾਮ ਵਰਤਿਆ ?
~ ਸ਼ਹੀਦ

21) ਸ.ਸ. ਚਰਨ ਸਿੰਘ ਸ਼ਹੀਦ ਹੋਰਾਂ 'ਵਾਰਤਕ ਰਚਨਾ' ਕਰਦਿਆਂ ਕਿਹੜਾ ਉਪਨਾਮ ਵਰਤਿਆ ?
~ ਬਾਬਾ ਵਰਿਆਮਾ 

22) ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ "ਮੌਜੀ' ਕਿਸ ਨੇ ਸ਼ੁਰੂ ਕੀਤਾ ਸੀ ?
~ 1926 ਵਿਚ ਸ.ਸ. ਚਰਨ ਸਿੰਘ ਸ਼ਹੀਦ ਜੀ ਨੇ।

23) ਸ.ਸ. ਚਰਨ ਸਿੰਘ ਸ਼ਹੀਦ ਦੁਆਰਾ ਕਿਹੜੇ ਕਿਹੜੇ ਨਾਵਲ ਲਿਖੇ ਗਏ ?
~ ੧) ਸ਼ਾਮ ਸੁੰਦਰ
    ੨) ਦਲੇਰ ਕੌਰ (ਦੋ ਭਾਗ)
    ੩) ਚੰਚਲ ਮੂਰਤੀ
    ੪) ਰਣਜੀਤ ਕੌਰ
    ੫) ਦੋ ਵਹੁਟੀਆਂ ਆਦਿ।

24) ਸ.ਸ. ਚਰਨ ਸਿੰਘ ਸ਼ਹੀਦ ਨੂੰ ਪਟਿਆਲਾ ਸਰਕਾਰ ਨੇ ਕਿਹੜਾ ਸ਼ਾਹੀ ਸਨਮਾਨ ਦਿੱਤਾ ਸੀ ?
~ ਰਾਜ ਕਵੀ ਹੋਣ ਦਾ।

25) ਸ.ਸ. ਚਰਨ ਸਿੰਘ ਸ਼ਹੀਦ ਦੀਆਂ ਕਿਤਾਬਾਂ ਕਿਹੜੀਆਂ-ਕਿਹੜੀਆਂ ਸਨ ?
~ ੧) ਸ੍ਰੀ ਪ੍ਰਤਾਪ ਉਦੇ (1919)
    ੨) ਬਾਦਸ਼ਾਹੀਆਂ (1932)
    ੩) ਅਰਸ਼ੀ ਕਿੰਗਰੇ (1935)
    ੪) ਇਸ਼ਕ ਮੁਸ਼ਕ (1954)
    ੫) ਬੇਪ੍ਰਵਾਹੀਆਂ (1955)
    ੬) ਸ਼ਹਿਨਸ਼ਾਹੀਆਂ
    ੭) ਫ਼ੈਸ਼ਨਦਾਰ ਵਹੁਟੀ
    ੮) ਦਿਲ ਦਾ ਪੁਆੜਾ
    ੯) ਰਾਜਸੀ ਹੁਲਾਰੇ
   ੧੦) ਢਲਕਦੇ ਅੱਥਰੂ

26) ਸ.ਸ. ਚਰਨ ਸਿੰਘ ਸ਼ਹੀਦ ਜੀ ਦਾ ਦੇਹਾਂਤ ਕਦੋਂ ਹੋਇਆ ?
~ 24 ਅਗਸਤ, 1935 ਈ. ਵਿਚ।
______________________

27) ਹੀਰਾ ਸਿੰਘ ਦਰਦ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
~ 11 ਫ਼ਰਵਰੀ,1887 ਈ.  ਨੂੰ ਪਿੰਡ :- ਘਘਰੋਟ (ਜ਼ਿਲ੍ਹਾ - ਰਾਵਲਪਿੰਡੀ), ਪਕਿਸਤਾਨ

28) ਹੀਰਾ ਸਿੰਘ ਦਰਦ ਦੇ ਮਾਤਾ ਪਿਤਾ ਦਾ ਨਾਮ ਦੱਸੋ।
~ ਮਾਤਾ ਜੀ ਦਾ ਨਾਂ ਬੀਬੀ ਕਰਤਾਰ ਕੌਰ
   ਪਿਤਾ ਜੀ ਦਾ ਨਾਂ ਭਾਈ ਹਰੀ ਸਿੰਘ ਨਿਰੰਕਾਰੀ

29) ਹੀਰਾ ਸਿੰਘ 'ਦਰਦ' ਦਾ ਸਾਹਿਤਕ ਨਾਮ ਕੀ ਸੀ ?
~ 'ਦਰਦ' (ਤਖ਼ੱਲਸ/ਉਪਨਾਮ/ਸਾਹਿਤਕ ਨਾਮ)

30) ਹੀਰਾ ਸਿੰਘ ਦਰਦ ਨੇ 1922 ਤੋਂ ਪਹਿਲਾਂ ਕਿਸ ਸਾਹਿਤਕ ਨਾਮ ਹੇਠ ਸਿਰਜਣਾ ਕੀਤੀ ?
~ ਦੁਖੀਆ

31) ਹੀਰਾ ਸਿੰਘ ਦਰਦ ਹੋਰਾਂ ਕਿਸ ਰਸਾਲੇ ਦੀ ਸੰਪਾਦਨਾ ਸ਼ੁਰੂ ਕੀਤੀ ਸੀ ?
~ ਫੁਲਵਾੜੀ (1920)

32) ਹੀਰਾ ਸਿੰਘ ਦਰਦ ਨੇ ਕਿਹੜੇ ਕਵੀਆਂ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਵੰਗਾਰਿਆ ?
~ ੧) ਭਾਈ ਵੀਰ ਸਿੰਘ
    ੨) ਮੋਹਨ ਸਿੰਘ ਨੂੰ

33) ਹੀਰਾ ਸਿੰਘ ਦਰਦ ਨੇ 1912 ਈ. ਅਤੇ 1913 ਈ. ਵਿਚ ਕਿਹੜੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ?
~ ੧) ਉਪਕਾਰਾਂ ਦੀ ਵੰਨਗੀ
    ੨)  ਸਿੱਖ ਬੱਚਿਓ ਜਾਗੋ

34) ਹੀਰਾ ਸਿੰਘ ਦਰਦ ਵਲੋਂ ਕਿਹੜੀਆਂ ਕਾਵਿ-ਕਿਤਾਬਾਂ ਰਚੀਆਂ ਗਈਆਂ ?
~ ੧) ਦਰਦ ਸੁਨੇਹੇ (1919)
    ੨) ਕਿਸਾਨ ਦੀਆਂ ਆਹੀ (1941)
    ੩) ਹੋਰ ਅਗੇਰੇ (1950)
    ੪) ਚਿਤਰਾਵਲੀ
    ੫) ਚੋਣਵੇਂ ਦਰਦ ਸੁਨੇਹੇ (1954)

35) ਹੀਰਾ ਸਿੰਘ ਦਰਦ ਦਾ ਦੇਹਾਂਤ ਕਦੋਂ ਹੋਇਆ ?
~ 22 ਜੂਨ, 1965 ਨੂੰ (ਜਲੰਧਰ ਵਿਖੇ)