ਆਧੁਨਿਕ ਪੰਜਾਬੀ ਕਵੀ - ੧


1) ਆਧੁਨਿਕ ਪੰਜਾਬੀ ਕਵਿਤਾ ਦੀ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ ?
--ਭਾਈ ਵੀਰ ਸਿੰਘ ਨੂੰ।
2) ਭਾਈ ਵੀਰ ਸਿੰਘ ਦਾ ਜਨਮ ਕਦੋਂ ਹੋਇਆ ?
-- 05 ਦਸੰਬਰ, 1872 ਈ. ਵਿਚ (ਅੰਮ੍ਰਿਤਸਰ)
3) ਭਾਈ ਵੀਰ ਸਿੰਘ ਦੇ ਪਿਤਾ ਜੀ ਦਾ ਕੀ ਨਾਮ ਸੀ ?
-- ਡਾ. ਚਰਨ ਸਿੰਘ
4) 'ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ' ਕੌਣ ਅਖਵਾਇਆ ?
-- ਭਾਈ ਵੀਰ ਸਿੰਘ ।
5) ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਸ ਨੂੰ ਕਿਹਾ ਗਿਆ ?
-- ਭਾਈ ਵੀਰ ਸਿੰਘ ਨੂੰ ।
6) 'ਕੁਦਰਤ ਦਾ ਕਵੀ' ਕਿਹੜਾ ਕਵੀ ਅਖਵਾਇਆ ?
-- ਭਾਈ ਵੀਰ ਸਿੰਘ।
7) ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦੇ ਵਿਸ਼ੇਸ਼ ਗੁਣ ਕਿਹੜੇ ਸਨ ?
-- ੧) ਪ੍ਰਕਿਰਤੀ ਚਿਤਰਨ
   ੨) ਦੇਸ ਪਿਆਰ ਦਾ ਜਜ਼ਬਾ
   ੩) ਵਲਵਲੇ 
   ੪) ਸੰਗੀਤ ਦਾ ਪ੍ਰਗਟਾਅ
8) ਭਾਈ ਵੀਰ ਸਿੰਘ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਦੇ ਜਾਣਕਾਰ ਸਨ।
-- ਪੰਜਾਬੀ, ਉਰਦੂ, ਫ਼ਾਰਸੀ ਅਤੇ ਸੰਸਕ੍ਰਿਤੀ ਆਦਿ ਦੇ ।
9) 'ਸਿੱਖਾਂ ਦੀ ਭਗਤ ਮਾਲਾ' ਟੀਕਾ ਕਿਸ ਦੀ ਰਚਨਾ ਹੈ ?
-- ਭਾਈ ਵੀਰ ਸਿੰਘ ਦੀ।
10) ਭਾਈ ਵੀਰ ਸਿੰਘ ਨੇ ਕਿਹੜੀਆਂ ਕਿਹੜੀਆਂ ਕਾਵਿ ਕਿਤਾਬਾਂ ਲਿਖੀਆਂ ?
-- ੧) ਦਿਲ ਤਰੰਗ 
੨) ਦਿਲ ਤਰੰਗ (1920) 
੩) ਤ੍ਰੇਲ ਤੁਪਕੇ (1921)
੪) ਲਹਿਰਾਂ ਦੇ ਹਾਰ (1921)
੫) ਮਟਕ ਹੁਲਾਰੇ (1922)
੬) ਬਿਜਲੀਆਂ ਦੇ ਹਾਰ (1927)
੭) ਪ੍ਰੀਤ ਵੀਣਾਂ
੮) ਮੇਰੇ ਸਾਂਈਆਂ ਜੀਉ (1953)
੯) ਕੰਬਦੀ ਕਲਾਈ
੧੦ ਨਿੱਕੀ ਗੋਦ ਵਿੱਚ
11) ਭਾਈ ਵੀਰ ਸਿੰਘ ਨੇ ਕਿਹੜਾ ਮਹਾਂ-ਕਾਵਿ ਰਚਿਆ ?
-- ਰਾਣਾ ਸੂਰਤ ਸਿੰਘ (1905 ਈ.)
12) ਭਾਈ ਵੀਰ ਸਿੰਘ ਨੂੰ ਕਿਹੜੇ ਕਿਹੜੇ ਸਨਮਾਨਾਂ ਨਾਲ ਸਤਿਕਾਰਿਆ ਗਿਆ ?
-- ੧) ਪੰਜਾਬ ਯੂਨੀਵਰਸਿਟੀ ਵਲੋਂ 1949 ਈ. ਵਿੱਚ ਡਾਕਟਰ ਆਫ ਉਰੀਐਂਟਲ ਲਰਨਿੰਗ ਦੀ ਡਿਗਰੀ ਨਾਲ ਸਾਹਿਤਕ ਸੇਵਾਵਾਂ ਲਈ ਨਿਵਾਜਿਆ ਗਿਆ।
੨) 1955 ਈ. ਵਿਚ 'ਮੇਰੇ ਸਾਈਆਂ ਜੀਓ' ਕਿਤਾਬ ਨੂੰ 'ਸਾਹਿਤ ਅਕਾਦਮੀ ਪੁਰਸਕਾਰ' ਮਿਲਿਆ।
੩) 1956 ਵਿੱਚ 'ਪਦਮ ਭੂਸ਼ਨ ਐਵਾਰਡ' ਨਾਲ ਸਨਮਾਨਿਤ ਹੋਏ।
13) ਭਾਈ ਵੀਰ ਸਿੰਘ ਦਾ ਦੇਹਾਂਤ ਕਦੋਂ ਹੋਇਆ ?
-- 10 ਜੂਨ, 1957 'ਚ (ਅੰਮ੍ਰਿਤਸਰ)
---------
14) ਪ੍ਰੋ. ਪੂਰਨ ਸਿੰਘ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
-- 17 ਫਰਵਰੀ, 1881 ਈ. ਵਿਚ ਸਲਹੱਡ ( ਜ਼ਿਲ੍ਹਾ: ਐਬਟਾਬਾਦ ) ਪੋਠੋਹਾਰ , ਲਹਿੰਦੇ ਪੰਜਾਬ
15) 'ਖੁੱਲ੍ਹੀ ਕਵਿਤਾ ਦਾ ਮੋਢੀ ਕਵੀ' ਕਿਸ ਨੂੰ ਕਿਹਾ ਜਾਂਦਾ ਹੈ ?
-- ਪ੍ਰੋ. ਪੂਰਨ ਸਿੰਘ ਨੂੰ।
16) ਆਨ ਪਾਥ ਆਫ਼ ਲਾਈਫ (On Paths of Life) ਕਿਸ ਦੀ ਸ੍ਵੈ-ਜੀਵਨੀ ਹੈ ?
-- ਪ੍ਰੋ. ਪੂਰਨ ਸਿੰਘ ਦੀ।
17) ਪ੍ਰੋ. ਪੂਰਨ ਸਿੰਘ ਦੀਆਂ ਕਿਸੇ ਤਿੰਨ ਕਿਤਾਬਾਂ ਦੇ ਨਾਮ ਦੱਸੋ।
-- ੧) ਖੁਲ੍ਹੇ ਮੈਦਾਨ
    ੨) ਖੁਲ੍ਹੇ ਘੁੰਡ (1923)
    ੩) ਖੁੱਲ੍ਹੇ ਅਸਮਾਨੀ ਰੰਗ (1927)
18) ਅਬਚੱਲੀ ਜੋਤ, ਕਲਾ ਤੇ ਕਲਾਧਾਰੀ ਦੀ ਪੂਜਾ, ਬੌਣੇ ਬੂਟੇ, ਸੋਹਣੀ, ਮੌਲਾ ਸ਼ਾਹ, ਮੋਇਆਂ ਦੀ ਜਾਗ ਕਿਤਾਬਾਂ ਦੇ ਅਨੁਵਾਦਕ ਕੌਣ ਸਨ ?
-- ਪ੍ਰੋ. ਪੂਰਨ ਸਿੰਘ।
19) ‘ਪੂਰਨ ਸਿੰਘ: ਜੀਵਨ ਅਤੇ ਕਵਿਤਾ’  ਕਿਤਾਬ ਦੀ ਸੰਪਾਦਨਾ ਕਿਸ ਨੇ ਕੀਤੀ ?
-- ਡਾ. ਮਹਿੰਦਰ ਸਿੰਘ ਰੰਧਾਵਾ ਨੇ।
20) ਪੰਜਾਬੀ ਵਿਚ ਖੁੱਲ੍ਹੀ ਕਵਿਤਾ ਦੀ ਪਹਿਲੀ ਕਿਤਾਬ ਕਿਹੜੀ ਮੰਨੀ ਜਾਂਦੀ ਹੈ ?
-- 'ਖੁੱਲ੍ਹੇ ਮੈਦਾਨ' ਨੂੰ।
21) ਪ੍ਰੋ. ਪੂਰਨ ਸਿੰਘ ਨੇ 'ਪੰਜਾਬੀ ਵਿਚ ਖੁਲ੍ਹੀ ਕਵਿਤਾ ਦਾ ਆਗ਼ਾਜ਼' ਕਿਸ ਤੋਂ ਪ੍ਰਭਾਵਿਤ ਹੋ ਕੇ ਕੀਤਾ ?
-- ਵਾਲਟ ਵਿਟਮੈਨ ਰਚਿਤ ਕਾਵਿ-ਕਿਤਾਬ "ਘਾਹ ਦੀਆਂ ਪੱਤੀਆਂ" ਤੋਂ ਪ੍ਰਭਾਵਿਤ ਹੋ ਕੇ। 
22) ਪ੍ਰੋ. ਪੂਰਨ ਸਿੰਘ ਦਾ ਦੇਹਾਂਤ ਕਦੋਂ ਹੋਇਆ ?
-- 31 ਮਾਰਚ 1931 ਨੂੰ ਦੇਹਰਾਦੂਨ ਵਿਖੇ।
----     --      ---------
23) ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
-- 22 ਮਈ,1897 'ਚ, ਪਿੰਡ - ਗਲੋਟੀਆਂ ਖੁਰਦ, (ਜ਼ਿਲ੍ਹਾ- ਸਿਆਲਕੋਟ) ਪਾਕਿਸਤਾਨ
24) ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ ?
- ਪਿਤਾ ਸੁੰਦਰ ਸਿੰਘ ਢਿੱਲੋਂ
  ਮਾਤਾ ਇੰਦਰ ਕੌਰ
25) ਡਾ. ਦੀਵਾਨ ਸਿੰਘ ਕਾਲੇਪਾਣੀ ਜੀ ਕਦੋਂ ਸ਼ਹੀਦ ਹੋਏ ?
-- 14 ਜਨਵਰੀ, 1944ਈ. ਨੂੰ।
26) ਡਾ. ਦੀਵਾਨ ਸਿੰਘ ਕਾਲੇਪਾਣੀ ਦੀਆਂ ਕਾਵਿ-ਕਿਤਾਬਾਂ ਦੇ ਨਾਮ ਦੱਸੋ।
-- ੧) ਵਗਦੇ ਪਾਣੀ
    ੨) ਅੰਤਿਮ ਲਹਿਰਾਂ
   ੩) ਮਲ੍ਹਿਆਂ ਦੇ ਬੇਰ
27) ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਕਿਹੜੇ ਦੋ ਕਾਵਿ ਸੰਗ੍ਰਹਿ ; ਉਨ੍ਹਾਂ ਦੀ ਮੌਤ ਤੋਂ ਬਾਅਦ ਛਪੇ ?
-- ਅੰਤਿਮ ਲਹਿਰਾਂ ਤੇ ਮਲ੍ਹਿਆਂ ਦੇ ਬੇਰ
28) ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ 'ਵਗਦੇ ਪਾਣੀ' ਵਿਚ ਕਿਹੜਿ ਭਾਵ ਪ੍ਰਬਲ ਰੂਪ 'ਚ ਪ੍ਰਗਟ ਹੋਇਆ ਹੈ ?
-- ਗਤੀਸ਼ੀਲ ਜੀਵਨ ਦਾ।
29) ਪ੍ਰੋ. ਮੋਹਨ ਸਿੰਘ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
-- 20 ਅਗਸਤ 1905 'ਚ ਮਰਦਾਨ ਵਿਖੇ।
30) ਪ੍ਰੋ. ਮੋਹਨ ਸਿੰਘ ਦਾ ਜੱਦੀ ਪਿੰਡ ਕਿਹੜਾ ਦੱਸਿਆ ਜਾਂਦਾ ਹੈ ?
-- ਰਾਵਲਪਿੰਡੀ ਨੇੜੇ ਧਮਿਆਲ ।
31) 'ਪੰਜ ਦਰਿਆ' ਰਸਾਲੇ ਦੀ ਸੰਪਾਦਨਾ ਕਿਸ ਵਲੋਂ ਸ਼ੁਰੂ ਕੀਤੀ ਗਈ ?
-- ਪ੍ਰੋ. ਮੋਹਨ ਸਿੰਘ ਵਲੋਂ।
32) ਪ੍ਰੋ. ਮੋਹਨ ਸਿੰਘ ਵਲੋਂ 'ਚਾਰ ਹੰਝੂ' ਕਤਾਬਚੇ ਮਗਰੋਂ ਕਿਹੜਾ ਪਲੇਠਾ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ ?
-- ਸਾਵੇ ਪੱਤਰ
33) ਪ੍ਰੋ. ਮੋਹਨ ਸਿੰਘ ਦੀਆਂ ਕਿਤਾਬਾਂ ਬਾਰੇ ਦੱਸੋ।
-- ੧) ਕੁਸੰਭੜਾ  ੨)ਅਧਵਾਟੇ ੩) ਕੱਚ-ਸੱਚ  ੪) ਆਵਾਜ਼ਾਂ ੫) ਵੱਡਾ ਵੇਲਾ  ੬)ਜੰਦਰੇ  ੭) ਜੈਮੀਰ  ੮) ਬੂਹੇ
34) ਪ੍ਰੋ. ਮੋਹਨ ਸਿੰਘ ਨੇ ਕਿਹੜਾ ਮਹਾਂਕਾਵਿ ਰਚਿਆ ?
-- ਨਨਕਾਇਣ
35) 'ਲਾਈਟ ਆਫ਼ ਏਸ਼ੀਆ' ਨੂੰ 'ਏਸ਼ੀਆ ਦਾ ਚਾਨਣ' ਅਧੀਨ ਕਿਸ ਨੇ ਅਨੁਵਾਦ ਕੀਤਾ ?
-- ਪ੍ਰੋ. ਮੋਹਨ ਸਿੰਘ ਨੇ।
36) ਨਿੱਕੀ-ਨਿੱਕੀ ਵਾਸ਼ਨਾ ( ਕਹਾਣੀ ਸੰਗ੍ਰਹਿ) ਕਿਸ ਵਲੋਂ ਰਚਿਆ ਗਿਆ ?
-- ਪ੍ਰੋ. ਮੋਹਨ ਸਿੰਘ ਵਲੋਂ।
37) ਪ੍ਰੋ. ਮੋਹਨ ਸਿੰਘ ਦੀ ਕਿਸ ਕਿਤਾਬ ਨੂੰ 'ਸਾਹਿਤ ਅਕਾਦਮੀ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ?
-- ਸਾਵੇ ਪੱਤਰ ਨੂੰ।
38) ਕੁੜੀ ਪੋਠੋਹਾਰ ਦੀ, ਛੱਤੋ ਦੀ ਬੇਰੀ ਅਤੇ ਅੰਬੀ ਦੇ ਬੂਟੇ ਥੱਲੇ ਕਿਸ ਕਵੀ ਦੀਆਂ ਕਵਿਤਾਵਾਂ ਹਨ ?
-- ਪ੍ਰੋ. ਮੋਹਨ ਸਿੰਘ ਦੀਆਂ।
39) ਪ੍ਰੋ. ਮੋਹਨ ਸਿੰਘ ਦੀ ਕਵਿਤਾ 'ਤਾਜ ਮਹਲ' ਕਵਿਤਾ ਪੜ੍ਹ ਕੇ ਕਵੀ ਦੀ ਹਮਦਰਦੀ ਕਿਸ ਧਿਰ ਵੱਲ ਜਾਪਦੀ ਹੈ ?
-- ਸ਼ੋਸ਼ਿਤ ਧਿਰ ਵੱਲ।
40) ਪ੍ਰੋ. ਮੋਹਨ ਸਿੰਘ ਦਾ ਦੇਹਾਂਤ ਕਦੋਂ ਹੋਇਆ ?
-- 3 ਮਈ, 1978 ਨੂੰ।