ਉ. - ਗੁਲਜ਼ਾਰ ਸਿੰਘ ਸੰਧੂ ।
ਪ੍ਰ. 2 - ਗੁਲਜ਼ਾਰ ਸਿੰਘ ਸੰਧੂ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਉ. - 27 ਫ਼ਰਵਰੀ, 1935 ਈ. / ਪਿੰਡ : ਕੋਟਲਾ ਬਡਲਾ, ਲੁਧਿਆਣੇ
ਪ੍ਰ. 3 - ਗੁਲਜ਼ਾਰ ਸਿੰਘ ਸੰਧੂ ਦੇ ਕਹਾਣੀ ਸੰਗ੍ਰਹਿ ਕਿਹੜੇ ਕਿਹੜੇ ਹਨ ?
ਉ. - ੧) ਇੱਕ ਸਾਂਝ ਪੁਰਾਣੀ
੨) ਸੋਨੇ ਦੀ ਇੱਟ
੩) ਹੁਸਨ ਦੇ ਹਾਣੀ
ਪ੍ਰ. 4 - ਗੁਲਜ਼ਾਰ ਸਿੰਘ ਸੰਧੂ ਦੇ ਕਿਸ ਕਹਾਣੀ ਸੰਗ੍ਰਹਿ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ?
ਉ. - ਅਮਰ ਕਥਾ ਨੂੰ ।
'ਘਰ ਜਾਹ ਆਪਣੇ' ਕਹਾਣੀ ਆਧਾਰਿਤ ਪ੍ਰ.-ਉ.
ਪ੍ਰ.5 - ਵਿਆਹ ਇੱਕਠੇ ਮਿਲ਼ ਕੇ ਬੈਠਣ ਦਾ ਇੱਕੋ ਇੱਕ ਮੌਕਾ ਹੁੰਦਾ ਹੈ ।
ਉ. - ਸਹੀ ।
ਪ੍ਰ. 6 - ਜੀਤੋ ਦੇ ਵੀਰ ਦੀ ਵਿਆਹ ਦੇ ਘਮਸਾਨ ਵਿੱਚ ਮੱਤ ਮਾਰੀ ਗਈ ਸੀ , ਕਿਉਂਕਿ :
ਉ. - ਇੱਕ ਕੰਮ ਮੁੱਕਦਾ ਸੀ, ਦੂਜਾ ਉਸ ਲਈ ਤਿਆਰ ਹੁੰਦਾ ਸੀ।
ਪ੍ਰ. 7 - ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਕਿਹੜਾ ਤਰੀਕਾ ਲੱਭ ਲਿਆ ?
ਉ. - ਜੀਤੋ ਦੇ ਵੀਰ ਦੀ ਥਾਂ ਜੀਤੋ ਦਾ ਹੀ ਵਿਆਹ ਰਚਾ ਦਿੱਤਾ।
ਪ੍ਰ. 8 - ਅਨੰਦ ਕਾਰਜ ਕਰਵਾਉਣ ਵਾਲ਼ਾ ਭਾਈ ਜੀਤੋ ਨੂੰ ਕੀ ਸਿੱਖਿਆ ਦੇ ਰਿਹਾ ਸੀ ?
ਉ. - 'ਜੀਤੋ ਨੇ ਆਪਣੇ ਮਾਪੇ ਛੱਡ ਕੇ ਆਪਣੇ ਸਹੁਰੇ ਘਰ ਚਲੇ ਜਾਣਾ ਹੈ... ਉੱਥੇ ਉਸ ਲਈ ਉਸਦਾ ਪਤੀ ਹੀ ਪਰਮੇਸ਼ਰ ਹੈ....ਉਸ ਨੂੰ ਹਰ ਕੰਮ ਵਿਚ ਉਸਦੀ ਸਲਾਹ ਲੈਣੀ ਚਾਹੀਦੀ ਹੈ....ਉਸ ਨੂੰ ਪੁੱਛੇ ਬਿਨਾਂ ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕਰਨਾ....ਪਤੀ ਪਰਮੇਸ਼ਰ ਨੂੰ ਖ਼ੁਸ਼ ਰੱਖਣਾ' ਤੇ ਅਜਿਹਾ ਕਰਨ ਲਈ ਉਸ ਨੂੰ ਨਿਵਣ, ਖਿਵਣ ਆਦਿ ਗੁਣ ਪੈਦਾ ਕਰਨ ਲਈ ਪ੍ਰੇਰਿਆ ਜਾ ਰਿਹਾ ਸੀ।
ਪ੍ਰ. 9 - ਜੀਤੋ ਦੀ ਗੂੜ੍ਹੀ ਸਹੇਲੀ ਨੇ ਜੀਤੋ ਦੇ ਵੀਰ ਨੂੰ ਰੋ ਕੇ ਕੀ ਕਿਹਾ ?
ਉ. - ਜੀਤੋ ਦੇ ਵੀਰ ਨੂੰ ਜੀਤੋ ਦੇ ਨਾਲ਼ ਸਹੁਰੀਂ ਜਾਣਾ ਚਾਹੀਦਾ ਹੈ।
ਪ੍ਰ.10 - ਜੀਤੋ ਦੇ ਵੀਰ ਨੂੰ ਗੱਚ ਕਿਸ ਗੱਲ ਕਰਕੇ ਆ ਗਿਆ ?
ਉ. - ਜਦੋਂ ਜੀਤੋ ਨੇ ਆਪਣੇ ਵੀਰ ਵਲੋਂ ਜੀਤੋ ਦੇ ਹੱਥ ਉੱਤੇ ਧਰੇ ਪੈਸੇ / ਰੁਪਏ ਕਾਰ ਦੇ ਬਾਹਰ ਸੁੱਟ ਦਿੱਤੇ ਅਤੇ ਜੀਤੋ ਇਕਦਮ ਫਿੱਸ ਪਈ ਅਤੇ ਆਪਣੇ ਵੀਰ ਨੂੰ ਜੱਫੀ ਪਾ ਕੇ ਰੋਣ ਲੱਗ ਪਈ। ਇਸ ਗੱਲ ਕਰਕੇ ਜੀਤੋ ਦੇ ਵੀਰ ਨੂੰ ਗੱਚ ਆ ਗਿਆ।

0 Comments