ਪ੍ਰ.1 - 'ਸਾਂਝ' ਕਹਾਣੀ ਦੇ ਕਹਾਣੀਕਾਰ ਦਾ ਨਾਮ ਦੱਸੋ।
ਉ.- ਪ੍ਰਿੰਸੀਪਲ ਸੁਜਾਨ ਸਿੰਘ

ਪ੍ਰ.2 - ਸੁਜਾਨ ਸਿੰਘ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਉ.- 29 ਜੁਲਾਈ,1909 ਨੂੰ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਵਿਖੇ।

ਪ੍ਰ.3 - ਸੁਜਾਨ ਸਿੰਘ ਦੇ ਕਿਸੇ ਤਿੰਨ ਕਹਾਣੀ ਸੰਗ੍ਰਹਾਂ ਦੇ ਨਾਮ ਦੱਸੋ।
ਉ. - ੧) ਦੁੱਖ ਸੁੱਖ
       ੨) ਦੁੱਖ ਸੁੱਖ ਤੋਂ ਪਿੱਛੋਂ
       ੩) ਨਰਕਾਂ ਦੇ ਦੇਵਤੇ
       ੪) ਮਨੁੱਖ ਤੇ ਪਸ਼ੂ
       ੫) ਸਭ ਰੰਗ

ਪ੍ਰ.4 - 'ਨਵਾਂ ਰੰਗ ਅਤੇ ਸਵਾਲ ਜਵਾਬ' ਕਹਾਣੀ ਸੰਗ੍ਰਹਿ ਕਿਸ ਨੇ ਲਿਖੇ ?
ਉ.- ਸੁਜਾਨ ਸਿੰਘ ਨੇ।

ਪ੍ਰ.5 - ਸੁਜਾਨ ਸਿੰਘ ਦੇ ਕਿਸ ਕਹਾਣੀ ਸੰਗ੍ਰਹਿ ਨੂੰ ਸਾਹਿਤ ਅਕਾਦਮੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ?
ਉ. - ਸ਼ਹਿਰ ਤੇ ਗ੍ਰਾਂ ਨੂੰ।

● 'ਸਾਂਝ' ਕਹਾਣੀ ਅਧਾਰਿਤ ਪ੍ਰਸ਼ਨ-ਉੱਤਰ

ਪ੍ਰ.6 -  ਸਾਂਝ ਕਹਾਣੀ ਦੇ ਮੁੱਖ ਪਾਤਰ ਦਾ ਕੀ ਨਾਮ ਹੈ ?
ਉ. - ਪ੍ਰੋਫ਼ੈਸਰ ਐੱਮ.ਐੱਲ. ਮਲ੍ਹੋਤਰਾ ।

ਪ੍ਰ.7 - ਪ੍ਰੋਫ਼ੈਸਰ ਬੁੱਢੀ ਮਾਈ ਨੂੰ ਪੈਸੇ ਨਾ ਦੇ ਸਕਣ ਦੇ ਕਿਹੜੇ ਕਿਹੜੇ ਕਾਰਨ ਸੋਚਦਾ ਹੈ ?
ਉ. - ਆਪਣੇ ਬੱਚੇ ਦਿਨੇਸ਼ ਲਈ ਰੱਸ-ਰੱਸ ਦੀ ਰਟ, ਪੈਸੇ ਨਾ ਮੰਗ ਸਕਣ ਨੂੰ, ਸਲਾਮਾਂ ਦੇ ਖੁੱਸਣ ਨੂੰ, ।

ਪ੍ਰ.8 - ਪ੍ਰੋਫ਼ੈਸਰ ਲਾਲ ਚੀਰੇ ਵਾਲ਼ੇ ਸਾਈਕਲ - ਸਵਾਰ ਬਾਰੇ ਕੀ ਕੀ ਸੋਚਦਾ ਹੈ ?
ਉ.- ਪ੍ਰਫ਼ੈਸਰ ਸੋਚਣ ਲੱਗਾ ਕਿ ਲਾਲ ਚੀਰੇ  ਵਾਲ਼ੇ ਸਾਈਕਲ ਸਵਾਰ ਨੇ ਉਸ (ਬੁੱਢੀ ਮਾਈ) ਨੂੰ ਸ਼ਹਿਰ ਤੱਕ ਕਿਉਂ ਟਾ ਚੜ੍ਹਾ ਲਿਆ, ਜਦਕਿ ਸ਼ਹਿਰ ਹੁਣ ਮਸੀਂ ਮੀਲ ਕੁ ਰਹਿ ਗਿਆ ਸੀ। ਉਹ ਸਾਈਕਲ ਸਵਾਰ ; ਉਸ ਨੂੰ ਪੱਥਰ ਦਿਲ ਜਾਪਿਆ।

ਪ੍ਰੋ.9 - ਸਾਂਝ ਕਹਾਣੀ ਵਿਚ ਕਿਹੜੀ ਸਾਂਝ ਦਾ ਜ਼ਿਕਰ ਆਇਆ ਹੈ ?
ਉ. - ਅਪਣੱਤ ਦੀ ਅੱਖਾਂ ਹੀ ਅੱਖਾਂ ਨਾਲ਼ ਨਾਲ ਸਾਂਝ ਪੈ ਗਈ।